ਟੋਰਾਂਟੋ, 26 ਜੁਲਾਈ (ਪੋਸਟ ਬਿਊਰੋ) : ਟੋਰਾਂਟੋ ਪੁਲਿਸ ਸਰਵਿਸ (ਟੀ ਪੀ ਐਸ)ਸੁ਼ੱਕਰਵਾਰ ਰਾਤ ਨੂੰ ਸਿਟੀ ਦੇ ਪੂਰਬੀ ਸਿਰੇ ਉੱਤੇ ਸੜਕ ਪਾਰ ਕਰਦੇ ਸਮੇਂ ਕਿਸੇ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਮਾਰੇ ਗਏ ਵਿਅਕਤੀ ਦੇ ਸਬੰਧ ਵਿੱਚ ਜਾਂਚ ਕਰ ਰਹੀ ਹੈ।
23 ਜੁਲਾਈ ਨੂੰ ਰਾਤੀਂ 9:00 ਵਜੇ ਤੋਂ ਠੀਕ ਬਾਅਦ ਪੁਲਿਸ ਨੂੰ ਕਿੰਗਸਟਨ ਰੋਡ ਤੇ ਮਿਡਲੈਂਡ ਐਵਨਿਊ ਏਰੀਆ ਵਿੱਚ ਇੱਕ ਰਾਹਗੀਰ ਨੂੰ ਕਿਸੇ ਗੱਡੀ ਵੱਲੋਂ ਟੱਕਰ ਮਾਰੇ ਜਾਣ ਦੀ ਰਿਪੋਰਟ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ 24 ਸਾਲਾ ਵਿਅਕਤੀ ਕਾਲੇ ਰੰਗ ਦੀ 2013 ਮਾਡਲ ਦੀ ਵਕਸਵੈਗਨ ਜੈਟਾ ਚਲਾ ਰਿਹਾ ਸੀ ਜਦੋਂ ਉਸ ਵੱਲੋਂ ਕਿੰਗਸਟਨ ਰੋਡ ਉੱਤੇ 71 ਸਾਲਾ ਵਿਅਕਤੀ ਨੂੰ ਸੜਕ ਪਾਰ ਕਰਦੇ ਸਮੇਂ ਟੱਕਰ ਮਾਰੀ ਗਈ।
ਉਸ ਬਜ਼ੁਰਗ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ।