Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਇੰਜੈਨੁਈਟੀ ਨੇ 10ਵੀਂ ਫਲਾਈਟ ਲਈ ਰੇਜ਼ਡ ਰਿਜ਼ ਨੂੰ ਚੁਣਿਆ

July 27, 2021 02:15 AM

ਵਾਸ਼ਿੰਗਟਨ, 26 ਜੁਲਾਈ (ਪੋਸਟ ਬਿਊਰੋ)- ਲਾਲ ਗ੍ਰਹਿ ਮੰਗਲ ਉੱਤੇ ਜੀਵਨ ਦੀ ਖੋਜ ਦੇ ਨਾਲ-ਨਾਲ ਰੋਟਰਕਰਾਫਟ ਟੈਕਨਾਲੋਜੀ ਨੂੰ ਟੈਸਟ ਕਰਨ ਗਏ ਹੈਲੀਕਾਪਟਰ ਇੰਜੈਨੁਈਟੀ ਨੇ ਇੱਕ ਹੋਰ ਮੁਕਾਮ ਹਾਸਲ ਕਰ ਲਿਆ ਹੈ। ਧਰਤੀ ਦੇ ਇਲਾਵਾ ਪਹਿਲੀ ਵਾਰ ਕਿਸੇ ਹੋਰ ਗ੍ਰਹਿ ਉੱਤੇ ਉਡਾਣ ਭਰਨ ਵਾਲੇ ਹੈਲੀਕਾਪਟਰ ਨੇ 10ਵੀਂ ਫਲਾਈਟ ਪੂਰੀ ਕਰ ਲਈ ਤੇ ਇਸ ਦੇ ਨਾਲ ਕੁੱਲ ਇੱਕ ਮੀਲ (1.2 ਕਿਲੋਮੀਟਰ) ਦੀ ਦੂਰੀ ਤੈਅ ਕਰ ਲਈ ਹੈ।
ਏਜੰਸੀ ਨੇ ਦੱਸਿਆ ਹੈ ਕਿ ਇਸ ਦੀ 10ਵੀਂ ਫਲਾਈਟ ਅੱਜ ਤਕ ਦੀ ਸਭ ਤੋਂ ਔਖੀ ਸੀ। ਇੰਜੈਨੁਈਟੀ ਨੇ 10ਵੀਂ ਫਲਾਈਟ ਲਈ ਰੇਜ਼ਡ ਰਿਜ਼ ਨਾਂਅ ਦੇ ਇਲਾਕੇ ਨੂੰ ਚੁਣਿਆ। ਇਸ ਦੌਰਾਨ ਸਭ ਤੋਂ ਵੱਧ 1.2 ਕਿਲੋਮੀਟਰ ਦੀ ਉਚਾਈ ਨੂੰ ਵੀ ਛੋਹਿਆ। ਫਲਾਈਟ ਪਿੱਛੋਂ ਹੈਲੀਕਾਪਟਰ ਆਪਣੇ ਟੇਕ ਆਫ ਜ਼ੋਨ ਤੋਂ 95 ਮੀਟਰ ਪੱਛਮ ਵੱਲ ਸੱਤਵੀਂ ਏਅਰਫੀਲਡ ਵਿੱਚ ਲੈਂਡ ਹੋਇਆ। ਇਸ ਨੇ ਹਵਾ ਵਿੱਚ 165.4 ਸੈਕਿੰਡ ਬਿਤਾਏ।ਇਸ ਤੋਂ ਪਹਿਲਾਂ 9ਵੀਂ ਫਲਾਈਟ ਦੇ ਦੌਰਾਨ ਇਸ ਹੈਲੀਕਾਪਟਰ ਨੇ ਦੋ ਮਿੰਟ ਅਤੇ 46 ਸੈਕਿੰਡ ਹਵਾ ਵਿੱਚ ਬਿਤਾਏ ਸਨ। ਇਸ ਦੇ ਲਈ ਇਹ ‘ਸੇਤਾਹ' ਨਾਂਅ ਦੇ ਖੇਤਰ ਤੋਂ ਲੰਘਿਆ। ਇਸ ਜਗ੍ਹਾ ਨੂੰ ਰੋਵਰ ਦੀ ਮਦਦ ਨਾਲ ਨੈਵੀਗੇਟ ਕਰਨਾ ਮੁਸ਼ਕਲ ਹੁੰਦਾ ਹੈ। ਅਜਿਹੇ ਸਮੇਂ ਵਿੱਚ ਰੋਟਰ ਕਰਾਫਟ ਟੈਕਨਾਲੋਜੀ ਕੰਮ ਆਉਂਦੀ ਹੈ। ਜਿੱਥੇ ਰੋਵਰ ਜਾਂ ਕਲਾਸ ਵਿੱਚ ਚੱਕਰ ਕੱਟ ਰਹੇ ਆਰਬੀਟਰ ਦੀਆਂ ਨਜ਼ਰਾਂ ਨਹੀਂ ਪਹੁੰਚ ਸਕਦੀਆਂ, ਉਥੇ ਇੰਜੈਨੁਈਟੀ ਪਹੁੰਚ ਜਾਂਦਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ