Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਟੋਰਾਂਟੋ ਵਿੱਚ ਰਿਟੇਲ ਮੈਰੀਜੁਆਨਾ ਸ਼ਾਪਜ਼ ਨੂੰ ਇਜਾਜ਼ਤ ਦੇਣ ਦਾ ਮੁੱਦਾ ਮੀਟਿੰਗ ਵਿੱਚ ਵਿਚਾਰਨਗੇ ਕਾਉਂਸਲਰਜ਼

December 13, 2018 07:42 PM

ਟੋਰਾਂਟੋ, 13 ਦਸੰਬਰ (ਪੋਸਟ ਬਿਊਰੋ) : ਕੈਨੇਡਾ ਦੇ ਸੱਭ ਤੋਂ ਵੱਡੇ ਸ਼ਹਿਰ ਵਿੱਚ ਰਿਟੇਲ ਮੈਰੀਜੁਆਨਾ ਸ਼ਾਪਜ਼ ਨੂੰ ਇਜਾਜ਼ਤ ਦਿੱਤੀ ਜਾਵੇ ਜਾਂ ਨਹੀਂ ਇਸ ਬਾਰੇ ਟੋਰਾਂਟੋ ਦੇ ਕਾਉਂਸਲਰਜ਼ ਬਹਿਸ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਸਿਟੀ ਸਟਾਫ ਦਾ ਕਹਿਣਾ ਹੈ ਕਿ ਕਾਉਂਸਲਰਜ਼ ਪ੍ਰਾਈਵੇਟ ਤੌਰ ਉੱਤੇ ਚਲਾਏ ਜਾਣ ਵਾਲੇ ਮੈਰੀਜੁਆਨਾ ਸਟੋਰਜ਼ ਨੂੰ ਟੋਰਾਂਟੋ ਵਿੱਚ ਆਪਰੇਟ ਕਰਨ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ ਕਿਉਂਕਿ ਗੈਰਕਾਨੂੰਨੀ ਮਾਰਕਿਟ ਨੂੰ ਸ਼ਹਿ ਦੇਣ ਦੇ ਮਾੜੇ ਨਤੀਜੇ ਹੋ ਸਕਦੇ ਹਨ। ਇਹ ਮੁੱਦਾ ਕਾਉਂਸਲ ਮੀਟਿੰਗ ਦੇ ਏਜੰਡੇ ਉੱਤੇ ਹੈ। ਜਿ਼ਕਰਯੋਗ ਹੈ ਕਿ ਗੁਆਂਢੀ ਮਿਉਂਸਪੈਲਿਟੀਜ਼ ਵੱਲੋਂ ਮੈਰੀਜੁਆਨਾ ਸ਼ਾਪਜ਼ ਆਪਣੀ ਹੱਦ ਵਿੱਚ ਖੋਲ੍ਹਣ ਦਾ ਵਿਰੋਧ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਹੀ ਇਹ ਮੀਟਿੰਗ ਰੱਖੀ ਗਈ ਹੈ।
ਮਿਸੀਸਾਗਾ ਤੇ ਮਾਰਖਮ ਵਿੱਚ ਕਾਉਂਸਲਰਜ਼ ਨੇ ਬੁੱਧਵਾਰ ਨੂੰ ਪ੍ਰਾਈਵੇਟ ਤੌਰ ਉੱਤੇ ਆਪਰੇਟ ਕੀਤੇ ਜਾਣ ਵਾਲੇ ਰਿਟੇਲ ਮੈਰੀਜੁਆਨਾ ਸਟੋਰਜ਼ ਖੋਲ੍ਹੇ ਜਾਣ ਤੋਂ ਇਨਕਾਰ ਕਰ ਦਿੱਤਾ। ਅਗਲੇ ਸਾਲ ਬਹਾਰ ਤੱਕ ਅਜਿਹੇ ਸਟੋਰਜ਼ ਓਨਟਾਰੀਓ ਭਰ ਵਿੱਚ ਖੁੱਲ੍ਹਣ ਦੀ ਸੰਭਾਵਨਾ ਹੈ। ਮਿਸੀਸਾਗਾ ਦੀ ਮੇਅਰ ਬਯਨੀ ਕ੍ਰੌਂਬੀ ਤੇ ਮਾਰਖਮ ਦੇ ਫਰੈਂਕ ਸਕਾਰਪਿੱਟੀ ਨੇ ਆਖਿਆ ਕਿ ਕਈ ਅਜਿਹੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਅਜੇ ਤੱਕ ਨਹੀਂ ਮਿਲੇ।
ਟੋਰਾਂਟੋ ਦੇ ਮੇਅਰ ਜੌਹਨ ਟੋਰੀ ਦਾ ਕਹਿਣਾ ਹੈ ਕਿ ਉਹ ਮੈਰੀਜੁਆਨਾ ਸ਼ਾਪਜ਼ ਦੀ ਇਜਾਜ਼ਤ ਸਬੰਧੀ ਮਤਾ ਲਿਆਉਣ ਬਾਰੇ ਸੋਚ ਰਹੇ ਹਨ। ਉਨ੍ਹਾਂ ਸਵੀਕਾਰ ਕੀਤਾ ਕਿ ਜਿਹੋ ਜਿਹੇ ਹਾਲਾਤ ਇਸ ਸਮੇਂ ਹਨ ਉਸ ਤੋਂ ਉਹ ਸੰਤੁਸ਼ਟ ਨਹੀਂ ਹਨ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ ਅੱਜ ਵਿਆਜ਼ ਦਰਾਂ ਬਾਰੇ ਐਲਾਨ ਕਰੇਗਾ ਬੈਂਕ ਆਫ ਕੈਨੇਡਾ ਅਮੀਰ ਤੇ ਕਾਰਪੋਰੇਟ ਕੈਨੇਡਾ ਉੱਤੇ ਨਵੇਂ ਟੈਕਸ ਲਾਉਣ ਤੋਂ ਫਰੀਲੈਂਡ ਨੇ ਨਹੀਂ ਕੀਤਾ ਇਨਕਾਰ