Welcome to Canadian Punjabi Post
Follow us on

28

March 2024
 
ਕੈਨੇਡਾ

ਜੱਸੀ ਸਿੱਧੂ ਕਤਲ ਕਾਂਡ: ਪਤੀ ਮਿੱਠੂ ਨੂੰ ਮਿਲੀ ਥੋੜ੍ਹੀ ਰਾਹਤ

December 13, 2018 05:12 PM

ਜੱਸੀ ਦੀ ਮਾਂ ਤੇ ਮਾਮੇ ਨੂੰ ਲਿਆਂਦਾ ਜਾਵੇਗਾ ਭਾਰਤ



ਚੰਡੀਗੜ੍ਹ, 13 ਦਸੰਬਰ (ਪੋਸਟ ਬਿਊਰੋ): ਜੱਸੀ ਸਿੱਧੂ ਕਤਲ ਕਾਂਡ 'ਚ 18 ਸਾਲ ਪਹਿਲਾਂ ਕਤਲ ਹੋਈ ਜੱਸੀ ਦੇ ਪਤੀ ਮਿੱਠੂ ਨੂੰ ਆਖਰ ਥੋੜ੍ਹੀ ਖੁਸ਼ੀ ਹੋਈ, ਜਦੋਂ ਕੈਨੇਡਾ ਰਹਿੰਦੇ ਜੱਸੀ ਦੀ ਮਾਂ ਤੇ ਮਾਮੇ (ਜੋ ਜੱਸੀ ਦੇ ਕਤਲ ਦੇ ਮਾਸਟਰਮਾਈਂਡ ਹਨ) ਨੂੰ ਪੰਜਾਬ ਪੁਲਿਸ ਕੈਨੇਡਾ ਤੋਂ ਭਾਰਤ ਲੈਣ ਜਾ ਰਹੀ ਹੈ। ਸਾਲ 1994 'ਚ ਮਿੱਠੂ ਤੇ ਜੱਸੀ ਦਾ ਵਿਆਹ ਹੋਇਆ ਤੇ 6 ਸਾਲ ਬਾਅਦ ਜੱਸੀ ਨੂੰ 2000 'ਚ ਉਸੇ ਹੀ ਮਾਪਿਆਂ ਨੇ ਹਮਲਾ ਕਰ ਦਿੱਤਾ ਜਿਸ 'ਚ ਜੱਸੀ ਦੀ ਮੌਤ ਹੋ ਗਈ ਸੀ ਤੇ ਮਿੱਠੂ ਬਚ ਨਿਕਲਿਆ ਸੀ।

ਕੈਨੇਡਾ ਦੀ ਜੰਮਪਲ ਜਸਵਿੰਦਰ ਕੌਰ ਜੱਸੀ ਸਿੱਧੂ1994 ਵਿੱਚ ਪੰਜਾਬ ਦੇ ਦੌਰੇ ਦੌਰਾਨ ਕਾਉਂਕੇ ਖੋਸਾ ਪਿੰਡ (ਜਗਰਾਉਂ) ਦੇ ਮਿੱਠੂ ਨਾਲ ਪਿਆਰ 'ਚ ਪੈ ਗਈ। ਕਾਉਂਕੇ ਖੋਸਾ ਜੱਸੀ ਦਾ ਨਾਨਕਾ ਪਿੰਡ ਸੀ। ਉਸ ਵੇਲੇ ਮਿੱਠੂ ਇੱਕ ਕਬੱਡੀ ਖਿਡਾਰੀ ਸੀ ਜੋ ਇੱਕ ਆਟੋ ਰਿਕਸ਼ਾ ਚਲਉਂਦਾ ਸੀ। ਜੱਸੀ ਦੇ ਪਰਿਵਾਰਕ ਮੈਂਬਰ ਮਿੱਠੁ ਦੇ ਗਰੀਬ ਹੋਣ ਕਾਰਨ ਜੱਸੀ ਦਾ ਉਸ ਨਾਲ ਪ੍ਰੇਮ ਸਬੰਧਾਂ ਦਾ ਵਿਰੋਧ ਕਰਦੇ ਸਨ। ਜਿਸ ਵਜ੍ਹਾ ਕਾਰਨ ਦੋਹਾਂ ਨੇ ਮਾਪਿਆਂ ਦੇ ਉਲਟ ਜਾ ਕੇ ਵਿਆਹ ਕਰਾ ਲਿਆ।
8 ਜੂਨ, 2000 ਨੂੰ, ਵਿਆਹੇ ਜੋੜੇ 'ਤੇ ਗੁੰਡਿਆਂ ਨੇ ਹਮਲਾ ਕੀਤਾ ਜੋ ਕਿ ਜੱਸੀ ਦੀ ਮਾਂ ਤੇ ਮਾਮੇ ਵੱਲੋਂ ਪੈਸੇ ਦੇ ਕੇ ਕਰਾਇਆ ਗਿਆ ਸੀ। ਹਮਲੇ ਦੌਰਾਨ ਜੱਸੀ ਦੀ ਮੌਤ ਹੋ ਗਈ ਤੇ ਮਿੱਠੂ ਇਸ ਹਮਲੇ 'ਚ ਬਚ ਗਿਆ। ਜਾਂਚ ਉਪਰੰਤ ਪੰਜਾਬ ਪੁਲਿਸ ਨੇ ਜੱਸੀ ਦੀ ਕਨੈਡਾ ਰਹਿੰਦੀ ਮਾਂ ਅਤੇ ਮਾਮੇ 'ਤੇ ਜੱਸੀ ਦੇ ਕਤਲ ਦੀ ਸਾਜਿਸ਼ ਦਾ ਦੋਸ਼ ਲਗਾਇਆ। ਮਿੱਠੂ ਦਾ ਕਹਿਣਾ ਹੈ ਕਿ ਉਹ ਅਜੇ ਵੀ ਜੱਸੀ ਦਾ ਹੀ ਪਤੀ ਹੈ ਤੇ ਉਸਨੇ ਬਹੁਤ ਸਾਰੇ ਵਿਆਹ ਦੇ ਰਿਸ਼ਤੇ ਠੁਕਰਾ ਦਿੱਤੇ। ਉਸਦਾ ਮੰਨਣਾ ਹੈ ਕਿ ਉਹ ਜੱਸੀ ਦੀ ਮਾਂ ਨੂੰ ਦਿਖਾਉਣਾ ਚਾਹੁੰਦਾ ਹੈ ਕਿ ਉਸਦਾ ਪਿਆਰ ਸੱਚਾ ਹੈ। ਕੈਨੇਡਾ ਰਹਿੰਦੇ ਜੱਸੀ ਦੀ ਮਾਂ ਤੇ ਮਾਮਲੇ ਦੀ ਭਾਰਤ ਸਪੁਰਦਗੀ ਦੇ ਆਰਡਰਾਂ ਦੀ ਕਾਪੀ ਦੇਖਦੇ ਮਿੱਠੂ ਨੇ ਕਿਹਾ ਕਿ '' ਪਹਿਲਾਂ ਕਨੈਡਾ ਦੀ ਸਰਕਾਰ ਨੇ ਉਨ੍ਹਾਂ ਨੂੰ ਆਪਣੀਆਂ ਅਦਾਲਤਾਂ ਵਿਚ ਬੇਨਤੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ। ਪਰ ਅੱਜ ਕੈਨੇਡਾ ਨੇ ਮਿੱਠੂ ਨੂੰ ਇਨਸਾਫ ਦਿੱਤਾ।
ਮਿੱਠੂ ਹਾਲ ਹੀ ਵਿਚ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਕੋਲ ਗਿਆ, ਜੋ ਪਿਛਲੇ 10 ਸਾਲਾਂ ਵਿਚ ਪੰਜਾਬ ਪੁਲਿਸ ਦੁਆਰਾ ਦਰਜ "ਝੂਠੇ" ਕੇਸਾਂ ਦੀ ਜਾਂਚ ਕਰ ਰਿਹਾ ਹੈ। ਮਿੱਠੂ 'ਤੇ ਬਲਾਤਕਾਰ ਦੇ ਦੋਸ਼ ਲੱਗੇ ਸਨ ਜਿਸਦੇ ਤਹਿਤ ਉਸਨੂੰ ਢਾਈ-ਤਿੰਨ ਸਾਲ ਜੇਲ੍ਹ ਵਿਚ ਕੱਟਣੇ ਪਏ ਸਨ। ਮਿੱਠੂ 'ਤੇ 6 ਝੂਠੇ ਮਾਮਲਿਆਂ ਵਿਚ ਪਰਚੇ ਪਾਏ ਗਏ। ਜਿਸ ਵਿਚ ਉਸ ਨੂੰ ਚਾਰਾਂ ਨੂੰ ਬਰੀ ਕਰ ਦਿੱਤਾ ਗਿਆ ਸੀ।
ਇਸ ਦੌਰਾਨ ਕੇਸਾਂ ਤੋੋਂ ਖਹਿੜਾ ਛੁਡਵਾਉਣ ਅਤੇ ਆਪਣੇ ਬਿਆਨ ਬਦਲਣ ਲਈ ਕਰੋੜਾਂ ਰੁਪਏ ਦੀ ਹੋਈ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਮਿੱਠੂ ਦਾ ਕਹਿਣਾ ਹੈ ਕਿ ਉਸਨੂੰ ਬਹੁਤ ਪੇਸ਼ਕਸ਼ਾਂ ਹੋਈਆਂ ਤੇ ਜੱਸੀ ਨੂੰ ਭੁੱਲ ਜਾਣ ਬਾਰੇ ਕਿਹਾ ਗਿਆ। ਪਰ ਉਸਨੇ ਕਿਸੇ ਵੀ ਪੇਸ਼ਕਸ਼ ਨੂੰ ਮੂੰਹ ਨਾ ਲਾਇਆ। ਮਿੱਠੂ ਨੇ ਕਿਹਾ ਕਿ ਉਸ ਨੂੰ ਉਸ ਵੇੇਲੇ 10 ਲੱਖ ਰੁਪਏ ਦੀ ਪੇਸ਼ਕਸ਼ ਹੋਈ ਜਿਸਦੀ ਅੱਜ ਦੀ ਕੀਮਤ ਲਗਭਗ 1.5 ਕਰੋੜ ਰੁਪਏ ਬਣਦੀ ਹੈ। ਇਸਤੋਂ ਇਲਾਵਾ 14 ਏਕੜ ਜ਼ਮੀਨ ਤੇ ਵਿਦੇਸ਼ ਵਿਚ ਚੰਗੀ ਜਿ਼ੰਦਗੀ ਦੇਣ ਦੀ ਪੇਸ਼ਕਸ਼ ਵੀ ਹੋਈ। ਪਰ ਮਿੱਠੂ ਨੇ ਕਿਹਾ ਕਿ ਉਸਨੇ ਕਦੇ ਵੀ ਆਪਣੇ ਪਿਆਰ ਨੂੰ ਵਿਕਾਊ ਨਹੀਂ ਕੀਤਾ ਤੇ ਉਹ 18 ਸਾਲ ਤੱਕ ਸੰਘਰਸ਼ ਕਰਦਾ ਰਿਹਾ। ਮਿੱਠੂ ਦੀ ਇੱਕੋ-ਇੱਕ ਡਿਮਾਂਡ ਰਹੀ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ