Welcome to Canadian Punjabi Post
Follow us on

26

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

ਗੂਗਲ ਦਾ ਸੱਚ- ਖੇਡਾਂ ਅਤੇ ਖੂਬਸੂਰਤੀ

December 13, 2018 11:05 AM

ਪੰਜਾਬੀ ਪੋਸਟ ਸੰਪਾਦਕੀ

ਅੱਜ ਇਹ ਸੋਚਣਾ ਮੁਸ਼ਕਲ ਹੋਵੇਗਾ ਕਿ ਕਿਸੇ ਵਿਅਕਤੀ ਦੇ ਜੀਵਨ ਨੂੰ ਇੰਟਰਨੈੱਟ ਇੱਕ ਜਾਂ ਦੂਜੇ ਤਰੀਕੇ ਨਾਲ ਪ੍ਰਭਾਵਿਤ ਨਹੀਂ ਕਰਦਾ। ਸਾਡੇ ਸੰਸਾਰ ਵਿੱਚ ਮਨੁੱਖਤਾ ਨੂੰ ਭੁੱਖਮਰੀ, ਅਤਿਵਾਦ, ਨਸਲੀ ਵਿਤਕਰਾ, ਬੇਰੁਜ਼ਗਾਰੀ, ਮਾਨਸਿਕ ਤਣਾਅ ਅਤੇ ਹੋਰ ਕਈ ਕਿਸਮ ਦੀਆਂ ਅਲਾਮਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਾਇਦ ਇਹਨਾਂ ਅਲਾਮਤਾਂ ਤੋਂ ਮਨ ਨੂੰ ਦੂਰ ਕਰਨ ਦਾ ਇੱਕ ਅੱਛਾ ਸਾਧਨ ਇੰਟਰਨੈੱਟ ਉੱਤੇ ਗੂਗਲ ਸਰਚ ਕਰਨਾ ਹੈ। ਇਸਦਾ ਪਤਾ ਇਸ ਸਾਲ ਦੀ ਗੂਗਲ ਰਿਪੋਰਟ ਤੋਂ ਲੱਗਦਾ ਹੈ। ਗੂਗਲ ਵੱਲੋ 2018 ਉਹਨਾਂ ਸਰਚਾਂ ਦੀ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਆਖਰ ਨੂੰ ਲੋਕੀ ਇੰਟਰਨੈੱਟ ਉੱਤੇ ਕਿਸ ਚੀਜ਼ ਨੂੰ ਭਾਲਦੇ ਰਹੇ ਹਨ। ਦੋ ਟੌਪ ਦੀਆਂ ਚੀਜ਼ਾਂ ਹਨ ਖੇਡਾਂ ਅਤੇ ਖੂਬਸੂਰਤ ਐਕਟਰੈੱਸਾਂ ਜਾਂ ਮਨਰੋਜੰਨ ਜਗਤ ਨਾਲ ਜੁੜੀਆਂ ਸਖਸਿ਼ਅਤਾਂ।

 

ਜਦੋਂ ਕੈਨੇਡਾ ਦੀ ਗੱਲ ਆਉਂਦੀ ਹੈ ਤਾਂ ਸੱਭ ਤੋਂ ਵੱਧ ਸਰਚ ਕੀਤੇ ਗਏ ਵਿਅਕਤੀਆਂ ਵਿੱਚ ਆਈਸ ਡਾਂਸਰ (Ice dancer) ਟੈਸਾ ਵਰਚੂ (Tessa Virtue), ਬਾਸਕਟਬਾਲ ਖਿਡਾਰੀ ਟ੍ਰਿਸਟਨ ਥੌਮਸਨ, ਸਨੋਅ ਬੋਰਡਿੰਗ ਕਰਨ ਵਾਲਾ ਮਾਰਕ ਮੈਕਮੋਰਿਸ ਪਹਿਲੇ ਤਿੰਨ ਵਿਅਕਤੀ ਹਨ। ਬੇਸ਼ੱਕ ਕੈਨੇਡੀਅਨ ਸਿਆਸਤਦਾਨਾਂ ਬਾਰੇ ਗੂਗਲ ਸਰਚ ਕਰਨ ਵਾਲਿਆਂ ਨੇ ਬਹੁਤਾ ਜਾਨਣ ਦੀ ਕੋਸਿ਼ਸ਼ ਨਹੀਂ ਕੀਤੀ ਪਰ ਬਰੈਂਪਟਨ ਮੇਅਰ ਪੈਟਰਿਕ ਬਰਾਊਨ (ਚੌਥਾ ਨੰਬਰ) ਅਤੇ ਟੋਨੀ ਕਲੀਮੈਂਟ (ਦਸਵਾਂ ਨੰਬਰ) ਇਸ ਲਿਸਟ ਵਿੱਚ ਜਰੂਰ ਸ਼ਾਮਲ ਹਨ। ਸਮਝਿਆ ਜਾ ਸਕਦਾ ਹੈ ਕਿ ਗੂਗਲ ਪੈਰੋਕਾਰਾਂ ਵਿੱਚ ਇਹਨਾਂ ਦੀ ਪਹਿਚਾਣ ਸਿਆਸਤ ਕਰਕੇ ਨਹੀਂ ਸਗੋਂ ਸਿਆਸਤ ਨਾਲੋਂ ਅਲੱਗ ਵਿਵਾਦਾਂ ਕਾਰਣ ਬਣੀ ਹੈ। ਇਹ ਦੋਵੇਂ ਸਖਸ਼ ਸੈਕਸ ਨਾਲ ਸਬੰਧਿਤ ਵਿਵਾਦ ਵਿੱਚ ਘਿਰੇ ਰਹੇ ਹਨ ਜੋ ਬਹੁਤ ਲੋਕਾਂ ਵਾਸਤੇ ਆਪਣੇ ਆਪ ਵਿੱਚ ਇੱਕ ਮਨੋਰੰਜਨ ਹੋ ਸਕਦਾ ਹੈ।

 

ਕੈਨੇਡਾ ਹੀ ਕਿਉਂ ਸਗੋਂ ਅਮਰੀਕਾ ਵਿੱਚ ਇਸਤੋਂ ਵੀ ਦਿਲਚਸਪ ਰੁਝਾਨ ਵੇਖਣ ਨੂੰ ਮਿਲੇ ਹਨ। ਮਿਸਾਲ ਵਜੋਂ ਉੱਥੇ ਸੱਭ ਤੋਂ ਵੱਧ ਗੂਗਲ ਸਰਚ ਕੀਤੀ ਜਾਣ ਵਾਲੀ ਸਖਸਿ਼ਅਤ ਡੇਮੀ ਲੋਵਾਟੋ ਰਹੀ। ਡੇਮੀ ਉਹ ਪੌਪ ਸਟਾਰ ਹੈ ਜੋ ਲੋੜੋਂ ਵੱਧ ਨਸ਼ੇ (ਕੋਕੇਨ, ਓਪੀਆਇਡ, ਫੈਂਟਾਨਿਲ ਅਤੇ ਸ਼ਰਾਬ ਆਦਿ) ਕਰਨ ਕਾਰਣ ਹਸਪਤਾਲ ਵਿੱਚ ਦਾਖ਼ਲ ਰਹੀ ਅਤੇ ਪਿਛਲੇ ਕਈ ਸਾਲਾਂ ਤੋਂ ਨਸਿ਼ਆਂ ਵਿੱਚ ਉਲਝੀ ਆ ਰਹੀ ਹੈ। ਅਮਰੀਕਾ ਦੀ ਦੂਜੇ ਨੰਬਰ ਦੀ ਪਸੰਦ ਇੰਗਲੈਂਡ ਦੇ ਪ੍ਰਿੰਸ ਹੈਰੀ ਨਾਲ ਵਿਆਹ ਕਰਵਾਉਣ ਵਾਲੀ ਕੈਨੇਡਾ ਦੀ ਜੰਮਪਲ ਅਤੇ ਅਮਰੀਕਾ ਦੀ ਸਿਟੀਜ਼ਨ ਐਕਟਰੈਸ ਮੇਘਨ ਮਾਰਕਲ ਰਹੀ। ਤੀਜਾ ਸਿਤਾਰਾ ਅਮਰੀਕੀ ਸੁਪਰੀਮ ਕੋਰਟ ਦਾ ਜੱਜ ਬਰੈਟ ਕਾਵਾਨੌਅ (Brett Kavanaugh) ਰਿਹਾ ਜਿਸ ਵਿਰੁੱਧ ਕਈ ਔਰਤਾਂ ਨੇ ਸੈਕਸੁਅਲ ਅਸਾਲਟ ਦੇ ਦੋਸ਼ ਲਾਏ ਸਨ। ਵਿਵਾਦਾਂ ਦੇ ਬਾਵਜੂਦ ਡੌਨਲਡ ਟਰੰਪ ਵੱਲੋਂ ਨਾਮਜ਼ਦ ਇਸ ਜੱਜ ਦੇ ਸਹੁੰ ਚੁੱਕ ਸਮਾਰੋਹ ਨੂੰ 2 ਕਰੋੜ ਲੋਕਾਂ ਨੇ ਲਾਈਵ ਵੇਖਿਆ।

 

ਜਦੋਂ ਖੇਡਾਂ ਦੀ ਗੱਲ ਆਉਂਦੀ ਹੈ ਤਾਂ ਫੁੱਟਬਾਲ ਵਰਲਡ ਕੱਪ ਨੂੰ ਕੈਨੇਡਾ ਅਤੇ ਅਮਰੀਕਾ ਵਿੱਚ ਹੀ ਸੱਭ ਤੋਂ ਵੱਧ ਨਹੀਂ ਖੋਜਿਆ ਗਿਆ ਸਗੋਂ ਭਾਰਤ, ਪਾਕਿਸਤਾਨ ਅਤੇ ਵਿਸ਼ਵ ਦੇ ਹੋਰ ਦੇਸ਼ਾਂ ਦੇ ਰੁਝਾਨ ਵੀ ਫੁੱਟਬਾਲ ਵਿਸ਼ਵ ਕੱਪ ਦੇ ਹੱਕ ਵਿੱਚ ਗਏ ਹਨ। ਕੈਨੇਡਾ ਵਿੱਚ ਫੁੱਟਬਾਲ ਕੱਪ ਤੋਂ ਬਾਅਦ ਸਰਦ ਰੁੱਤ ਦੀਆਂ ਉਲਿੰਪਕ ਨੂੰ ਖੋਜਿਆ ਗਿਆ। 2018 ਵਿੱਚ ਅਮਰੀਕਨਾਂ ਲਈ ਅਲਬਰਟਾ ਦਾ ਸਕੀ ਟਾਊਨ ਜੈਸਪਰ ਦਾ ਸੱਭ ਤੋਂ ਵੱਧ ਖਿੱਚ ਦਾ ਕੇਂਦਰ ਬਣਨਾ ਦਿਲਚਸਪ ਗੱਲ ਹੈ।

 

ਭਾਰਤ ਵਿੱਚ ਸੱਭ ਤੋਂ ਵੱਧ ਸਰਚ ਮਲਿਆਲੀ ਫਿਲਮਾਂ ਦੀ ਅਦਾਕਾਰਾ ਪ੍ਰਿਆ ਪਰਕਾਸ਼ ਦੀ ਕੀਤੀ ਗਈ (8.5 ਕਰੋੜ ਕਲਿੱਕ) ਜੋ ਇੱਕ ਫਿਲਮ ਵਿੱਚ ਸਕੂਲ ਤੋਂ ਬਾਹਰ ਨਿਕਲਣ ਵੇਲੇ ਵਿਸ਼ੇਸ਼ ਢੰਗ ਨਾਲ ਅੱਖ ਮਾਰਦੀ ਵਿਖਾਈ ਗਈ ਸੀ। ਖੇਡਾਂ ਵਿੱਚ ਫੁੱਟਬਾਲ ਵਿਸ਼ਵ ਕੱਪ ਅਤੇ ਕ੍ਰਿਕਟ ਇੰਡੀਅਨ ਪ੍ਰੀਮੀਅਮ ਲੀਗ (ਆਈ ਪੀ ਐਲ) ਸੱਭ ਤੋਂ ਅੱਗੇ ਰਹੇ। ਪਾਕਿਸਤਾਨ ਵਿੱਚ ਵੀ ਫੁੱਟਬਾਲ ਕੱਪ ਸੱਭ ਤੋਂ ਵੱਧ ਹਰਮਨ ਪਿਆਰਾ ਰਿਹਾ। ਉਮੀਦ ਨਾਲੋਂ ਉਲਟ ਭਾਰਤ-ਪਾਕਸਤਾਨ ਕ੍ਰਿਕਟ ਮੈਚਾਂ ਨੂੰ ਬਹੁਤ ਘੱਟ ਗੂਗਲ ਸਰਚ ਕੀਤਾ ਗਿਆ ਜਿਸਦਾ ਇੱਕ ਕਾਰਣ ਲੋਕਾਂ ਦਾ ਇੰਟਰਨੈੱਟ ਨਾਲੋਂ ਟੈਲੀਵਿਜ਼ਨ ਨਾਲ ਜੁੜਿਆ ਦੱਸਿਆ ਜਾਂਦਾ ਹੈ।

 

ਵੈਸੇ ਪਾਕਿਸਤਾਨੀਆਂ ਨੂੰ ਇਮਰਾਨ ਖਾਨ ਦੀ ਨਵੀਂ ਘਰਵਾਲੀ ਬੁਸ਼ਰਾ ਮਾਨੇਕਾ (ਪਹਿਲਾ ਨੰਬਰ) ਦੇ ਨਾਲ 2 ਪੁਰਾਣੀ ਘਰਵਾਲੀ ਰੇਹਾਮ ਖਾਨ (ਚੌਥਾ ਨੰਬਰ ) ਦਾ ਵੀ ਚੇਤਾ ਨਹੀਂ ਭੁੱਲਿਆ। ਅਮਰੀਕਨਾਂ ਵਾਗੂੰ ਪਾਕਿਸਤਾਨੀ ਵੀ ਪ੍ਰਿੰਸ ਹੈਰੀ ਦੀ ਪਤਨੀ ਮੇਘਨ ਮਾਰਕਲ ਦੇ ਹੁਸਨ ਦੇ ਸ਼ੈਦਾਈ ਬਣੇ ਰਹੇ। ਇੱਕ ਰਿਵਾਇਤੀ ਅਤੇ ਪੁਰਾਤਨ ਖਿਆਲਾਂ ਵਾਲਾ ਸਮਾਜ ਹੋਣ ਦੇ ਬਾਵਜੂਦ ਪਾਕਿਸਤਾਨੀ ਇੰਟਰਨੈੱਟ ਉੱਤੇ ਸੱਨੀ ਲੀਓਨ ਦੇ ਲਟਕੇ ਝਟਕਿਆਂ ਦੇ ਦਿਵਾਨੇ ਬਣੇ ਰਹੇ। ਭਾਰਤੀ ਆਪਣੇ ਸੁਭਾਅ ਮੁਤਾਬਕ ਵੱਸਟਐਪ ਉੱਤੇ ਸਟਿੱਕਰ ਕਿਵੇਂ ਭੇਜਣੇ ਹਨ, ਰੰਗੋਲੀ ਕਿਵੇਂ ਬਣਾਉਣੀ ਹੈ, ਆਧਾਰ ਕਾਰਡ ਮੁਬਾਈਲ ਨਾਲ ਕਿਵੇਂ ਲਿੰਕ ਕਰਨਾ ਹੈ, ਸੀਰੀਆ ਵਿੱਚ ਕੀ ਹੋ ਰਿਹਾ ਹੈ, ਮੀ ਟੂ (me too) ਮੁਹਿੰਮ ਕੀ ਹੈ ਆਦਿ ਮੁੱਦਿਆਂ ਵਿੱਚ ਵੀ ਉਲਝੇ ਰਹੇ।

Have something to say? Post your comment