Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

26 ਜੂਨ ਫਿਰ ਸ਼ੁਰੂ ਹੋਵੇਗੀ ‘ਭੇੜੀਆ’ ਦੀ ਸ਼ੂਟਿੰਗ, ਮੁਸਾਫਰ ਦੇ ਰੋਲ ਵਿੱਚ ਹੋਣਗੇ ਵਰੁਣ

June 15, 2021 02:36 AM

ਵੱਡੇ ਸਿਤਾਰਿਆਂ ਦੇ ਲਿਹਾਜ ਨਾਲ ਸ਼ੂਟਿੰਗ ਸ਼ੁਰੂ ਕਰਨ ਵਾਲੇ ਕਲਾਕਾਰਾਂ ਦੀ ਲਿਸਟ ਵਿੱਚ ਵਰੁਣ ਧਵਨ ਦਾ ਨਾਂਅ ਵੀ ਜੁੜ ਗਿਆ ਹੈ। ਉਹ 26 ਜੂਨ ਤੋਂ ‘ਭੇੜੀਆ’ ਦੀ ਸ਼ੂਟਿੰਗ ਸ਼ੁਰੂ ਕਰਨਗੇ। ਲਾਕਡਾਊਨ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਵਿੱਚ ਇਸ ਦੀ ਸ਼ੂਟਿੰਗ ਹੋ ਰਹੀ ਸੀ। ਵਰੁਣ ਦੇ ਕਰੀਬੀ ਸੂਤਰਾਂ ਮੁਤਾਬਕ ਮੇਕਰਸ ਅਰੁਣਾਚਲ ਵਿੱਚ ਫਿਲਮ ਦੀ ਸੱਤਰ ਫੀਸਦੀ ਸ਼ੂਟਿੰਗ ਪੂਰੀ ਕਰ ਚੁੱਕੇ ਹਨ। ਉਥੇ ਈਟਾਨਗਰ ਤੋਂ ਛੇ ਘੰਟੇ ਦੂਰ ਜ਼ੀਰੋ ਇਲਾਕੇ ਦੇ ਲਾਈਵ ਲੋਕੇਸ਼ਨਸ ਉੱਤੇ ਸ਼ੂਟਿੰਗ ਕੀਤੀ ਗਈ ਸੀ। ਖਾਸਕਰ ਕੇ ਉਥੋਂ ਦੇ ਜੰਗਲਾਂ ਵਿੱਚ ਸ਼ੂਟਿੰਗ ਕੀਤੀ ਗਈ। ਫਿਰ ਉਥੇ ਫਾਰੈਸਟ ਡਿਪਾਰਟਮੈਂਟ ਦੇ ਦਫਤਰ ਅਤੇ ਸਰਕਾਰੀ ਹਸਪਤਾਲਾਂ ਵਿੱਚ ਸੈੱਟ ਖੜ੍ਹੇ ਕੀਤੇ ਗਏ। ਜ਼ੀਰੋ ਇਲਾਕੇ ਦੇ ਕਲਚਰ ਨੂੰ ਦਿਖਾਉਣਾ ਸੀ ਤਾਂ ਉਸ ਨਾਲ ਸੰਬੰਧਤ ਪ੍ਰਾਪਸ ਵੀ ਯੂਜ਼ ਕੀਤੇ ਗਏ। ਮੇਕਰਸ ਇਸ ਦੀ ਇਨਡੋਰ ਸ਼ੂਟਿੰਗ ਸ਼ੁਰੂ ਕਰਨਗੇ।
ਦਿਨੇਸ਼ ਵਿਜ਼ਨ ਦੇ ਪ੍ਰੋਡਕਸ਼ਨ ਹਾਊਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਫਿਲਮ ਵਿੱਚ ਮੂਲ ਰੂਪ ਵਿੱਚ ਜ਼ੀਰੋ ਦੇ ਆਦਿਵਾਸੀਆਂ ਦੇ ਮੁੱਦੇ ਦਿਖਾਏ ਹਨ। ਇਸ ਵਿੱਚ ਵਰੁਣ ਦਾ ਕਿਰਦਾਰ ਮੁੰਬਈ ਤੋਂ ਉਸ ਇਲਾਕੇ ਵਿੱਚ ਟ੍ਰੈਵਲ ਕਰਦਾ ਹੈ। ਉਥੇ ਕੁਦਰਤ ਦੇ ਨਾਲ ਉਸ ਦੇ ਕਿਰਦਾਰ ਦਾ ਵਾਸਤਾ ਪੈਂਦਾ ਹੈ। ਇਸ ਦੇ ਇਲਾਵਾ ‘ਭੇੜੀਆ' ਦਾ ਵੀ ਫਿਲਮ ਵਿੱਚ ਅਹਿਮ ਕਿਰਦਾਰ ਹੈ। ਡਾਇਰੈਕਟਰ ਅਮਰ ਕੌਸ਼ਿਕ ਨੇ ਇਸ ਫਿਲਮ ਨੂੰ ਹਾਰਰ ਤੋਂ ਵੱਧ ਡਰਾਮਾ ਬਣਾਉਣ ਉੱਤੇ ਫੋਕਸ ਕੀਤਾ ਹੈ। ਫਿਲਮ ਦੀ ਕਹਾਣੀ ਇਸ ਬਾਰੇ ਵਿੱਚ ਜ਼ਿਆਦਾ ਹੈ ਕਿ ਵਰੁਮ ਧਵਨ, ਕ੍ਰਿਤੀ ਸਨਨ, ਅਭਿਸ਼ੇਕ ਬੈਨਰਜੀ ਅਤੇ ਦੀਪਕ ਡੋਬਰੀਆਲ ਦੇ ਕਿਰਦਾਰਾਂ ਦੇ ਆਪਸੀ ਸੰਬੰਧ ਕਿਸ ਤਰ੍ਹਾਂ ਉਤਾਰ-ਚੜ੍ਹਾਅ ਵਿੱਚੋਂ ਲੰਘਦੇ ਹਨ। ਅਮਰ ਨੇ ਵਰੁਣ ਦੇ ਕਿਰਦਾਰ ਨੂੰ ਲਾਊਡ ਨਹੀਂ ਹੋਣ ਦਿੱਤਾ। ਪ੍ਰਾਕ੍ਰਿਤੀ ਅਤੇ ਇਨਸਾਨ ਦੇ ਵਿੱਚ ਦਾ ਕਾਨਫਲਿਕਟ ਵੀ ਇਸ ਫਿਲਮ ਵਿੱਚ ਪੇਸ਼ ਕੀਤਾ ਗਿਆ ਹੈ। ਸੂਤਰਾਂ ਦਾ ਦਾਅਵਾ ਹੈ ਕਿ ਫਿਲਮ ਵਿੱਚ ਵਰੁਣ ਦੇ ਕਿਰਦਾਰ ਨੂੰ ਭੇੜੀਏ ਵਜੋਂ ਟਰਾਂਸ਼ਫਾਰਮ ਹੁੰਦੇ ਹੋਏ ਨਹੀਂ ਦਿਖਾਇਆ ਜਾਏਗਾ। ਉਂਜ ਇਸ ਵਿੱਚ ਭੇੜੀਏ ਦਾ ਇੱਕ ਅਲੱਗ ਅਤੇ ਅਹਿਮ ਕਿਰਦਾਰ ਜ਼ਰੂਰ ਹੈ। ਜ਼ੀਰੋ ਇਲਾਕੇ ਦੇ ਕਲਚਰਲ ਅਤੇ ਟ੍ਰੈਡਿਸ਼ਨ ਦਾ ਵੀ ਪੈਰੇਲਲ ਪਲਾਟ ਹੈ। ਅਜਿਹੇ ਵਿੱਚ ਮੇਕਰਸ ਨੇ ਅਰੁਣਾਚਲ ਤੋਂ ਵੀ 22 ਕਲਾਕਾਰਾਂ ਨੂੰ ਫਿਲਮ ਵਿੱਚ ਕਾਸਟ ਕੀਤਾ ਹੈ। ਉਥੋਂ ਦੇ ਕਲਚਰ ਨੂੰ ਨਜ਼ਦੀਕ ਤੋਂ ਦਿਖਾਉਣ ਦੇ ਲਈ ਉਥੋਂ ਦੇ ਸਥਾਨਕ ਆਦਿਵਾਸੀਆਂ ਤੋਂ ਕਾਸਟਿਊਮ ਅਤੇ ਬਾਕੀ ਜ਼ਰੂਰਤਾਂ ਦੇ ਸਾਮਾਨ ਲਏ ਗਏ ਹਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ