ਪ੍ਰਸ਼ਾਂਤ ਨੀਲ ਦੇ ਨਿਰਦੇਸ਼ਨ ਵਿੱਚ ਬਣੀ ਕਰਾਈਮ ਡਰਾਮਾ ਫਿਲਮ ‘ਕੇ ਜੀ ਐੱਫ’ 21 ਦਸੰਬਰ ਨੂੰ ਰਿਲੀਜ਼ ਹੋਣੀ ਹੈ। ਇਹ ਫਿਲਮ ਪੰਜ ਵੱਖ-ਵੱਖ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ, ਜਿਸ ਵਿੱਚ ਕੰਨਡ ਐਕਟਰ ਯਸ਼ ਇੱਕ ਗੈਂਗਸਟਰ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਕਰਨਾਟਕ ਦੀ ਗੋਲਡ ਮਾਈਨ ਕੋਲਾਰ ਗੋਲਡ ਫੀਲਡ ਦੇ ਦੁਆਲੇ ਘੁੰਮਦੀ ਹੈ। ਫਿਲਮ ਦਾ ਹਿੰਦੀ ਵਰਜ਼ਨ ਫਰਹਾਨ ਅਖਤਰ ਅਤੇ ਰਿਤੇਸ਼ ਸਿੱਧਵਾਨੀ ਦੇ ਬੈਨਰ ਹੇਠ ਰਿਲੀਜ਼ ਹੋਵੇਗਾ।
ਫਿਲਮ ਦੇ ਹਿੰਦੀ ਟ੍ਰੇਲਰ ਨੂੰ ਦਰਸ਼ਕਾਂ ਤੋਂ ਮਿਲੇ ਜ਼ਬਰਦਸਤ ਰਿਸਪਾਂਸ ਨੂੰ ਦੇਖਦੇ ਹੋਏ ਨਿਰਮਾਤਾਵਾਂ ਨੇ ਇਸ ਵਿੱਚ ਇੱਕ ਰੀਮਿਕਸ ਐਡ ਕਰਨ ਦਾ ਫੈਸਲਾ ਕੀਤਾ ਹੈ। ਇਹ ਗਾਣਾ ਸਨੀ ਦਿਓਲ ਅਤੇ ਜੈਕੀ ਸ਼ਰਾਫ ਦੀ ਫਿਲਮ ‘ਤਿ੍ਰਦੇਵ’ ਦਾ ਸੁਪਰਹਿੱਟ ਗਾਣਾ ‘ਗਲੀ-ਗਲੀ ਮੇਂ ਫਿਰਦਾ ਹੈ ਤੂ ਕਿਉ’ ਹੋਵੇਗਾ। ਸੁਣਿਆ ਗਿਆ ਹੈ ਕਿ ਇਸ ਰੀਮੇਕ 'ਤੇ ਅਭਿਨੇਤਰੀ ਮੌਨੀ ਰਾਏ ਡਾਂਸ ਕਰੇਗੀ ਅਤੇ ਵੱਖ-ਵੱਖ ਅਵਤਾਰਾਂ ਵਿੱਚ ਦਿਖਾਈ ਦੇਵੇਗੀ ਅਤੇ ਉਸ ਦੇ ਨਾਲ ਯਸ਼ ਵੀ ਹੋਣਗੇ।