Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਅੰਤਰਰਾਸ਼ਟਰੀ

ਮੈਕਸੀਕੋ ਵਿੱਚ ਇੱਕ ਬਜ਼ੁਰਗ ਦੇ ਘਰ ਤੋਂ ਹੱਡੀਆਂ ਦੇ 3,787 ਟੁਕੜੇ ਮਿਲੇ

June 15, 2021 02:05 AM

* 17 ਲੋਕਾਂ ਦੀ ਹੱਤਿਆ ਕੀਤੀ ਹੋਣ ਦਾ ਸ਼ੱਕ

ਮੈਕਸੀਕੋ ਸਿਟੀ, 14 ਜੂਨ (ਪੋਸਟ ਬਿਊਰੋ)- ਮੈਕਸੀਕੋ ਸਿਟੀ ਦੇ ਬਾਹਰੀ ਇਲਾਕੇ ਵਿੱਚ ਇੱਕ ਸ਼ੱਕੀ ਕਾਤਲ ਦੇ ਘਰ ਦੀ ਪੁਟਾਈ ਕਰ ਰਹੇ ਜਾਂਚਕਾਰਾਂ ਨੂੰ ਹੱਡੀਆਂ ਦੇ 3,787 ਟੁਕੜੇ ਮਿਲੇ ਹਨ ਅਤੇ ਇਹ ਹੱਡੀਆਂ 17 ਅਲੱਗ-ਅਲੱਗ ਲੋਕਾਂ ਦੀ ਲੱਗ ਰਹੀਆਂ ਹਨ। ਵਕੀਲਾਂ ਦਾ ਕਹਿਣਾ ਹੈ ਕਿ ਇਹ ਪੁਟਾਈ ਇਥੇ ਹੀ ਖਤਮ ਨਹੀਂ ਹੋਵੇਗੀ।
ਵਰਨਣ ਯੋਗ ਹੈ ਕਿ ਪੁਟਾਈ ਦਾ ਕੰਮ 16 ਮਈ ਤੋਂ ਚੱਲ ਰਿਹਾ ਹੈ ਤੇ ਜਾਂਚਕਾਰਾਂ ਨੇ ਉਸ ਘਰ ਦੇ ਫਰਸ ਨੂੰ ਪੁੱਟ ਦਿੱਤਾ ਹੈ ਜਿੱਥੇ ਸ਼ੱਕੀ ਆਦਮੀ ਰਹਿੰਦਾ ਸੀ। ਉਨ੍ਹਾਂ ਦੀ ਯੋਜਨਾ ਇਸ ਘੇਰੇ ਨੂੰ ਅੱਗੇ ਵਧਾਉਣ ਦੀ ਹੈ। ਕਬਾੜ ਨਾਲ ਭਰੇ ਇਸ ਘਰ ਵਿੱਚੋਂ ਅਜਿਹੇ ਲੋਕਾਂ ਦੇ ਪਛਾਣ ਪੱਤਰ ਅਤੇ ਹੋਰ ਸਾਮਾਨ ਮਿਲਿਆ ਹੈ, ਜੋ ਕਈ ਸਾਲ ਪਹਿਲੇ ਲਾਪਤਾ ਹੋ ਗਏ ਸਨ। ਇਹ ਸਬੂਤ ਇਸ ਗੱਲ ਦਾ ਇਸ਼ਾਰਾ ਕਰਦੇ ਹਨ ਕਿ ਹੱਤਿਆ ਦੇ ਤਾਰ ਕਈ ਸਾਲ ਪਹਿਲਾਂ ਦੇ ਹਨ। ਇਸ ਸੰਬੰਧ ਵਿੱਚ ਐਡਵੋਕੇਟ ਦਫਤਰ ਨੇ ਬਿਆਨ ਜਾਰੀ ਕਰਕੇ ਕਿਹਾ, ‘ਹੱਡੀਆਂ ਦੇ ਟੁਕੜਿਆਂ ਦਾ ਬਰੀਕੀ ਨਾਲ ਅਧਿਐਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਹਰੇਕ ਦੀ ਬੇਹੱਦ ਸਾਵਧਾਨੀ ਨਾਲ ਸਫਾਈ ਕਰਨਾ ਅਤੇ ਇਹ ਪਛਾਣ ਕਰਨਾ ਕਿ ਇਹ ਸਰੀਰ ਦੇ ਕਿਸ ਹਿੱਸੇ ਦੇ ਹਨ, ਆਦਿ ਸ਼ਾਮਲ ਹੈ ਅਤੇ ਇਸ ਦੇ ਨਾਲ ਪਤਾ ਲਗਾਇਆ ਜਾਏਗਾ ਕਿ ਇਹ ਕਿੰਨੇ ਲੋਕਾਂ ਦੀਆਂ ਹੱਡੀਆਂ ਹਨ। ਬਿਆਨ ਦੇ ਅਨੁਸਾਰ ਹੁਣ ਤਕ ਪਾਏ ਗਏ ਹੱਡੀਆਂ ਦੇ ਟੁਕੜੇ 17 ਲੋਕਾਂ ਦੇ ਪ੍ਰਤੀਤ ਹੁੰਦੇ ਹਨ।'
ਸ਼ੱਕੀ ਬੰਦੇ ਦੀ ਪਛਾਣ ਉਜਾਗਰ ਨਾ ਕਰਨ ਦੇ ਦੇਸ਼ ਦੇ ਕਾਨੂੰਨ ਦੇ ਕਾਰਨ ਅਧਿਕਾਰੀਆਂ ਨੇ 72 ਸਾਲਾ ਸ਼ੱਕੀ ਦਾ ਨਾਂਅ ਜਨਤਕ ਨਹੀਂ ਕੀਤਾ। ਉਸ ਦੇ ਖਿਲਾਫ 34 ਸਾਲ ਦੀ ਇੱਕ ਔਰਤ ਦੀ ਹੱਤਿਆ ਦਾ ਕੇਸ ਚੱਲ ਰਿਹਾ ਹੈ। ਇਸ ਨੂੰ ਉਦੋਂ ਫੜਿਆ ਗਿਆ, ਜਦ ਇੱਕ ਪੁਲਸ ਕਮਾਂਡਰ ਨੇ ਆਪਣੀ ਪਤਨੀ ਦੇ ਲਾਪਤਾ ਹੋਣ ਦੇ ਬਾਅਦ ਉਸ ਉੱਤੇ ਸ਼ੱਕ ਜ਼ਾਹਰ ਕੀਤਾ। ਇਹ ਵਿਅਕਤੀ ਪੁਲਸ ਕਮਾਂਡਰ ਦੀ ਪਤਨੀ ਨੂੰ ਨਿੱਜੀ ਤੌਰ ਉੱਤੇ ਜਾਣਦਾ ਸੀ ਅਤੇ ਕਮਾਂਡਰ ਦੀ ਪਤਨੀ ਨੂੰ ਖਰੀਦਦਾਰੀ ਲਈ ਨਾਲ ਲੈ ਜਾਂਦਾ ਸੀ। ਉਸ ਦਿਨ ਔਰਤ ਘਰ ਨਹੀਂ ਮੁੜੀ, ਜਿਸ ਦੇ ਬਾਅਦ ਪੁਲਸ ਕਮਾਂਡਰ ਨੇ ਆਪਣੀ ਪਤਨੀ ਦੇ ਲਾਪਤਾ ਹੋਣ ਵਿੱਚ ਵਿਅਕਤੀ ਦਾ ਹੱਥ ਹੋਣ ਦਾ ਦੋਸ਼ ਲਾਇਆ। ਜਾਂਚ ਵਿੱਚ ਵੀ ਪਤਾ ਲੱਗਾ ਕਿ ਸੀ ਸੀ ਟੀ ਵੀ ਕੈਮਰੇ ਵਿੱਚ ਔਰਤ ਵਿਅਕਤੀ ਦੇ ਘਰ ਵਿੱਚ ਜਾਂਦੀ ਦਿਖਾਈ ਦਿੰਦੀ ਹੈ, ਪਰ ਵਾਪਸ ਆਉਂਦੀ ਹੋਈ ਨਹੀਂ ਦਿਸ ਰਹੀ। ਬਾਅਦ ਵਿੱਚ ਔਰਤ ਦਾ ਸਾਮਾਨ ਸ਼ੱਕੀ ਦੇ ਘਰ ਵਿੱਚੋਂ ਬਰਾਮਦ ਕੀਤਾ ਗਿਆ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ