Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਵੈਂਸ ਨਾਲ ਗੌਲਫ ਖੇਡਣ ਵਾਲੇ ਸੀਨੀਅਰ ਮਿਲਟਰੀ ਆਗੂਆਂ ਦੇ ਸਬੰਧ ਵਿੱਚ ਸੀਏਐਫ ਤੇ ਸੱਜਣ ਨੇ ਜਤਾਇਆ ਇਤਰਾਜ਼

June 14, 2021 06:26 PM

ਟੋਰਾਂਟੋ, 14 ਜੂਨ (ਪੋਸਟ ਬਿਊਰੋ) : ਕੈਨੇਡੀਅਨ ਆਰਮਡ ਫੋਰਸਿਜ਼ (ਸੀਏਐਫ) ਨੂੰ ਜਦੋਂ ਤੋਂ ਇਹ ਪਤਾ ਲੱਗਿਆ ਹੈ ਕਿ ਸੀਨੀਅਰ ਮਿਲਟਰੀ ਆਗੂ, ਜਿਨ੍ਹਾਂ ਵਿੱਚੋਂ ਇੱਕ ਡਿਫੈਂਸ ਦੇ ਸਾਬਕਾ ਚੀਫ ਜਨਰਲ ਜੌਨਾਥਨ ਵੈਂਸ ਖਿਲਾਫ ਜਾਰੀ ਮਿਲਟਰੀ ਪੁਲਿਸ ਦੀ ਜਾਂਚ ਦੇ ਸਬੰਧ ਵਿੱਚ ਆਰਡਰ ਜਾਰੀ ਕਰ ਸਕਦਾ ਹੈ,ਵੈਂਸ ਨਾਲ ਗੌਲਫ ਖੇਡਣ ਗਿਆ ਸੀ, ਉਦੋਂ ਤੋਂ ਹੀ ਸੀਏਐਫ ਅਗਲੇ ਕਦਮਾਂ ਬਾਰੇ ਵਿਚਾਰ ਕਰ ਰਹੀ ਹੈ। ਜਿ਼ਕਰਯੋਗ ਹੈ ਕਿ ਵੈਂਸ ਖਿਲਾਫ ਕਥਿਤ ਤੌਰ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਸਬੰਧ ਵਿੱਚ ਜਾਂਚ ਚੱਲ ਰਹੀ ਹੈ।
ਇੱਕ ਬਿਆਨ ਵਿੱਚ ਸੀਏਐਫ ਨੇ ਆਖਿਆ ਕਿ ਉਨ੍ਹਾਂ ਨੂੰ ਇਹ ਪਤਾ ਲੱਗਿਆ ਹੈ ਕਿ ਲੈਫਟੀਨੈਂਟ ਜਨਰਲ ਮਾਈਕਲ ਰੋਲੀਓ ਤੇ ਵਾਈਸ ਐਡਮਿਰਲ ਕ੍ਰੇਗ ਬੇਨਜ਼, ਜੋ ਕਿ ਰੌਇਲ ਕੈਨੇਡੀਅਨ ਨੇਵੀ ਦੇ ਹੈੱਡ ਹਨ, ਓਟਵਾ ਦੇ ਇੱਕ ਪ੍ਰਾਈਵੇਟ ਕਲੱਬ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਸਾਬਕਾ ਚੀਫ ਜਨਰਲ ਜੌਨਾਥਨ ਵੈਂਸ ਨਾਲ ਗੌਲਫ ਖੇਡਣ ਗਏ ਸਨ। ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆਂ ਅਸੀਂ ਇਸ ਸਬੰਧ ਵਿੱਚ ਤੱਥ ਇੱਕਠੇ ਕੀਤੇ ਹਨ ਤੇ ਹੁਣ ਅਗਲੀ ਕਾਰਵਾਈ ਉਲੀਕ ਰਹੇ ਹਾਂ।  
ਰੱਖਿਆ ਮੰਤਰੀ ਹਰਜੀਤ ਸੱਜਣ ਦੇ ਬੁਲਾਰੇ ਨੇ ਬਿਆਨ ਜਾਰੀ ਕਰਕੇ ਆਖਿਆ ਕਿ ਇਸ ਸਥਿਤੀ ਤੋਂ ਸੱਜਣ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਰੱਖਿਆ ਮੰ਼ਤਰੀ ਡਿਫੈਂਸ ਸਟਾਫ ਦੇ ਕਾਰਜਕਾਰੀ ਚੀਫ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲੈਣਗੇ।

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ