Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਪੂਲ ਵਿੱਚ ਡੁੱਬਣ ਕਾਰਨ ਛੇ ਸਾਲਾ ਬੱਚੀ ਦੀ ਹੋਈ ਮੌਤ

June 14, 2021 09:09 AM

ਟੋਰਾਂਟੋ, 13 ਜੂਨ (ਪੋਸਟ ਬਿਊਰੋ) : ਸ਼ਨਿੱਚਰਵਾਰ ਰਾਤ ਨੂੰ ਓਸ਼ਾਵਾ ਦੇ ਇੱਕ ਘਰ ਵਿੱਚ ਚੱਲ ਰਹੀ ਪਾਰਟੀ ਦੌਰਾਨ ਘਰ ਦੇ ਬੈਕਯਾਰਡ ਵਿੱਚ ਬਣੇ ਪੂਲ ਵਿੱਚ ਡੁੱਬ ਜਾਣ ਕਾਰਨ ਇੱਕ ਛੇ ਸਾਲਾ ਬੱਚੀ ਦੀ ਮੌਤ ਹੋ ਗਈ।
ਦਰਹਾਮ ਰੀਜਨਲ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਸ਼ਾਮੀਂ 7:00 ਵਜੇ ਬਰਚਵਿਊ ਤੇ ਓਰਮੰਡ ਡਰਾਈਵਜ਼ ਏਰੀਆ ਵਿੱਚ ਸਥਿਤ ਇੱਕ ਘਰ ਵਿੱਚ ਸੱਦਿਆ ਗਿਆ। ਇੱਥੇ ਵੱਡਾ ਇੱਕਠ ਹੋਣ ਦੀ ਰਿਪੋਰਟ ਕੀਤੀ ਗਈ ਸੀ। ਪੁਲਿਸ ਦੇ ਮੌਕੇ ਉੱਤੇ ਪਹੁੰਚਣ ਉੱਤੇ ਦੱਸਿਆ ਗਿਆ ਕਿ ਇੱਕ ਛੇ ਸਾਲਾ ਬੱਚੀ ਲਾਪਤਾ ਹੈ।ਪੁਲਿਸ ਨੇ ਸਾਰੇ ਘਰ ਵਿੱਚ ਤੇ ਆਲੇ ਦੁਆਲੇ ਉਸ ਬੱਚੀ ਨੂੰ ਲੱਭਣਾ ਸ਼ੁਰੂ ਕੀਤਾ ਤੇ ਬੱਚੀ ਉਨ੍ਹਾਂ ਨੂੰ ਘਰ ਦੇ ਹੀ ਪੂਲ ਵਿੱਚੋਂ ਮਿਲੀ।
ਇੱਕ ਪੁਲਿਸ ਅਧਿਕਾਰੀ ਨੇ ਪੂਲ ਵਿੱਚ ਉਤਰ ਕੇ ਬੱਚੀ ਨੂੰ ਕਿਨਾਰੇ ਉੱਤੇ ਲਿਆਂਦਾ, ਜਿੱਥੇ ਆਫੀਸਰਜ਼ ਨੇ ਉਸ ਨੂੰ ਉਦੋਂ ਤੱਕ ਸੀਪੀਆਰ ਦਿੱਤੀ ਜਦੋਂ ਤੱਕ ਪੈਰਾਮੈਡਿਕਸ ਉੱਥੇ ਨਹੀਂ ਪਹੁੰਚ ਗਏ।ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬੱਚੀ ਦੀ ਮੌਤ ਦੇ ਸਬੰਧ ਵਿੱਚ ਜਾਂਚ ਕੀਤੀ ਜਾ ਰਹੀ ਹੈ। ਇੱਕ ਗੁਆਂਢੀ ਨੇ ਦੱਸਿਆ ਕਿ ਐਮਰਜੰਸੀ ਅਮਲੇ ਦੇ ਆਉਣ ਤੋਂ ਪਹਿਲਾਂ ਇੱਕ ਮਹਿਲਾ ਘਰ ਘਰ ਜਾ ਕੇ ਇੱਕ ਨਿੱਕੀ ਬੱਚੀ ਨੂੰ ਵੇਖੇ ਹੋਣ ਬਾਰੇ ਪੁੱਛਗਿੱਛ ਕਰ ਰਹੀ ਸੀ ਤੇ ਲੋਕਾਂ ਨੂੰ ਉਨ੍ਹਾਂ ਦੇ ਘਰ ਵਿੱਚ ਬੱਚੀ ਦੀ ਭਾਲ ਵਿੱਚ ਨਿਗ੍ਹਾ ਮਾਰਨ ਲਈ ਆਖ ਰਹੀ ਸੀ। ਕੁੱਝ ਦੇਰ ਬਾਅਦ ਹੀ ਪੁਲਿਸ ਆਪਣੇ ਹੈਲੀਕਾਪਟਰ ਦੇ ਨਾਲ ਉੱਥੇ ਪਹੁੰਚ ਗਈ।
ਜਿਸ ਘਰ ਵਿੱਚ ਪਾਰਟੀ ਹੋ ਰਹੀ ਸੀ ਉਸ ਦੇ ਮਾਲਕ ਨੇ ਦੱਸਿਆ ਕਿ ਉਹ ਆਪਣੀ ਬੱਚੀ ਦਾ ਪੰਜਵਾਂ ਜਨਮਦਿਨ ਮਨਾ ਰਹੇ ਸਨ ਤੇ ਉਸੇ ਲਈ ਪਾਰਟੀ ਰੱਖੀ ਗਈ ਸੀ। ਛੇ ਸਾਲਾ ਬੱਚੀ ਦੇ ਲਾਪਤਾ ਹੋਣ ਉੱਤੇ ਸਾਰਿਆਂ ਨੇ ਉਸ ਨੂੰ ਤਲਾਸ਼ਣਾ ਸ਼ੁਰੂ ਕੀਤਾ ਪਰ ਕਿਸੇ ਨੇ ਉਸ ਨੂੰ ਪੂਲ ਵਿੱਚ ਨਹੀਂ ਵੇਖਿਆ।ਸਾਰੇ ਉਸ ਨੂੰ ਇੱਧਰ ਉੱਧਰ ਹੀ ਤਲਾਸ਼ਦੇ ਰਹੇ ਤੇ ਕਿਸੇ ਨੇ ਵੀ ਪੂਲ ਨਹੀਂ ਵੇਖਿਆ। ਪੁਲਿਸ ਨੇ ਵੀ ਪਹਿਲਾਂ ਇੱਧਰ ਉੱਧਰ ਹੀ ਬੱਚੀ ਦੀ ਭਾਲ ਕੀਤੀ ਪਰ ਫਿਰ ਉਨ੍ਹਾਂ ਪੂਲ ਵਾਲੇ ਪਾਸੇ ਜਾ ਕੇ ਵੇਖਿਆ ਤਾਂ ਬੱਚੀ ਉੱਥੇ ਹੀ ਮਿਲੀ।

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ