Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ
 
ਭਾਰਤ

ਯੂ ਪੀ ਵਿੱਚ ਬਣਿਆ ‘ਕੋਰੋਨਾ ਮਾਤਾ’ ਦਾ ਮੰਦਰ ਪੁਲਸ ਨੇ ਰਾਤੋ-ਰਾਤ ਢਾਹਿਆ

June 14, 2021 08:22 AM

ਪ੍ਰਤਾਪਗੜ੍ਹ, 13 ਜੂਨ, (ਪੋਸਟ ਬਿਊਰੋ)- ਭਾਰਤ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੇ ਕਹਿਰ ਦੌਰਾਨ ਲੋਕਾਂ ਵਿਚਾਲੇ ਅੰਧ-ਵਿਸ਼ਵਾਸ ਵੀ ਏਨਾ ਭਾਰੂ ਹੈ ਕਿ ਲੋਕਾਂ ਨੇ ਕੋਰੋਨਾ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਹੈ।
ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜਿ਼ਲੇ ਵਿਚ ਕੋਰੋਨਾ ਮਾਤਾ ਦਾ ਮੰਦਰ ਬਣਾ ਦਿੱਤਾ ਗਿਆ, ਜਿਸ ਨੂੰ ਪੁਲਸ ਨੇ ਰਾਤ ਦੇ ਵਕਤ ਤੋੜਿਆ ਹੈ, ਕਿਉਂਕਿ ਦਿਨ ਵੇਲੇ ਲੋਕਾਂ ਦੇ ਤਿੱਖੇ ਵਿਰੋਧ ਦਾ ਡਰ ਸੀ। ਕੋਰੋਨਾ ਮਾਤਾ ਮੰਦਰ ਬਣਨ ਦੀ ਸੂਚਨਾ ਉੱਤੇ ਪੁੱਜੀ ਪੁਲਸ ਨੇ ਇਸ ਮੰਦਰ ਨੂੰ ਰਾਤੋ-ਰਾਤ ਢਾਹ ਦਿੱਤਾ।ਇਸ ਬਾਰੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕ ਕੋਰੋਨਾ ਮਾਤਾ ਦੀ ਪੂਜਾ ਕਰ ਰਹੇ ਸਨ, ਜਿਸ ਨਾਲ ਅੰਧ-ਵਿਸ਼ਵਾਸ ਫੈਲ ਰਿਹਾ ਸੀ।
ਇਹ ਘਟਨਾ ਪ੍ਰਤਾਪਗੜ੍ਹ ਜਿ਼ਲੇ ਦੇ ਸਾਂਗੀਪੁਰ ਥਾਣਾ ਦੇ ਜੂਹੀ ਸ਼ੁਕਲਪੁਰ ਪਿੰਡ ਦੀ ਹੈ। ਓਥੇ ਕੁਝ ਕੁ ਦਿਨ ਪਹਿਲਾਂ ਪਿੰਡ ਵਾਸੀਆਂ ਨੇ ਅੰਧ-ਵਿਸ਼ਵਾਸ ਦੇ ਅਸਰ ਹੇਠ ਕੋਰੋਨਾ ਮਾਤਾ ਮੰਦਰ ਬਣਾਦਿੱਤਾ ਅਤੇ ਇਸ ਵਿਚ ਕੋਰੋਨਾ ਮਾਤਾ ਦੀ ਮੂਰਤੀ ਲਾ ਕੇ ਉਸ ਨੂੰ ਮਾਸਕ ਵੀ ਪਹਿਨਾ ਦਿੱਤਾ। ਇਸ ਪਿੱਛੋਂ ਕੋਰੋਨਾ ਮਾਤਾ ਦੀ ਮੂਰਤੀਦੀਪੂਜਾ ਹੋਣ ਲੱਗ ਪਈ। ਪਿੰਡ ਦੇ ਲੋਕ ਕੋਰੋਨਾ ਮਾਤਾ ਦੇ ਦਰਸ਼ਨ ਕਰਨ ਲਈ ਜਾਣ ਲੱਗ ਪਏ।ਉਨ੍ਹਾਂ ਦਾ ਮੰਨਣਾ ਸੀ ਕਿ ਕੋਰੋਨਾ ਮਾਤਾ ਦੀ ਪੂਜਾ ਕਰਨ ਨਾਲ ਉਨ੍ਹਾਂ ਦਾ ਪਿੰਡ ਕੋਰੋਨਾ ਵਾਇਰਸ ਦੀ ਮਾਰ ਤੋਂ ਮੁਕਤ ਹੋਵੇਗਾ।
ਪਤਾ ਲੱਗਾ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਸ਼ੁਕਲਪੁਰ ਵਿਚ ਤਿੰਨ ਮੌਤਾਂ ਹੋਣ ਨਾਲ ਲੋਕ ਡਰ ਗਏ ਅਤੇ ਇਸ ਪਿੰਡ ਦੇ ਲੋਕੇਸ਼ ਦੀ ਪਹਿਲ ਉੱਤੇ ਪਿੰਡ ਵਾਸੀਆਂ ਨੇ 7 ਜੂਨ ਨੂੰ ਕੋਰੋਨਾ ਮਾਤਾ ਦੀ ਮੂਰਤੀਲਵਾ ਦਿੱਤੀ। ਵਿਸ਼ੇਸ਼ ਆਰਡਰ ਉੱਤੇਬਣਵਾਈ ਇਸਮੂਰਤੀ ਨੂੰ ਪਿੰਡ ਵਿਚ ਨਿੰਮ ਦੇ ਰੁੱਖ ਹੇਠਲਾ ਕੇ ਇਸ ਨੂੰ ਕੋਰੋਨਾ ਮਾਤਾ ਦਾ ਨਾਂ ਦਿੱਤਾ ਗਿਆ ਸੀ। ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਵਡੇਰਿਆਂ ਨੇ ਵੀ ਚੇਚਕ ਰੋਗ ਨੂੰ ਮਾਤਾ ਸ਼ੀਤਲਾ ਮੰਨਿਆ ਸੀ। ਕੋਰੋਨਾ ਨੇ ਦਿਮਾਗ ਵਿੱਚ ਡਰ ਪੈਦਾ ਕੀਤਾ ਤਾਂ ਲੋਕਾਂ ਨੇ ਸ਼ਰਧਾ ਦਾ ਰਾਹ ਫੜਿਆ ਤੇ ਮੰਦਰ ਬਣਾ ਲਿਆ। ਮੰਦਰ ਢਾਹੁਣ ਦੇ ਇਕ ਦੋ ਦਿਨ ਪਹਿਲਾਂ ਪਿੰਡ ਦੇ ਲੋਕਾਂ ਤੋਂ ਬਿਨਾਂ ਆਲੇ-ਦੁਆਲੇ ਦੇ ਲੋਕ ਵੀ ਆ ਕੇ ਏਥੇ ਕੋਰੋਨਾ ਮਾਤਾ ਦੀ ਪੂਜਾ ਕਰਦੇ ਨਜ਼ਰ ਆਏ। ਪਿੰਡ ਵਾਸੀ ਅਗਰਬੱਤੀ ਅਤੇ ਪ੍ਰਸਾਦ ਚੜ੍ਹਾ ਕੇ ਕੋਰੋਨਾ ਮਾਤਾ ਦੀ ਪੂਜਾ ਕਰ ਕੇ ਜਲ ਚੜ੍ਹਾਉਣ ਲੱਗੇ। ਜਦੋਂ ਪੁਲਸ ਨੂੰ ਇਸ ਦੀ ਭਿਣਕ ਲੱਗੀ ਤਾਂ ਮੰਦਰ ਨੂੰ ਢਾਹ ਕੇ ਰਾਤੋ-ਰਾਤ ਉੱਥੋਂ ਮਲਬਾ ਵੀ ਹਟਾ ਦਿੱਤਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼