Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਓਨਟਾਰੀਓ ਦੇ ਬਹੁਤੇ ਹਿੱਸਿਆਂ ਵਿੱਚ ਪਾਬੰਦੀਆਂ ਵਿੱਚ ਦਿੱਤੀ ਗਈ ਢਿੱਲ

June 12, 2021 02:27 AM

ਟੋਰਾਂਟੋ, 11 ਜੂਨ (ਪੋਸਟ ਬਿਊਰੋ) : ਕਈ ਮਹੀਨਿਆਂ ਵਿੱਚ ਪਹਿਲੀ ਵਾਰੀ ਪ੍ਰੋਵਿੰਸ ਵੱਲੋਂ ਕੋਵਿਡ-19 ਪਾਬੰਦੀਆਂ ਵਿੱਚ ਦਿੱਤੀ ਗਈ ਢਿੱਲ ਤੋਂ ਬਾਅਦ ਓਨਟਾਰੀਓ ਵਿੱਚ ਕੁੱਝ ਸਟੋਰਜ਼ ਤੇ ਰੈਸਟੋਰੈਂਟਸ ਖੋਲ੍ਹੇ ਗਏ।
ਪਿਛਲੇ ਸਾਲ ਤੋਂ ਜਿਹੜੇ ਪੈਟੀਓਜ਼ ਸੁੰਨੇ ਪਏ ਸਨ ਉਹ ਡਾਈਨਰਜ਼ ਨਾਲ ਭਰ ਗਏ। ਸਟੋਰਜ਼ ਉੱਤੇ ਵੀ ਸਮਾਨ ਖਰੀਦਣ ਲਈ ਲੋਕਾਂ ਦੀ ਭੀੜ ਲੱਗ ਗਈ। ਓਨਟਾਰੀਓ ਵਿੱਚ ਹਟਾਈਆਂ ਗਈਆਂ ਕੁੱਝ ਪਾਬੰਦੀਆਂ ਸਦਕਾ ਹੁਣ ਚਾਰ ਲੋਕ ਇੱਕ ਟੇਬਲ ਉੱਤੇ ਬੈਠ ਸਕਦੇ ਹਨ ਜਾਂ ਆਊਟਡੋਰ ਪੈਟੀਓਜ਼ ਉੱਤੇ ਸਾਰਾ ਪਰਿਵਾਰ ਇੱਕਠਿਆਂ ਖਾਣਾ ਖਾ ਸਕਦਾ ਹੈ। ਪ੍ਰੋਵਿੰ਼ਸ ਵੱਲੋਂ 15 ਫੀ ਸਦੀ ਸਮਰੱਥਾ ਨਾਲ ਗੈਰ ਜ਼ਰੂਰੀ ਰੀਟੇਲਰਜ਼ ਨੂੰ ਵੀ ਆਪਰੇਟ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ।ਲੋਕ ਵੀ ਇਨ ਪਰਸਨ ਸ਼ਾਪਿੰਗ ਕਰਨ ਲਈ ਬਹੁਤ ਕਾਹਲੇ ਹਨ।
ਸ਼ੁੱਕਰਵਾਰ ਨੂੰ ਕੋਵਿਡ-19 ਵਾਇਰਸ ਕਾਰਨ ਪ੍ਰੋਵਿੰਸ ਵਿੱਚ 574 ਮਾਮਲੇ ਰਿਕਾਰਡ ਕੀਤੇ ਗਏ ਤੇ ਇਸ ਦੌਰਾਨ ਚਾਰ ਮੌਤਾਂ ਦਰਜ ਕੀਤੀਆਂ ਗਈਆਂ।ਪ੍ਰੋਵਿੰਸ ਦੀ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਆਖਿਆ ਕਿ ਟੋਰਾਂਟੋ ਵਿੱਚ 109 ਮਾਮਲੇ, ਪੀਲ ਰੀਜਨ ਵਿੱਚ 84 ਮਾਮਲੇ , ਵਾਟਰਲੂ ਵਿੱਚ 79 ਮਾਮਲੇ ਤੇ ਪੌਰਕਿਊਪਾਈਨ ਹੈਲਥ ਯੂਨਿਟ ਵਿੱਚ 51 ਮਾਮਲੇ ਸਾਹਮਣੇ ਆਏ। ਇਹ ਡਾਟਾ 28,949 ਲੋਕਾਂ ਦੇ ਕੀਤੇ ਗਏ ਟੈਸਟ ਤੋਂ ਸਾਹਮਣੇ ਆਇਆ। ਐਲੀਅਟ ਨੇ ਦੱਸਿਆ ਕਿ ਵੀਰਵਾਰ ਨੂੰ ਕੋਵਿਡ-19 ਦੀ ਵੈਕਸੀਨ ਦੀਆਂ 199,951 ਡੋਜ਼ਾਂ ਦਿੱਤੀਆਂ ਗਈਆਂ।
ਪ੍ਰੋਵਿੰਸ ਵੱਲੋਂ ਇਹ ਵਾਅਦਾ ਵੀ ਕੀਤਾ ਜਾ ਰਿਹਾ ਹੈ ਕਿ ਜੇ ਵੈਕਸੀਨੇਸ਼ਨ ਵਿੱਚ ਇਸੇ ਤਰ੍ਹਾਂ ਵਾਧਾ ਹੁੰਦਾ ਰਿਹਾ ਤੇ ਮਾਮਲੇ ਘਟਦੇ ਰਹੇ ਤਾਂ ਉਹ ਅਗਲੇ 21 ਦਿਨਾਂ ਵਿੱਚ ਹੋਰਨਾਂ ਪਾਬੰਦੀਆਂ ਵਿੱਚ ਢਿੱਲ ਦੇਣਗੇ।  

   

 

 
Have something to say? Post your comment