Welcome to Canadian Punjabi Post
Follow us on

28

March 2024
 
ਕੈਨੇਡਾ

ਜੂਨ ਵਿੱਚ ਕੈਨੇਡਾ ਨੂੰ ਮਿਲੇਗੀ ਮੌਡਰਨਾ ਵੈਕਸੀਨ ਦੀ 7 ਮਿਲੀਅਨ ਡੋਜ਼

June 10, 2021 01:19 AM

ਓਟਵਾ, 9 ਜੂਨ (ਪੋਸਟ ਬਿਊਰੋ) : ਮੌਡਰਨਾ ਵੈਕਸੀਨ ਦੀ ਖੇਪ ਕੈਨੇਡਾ ਨੂੰ ਦੇਣ ਦੇ ਸ਼ਡਿਊਲ ਸਬੰਧੀ ਕਈ ਹਫਤਿਆਂ ਤੱਕ ਚੱਲੀ ਗੱਲਬਾਤ ਤੋਂ ਬਾਅਦ ਫੈਡਰਲ ਸਰਕਾਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਇਸ ਵੈਕਸੀਨ ਦੀਆਂ 7 ਮਿਲੀਅਨ ਡੋਜ਼ਾਂ ਜੂਨ ਵਿੱਚ ਮਿਲਣਗੀਆਂ ਤੇ ਇਹ ਸਪਲਾਈ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਵੇਗੀ।
ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਨੇ ਆਖਿਆ ਕਿ ਇਸ ਖੇਪ ਵਿੱਚ ਪਹਿਲੀ ਵਾਰੀ ਮੌਡਰਨਾ ਦੀ ਯੂ ਐਸ ਸਪਲਾਈ ਚੇਨ ਤੋਂ ਡੋਜ਼ਾਂ ਹਾਸਲ ਹੋਣਗੀਆਂ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਮਰੀਕਾ ਦੀ ਸਪਲਾਈ ਚੇਨ ਤੋਂ ਇਲਾਵਾ ਕੁੱਝ ਹੋਰ ਰੈਗੂਲੇਟਰੀ ਤੇ ਲਾਜਿਸਟਿਕਲ ਮੁੱਦੇ ਹਨ ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ।
ਉਨ੍ਹਾਂ ਆਖਿਆ ਕਿ ਇੱਕ ਵਾਰੀ ਅਜਿਹੇ ਮੁੱਦੇ ਹੱਲ ਹੋ ਜਾਣ ਤਾਂ ਅਗਲੇ ਹਫਤੇ ਅਸੀਂ ਹੋਰ ਖੇਪ ਦੇ ਕੈਨੇਡਾ ਪਹੁੰਚਣ ਲਈ ਤਰੀਕਾਂ ਬਾਰੇ ਤੇ ਕਿੰਨੀ ਮਾਤਰਾ ਵਿੱਚ ਵੈਕਸੀਨ ਪਹੁੰਚੇਗੀ ਇਸ ਬਾਰੇ ਤਫਸੀਲ ਨਾਲ ਦੱਸ ਸਕਾਂਗੇ।   

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ