Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀ
 
ਮਨੋਰੰਜਨ

ਲੋਕਾਂ ਦੇ ਮੂੰਹ ਬੰਦ ਕਰਨ ਵਿੱਚ ਕੁਝ ਸਾਲ ਲੱਗੇ : ਅਭਿਸ਼ੇਕ ਕਪੂਰ

June 09, 2021 02:09 AM

ਪਿੱਛੇ ਜਿਹੇ ਤੁਸ਼ਾਰ ਕਪੂਰ ਨੇ ਫਿਲਮ ਇੰਡਸਟਰੀ ਵਿੱਚ ਆਪਣੇ 20 ਸਾਲ ਪੂਰੇ ਕੀਤੇ ਹਨ। ‘ਮੁਝੇ ਕੁਛ ਕਹਿਣਾ ਹੈ’ ਫਿਲਮ ਨਾਲ ਆਪਣਾ ਐਕਟਿੰਗ ਕਰੀਅਰ ਸ਼ੁਰੂ ਕਰਨ ਵਾਲੇ ਤੁਸ਼ਾਰ ਨੇ ਇਨ੍ਹਾਂ ਵੀਹ ਸਾਲਾਂ ਵਿੱਚ ‘ਖਾਕੀ’, ‘ਸ਼ੋਰ ਇਨ ਦਿ ਸਿਟੀ’, ‘ਗੋਲਮਾਲ’ ਆਦਿ ਕਈ ਵੱਖ-ਵੱਖ ਜੋਨਰ ਦੀਆਂ ਫਿਲਮਾਂ ਕੀਤੀਆਂ। ਅਕਸ਼ੈ ਕੁਮਾਰ ਦੀ ਫਿਲਮ ‘ਲਛਮੀ’ ਨਾਲ ਤੁਸ਼ਾਰ ਕਪੂਰ ਨਿਰਮਾਤਾ ਵੀ ਬਣ ਗਏ। ਉਹ ਇੱਕ ਬੇਟੇ ਦੇ ਪਿਤਾ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮਾਂ ਤੇ ਪਿਤਾ ਦੋਵਾਂ ਦਾ ਪਿਆਰ ਆਪਣੇ ਬੱਚੇ ਨੂੰ ਦੇ ਸਕਦੇ ਹਨ। ਪੇਸ਼ ਹਨ ਤੁਸ਼ਾਰ ਕਪੂਰ ਨਾਲ ਗੱਲਬਾਤ ਦੇ ਕੁਝ ਅੰਸ਼ :
* ਜਦੋਂ ਤੁਹਾਡੀ ਪਹਿਲੀ ਫਿਲਮ ਰਿਲੀਜ਼ ਹੋਈ, ਮਨ ਵਿੱਚ ਕੀ ਚੱਲ ਰਿਹਾ ਸੀ, ਉਸ ਦਿਨ ਦੀਆਂ ਕੀ ਯਾਦਾਂ ਹਨ?
- ਉਹ ਦਿਨ ਬਿਲਕੁਲ ਨਜ਼ਰਾਂ ਸਾਹਮਣੇ ਹੈ। ਮੈਂ ਸਵੇਰੇ ਉਠ ਕੇ ਮੈਟਰੋ ਸਿਨੇਮਾ ਦੇ ਦਰਸ਼ਕਾਂ ਨਾਲ ਫਿਲਮ ਦੇਖਣ ਗਿਆ ਸੀ। ਇੰਟਰਵਲ ਵਿੱਚ ਮੈਂ ਥੀਏਟਰ ਮਾਲਕ ਦੇ ਦਫਤਰ ਵਿੱਚ ਜਾ ਕੇ ਬੈਠ ਗਿਆ। ਲੋਕਾਂ ਨੂੰ ਪਤਾ ਲੱਗ ਗਿਆ ਕਿ ਮੈਂ ਉਥੇ ਹਾਂ। ਫਿਲਮ ਖਤਮ ਹੋਣ ਦੇ ਬਾਅਦ ਕਾਫੀ ਭੀੜ ਜਮ੍ਹਾਂ ਹੋ ਗਈ, ਮੈਨੂੰ ਭੱਜ ਕੇ ਬਾਹਰ ਆਉਣਾ ਪਿਆ। ਪਤਾ ਨਹੀਂ ਲੱਗਾ ਕਿ ਵੀਹ ਸਾਲ ਕਿੱਥੇ ਚਲੇ ਗਏ। ਇੰਝ ਲੱਗਦਾ ਹੈ ਕਿ ਹੁਣੇ ਤਾਂ ਸ਼ੁਰੂਆਤ ਕੀਤੀ ਸੀ।
* ਪਹਿਲਾਂ ਜਿੱਦਾਂ ਦੀਆਂ ਫਿਲਮਾਂ ਬਣਦੀਆਂ ਸਨ ਅਤੇ ਜਿਵੇਂ ਅੱਜ ਬਣਦੀਆਂ ਹਨ, ਉਸ ਪ੍ਰਕਿਰਿਆ ਵਿੱਚ ਕਿੰਨਾ ਬਦਲਾਅ ਮਹਿਸੂਸ ਕਰਦੇ ਹੋ?
-ਪਹਿਲਾਂ ਜਦ ਲੋਕ ਇੱਕ ਫਿਲਮ ਕਰਦੇ ਤਾਂ ਉਨ੍ਹਾਂ ਦੀ ਦੁਨੀਆ ਉਸੇ ਫਿਲਮ ਉੱਤੇ ਅਟਕੀ ਹੁੰਦੀ ਸੀ। ਫਿਲਮ ਹਿੱਟ ਹੋਣ ਪਿੱਛੋਂ ਖਾਲੀਪਣ ਆ ਜਾਂਦਾ ਸੀ। ਅਸੀਂ ਇੱਕ ਫਿਲਮ ਨੂੰ ਇੰਨਾ ਵਕਤ ਦਿੰਦੇ ਸੀ। ਅੱਜ ਸਭ ਕਝ ਫਾਸਟ ਹੋ ਗਿਆ ਹੈ।
* ਪਹਿਲੀ ਫਿਲਮ ਹਿੱਟ ਹੋਣ ਉੱਤੇ ਸਟਾਰਡਮ ਵਾਲਾ ਅਹਿਸਾਸ ਅੰਦਰ ਜਾਗਿਆ ਸੀ?
- ਹਾਂ, ਏਦਾਂ ਹੁੰਦਾ ਹੈ, ਜਦ ਤੁਸੀਂ ਪਹਿਲੀ ਫਿਲਮ ਕਰਦੇ ਹੋ। ਉਸ ਜ਼ਮਾਨੇ ਵਿੱਚ ਵੈਸੇ ਵੀ ਸਫਲਤਾ ਨੂੰ ਸੰਭਾਲਣਾ ਬਹੁਤ ਮੁਸ਼ਕਲ ਸੀ। ਡਰ ਵੀ ਲੱਗਦਾ ਸੀ ਕਿ ਕੀ ਇਹ ਸੱਚ ਹੈ, ਕੀ ਇਹ ਸਫਲਤਾ ਹਮੇਸ਼ਾ ਨਾਲ ਰਹੇਗੀ। ਉਚਾਈ ਉੱਤੇ ਖੜ੍ਹੇ ਹੋ ਕੇ ਉਥੋਂ ਡਿੱਗਣ ਦਾ ਡਰ ਬਣਿਆ ਰਹਿੰਦਾ ਸੀ। ਤੁਹਾਡਾ ਪਰਵਾਰ ਵੈਸੇ ਤੁਹਾਨੂੰ ਸਪੋਰਟ ਕਰਦਾ ਹੈ, ਪਰ ਖੁਦ ਅੰਦਰ ਇੱਕ ਸਪੋਰਟ ਸਿਸਟਮ ਦਾ ਹੋਣਾ ਜ਼ਰੂਰੀ ਹੈ। ਤਜਰਬੇ ਤੁਹਾਨੂੰ ਸਿਖਾਉਂਦੇ ਹਨ ਕਿ ਅਗਲੇ ਦਿਨ ਇੱਕ ਨਵੀਂ ਸਵੇਰ ਹੁੰਦੀ ਹੈ, ਜੋ ਅੱਜ ਤੁਹਾਡੇ ਕੋਲ ਹੈ, ਜ਼ਰੂਰੀ ਨਹੀਂ ਕਿ ਕੱਲ੍ਹ ਵੀ ਹੋਵੇਗਾ।
* ਅੱਜ ਸਟਾਰ ਕਿਡਸ ਕਾਫੀ ਨਿਸ਼ਾਨੇ ਉੱਤੇ ਹੁੰਦੇ ਹਨ। ਕੀ ਪਹਿਲਾਂ ਵੀ ਉਨ੍ਹਾਂ ਉੱਤੇ ਕੋਈ ਦਬਾਅ ਹੁੰਦਾ ਸੀ?
- ਨਹੀਂ, ਮੇਰੇ ਉੱਤੇ ਉਹ ਦਬਾਅ ਕਦੇ ਨਹੀਂ ਸੀ, ਕਿਉਂਕਿ ਮੈਂ ਕਦੇ ਖੁਦ ਉੱਤੇ ਦਬਾਅ ਆਉਣ ਨਹੀਂ ਦਿੱਤਾ। ਖੁਦ ਦੀ ਤੁਲਨਾ ਜੇ ਤੁਸੀਂ ਆਪਣੇ ਮਾਤਾ-ਪਿਤਾ ਨਾਲ ਨਾ ਕਰੋ ਤਾਂ ਉਹ ਇਨਸਕਿਓਰਿਟੀ ਤੁਹਾਡੇ ਵਿੱਚ ਆਏਗੀ ਵੀ ਨਹੀਂ। ਤੁਸੀਂ ਫਿਲਮੀ ਪਰਵਾਰ ਤੋਂ ਹੁੰਦੇ ਹੋ ਤਾਂ ਕਈ ਵਾਰ ਤੁਹਾਡੇ ਅੱਗੇ ਬਹੁਤ ਮੁਸ਼ਕਲ ਪੈਮਾਨੇ ਸੈੱਟ ਕੀਤੇ ਜਾਂਦੇ ਹਨ। ਮੈਨੂੰ ਲੱਗਦਾ ਹੈ ਕਿ ਅੱਜ ਵੀ ਸਟਾਰ ਕਿਡਸ ਜਿੰਨੀ ਮਰਜ਼ੀ ਮਿਹਨਤ ਕਰਨ, ਉਹ ਕਾਫੀ ਨਹੀਂ ਹੁੰਦੀ। ਸੋਚ ਲੋਕਾਂ ਦੀ ਬਣੀ ਰਹਿੰਦੀ ਹੈ ਕਿ ਤੁਸੀਂ ਕੀ ਕੀਤਾ ਹੈ, ਫੈਮਿਲੀ ਸਪੋਰਟ ਨਾਲ ਅੱਗੇ ਵਧ ਰਹੇ ਹੋ। ਲੋਕ ਇਹ ਨਹੀਂ ਕਹਿੰਦੇ ਕਿ ਤੁਸੀਂ ਕੀ ਕੀਤਾ, ਬਲਕਿ ਲੋਕ ਉਸ ਚੀਜ਼ ਬਾਰੇ ਗੱਲ ਕਰਦੇ ਹਨ, ਜੋ ਸਾਡੇ ਤੋਂ ਨਹੀਂ ਹੋਈ। ਮੇਰਾ ਅਤੇ ਮੇਰੇ ਪਾਪਾ ਦਾ ਵਿਅਕਤੀਤਵ ਇੱਕ-ਦੂਸਰੇ ਤੋਂ ਬਹੁਤ ਵੱਖਰਾ ਰਿਹਾ ਹੈ। ਮੈਂ ਕਿੰਨੀ ਵੀ ਹਿੱਟ ਫਿਲਮ ਲੈ ਆਵਾਂ, ਉਹ ਕ੍ਰੈਡਿਟ ਕਿਸੇ ਹੋਰ ਨੂੰ ਮਿਲ ਜਾਂਦਾ ਸੀ। ‘ਖਾਕੀ’ ਅਤੇ ‘ਗੋਲਮਾਲ’ ਵਰਗੀਆਂ ਫਿਲਮਾਂ ਕਰ ਕੇ ਮੈਨੂੰ ਲੋਕਾਂ ਦੇ ਮੂੰਹ ਬੰਦ ਕਰਨ ਵਿੱਚ ਕੁਝ ਸਾਲ ਲੱਗੇ। ਇਸ ਸਫਰ ਵਿੱਚ ਮੈਂ ਹਰ ਮੋੜ ਉੱਤੇ ਕਾਫੀ ਕੁਝ ਸਿੱਖਿਆ। ਜਿਵੇਂ ਕਿਨ੍ਹਾਂ ਚੀਜ਼ਾਂ ਵੱਲ ਤਵੱਜੋ ਨਹੀਂ ਦੇਣੀ ਚਾਹੀਦੀ। ਹਰ ਚੀਜ਼ ਨੂੰ ਆਪਣੇ ਢੰਗ ਨਾਲ ਅਪਣਾਉਣਾ, ਸੰਘਰਸ਼ ਕਰਦੇ ਰਹਿਣਾ ਹੀ ਜੀਵਨ ਦੀ ਅਸਲੀ ਖੁਸ਼ੀ ਹੈ। ਤੁਸੀਂ ਜੋ ਕਰਦੇ ਹੋ, ਉਸ ਪ੍ਰਕਿਰਿਆ ਨੂੰ ਇੰਜੁਆਏ ਕਰੋ। ਬਾਕੀ ਦਰਸ਼ਕਾਂ ਦੇ ਹੱਥ ਵਿੱਚ ਹੈ ਕਿ ਉਨ੍ਹਾਂ ਨੇ ਕਿਸ ਨੂੰ ਲੰਬੀ ਰੇਸ ਦਾ ਘੋੜਾ ਬਣਾਉਣਾ ਹੈ।
* ਅਭਿਨੇਤਾ ਤੋਂ ਨਿਰਮਾਤਾ ਬਣ ਗਏ ਹੋ। ਆਪਣੇ ਪ੍ਰਤੀ ਲੋਕਾਂ ਦੇ ਨਜ਼ਰੀਏ ਵਿੱਚ ਕਿੰਨਾ ਬਦਲਾਅ ਵੇਖਦੇ ਹੋ?
- ਅਭਿਨੇਤਾ ਹੁੰਦੇ ਹੋਏ ਵੀ ‘ਲਛਮੀ' ਵਰਗੀ ਫਿਲਮ ਬਣਾਈ ਸੀ, ਜਿਸ ਵਿੱਚ ਮੈਂ ਨਹੀਂ, ਇੱਕ ਸੁਪਰਸਟਾਰ ਐਕਟਿੰਗ ਕਰ ਰਹੇ ਸਨ, ਅਜਿਹਾ ਘੱਟ ਦੇਖਣ ਨੂੰ ਮਿਲਦਾ ਹੈ। ਕਈ ਐਕਟਰਸ ਜੋ ਨਿਰਮਾਤਾ ਬਣੇ ਹਨ, ਉਹ ਆਪਣੀਆਂ ਫਿਲਮਾਂ ਵਿੱਚ ਐਕਟਿੰਗ ਕਰ ਚੁੱਕੇ ਹਨ। ਮੈਂ ਇਸ ਟ੍ਰੈਂਡ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਪ੍ਰੋਡਕਸ਼ਨ ਦਾ ਭਾਰ ਉਠਾਇਆ ਅਤੇ ਫਿਲਮ ਬਣਾ ਕੇ ਇਸ ਮੁਸ਼ਕਲ ਵਕਤ ਵਿੱਚ ਡਿਜੀਟਲ ਪਲੇਟਫਾਰਮ ਉੱਤੇ ਰਿਲੀਜ਼ ਕੀਤੀ। ਇਹ ਮੇਰੀ ਸਫਲਤਾ ਹੈ।
* ਤੁਸੀਂ ਇੱਕ ਬੇਟੇ ਦੇ ਸਿੰਗਲ ਫਾਦਰ ਹੋ। ਕੀ ਕਦੇ ਮਹਿਸੂਸ ਕਰਦੇ ਹੋ ਕਿ ਬੱਚੇ ਨੂੰ ਮਾਂ ਦਾ ਪਿਆਰ ਨਹੀਂ ਮਿਲ ਰਿਹਾ?
- ਮੈਂ ਏਦਾਂ ਨਹੀਂ ਮਹਿਸੂਸ ਕਰਦਾ। ਮਾਂ ਦਾ ਪਿਆਰ ਹੋਵੇ ਜਾਂ ਪਿਤਾ ਦਾ, ਉਸ ਵਿੱਚ ਕੋਈ ਫਰਕ ਨਹੀਂ ਹੁੰਦਾ। ਬੱਚੇ ਨਾਲ ਤੁਸੀਂ ਕਿੰਨਾ ਪਿਆਰ ਕਰਦੇ ਹੋ, ਕਿੰਨਾ ਸਮਾਂ ਦਿੰਦੇ ਹੋ, ਇਹ ਵੱਧ ਅਹਿਮਾ ਹੈ। ਬੱਚੇ ਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣੀ ਚਾਹੀਦੀ। ਕਈ ਵਾਰ ਅਜਿਹਾ ਹੁੰਦਾ ਹੈ ਕਿ ਮਾਤਾ-ਪਿਤਾ ਦੋਵੇਂ ਹੁੰਦੇ ਹੋਏ ਆਪਣੇ ਕੰਮਾਂ ਵਿੱਚ ਇੰਨੇ ਬਿਜ਼ੀ ਹੁੰਦੇ ਹਨ ਕਿ ਬੱਚੇ ਨੂੰ ਵਕਤ ਨਹੀਂ ਦੇ ਪਾਉਂਦੇ। ਬੱਚੇ ਨੂੰ ਬਿਨਾਂ ਸ਼ਰਤ ਦਾ ਪਿਆਰ ਮਿਲਦਾ ਹੈ, ਇਹ ਉਸ ਨੂੰ ਮਹਿਸੂਸ ਹੋਣਾ ਚਾਹੀਦੈ। ਉਹ ਪਿਆਰ ਸਿੰਗਲ ਫਾਦਰ ਜਾਂ ਮਦਰ ਤੋਂ ਮਿਲੇ ਜਾਂ ਦੋਵਾਂ ਤੋਂ ਮਿਲੇ, ਉਸ ਨਾਲ ਫਰਕ ਨਹੀਂ ਪੈਂਦਾ, ਉਹ ਉਸ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਮੈਂ ਆਪਣੇ ਬੇਟੇ ਨੂੰ ਮਾਂ-ਬਾਪ ਦੋਵਾਂ ਦਾ ਪਿਆਰ ਦੇ ਸਕਦਾ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ