Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਨਜਰਰੀਆ

ਕਿਧਰ ਗੁੰਮ ਹੋ ਗਏ ਛੰਦ ਪਰਾਗੇ

June 09, 2021 02:05 AM

-ਰਾਜਨਦੀਪ ਕੌਰ ਮਾਨ
ਸਾਡਾ ਪੰਜਾਬੀ ਸਭਿਆਚਾਰ ਬਹੁਤ ਖੂਬਸੂਰਤ ਤੇ ਵਿਸ਼ਾਲ ਹੈ। ਇਸ ਦੀ ਖੂਬਸੂਰਤੀ ਦਾ ਇੱਕ ਖੂਬਸੂਰਤ ਸਿਤਾਰਾ ਹੈ ਛੰਦ ਪਰਾਗੇ। ਛੰਤ ਜਾਂ ਛੰਦ ਲੋਕ ਸਾਹਿਤ ਦਾ ਇੱਕ ਕਾਵਿ ਰੂਪ ਹੈ ਅਤੇ ਇਸ ਵਿੱਚ ਛੰਦਾ ਬੰਦੀ ਦੇ ਕੋਈ ਖਾਸ ਨਿਯਮ ਨਹੀਂ ਹੁੰਦੇ। ਕਹਿਣ ਦਾ ਭਾਵ ਪਿੰਗਲ ਅਨੁਸਾਰ ਨਹੀਂ ਹੁੰਦੇ। ਇਹ ਨਿੱਕੀਆਂ ਨਿੱਕੀਆਂ ਬੋਲੀਆਂ ਦਾ ਨੇੜਲਾ ਰੂਪ ਹੈ। ਇਹ ਸੁਖਮਈ, ਖੁਸ਼ੀ ਦੇ ਮੌਕੇ ਉੱਤੇ ਗਾਉਣ ਵਾਲੀ ਚੁਲਬੁਲੀ, ਸ਼ਰਾਰਤੀ ਤੇ ਮੰਗਲਮਈ ਕਵਿਤਾ ਹੈ। ਪੰਜਾਬੀ ਸਭਿਆਚਾਰ ਦੀ ਹਰ ਰਸਮ ਲਈ ਵੱਖ-ਵੱਖ ਗੀਤ ਮਿਲਦੇ ਹਨ। ਛੰਦ ਕੁੜੀ ਦੇ ਵਿਆਹ ਮੌਕੇ ਕੁੜੀ ਦੀਆਂ ਭੈਣਾਂ ਵੱਲੋਂ ਜੀਜੇ ਕੋਲੋਂ ਸੁਣੇ ਜਾਣ ਵਾਲੇ ਖਾਸ ਕਿਸਮ ਦੇ ਹਾਸੇ ਠੱਠੇ ਭਰਪੂਰ ਕਾਵਿਮਈ ਗਾਉਣ ਦੇ ਰੂਪ ਵਿੱਚ ਸਨ। ਇਹ ਇੱਕ ਤਰ੍ਹਾਂ ਦਾ ਸੰਵਾਦ ਰੂਪ ਹੀ ਸੀ। ਹਾਸੇ ਠੱਠੇ ਵਿੱਚ ਲਾੜੇ ਦੀ ਸੂਝ-ਬੂਝ ਤੇ ਦਿਮਾਗ ਦੀ ਵੀ ਪਰਖ ਹੋ ਜਾਂਦੀ ਸੀ।
ਛੰਦ ਪਰਾਗੇ ਜ਼ਿਆਦਾਤਰ ਹਿੰਦੂ ਪਰਵਾਰਾਂ ਵਿੱਚ ਬੋਲੇ ਜਾਂਦੇ ਸਨ, ਪਰ ਦੇਖਾ-ਦੇਖੀ ਦੂਜੀਆਂ ਬਰਾਦਰੀਆਂ ਨੇ ਵੀ ਇਸ ਨੂੰ ਅਪਣਾ ਲਿਆ। ਛੰਦ ਦਾ ਕਾਵਿਕ ਅਰਥ ਹੈ ਰੁੱਗ ਜਾਂ ਸੰਗ੍ਰਹਿ। ਇਹ ਆਮ ਤੌਰ ਉੱਤੇ ਲਾਵਾਂ-ਫੇਰਿਆਂ ਤੋਂ ਵਿਹਲੇ ਹੋਣ ਪਿੱਛੋਂ ਜਦ ਲਾੜਾ ਆਪਣੇ ਦੋਸਤਾਂ ਨਾਲ ਬੈਠਦਾ, ਉਦੋਂ ਉਸ ਦੀਆਂ ਸਾਲੀਆਂ ਆ ਕੇ ਉਸ ਨੂੰ ਘੇਰ ਕੇ ਬੈਠ ਜਾਂਦੀਆਂ ਤੇ ਛੰਦ ਸੁਣਾਉਣ ਦੀ ਫਰਮਾਇਸ਼ ਕਰਦੀਆਂ। ਇਸ ਦੌਰਾਨ ਸੱਸ ਤੇ ਸਹੁਰੇ ਪਰਵਾਰ ਦੀਆਂ ਹੋਰ ਔਰਤਾਂ ਲਾੜੇ ਨੂੰ ਸ਼ਗਨ ਵਗੈਰਾ ਵੀ ਦਿੰਦੀਆਂ ਅਤੇ ਕਾਫੀ ਹਾਸਾ ਠੱਠਾ ਵੀ ਹੁੰਦਾ ਸੀ। ਪਹਿਲੀ ਤੁਕ ਕੁੜੀਆਂ ਬੋਲਦੀਆਂ ਜਿਵੇਂ :
‘ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਸੋਟੀਆਂ’
ਤਾਂ ਜੀਜਾ ਅੱਗੋਂ ਜਵਾਬ ਮੌਕੇ ਉੱਤੇ ਘੜ ਕੇ ਦਿੰਦਾ :
‘ਉੱਤੋਂ ਤਾਂ ਤੁਸੀਂ ਭੋਲੀਆਂ, ਵਿੱਚੋਂ ਦਿਲ ਦੀਆਂ ਖੋਟੀਆਂ’
ਇਸ ਤਰ੍ਹਾਂ ਇੱਕ ਬਹੁਤ ਖੂਬਸੂਰਤ ਨਜ਼ਾਰਾ ਬੱਝ ਜਾਂਦਾ। ਕੁਝ ਖੂਬਸੂਰਤ ਵੰਨਗੀਆਂ ਦੇਖੋ :
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਡਲੀ,
ਸਹੁਰਾ ਫੁੱਲ ਗੁਲਾਬ ਦਾ ਤੇ ਸੱਸ ਚੰਬੇ ਦੀ ਕਲੀ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਥਾਲੀਆਂ,
ਸੋਨੇ ਦਾ ਮੈਂ ਮਹਿਲ ਬਣਾਵਾਂ, ਵਿੱਚ ਬਿਠਾਵਾਂ ਸਾਲੀਆਂ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤੁਰਮਾ,
ਤੁਹਾਡੀ ਧੀ ਨੂੰ ਏਦਾਂ ਰਖੂੰ, ਜਿਉਂ ਅੱਖੀਆਂ ਵਿੱਚ ਸੁਰਮਾ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਖੰਡ,
ਗੋਪੀਆਂ ਅੱਜ ਕਾਹਨ ਘੇਰਿਆ, ਬੈਠ ਸੁਣਦੀਆਂ ਛੰਦ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਖੀਰਾ,
ਧੀ ਤੁਹਾਡੀ ਏਦਾਂ ਰੱਖਸਾਂ, ਜਿਉਂ ਰੱਖਦੇ ਨੇ ਹੀਰਾ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤੁੰਮਾ,
ਸਭੋ ਸਾਲੀਆਂ ਸੋਹਣੀਆਂ, ਮੈਂ ਕੀਹਦਾ ਮੂੰਹ ਚੁੰਮਾਂ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਗਹਿਣਾ,
ਬੇਟੀ ਨੂੰ ਸਮਝਾ ਦੇਣਾ ਜੀ, ਆਗਿਆ ਦੇ ਵਿੱਚ ਰਹਿਣਾ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਦਾਤ,
ਵੱਧ ਘੱਟ ਬੋਲਿਆ, ਦਿਲ ਨਾ ਲਾਉਣਾ, ਭੁੱਲ ਚੁਕ ਕਰਨੀ ਮਾਫ।
ਇਸ ਤਰ੍ਹਾਂ ਬਹੁਤ ਸਾਰੇ ਛੰਦ ਨਵੇਂ ਵੀ ਘੜੇ ਜਾਂਦੇ। ਲੋਕ ਵਿਆਹ ਤੋਂ ਪਹਿਲਾਂ ਤਿਆਰੀ ਕਰਨ ਲੱਗ ਜਾਂਦੇ। ਕਈ ਅਜਿਹੇ ਇਨਸਾਨ ਹੁੰਦੇ ਸਨ, ਜੋ ਮੌਕੇ ਉੱਤੇ ਛੰਦ ਘੜਨ ਦੇ ਮਾਹਰ ਹੁੰਦੇ ਸਨ। ਅਜਿਹੇ ਇਨਸਾਨ ਬੜੇ ਮਜ਼ੇਦਾਰ ਤਬੀਅਤ ਦੇ ਇਨਸਾਨ ਹੁੰਦੇ ਤੇ ਇਨ੍ਹਾਂ ਦੀ ਵਿਆਹਾਂ ਦੇ ਸਮੇਂ ਖੂਬ ਮੰਗ ਰਹਿੰਦੀ। ਪੂਰਾ ਪਿੰਡ ਇਨ੍ਹਾਂ ਨੂੰ ਆਪਣੇ ਵਿਆਹ ਉਤੇ ਨਾਲ ਲਿਜਾਣਾ ਪਸੰਦ ਕਰਦਾ ਸੀ, ਕਿਉਂਕਿ ਜਦੋਂ ਸਾਲੀਆਂ ਇੱਕ ਤੋਂ ਇੱਕ ਛੰਦ ਸੁਣਦੀਆਂ, ਹਾਰ ਜਾਣ ਤੋਂ ਅਜਿਹਾ ਇਨਸਾਨ ਬਚਾਅ ਲੈਂਦਾ ਸੀ। ਲੋਕ ਖਾਸ ਤੌਰ ਉੱਤੇ ਅਜਿਹੇ ਬੰਦੇ ਨੂੰ ਬਰਾਤ ਵਿੱਚ ਲੈ ਕੇ ਜਾਂਦੇ ਸਨ। ਆਧੁਨਿਕ ਜੀਵਨ ਸ਼ੈਲੀ ਵਿੱਚ ਬਾਕੀ ਰਸਮਾਂ ਵਾਂਗੂ ਇਹ ਰਸਮ ਵੀ ਬੀਤੇ ਅਲੋਪ ਹੋ ਗਈ ਹੈ। ਅੱਜ ਕੱਲ੍ਹ ਕੋਈ ਵਿਰਲਾ ਵਿਆਹ ਹੋਏਗਾ, ਜਿੱਥੇ ਸਾਲੀਆਂ ਜੀਜੇ ਨੂੰ ਇਸ ਤਰ੍ਹਾਂ ਮਖੌਲ ਕਰ ਸਕਦੀਆਂ ਹੋਣਗੀਆਂ। ਸਾਡੇ ਵਿਰਸੇ ਦੇ ਕਿੰਨੇ ਸੋਹਣੇ ਰੰਗ ਸਨ, ਜੋ ਕਿ ਅਸੀਂ ਪੈਲੇਸ ਕਲਚਰ ਵਿੱਚ ਫਸ ਕੇ ਗਵਾ ਚੁੱਕੇ ਹਾਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ