Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਕੈਨੇਡਾ

ਟੋਰਾਂਟੋ ਏਰੀਆ ਵਿੱਚ ਗੈਰਕਾਨੂੰਨੀ ਹੈਂਡਗੰਨਜ਼ ਤਿਆਰ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

December 12, 2018 08:52 PM

ਓਨਟਾਰੀਓ, 12 ਦਸੰਬਰ (ਪੋਸਟ ਬਿਊਰੋ) : ਅੱਠ ਮਹੀਨੇ ਦੀ ਜਾਂਚ ਤੋਂ ਬਾਅਦ ਪਿਛਲੇ ਹਫਤੇ ਮਾਰੇ ਗਏ ਛਾਪਿਆਂ ਵਿੱਚ ਕਾਨੂੰਨੀ ਹਿੱਸਿਆਂ ਦੀ ਵਰਤੋਂ ਕਰਕੇ ਗੈਰਕਾਨੂੰਨੀ ਹੈਂਡਗੰਨਜ਼ ਤਿਆਰ ਕਰਨ ਤੇ ਉਨ੍ਹਾਂ ਨੂੰ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਇਹ ਜਾਣਕਾਰੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਦਿੱਤੀ ਗਈ।
ਪੁਲਿਸ ਦਾ ਮੰਨਣਾ ਹੈ ਕਿ ਇਸ ਗਰੁੱਪ ਵੱਲੋਂ 120 ਹੈਂਡਗੰਨਜ਼ ਤਿਆਰ ਕਰਕੇ ਇਲਾਕੇ ਵਿੱਚ ਮੁਜਰਮਾਂ ਨੂੰ ਵੇਚੀਆਂ ਗਈਆਂ। ਇਹ ਘਰ ਵਿੱਚ ਤਿਆਰ ਕੀਤੀਆਂ ਗੰਨਜ਼ ਸਨ ਜਿਨ੍ਹਾਂ ਨੂੰ ਸੀਰੀਅਲ ਨੰਬਰਜ਼ ਰਾਹੀਂ ਟਰੇਸ ਨਹੀਂ ਸੀ ਕੀਤਾ ਜਾ ਸਕਦਾ। ਇਸ ਰੁਝਾਨ ਦਾ ਇੱਥੇ ਕਾਫੀ ਚਲਣ ਹੋ ਗਿਆ ਸੀ। ਓਪੀਪੀ ਡਿਪਟੀ ਕਮਿਸ਼ਨਰ ਰਿੱਕ ਬਾਰਨਮ ਨੇ ਆਖਿਆ ਕਿ ਇਸ ਮਾਮਲੇ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ ਸੰਗਠਿਤ ਜੁਰਮ ਵੱਲ ਹੀ ਇਸ਼ਾਰਾ ਕਰਦੀਆਂ ਸਨ।
ਫੋਰਸ ਵੱਲੋਂ 23 ਵਿਅਕਤੀਆਂ ਖਿਲਾਫ 150 ਚਾਰਜ ਲਾਏ ਗਏ, ਇਨ੍ਹਾਂ ਕੋਲੋਂ ਹਾਸਲ ਸਮਾਨ ਵਿੱਚ 14 ਹੈਂਡਗੰਨਜ਼, 6 ਲਾਂਗ ਗੰਨਜ਼, ਜਿਨ੍ਹਾਂ ਵਿੱਚ ਇੱਕ ਮਸ਼ੀਨਗੰਨ ਤੇ ਇੱਕ ਅਸਾਲਟ ਰਾਈਫਲ, ਗ੍ਰਨੇਡ, ਸਾਇਲੈਂਸਰਜ਼ ਤੇ ਸਟੰਨ ਗੰਨ ਤੋਂ ਇਲਾਵਾ ਬੁਲਟ ਪਰੂਫ ਜੈਕੇਟ ਵੀ ਸ਼ਾਮਲ ਸੀ। ਸੁਪਰਡੈਂਟ ਬ੍ਰਾਇਨ ਮੈਕਿਲੌਪ ਦਾ ਕਹਿਣਾ ਹੈ ਕਿ ਇਹ ਹੈਂਡਗੰਨਜ਼ ਨਿਰੋਲ ਰੂਪ ਵਿੱਚ ਕੈਨੇਡਾ ਵਿੱਚ ਤਿਆਰ ਕੀਤੀਆਂ ਗਈਆਂ ਤੇ ਇਨ੍ਹਾਂ ਦੇ ਹਿੱਸੇ ਕਾਨੂੰਨੀ ਤੌਰ ਉੱਤੇ ਦੇਸ਼ ਤੇ ਵਿਦੇਸ਼ ਤੋਂ ਖਰੀਦੇ ਗਏ। ਉਨ੍ਹਾਂ ਦੱਸਿਆ ਕਿ ਵੇਚੇ ਗਏ ਇੱਕ ਹਥਿਆਰ ਦੀ ਕੀਮਤ 2500 ਡਾਲਰ ਤੱਕ ਸੀ।
ਮੈਕਿਲੌਪ ਨੇ ਆਖਿਆ ਕਿ ਇਨ੍ਹਾਂ ਅਨਿਯੰਤਰਿਤ ਹਿੱਸਿਆਂ ਨੂੰ ਜੋੜ ਕੇ ਪਾਬੰਦੀਸੁ਼ਦਾ ਹਥਿਆਰ ਵੀ ਬਣਾਏ ਜਾ ਸਕਦੇ ਹਨ। ਇਹ ਸਾਡੇ ਲਈ ਚਿੰਤਾ ਦਾ ਵੱਡਾ ਵਿਸ਼ਾ ਹੈ ਤੇ ਇਸ ਦਾ ਹੱਲ ਲੱਭਣ ਲਈ ਅਸੀਂ ਨੀਤੀਘਾੜਿਆਂ ਨਾਲ ਰਲ ਕੇ ਕੋਸਿ਼ਸ਼ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਅਜਿਹੀਆਂ ਗੈਰਕਾਨੂੰਨੀ ਗੰਨਜ਼ ਨੂੰ ਟਰੇਸ ਕਰਨ ਲਈ ਪੰਜ ਹੋਰਨਾਂ ਇਲਾਕਿਆਂ ਦੀਆਂ ਫੋਰਸਿਜ਼ ਨਾਲ ਰਲ ਕੇ ਓਪੀਪੀ ਵੱਲੋਂ ਅਪਰੈਲ ਦੇ ਮਹੀਨੇ ਪ੍ਰੋਜੈੈੈਕਟ ਰੈਨਰ ਸੁ਼ਰੂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਜਾਂਚ ਤੋਂ ਬਾਅਦ ਦੋ ਕਥਿਤ ਰਿੰਗਲੀਡਰਜ਼, ਰੌਕਵੁੱਡ, ਓਨਟਾਰੀਓ ਦੇ 47 ਸਾਲਾ ਬਰੂਸ ਮੈਕਿਨੌਨ ਤੇ ਸਮਿੱਥਵਿੱਲੇ, ਓਨਟਾਰੀਓ ਦੇ 29 ਸਾਲਾ ਜੌਨ ਰੈਸਮੂਸੈਨ ਦੇ ਨਾਂ ਸਾਹਮਣੇ ਆਏ। ਇਨ੍ਹਾਂ ਦੋਵਾਂ ਵਿੱਚੋਂ ਹਰੇਕ ਉੱਤੇ ਦੋ ਦਰਜਨ ਤੋਂ ਵੱਧ ਚਾਰਜਿਜ਼ ਹਨ। ਪਿਛਲੇ ਹਫਤੇ ਪੁਲਿਸ ਨੇ ਕਈ ਪੁਲਿਸ ਸੈਨਾਵਾਂ ਦੇ 400 ਤੋਂ ਵੱਧ ਅਧਿਕਾਰੀਆਂ ਦੀ ਮਦਦ ਨਾਲ 39 ਥਾਂਵਾਂ ਉੱਤੇ ਛਾਪੇ ਮਾਰੇ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ 1.2 ਕਿੱਲੋ ਕੋਕੀਨ, 30 ਗ੍ਰਾਮ ਮੈਥਾਮਫੈਟਾਮਾਈਨ, 13 ਗ੍ਰਾਮ ਹੈਰੋਇਨ, 66 ਫੈਂਟਾਨਿਲ ਟੇਬਲੇਟਸ ਤੇ 85,000 ਡਾਲਰ ਨਕਦ ਹਾਸਲ ਹੋਇਆ ਹੈ। ਇਸ ਤੋਂ ਇਲਾਵਾ ਹੋਰ ਸੰਪਤੀ ਤੇ ਚਾਰ ਗੱਡੀਆਂ ਵੀ ਮਿਲੀਆਂ ਹਨ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ