Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਜਲਦ ਤੋਂ ਜਲਦ ਲੱਗਣੀ ਚਾਹੀਦੀ ਹੈ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼- ਐਨ ਏ ਸੀ ਆਈ

May 29, 2021 01:44 AM

ਓਟਵਾ, 28 ਮਈ (ਪੋਸਟ ਬਿਊਰੋ) : ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ (ਐਨ ਏ ਸੀ ਆਈ) ਵੱਲੋਂ ਕੋਵਿਡ-19 ਵੈਕਸੀਨ ਸਬੰਧੀ ਆਪਣੇ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਐਨ ਏ ਸੀ ਆਈ ਦਾ ਕਹਿਣਾ ਹੈ ਕਿ ਦੂਜੀ ਡੋਜ਼ ਜਿੰਨੀ ਜਲਦੀ ਸੰਭਵ ਹੋ ਸਕੇ ਓਨੀ ਜਲਦੀ ਲੱਗਣੀ ਚਾਹੀਦੀ ਹੈ।
ਪਹਿਲਾਂ ਐਨ ਏ ਸੀ ਆਈ ਵੱਲੋਂ ਇਹ ਸਿਫਾਰਸ਼ ਕੀਤੀ ਗਈ ਸੀ ਕਿ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ ਨੂੰ ਚਾਰ ਮਹੀਨਿਆਂ ਤੱਕ ਡਿਲੇਅ ਕੀਤਾ ਜਾ ਸਕਦਾ ਹੈ। ਪਰ ਇਹ ਤਾਜ਼ਾ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਕਈ ਪ੍ਰੋਵਿੰਸ ਪਹਿਲਾਂ ਹੀ ਦੂਜੀ ਡੋਜ਼ ਲਾਉਣ ਲਈ ਤੇਜ਼ੀ ਲਿਆ ਰਹੀਆਂ ਹਨ। ਐਨ ਏ ਸੀ ਆਈ ਨੇ ਆਪਣੀ ਤਾਜ਼ਾ ਰਲੀਜ਼ ਵਿੱਚ ਆਖਿਆ ਕਿ ਕੈਨੇਡਾ ਵਿੱਚ ਕੋਵਿਡ-19 ਵੈਕਸੀਨ ਦੀ ਸਪਲਾਈ ਵਿੱਚ ਵਾਧਾ ਹੋਣ ਤੋਂ ਬਾਅਦ ਦੂਜੀ ਡੋਜ਼ ਜਲਦ ਤੋਂ ਜਲਦ ਲਾਈ ਜਾਣੀ ਚਾਹੀਦੀ ਹੈ। ਤਰਜੀਹ ਉਨ੍ਹਾਂ ਨੂੰ ਦੇਣੀ ਚਾਹੀਦੀ ਹੈ ਜਿਨ੍ਹਾਂ ਨੂੰ ਕੋਵਿਡ-19 ਕਾਰਨ ਬਿਮਾਰ ਹੋਣ ਜਾਂ ਕੋਵਿਡ ਕਾਰਨ ਮੌਤ ਹੋਣ ਦਾ ਖਦਸ਼ਾ ਵੱਧ ਹੈ।
ਐਨ ਏ ਸੀ ਆਈ ਨੇ ਆਖਿਆ ਕਿ ਸਪਲਾਈ ਦੀ ਵਾਧ ਘਾਟ ਕਾਰਨ ਵੱਧ ਤੋਂ ਵੱਧ 16 ਹਫਤਿਆਂ ਤੱਕ ਦੂਜੀ ਡੋਜ਼ ਡਿਲੇਅ ਕੀਤੀ ਜਾ ਸਕਦੀ ਹੈ।ਇਹ ਵੀ ਆਖਿਆ ਜਾ ਰਿਹਾ ਹੈ ਕਿ ਪਹਿਲੀ ਡੋਜ਼ ਨਾਲ ਕੁੱਝ ਹੱਦ ਤੱਕ ਬਿਮਾਰੀ ਤੋਂ ਪ੍ਰੋਟੈਕਸ਼ਨ ਮਿਲਦੀ ਹੈ ਪਰ ਹੁਣ ਲੋਕਾਂ ਨੂੰ ਦੂਜੀ ਡੋਜ਼ ਤੇਜ਼ੀ ਨਾਲ ਦੇਣ ਦਾ ਸਮਾਂ ਆ ਗਿਆ ਹੈ। ਐਨ ਏ ਸੀ ਆਈ ਦੇ ਚੇਅਰ ਡਾ· ਕੈਰੋਲੀਨ ਕੁਆਕ-ਥਾਨ੍ਹ ਨੇ ਇੱਕ ਬਿਆਨ ਵਿੱਚ ਆਖਿਆ ਕਿ ਹੁਣ ਅਸੀਂ ਉਸ ਮੁਕਾਮ ਉੱਤੇ ਪਹੁੰਚ ਰਹੇ ਹਾਂ ਜਿੱਥੇ ਸਾਰੇ ਬਾਲਗਾਂ ਤੇ ਕਿਸ਼ੋਰਾਂ ਨੂੰ ਕੋਵਿਡ-19 ਵੈਕਸੀਨ ਦੀਆਂ ਫਰਸਟ ਡੋਜ਼ ਲੱਗਭਗ ਲੱਗ ਚੁੱਕੀਆਂ ਹਨ ਜਾਂ ਲੱਗ ਰਹੀਆਂ ਹਨ।ਇਸ ਲਈ ਜਲਦ ਤੋਂ ਜਲਦ ਦੂਜੀ ਡੋਜ਼ ਲਾਉਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ।
ਐਨ ਏ ਸੀ ਆਈ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਸਬੂ਼ਤਾਂ ਦੇ ਮੁਲਾਂਕਣ, ਸੇਫਟੀ ਸਬੰਧੀ ਜਾਣਕਾਰੀ ਤੇ ਅਸਲ ਡਾਟਾ ਦਾ ਮੁਲਾਂਕਣ ਕਰਨ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਐਮ ਆਰ ਐਨ ਏ ਵੈਕਸੀਨ ਸੀਰੀਜ਼ ਦੀਆਂ ਦੋ ਡੋਜ਼ਾਂ ਉਨ੍ਹਾਂ ਲੋਕਾਂ ਨੂੰ ਦੇਣੀਆਂ ਚਾਹੀਦੀਆਂ ਹਨ ਜਿਹੜੇ ਇਮਿਊਨੋਸਪਰੈਸਡ ਹਨ, ਜਿਨ੍ਹਾਂ ਨੂੰ ਆਟੋਇਮਿਊਨ ਕੰਡੀਸ਼ਨ ਹੈ ਤੇ ਜਿਹੜੀਆਂ ਮਹਿਲਾਵਾਂ ਗਰਭਵਤੀ ਹਨ ਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਲਈ ਵੀ ਇਹ ਵੈਕਸੀਨ ਸਹੀ ਹੈ।   

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ