Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਕੈਨੇਡਾ

ਫੈਡਰਲ ਐਡਵਾਈਜ਼ਰੀ ਪੈਨਲ ਨੇ ਕੈਨੇਡਾ ਵਿੱਚ ਹੋਟਲ ਕੁਆਰਨਟੀਨ ਖ਼ਤਮ ਕਰਨ ਦੀ ਕੀਤੀ ਸਿਫਾਰਿਸ਼

May 28, 2021 08:50 AM

ਓਟਵਾ, 27 ਮਈ (ਪੋਸਟ ਬਿਊਰੋ) : ਸਰਕਾਰ ਨੂੰ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਕੌਮਾਂਤਰੀ ਟਰੈਵਲਰਜ਼ ਨੂੰ ਲਾਜ਼ਮੀ ਤੌਰ ਉੱਤੇ ਹੋਟਲ ਵਿੱਚ ਕੁਆਰਨਟੀਨ ਕਰਨ ਦੀ ਸਲਾਹ ਦੇਣ ਵਾਲੇ ਫੈਡਰਲ ਐਡਵਾਈਜ਼ਰੀ ਪੈਨਲ ਵੱਲੋਂ ਹੁਣ ਕੈਨੇਡਾ ਵਿੱਚ ਹੋਟਲ ਕੁਆਰਨਟੀਨ ਖਤਮ ਕਰਨ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ।
ਪੈਨਲ ਦਾ ਕਹਿਣਾ ਹੈ ਕਿ ਇਸ ਦੀ ਥਾਂ ਉੱਤੇ ਹੁਣ ਟਰੈਵਲਰਜ਼ ਨੂੰ ਢੁਕਵੀਂ ਕੁਆਰਨਟੀਨ ਯੋਜਨਾ ਪੇਸ਼ ਕਰਨ ਲਈ ਆਖਿਆ ਜਾ ਰਿਹਾ ਹੈ। ਪੈਨਲ ਵੱਲੋਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਅਜਿਹੀ ਯੋਜਨਾ ਦੇ ਅਸਫਲ ਰਹਿਣ ਉੱਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਦੱਸੀ ਗਈ ਫੈਸਿਲਿਟੀ ਉੱਤੇ ਰਹਿਣਾ ਹੋਵੇਗਾ।ਪੈਨਲ ਨੇ ਆਖਿਆ ਕਿ ਮੌਜੂਦਾ ਮਾਡਲ ਵਿੱਚ ਇਹ ਦਿੱਕਤ ਹੈ ਕਿ ਕੁੱਝ ਟਰੈਵਲਰਜ਼ ਵੱਲੋਂ ਬਦਲਵਾਂ ਕੁਆਰਨਟੀਨ ਪਲੈਨ ਦੇਣ ਦੀ ਥਾਂ 3000 ਡਾਲਰ ਤੱਕ ਦਾ ਜੁਰਮਾਨਾ ਦੇਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।ਇਸ ਦੇ ਨਾਲ ਹੀ ਹੋਟਲ ਕੁਆਰਨਟੀਨ ਪ੍ਰੋਗਰਾਮ ਨੂੰ ਮੈਨੇਜ ਕਰਨ ਦਾ ਪ੍ਰਸ਼ਾਸਕੀ ਬੋਝ ਬਹੁਤ ਜਿ਼ਆਦਾ ਹੈ।
ਇਸ ਤੋਂ ਇਲਾਵਾ ਪੈਨਲ ਵੱਲੋਂ ਜ਼ਮੀਨੀ ਤੇ ਹਵਾਈ ਮਾਪਦੰਡਾਂ ਵਿੱਚ ਫਰਕ ਦੀ ਗੱਲ ਵੀ ਕੀਤੀ ਗਈ। ਜਿਸ ਕਾਰਨ ਕੁੱਝ ਟਰੈਵਲਰਜ਼ ਹੋਟਲ ਕੁਆਰਨਟੀਨ ਤੋਂ ਬਚਣ ਲਈ ਅਮਰੀਕੀ ਏਅਰਪੋਰਟ ਉੱਤੇ ਉਤਰਦੇ ਹਨ ਤੇ ਕਾਰ ਰਾਹੀਂ ਕੈਨੇਡਾ ਆ ਜਾਂਦੇ ਹਨ। ਇਸ ਤੋਂ ਇਲਾਵਾ ਪੈਨਲ ਵੱਲੋਂ ਕਿਸੇ ਟਰੈਵਲਰ ਦੇ ਕੈਨੇਡਾ ਉਤਰਨ ਸਮੇਂ ਕੋਵਿਡ-19 ਤੇ ਇਸ ਦੇ ਹੋਰਨਾਂ ਵੇਰੀਐਂਟਸ ਦੀ ਸਕਰੀਨਿੰਗ ਜਾਰੀ ਰਹਿਣੀ ਚਾਹੀਦੀ ਹੈ ਤੇ ਪਾਜ਼ੀਟਿਵ ਆਉਣ ਵਾਲੇ ਲੋਕਾਂ ਬਾਰੇ ਲੋਕਲ ਪਬਲਿਕ ਹੈਲਥ ਅਧਿਕਾਰੀਆਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ।
ਇਹ ਵੀ ਆਖਿਆ ਗਿਆ ਹੈ ਕਿ ਇਸ ਸਮੇਂ ਸਰਕਾਰ ਕਿਸੇ ਦੇਸ਼ ਨਾਲ ਸਬੰਧਤ ਟਰੈਵਲਰਜ਼ ਦੀ ਟੈਸਟਿੰਗ ਜਾਂ ਕੁਆਰਨਟੀਨ ਮਾਪਦੰਡਾਂ ਨੂੰ ਲਾਗੂ ਨਹੀਂ ਕਰ ਰਹੀ। ਪਰ ਵਿਲੱਖਣ ਹਾਲਾਤ ਵਿੱਚ ਅਜਿਹਾ ਕੀਤਾ ਜਾ ਸਕਦਾ ਹੈ।ਵੈਕਸੀਨ ਸਰਟੀਫਿਕੇਟ ਜਾਂ ਪਾਸਪੋਰਟ ਬਾਰੇ ਵੀ ਜਲਦ ਫੈਸਲਾ ਕਰਨ ਦੀ ਗੱਲ ਆਖੀ ਗਈ ਹੈ। ਇਸ ਦੌਰਾਨ ਫੈਡਰਲ ਹੈਲਥ ਤੇ ਟਰਾਂਸਪੋਰਟ ਮੰਤਰੀ ਨੇ ਆਖਿਆ ਕਿ ਉਹ ਵੈਕਸੀਨ ਦੇ ਸਬੰਧ ਵਿੱਚ ਦਸਤਾਵੇਜ਼ਾਂ ਬਾਰੇ ਆਪਣੇ ਕੌਮਾਂਤਰੀ ਹਮਰੁਤਬਾ ਅਧਿਕਾਰੀਆਂ ਨਾਲ ਰਲ ਕੇ ਸਾਂਝੇ ਸਿਧਾਂਤ ਕਾਇਮ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਕਰ ਰਹੇ ਹਨ ਤੇ ਜਲਦ ਹੀ ਇਸ ਸਬੰਧੀ ਯੋਜਨਾ ਦਾ ਖੁਲਾਸਾ ਕੀਤਾ ਜਾਵੇਗਾ।
ਪੈਨਲ ਵੱਲੋਂ ਬਿਲਕੁਲ ਵੈਕਸੀਨੇਸ਼ਨ ਨਾ ਕਰਵਾਉਣ ਵਾਲਿਆਂ, ਵੈਕਸੀਨ ਦੀਆਂ ਦੋ ਡੋਜ਼ਾਂ ਵਿੱਚੋਂ ਇੱਕ ਲਵਾਉਣ ਵਾਲਿਆਂ ਤੇ ਮੁਕੰਮਲ ਟੀਕਾਕਰਣ ਕਰਵਾਉਣ ਵਾਲਿਆਂ ਲਈ ਦਿਸ਼ਾ ਨਿਰਦੇਸ਼ ਤਿਆਰ ਕੀਤੇ ਜਾ ਰਹੇ ਹਨ।    

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ