Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਲਾਈਫ ਸਟਾਈਲ

ਲਿਪਸਟਿਕ ਲਾਉਣਾ ਵੀ ਇੱਕ ਕਲਾ ਹੈ

December 12, 2018 09:49 AM

ਲਿਪਸਟਿਕ, ਮੇਕਅਪ ਦਾ ਅਹਿਮ ਹਿੱਸਾ ਮੰਨੀ ਜਾਂਦੀ ਹੈ। ਇਸ ਨੂੰ ਲਾਉਣ ਦਾ ਜੇ ਵਧੀਆ ਢੰਗ ਆਉਂਦਾ ਹੋਵੇ ਤਾਂ ਇਹ ਤੁਹਾਡੀ ਖੂਬਸੂਰਤੀ ਨੂੰ ਹੋਰ ਵਧਾ ਸਕਦੀ ਹੈ। ਲਿਪਸਟਿਕ ਲਾਉਣ ਨੂੰ ਆਸਾਨ ਬਣਾਉਣ ਲਈ, ਲਿਪਸਟਿਕ ਲਾਉਣ ਤੋਂ ਪਹਿਲਾਂ ਖੁਸ਼ਕੀ ਦੂਰ ਕਰਨ ਵਾਲੀ ਕਰੀਮ (ਮਾਇਸਚਰਾਈਜ਼ਰ) ਲਾਓ। ਇਸ ਤੋਂ ਬਾਅਦ ਫਾਊਂਡੇਸ਼ਨ ਅਤੇ ਫੇਸ ਪਾਊਡਰ ਲਾਓ। ਇਸ ਨਾਲ ਲਿਪਸਟਿਕ ਲੰਮੇ ਸਮੇਂ ਤੱਕ ਟਿਕੀ ਰਹਿੰਦੀ ਹੈ। ਵਧੀਆ ਹੋਵੇਗਾ ਜੇ ਆਊਟਲਾਈਨ ਕਰਦੇ ਹੋਏ ਆਪਣੀਆਂ ਕੂਹਣੀਆਂ ਨੂੰ ਮੇਜ਼ 'ਤੇ ਟਿਕਾ ਲਓ। ਇਸ ਨਾਲ ਆਊਟਲਾਈਨ ਵਧੀਆ ਹੋਵੇਗੀ।
ਜੇ ਤੁਹਾਡੇ ਬੁੱਲ੍ਹ ਮੋਟੇ ਹਨ ਤਾਂ ਆਊਟਲਾਈਨ ਨਾ ਕਰੋ। ਇਸ ਨਾਲ ਤੁਹਾਡੇ ਬੁੱਲ੍ਹ ਹੋਰ ਵੀ ਮੋਟੇ ਨਜ਼ਰ ਆਉਣਗੇ। ਆਊਟਲਾਈਨ ਕਰਨ ਤੋਂ ਬਾਅਦ ਬਰੱਸ਼ ਨਾਲ ਲਿਪਸਟਿਕ ਜਾਂ ਲਿਪ ਕਲਰ ਲਾਓ। ਲਿਪਸਟਿਕ ਦਾ ਇੱਕ ਕੋਟ ਲਾਉ, ਉਸ 'ਤੇ ਥੋੜ੍ਹਾ ਜਿਹਾ ਕੰਪੈਕਟ ਲਾਓ। ਫਿਰ ਲਿਪਸਟਿਕ ਦਾ ਦੂਜਾ ਕੋਟ ਲਾਓ। ਅਜਿਹਾ ਕਰਨ ਨਾਲ ਲਿਪਸਟਿਕ ਜ਼ਿਆਦਾ ਦੇਰ ਤੱਕ ਟਿਕੀ ਰਹੇਗੀ। ਜੇ ਲਿਪ ਗਲਾਸ ਲਾ ਰਹੇ ਹੋ ਤਾਂ ਇਸ ਨੂੰ ਸਿਰਫ ਬੁੱਲ੍ਹਾਂ ਦੇ ਵਿਚਕਾਰ ਲਾਓ ਨਹੀਂ ਤਾਂ ਫੈਲ ਜਾਵੇਗਾ।
ਬੁੱਲ੍ਹਾਂ ਨੂੰ ਉਭਾਰਨ ਲਈ ਤੁਸੀਂ ਲਿਪ ਕਲਰ ਨਾਲ ਮਿਲਦੇ-ਜੁਲਦੇ ਸ਼ੇਢ ਦੇ ਆਈਸ਼ੈਡੋ ਦੀ ਵਰਤੋਂ ਵੀ ਕਰ ਸਕਦੇ ਹੋ। ਆਪਣੀ ਮਨਪਸੰਦ ਲਿਪਸਟਿਕ ਨੂੰ ਫਰਿੱਜ਼ ਵਿੱਚ ਰੱਖੋ। ਲਿਪਸਟਿਕ ਨੂੰ ਹਮੇਸ਼ਾ ਉਂਗਲੀਆਂ ਦੇ ਪੋਟਿਆਂ 'ਤੇ ਚੈਕ ਕਰ ਕੇ ਵੇਖੋ। ਲਿਪਸਟਿਕ ਦਾ ਕੋਈ ਸ਼ੇਡ ਪਸੰਦ ਨਹੀਂ ਆ ਰਿਹਾ ਤਾਂ ਉਸ ਨੂੰ ਸੁੱਟੋ ਨਾ। ਉਸ ਨੂੰ ਤੁਸੀਂ ਕਿਸੇ ਹੋਰ ਸ਼ੇਡ ਨਾਲ ਮਿਕਸ ਕਰ ਕੇ ਨਵਾਂ ਸ਼ੇਡ ਬਣਾ ਸਕਦੇ ਹੋ।
ਗੋਰੀ ਰੰਗਤ 'ਤੇ ਥੋੜ੍ਹਾ ਜਿਹਾ ਰੰਗ ਵੀ ਬਹੁਤ ਜ਼ਿਆਦ ਲੱਗਣ ਲੱਗਦਾ ਹੈ। ਇਸ ਲਈ ਗੋਰੇ ਰੰਗ ਵਾਲਿਆਂ ਨੂੰ ਗੂੜ੍ਹੇ ਰੰਗ ਦੀ ਲਿਪਸਟਿਕ ਦੀ ਥਾਂ ਨਿਊਡ ਸ਼ੇਡ, ਲਾਈਟ ਪਿਕ ਰੰਗ ਆਦਿ ਦੀ ਲਿਪਸਟਿਕ ਵਰਤਣੀ ਚਾਹੀਦੀ ਹੈ। ਕਣਕ ਵੰਨੇ ਰੰਗ 'ਤੇ ਗੋਲਡ ਐਡਰਟੋਨ ਵਾਲੀ ਲਾਲ ਜਾਂ ਗੁਲਾਬੀ ਲਿਪਸਟਿਕ ਵਧੀਆ ਲੱਗਦੀ ਹੈ। ਪੱਕਾ ਰੰਗ ਭਾਵ ਸਾਂਵਲੇ ਰੰਗ 'ਤੇ ਬਰਗੰਡੀ, ਚਾਕਲੇਟ ਭਾਵ ਗੂੜੇ੍ਹ ਰੰਗੀ ਦੀ ਲਿਪਸਟਿਕ ਵਧੀਆ ਲੱਗਦੀ ਹੈ।

 

 
Have something to say? Post your comment