Welcome to Canadian Punjabi Post
Follow us on

29

March 2024
 
ਕੈਨੇਡਾ

ਮਹਾਂਮਾਰੀ ਲਈ ਮਾੜੇ ਪ੍ਰਬੰਧ ਕਰਨ ਲਈ ਪਬਲਿਕ ਹੈਲਥ ਏਜੰਸੀ ਦੀ ਨਿਖੇਧੀ

May 28, 2021 01:11 AM

ਓਟਵਾ, 27 ਮਈ (ਪੋਸਟ ਬਿਊਰੋ) : ਪੀਪੀਈ ਤੇ ਮੈਡੀਕਲ ਡਿਵਾਇਸਿਜ਼ ਦੇ ਕਈ ਸਾਲਾਂ ਤੋਂ ਕੀਤੇ ਜਾ ਰਹੇ ਮਾੜੇ ਪ੍ਰਬੰਧਾਂ ਕਾਰਨ ਕੈਨੇਡਾ ਦੇ ਆਡੀਟਰ ਜਨਰਲ ਵੱਲੋਂ ਫੈਡਰਲ ਪਬਲਿਕ ਹੈਲਥ ਏਜੰਸੀ ਦੀ ਨੁਕਤਾਚੀਨੀ ਕੀਤੀ ਜਾ ਰਹੀ ਹੈ।
ਇੱਕ ਨਵੀਂ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਇਹ ਮੁੱਦੇ ਸੱਭ ਤੋਂ ਪਹਿਲਾਂ 2010 ਦੇ ਅੰਤਰਿਮ ਆਡਿਟ ਦੌਰਾਨ ਸਾਹਮਣੇ ਆਏ, ਫਿਰ 2013 ਵਿੱਚ ਇੱਕ ਵਾਰੀ ਮੁੜ ਇਸ ਦਾ ਖੁਲਾਸਾ ਹੋਇਆ।ਆਡੀਟਰ ਜਨਰਲ ਕੈਰਨ ਹੋਗਨ ਦਾ ਕਹਿਣਾ ਹੈ ਕਿ ਏਜੰਸੀ ਕੋਲ ਅਜਿਹੀ ਕੋਈ ਪ੍ਰਕਿਰਿਆ ਨਹੀਂ ਹੈ ਜਿਸ ਤੋਂ ਇਹ ਪਤਾ ਲਾਇਆ ਜਾ ਸਕੇ ਕਿ ਸਿਹਤ ਸੰਕਟ, ਜਿਵੇਂ ਕਿ ਕੋਵਿਡ-19 ਮਹਾਂਮਾਰੀ,ਖੜ੍ਹਾ ਹੋਣ ਉੱਤੇ ਕਿੰਨਾ ਮੈਡੀਕਲ ਇਕਿਉਪਮੈਂਟ ਪਿਆ ਹੈ।
ਹੋਗਨ ਨੇ ਆਖਿਆ ਕਿ ਨਾ ਹੀ ਇਸ ਮੁੱਦੇ ਵੱਲ ਗੌਰ ਕੀਤਾ ਗਿਆ ਕਿ ਆਈਟੀ ਸਿਸਟਮ ਨੂੰ ਬਿਹਤਰ ਢੰਗ ਨਾਲ ਕਿਸ ਤਰ੍ਹਾਂ ਮੈਨੇਜ ਕੀਤਾ ਜਾਵੇ। ਲੋੜ ਪੈਣ ਉੱਤੇ ਅਜਿਹੀਆਂ ਚੀਜ਼ਾਂ ਦੀ ਐਕਸਪਾਇਰੀ ਡੇਟ ਦਾ ਟਰੈਕ ਨਹੀਂ ਰੱਖਿਆ ਜਾ ਸਕਦਾ ਤੇ ਇਸ ਤਰ੍ਹਾਂ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ।ਪਰ ਨਿਉਜ਼ ਕਾਨਫਰੰਸ ਦੌਰਾਨ ਹੋਗਨ ਨੇ ਓਟਵਾ ਤੇ ਹੈਲਥ ਏਜੰਸੀਜ਼ ਦੀ ਸ਼ਲਾਘਾ ਕੀਤੀ। 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼