Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਔਰਤਾਂ ਵਿੱਚ ਆਈ ਹੈ ਹਿੰਮਤ : ਪਰਿਣੀਤੀ ਚੋਪੜਾ

December 12, 2018 09:41 AM

ਅਰਜੁਨ ਕਪੂਰ ਨਾਲ ‘ਇਸ਼ਕਜ਼ਾਦੇ’ ਰਾਹੀਂ ਐਕਟਿੰਗ ਦੀ ਦੁਨੀਆ ਵਿੱਚ ਕਦਮ ਰੱਖਣ ਵਾਲੀ ਪਰਿਣੀਤੀ ਚੋਪੜਾ ਨੇ ਛੇ ਸਾਲਾਂ 'ਚ ਕਈ ਫਿਲਮਾਂ ਕੀਤੀਆਂ, ਜਿਨ੍ਹਾਂ 'ਚੋਂ ਕੁਝ ਹਿੱਟ ਰਹੀਆਂ ਤਾਂ ਕੁਝ ਫਲਾਪ ਸਨ। ਉਸ ਦੀ ਪਿਛਲੀ ਫਿਲਮ ‘ਗੋਲਮਾਲ ਅਗੇਨ’ ਹਿੱਟ ਰਹੀ, ਜਿਸ ਪਿੱਛੋਂ ਉਸ ਦੇ ਹੱਥ ਵਿੱਚ ਕੁਝ ਚੰਗੀਆਂ ਫਿਲਮਾਂ ਹਨ। ਇਹੀ ਨਹੀਂ, ਆਪਣਾ ਵੇਟ ਲੂਜ਼ ਕਰ ਕੇ ਵੀ ਅੱਜਕੱਲ੍ਹ ਉਹ ਸੁਰਖੀਆਂ ਵਿੱਚ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :
* ਆਪਣੀ ਫਿਲਮ ‘ਨਮਸਤੇ ਇੰਗਲੈਂਡ’ ਨੂੰ ਕਿਸ ਤਰ੍ਹਾਂ ਪਰਿਭਾਸ਼ਿਤ ਕਰੋਗੇ?
- ਪੂਰੀ ਦੁਨੀਆ ਇੱਕੋ ਚੀਜ 'ਤੇ ਕਾਇਮ ਹੈ ਅਤੇ ਉਹ ਹੈ ਪਿਆਰ। ਰਿਸ਼ਤਿਆਂ 'ਚ ਮੁਹੱਬਤ ਦੇ ਅਹਿਸਾਸ ਨੂੰ ਦਿਖਾਏਗੀ ਫਿਲਮ ‘ਨਮਸਤੇ ਇੰਗਲੈਂਡ'। ਇਸ ਦੀ ਕਹਾਣੀ ਪਰਮ ਅਤੇ ਜਸਮੀਤ ਦੀ ਹੈ। ਪਰਮ ਦਿਲਫੈਂਕ ਕਿਸਮ ਦਾ ਨੌਜਵਾਨ ਹੈ, ਜੋ ਗਰਲ ਫਰੈਂਡ ਦੇ ਚੱਕਰ 'ਚ ਭਾਰਤ ਆਉਂਦਾ ਹੈ। ਇਥੇ ਉਸ ਦੀ ਮੁਲਾਕਾਤ ਛੋਟੇ ਸ਼ਹਿਰ ਦੀ ਜਸਮੀਤ ਨਾਲ ਹੁੰਦੀ ਹੈ। ਦੋਵਾਂ ਵਿੱਚ ਪਿਆਰ ਹੁੰਦਾ ਹੈ ਤੇ ਫਿਰ ਉਨ੍ਹਾਂ ਦੇ ਰਸਤੇ 'ਚ ਆਉਂਦੀਆਂ ਹਨ ਤਰ੍ਹਾਂ-ਤਰ੍ਹਾਂ ਦੀਆਂ ਰੁਕਾਵਟਾਂ। ਇਸ ਫਿਲਮ ਵਿੱਚ ਮੇਰੇ ਆਪੋਜ਼ਿਟ ਅਰਜੁਨ ਕਪੂਰ ਹੈ। ਅਰਜੁਨ ਨਾਲ ਇਸ ਤੋਂ ਇਲਾਵਾ ‘ਸੰਦੀਪ ਔਰ ਪਿੰਕੀ ਫਰਾਰ’ ਵੀ ਕਰ ਰਹੀ ਹਾਂ, ਜੋ ਅਗਲੇ ਸਾਲ ਪਹਿਲੀ ਮਾਰਚ ਨੂੰ ਰਿਲੀਜ਼ ਹੋਵੇਗੀ। ਦੱਸ ਦਿਆਂ ਕਿ ‘ਸੰਦੀਪ ਔਰ ਪਿੰਕੀ ਫਰਾਰ’ ਅਤੇ ‘ਨਮਸਤੇ ਇੰਗਲੈਂਡ’ ਦੋਵਾਂ ਦਾ ਨਿਰਮਾਤਾ ਕਰਣ ਜੌਹਰ ਹੈ।
* ਇਹ ਇੱਕ ਰੋਮਾਂਟਿਕ ਕਹਾਣੀ ਹੈ ਤਾਂ ਸਿਨੇਮਾ ਤੇ ਅਸਲ ਜ਼ਿੰਦਗੀ ਦੇ ਰੋਮਾਂਸ ਵਿੱਚ ਕਿੰਨ ਫਰਕ ਦੇਖਦੇ ਹੋ?
- ਅਸਲ ਵਿੱਚ ਸਿਨੇਮਾ ਵਿੱਚ ਰੋਮਾਂਸ ਮਤਲਬ ਪਿਆਰ ਨੂੰ ਹੱਦ ਪਾਰ ਕਰਦੇ ਦਿਖਾਇਆ ਜਾਂਦਾ ਹੈ ਕਿਉਂਕਿ ਇਹ ਸਿਰਫ ਸੋਚ ਤੇ ਸੁਫਨਿਆਂ ਦੀ ਦੁਨੀਆ ਹੁੰਦੀ ਹੈ। ਰੀਅਲ ਲਾਈਫ ਵਿੱਚ ਇਹ ਨਹੀਂ ਹੁੰਦਾ। ਸਾਡੇ ਭਾਰਤੀ ਸੰਸਕ੍ਰਿਤੀ ਅਜਿਹੀ ਹੈ, ਜਿਸ ਵਿੱਚ ਸ਼ੁਰੂ ਤੋਂ ਕੁੜੀਆਂ ਨੂੰ ਕਿਹਾ ਜਾਂਦਾ ਹੈ ਕਿ ‘ਤੈਨੂੰ ਪ੍ਰਫੈਕਟ ਹਸਬੈਂਡ ਮਿਲੇ'। ਕੁੜੀਆਂ ਦੀਆਂ ਅੱਖਾਂ 'ਚ ਹਮੇਸ਼ਾ ਲਈ ਸੁਫਨਾ ਹੁੰਦਾ ਹੈ ਕਿ ਮੇਰਾ ਪਤੀ ਮੈਨੂੰ ਪਾਗਲਾਂ ਵਾਂਗ ਪਿਆਰ ਕਰੇ।
* ਕੀ ਤੁਸੀਂ ਅਸਲ ਜ਼ਿੰਦਗੀ ਵਿੱਚ ਜਸਮੀਤ ਵਰਗੇ ਹੋ?
- ਇਸ ਫਿਲਮ ਵਿੱਚ ਮੈਂ ਜਸਮੀਤ ਦਾ ਕਿਰਦਾਰ ਕਰ ਰਹੀ ਹਾਂ, ਜੋ ਆਪਣੇ ਸੁਫਨਿਆਂ ਬਾਰੇ ਥੋੜ੍ਹੀ ਮਤਲਬੀ ਅਤੇ ਜ਼ਿੱਦੀ ਹੈ, ਪਰ ਮੈਂ ਅਸਲ ਜ਼ਿੰਦਗੀ ਵਿੱਚ ਜਸਮੀਤ ਵਰਗੀ ਬਿਲਕੁਲ ਨਹੀਂ ਹਾਂ, ਪਰ ਮੈਂ ਜਸਮੀਤ ਵਰਗੀ ਸੋਚ ਜ਼ਰੂਰ ਰੱਖਦੀ ਹਾਂ। ਉਹ ਛੋਟੇ ਸ਼ਹਿਰ ਤੋਂ ਨਿਕਲ ਕੇ ਆਪਣੇ ਸੁਫਨੇ ਪੂਰੇ ਕਰਨਾ ਚਾਹੁੰਦੀ ਹੈ।
* ਅੱਜਕੱਲ੍ਹ ਬਾਲੀਵੁੱਡ ਵਿੱਚ ਇਹੀ ਪਿਆਰ ‘ਮੀ ਟੂ’ ਕੈਂਪੇਨ ਵਜੋਂ ਰਿਸ਼ਤਿਆਂ ਦੀ ਪੋਲ ਖੋਲ੍ਹ ਰਿਹਾ ਹੈ। ‘ਮੀ ਟੂ’ ਬਾਰੇ ਤੁਹਾਡੀ ਕੀ ਰਾਏ ਹੈ?
- ਭਾਰਤ 'ਚ ਤਾਕਤਵਰ ਔਰਤ ਦੀ ਪਰਿਭਾਸ਼ਾ ਵੱਖਰੀ ਹੈ। ਇਥੇ ਇਸ ਦਾ ਮਤਲਬ ਤੇਜ਼ ਅਤੇ ਲੜਾਈ-ਝਗੜਾ ਕਰਨ ਵਾਲੀ ਕੁੜੀ ਹੁੰਦਾ ਹੈ। ਜਿੱਥੋਂ ਤੱਕ ਗੱਲ ਬਾਲੀਵੁੱਡ ਦੀ ਹੈ ਤਾਂ ਅਜੱਕੱਲ੍ਹ ਇਥੇ ‘ਮੀ ਟੂ’ ਕੈਂਪੇਨ ਦਾ ਰੌਲਾ ਪਿਆ ਹੋਇਆ ਹੈ, ਪਰ ਅਜਿਹੀ ਗੱਲ ਪੂਰੀ ਦੁਨੀਆ ਵਿੱਚ ਹੈ। ਇਹ ਅਸਲ ਵਿੱਚ ਗੰਭੀਰ ਮਾਮਲਾ ਹੈ, ਅਜਿਹੀ ਹਾਲਤ ਵਿੱਚ ਸਿਰਫ ਰੌਲਾ ਪਾਉਣ ਨਾਲ ਕੁਝ ਨਹੀਂ ਹੋਵੇਗਾ। ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ‘ਮੀ ਟੂ' ਕੈਂਪੇਨ ਤਾਂ ਘਰ-ਘਰ ਵਿੱਚ ਹੈ, ਪਰ ਹਾਈਲਾਈਟ ਸਿਰਫ ਬਾਲੀਵੁੱਡ ਫਿਲਮ ਨਗਰੀ ਨੂੰ ਹੀ ਕੀਤਾ ਜਾ ਰਿਹਾ ਹੈ।
* ਜਿਹੜੀਆਂ ਔਰਤਾਂ ਇਸ ਸੰਬੰਧੀ ਮੂੰਹ ਖੋਲ੍ਹ ਰਹੀਆਂ ਹਨ, ਉਨ੍ਹਾਂ ਬਾਰੇ ਕੀ ਕਹੋਗੇ?
- ਪਹਿਲੀ ਵਾਰ ਇੰਨੀ ਹਿੰਮਤ ਕਰ ਕੇ ਔਰਤਾਂ ਖੁੱਲ੍ਹ ਕੇ ਬੋਲ ਰਹੀਆਂ ਹਨ। ਉਹ ਆਪਣੇ ਅੰਦਰ ਦਾ ਜ਼ਹਿਰ ਕੱਢ ਰਹੀਆਂ ਹਨ, ਅਜੇ ਸਾਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਬੋਲਣ ਦਾ ਮੌਕਾ ਦੇਣਾ ਚਾਹੀਦਾ ਹੈ। ਜਦੋਂ ਉਨ੍ਹਾਂ ਦਾ ਜ਼ਹਿਰ ਨਿਕਲ ਜਾਏਗਾ, ਉਦੋਂ ਦਵਾਈ ਦੇਣ ਦਾ ਸਮਾਂ ਆਏਗਾ। ਇਸ ਤਰ੍ਹਾਂ ਦੇ ਮੁੱਦਿਆਂ 'ਤੇ ਇਕਦਮ ਰਿਜ਼ਲਟ ਨਹੀਂ ਨਿਕਲਦੇ। ਇਹ ਬਹੁਤ ਸੈਂਸੇਟਿਵ ਮੁੱਦਾ ਹੈ। ਪਹਿਲਾਂ ਸੁਣੋ, ਪਰਖੋ ਤੇ ਫਿਰ ਜਾਂਚੋ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਦੋ ਵੀ ਲੋਕ ਇਸ ਕੋਨੇ ਵਿੱਚ ਲੁਕੇ ਬੈਠੇ ਹੋਣਗੇ ਅਤੇ ਅੱਗੇ ਤੋਂ ਕੁਝ ਵੀ ਗਲਤ ਕਰਨ ਤੋਂ ਪਹਿਲਾਂ ਡਰਨਗੇ। ਇਹੀ ਸਾਡੇ ਲਈ ਬਹੁਤ ਵੱਡੀ ਤਬਦੀਲੀ ਹੈ। ਇਸੇ ਤੋਂ ਸਮਝੋ ਕਿ ਅਸੀਂ ਕੁਝ ਹਾਸਲ ਕੀਤਾ।
* ਅੱਜਕੱਲ੍ਹ ਬਾਇਓਪਿਕ ਦਾ ਰੁਝਾਨ ਹੈ। ਕੀ ਤੁਸੀਂ ਵੀ ਅਜਿਹੀ ਫਿਲਮ ਵਿੱਚ ਕੰਮ ਕਰਨਾ ਚਾਹੋਗੇ?
- ਹਾਂ, ਮੈਂ ਬਾਇਓਪਿਕ ਕਰਨਾ ਚਾਹੰੁਦੀ ਹਾਂ। ਜੇ ਮੈਨੂੰ ਮੌਕਾ ਮਿਲੇਗਾ ਤਾਂ ਮੈਂ ਸਾਨੀਆ ਮਿਰਜ਼ਾ ਦੀ ਬਾਇਓਪਿਕ ਵਿੱਚ ਕੰਮ ਕਰਨਾ ਚਾਹਾਂਗੀ। ਮੈਂ ਸਾਨੀਆ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਤੇ ਸਭ ਤੋਂ ਖਾਸ ਗੱਲ ਇਹ ਕਿ ਮੈਂ ਸਪੋਰਟਸ ਨੂੰ ਬਹੁਤ ਪਸੰਦ ਕਰਦੀ ਹਾਂ। ਮੈਂ ਕਿਸੇ ਫਿਲਮ ਵਿੱਚ ਐਕਸ਼ਨ ਵੀ ਕਰਨਾ ਚਾਹੁੰਦੀ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ