Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਹਰ ਕਿਸੇ ਦੀ ਪਸੰਦ ਵੱਖਰੀ ਹੈ : ਸੁਸ਼ਾਂਤ ਸਿੰਘ ਰਾਜਪੂਤ

December 12, 2018 09:39 AM

ਟੀ ਵੀ ਜ਼ਰੀਏ ਫਿਲਮਾਂ ਤੱਕ ਦਾ ਸਫਰ ਸਫਲਤਾ ਨਾਲ ਤੈਅ ਕਰਨ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਫਿਲਮਾਂ 'ਚ ਵੱਖ-ਵੱਖ ਕਿਰਦਾਰ ਕਰ ਕੇ ਆਪਣੇ ਫੈਨਸ ਨੂੰ ਹੈਰਾਨ ਕਰ ਰਹੇ ਹਨ। ‘ਕੇਦਾਰਨਾਥ’ ਵਿੱਚ ਵੀ ਅਲੱਗ ਨਜ਼ਰ ਆਏ ਹਨ। ਫਿਲਮ ‘ਸੋਨ ਚਿਰੈਯਾ’ ਵਿੱਚ ਡਕੈਤ ਦੇ ਰੂਪ ‘ਚ ਨਜ਼ਰ ਆਉਣਗੇ। ਪੇਸ਼ ਹਨ ਉਨ੍ਹਾਂ ਨਾਲ ਗੱਲਬਾਤ ਦੇ ਮੁੱਖ ਅੰਸ਼ :
* ‘ਕਿਜੀ ਅਤੇ ਮੈਨੀ’ ਦੀ ਕਹਾਣੀ ਅਤੇ ਇਸ ਦੇ ਕਿਰਦਾਰਾਂ ਬਾਰੇ ਕੁਝ ਦੱਸੋ?
- ਕਿਜੀ ਅਤੇ ਮੈਨੂੰ ਫਿਲਮ ਵਿੱਚ ਲੀਡ ਕਿਰਦਾਰਾਂ ਵਿੱਚ ਹਨ। ਫਿਲਮ ਵਿੱਚ ਕਿਜੀ ਦਾ ਕਿਰਦਾਰ ਸੰਜਨਾ ਸਾਂਘੀ ਨਿਭਾਅ ਰਹੀ ਹੈ, ਜਦੋਂ ਕਿ ਮੈਨੂੰ ਦੇ ਕਿਰਦਾਰ ਵਿੱਚ ਮੈਂ ਨਜ਼ਰ ਆਵਾਂਗਾ। ਕਹਾਣੀ ਅਨੁਸਾਰ ਇੱਕ 16 ਸਾਲ ਦੀ ਲੜਕੀ ਨੂੰ ਕੈਂਸਰ ਹੋ ਜਾਂਦਾ ਹੈ ਅਤੇ ਉਸ ਦੇ ਮਾਤਾ-ਪਿਤਾ ਉਸ ਨੂੰ ਕੈਂਸਰ ਪੀੜਤਾਂ ਦੀ ਮਦਦ ਕਰਨ ਵਾਲੀ ਸੰਸਥਾ ਵਿੱਚ ਜਾਣ ਲਈ ਦਬਾਅ ਪਾਉਂਦੇ ਹਨ। ਉਹ ਲੜਕੀ ਜਦੋਂ ਉਥੇ ਪਹੁੰਚਦੀ ਹੈ ਤਾਂ ਉਥੇ ਉਸ ਦੀ ਮੁਲਾਕਾਤ ਇੱਕ ਅਜਿਹੇ ਨੌਜਵਾਨ ਨਾਲ ਹੁੰਦੀ ਹੈ ਜਿਸ ਦੇ ਪੈਰਾਂ 'ਚ ਬੋਨ ਕੈਂਸਰ ਹੰੁਦਾ ਹੈ। ਇਸ ਦੇ ਬਾਅਦ ਉਨ੍ਹਾਂ ਦੋਵਾਂ 'ਚ ਪਿਆਰ ਹੋ ਜਾਂਦਾ ਹੈ।
* ਮਤਲਬ, ਇਹ ਗੰਭੀਰ ਵਿਸ਼ੇ 'ਤੇ ਬਣ ਰਹੀ ਇੱਕ ਗੰਭੀਰ ਫਿਲਮ ਹੋਵੇਗੀ?
- ਨਹੀਂ, ਫਿਲਮ ਦੀ ਕਹਾਣੀ ਕੈਂਸਰ ਵਰਗੇ ਗੰਭੀਰ ਵਿਸ਼ੇ 'ਤੇ ਜ਼ਰੂਰ ਹੈ, ਪਰ ਇਸ ਨੂੰ ਇੱਕ ਸੁੰਦਰ ਪ੍ਰੇਮ ਕਹਾਣੀ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ, ਜੋ ਦੋਵੇਂ ਲੀਡ ਕਰੈਕਟਰ ਵਿਚਕਾਰ ਬਹੁਤ ਹੀ ਸਹਿਜਤਾ ਨਾਲ ਚੱਲਦੀ ਹੈ। ਇਸ ਨੂੰ ਜਿੰਨਾ ਸੰਭਵ ਹੋ ਸਕਦਾ ਹੈ, ਓਨਾ ਸਰਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
* ਤੁਸੀਂ ਹਰ ਫਿਲਮ ਵਿੱਚ ਕਾਫੀ ਵੱਖ ਰੋਲ ਕਰ ਰਹੇ ਹੋ। ਅਜਿਹਾ ਕਿਉਂ?
- ਹਰ ਕਿਸੇ ਦੀ ਆਪਣੀ ਚੁਆਇਸ ਹੁੰਦੀ ਹੈ। ਮੈਂ ਜਾਣਬੁੱਝ ਕੇ ਅਜਿਹੇ ਰੋਲ ਚੁਣਦਾ ਹਾਂ, ਜਿਨ੍ਹਾਂ 'ਚ ਕੁਝ ਵੱਖਰਾ ਕਰਨਾ ਹੰੁਦਾ ਹੈ। ਇਸ ਨਾਲ ਹੁੰਦਾ ਇਹ ਹੈ ਕਿ ਸ਼ੁੱਕਰਵਾਰ ਨੂੰ ਪਿਕਚਰ ਰਿਲੀਜ਼ ਹੋਣ ਤੋਂ ਬਾਅਦ ਚੰਗੀ ਚੱਲੀ ਜਾਂ ਬੁਰੀ, ਤੁਸੀਂ ਸੋਮਵਾਰ ਤੱਕ ਠੀਕ ਹੋ ਜਾਂਦੇ ਹੋ। ਮੈਂ ਤਜਰਬਾ ਕੀਤਾ ਹੈ। ਮੈਂ ਬਹੁਤ ਮਿਹਨਤ ਕੀਤੀ ਸੀ ‘ਵਿਓਮਕੇਸ਼ ਬਖਸ਼ੀ' ਲਈ। ਸ਼ੁੱਕਰਵਾਰ ਨੂੰ ਪਿਕਚਰ ਨੇ ਪੈਸੇ ਨਹੀਂ ਕਮਾਏ, ਪਰ ਮੰਡੇ ਨੂੰ ਮੈਂ ਠੀਕ ਹੋ ਗਿਆ। ਫਿਰ ‘ਧੋਨੀ' ਆਈ। ਉਸ ਨੇ ਫਰਾਈਡੇ ਨੰ ਖੂਬ ਪੈਸੇ ਕਮਾਏ ਅਤੇ ਮੰਡੇ ਨੂੰ ਮੈਂ ਠੀਕ ਹੋ ਗਿਆ, ਇਸ ਲਈ ਮੈਂ ਤੈਅ ਕੀਤਾ ਹੈ ਕਿ ਦੋ-ਤਿੰਨ ਲਈ ਮੈਂ ਆਪਣੇ ਛੇ ਮਹੀਨੇ ਨਹੀਂ ਵਿਗਾੜਾਂਗਾ। ਮੈਨੂੰ ਛੇ ਮਹੀਨੇ ਮਜ਼ਾ ਆਉਣਾ ਚਾਹੀਦਾ ਹੈ ਤੇ ਮਜ਼ਾ ਉਦੋਂ ਆਉਂਦਾ ਹੈ ਜਦੋਂ ਤੁਸੀਂ ਨਵਾਂ ਕਰਦੇ ਹੋ। ਉਂਝ ਵੀ ਬਹੁਤ ਸਾਰੀਆਂ ਚੀਜ਼ਾਂ ਐਕਟਰ ਦੇ ਹੱਥ ਨਹੀਂ ਹੁੰਦੀਆਂ। ਐਕਟਰ ਬੱਸ ਆਪਣਾ ਕੰਮ ਹੀ ਢੰਗ ਨਾਲ ਕਰ ਸਕਦਾ ਹੈ। ਮੈਂ ਉਹੀ ਕਰਦਾ ਹਾਂ ਅਤੇ ਵੱਖ-ਵੱਖ ਕਰੈਕਟਰ ਚੁਣਦਾ ਹਾਂ ਅਤੇ ਪੰਜ-ਛੇ ਮਹੀਨੇ ਮਜ਼ੇ ਨਾਲ ਕੰਮ ਕਰਦਾ ਹਾਂ।
* ਅਤੇ ਫਿਲਮ ‘ਸੋਨ ਚਿਰੈਯਾ’ ਬਾਰੇ ਕੀ ਕਹੋਗੇ?
- ‘ਸੋਨ ਚਿਰੈਯਾ' ਬਾਰੇ ਜ਼ਿਆਦਾ ਖੁਲਾਸਾ ਨਹੀਂ ਕਰ ਸਕਦਾ, ਪਰ ਇੰਨਾ ਜ਼ਰੂਰ ਕਹਾਂਗਾ ਕਿ ਇਹ ਇੱਕ ਮੁਸ਼ਕਲ ਫਿਲਮ ਹੈ। ਫਿਲਮ ਦੀ ਕਹਾਣੀ ਚੰਬਲ ਦੇ ਡਾਕੂਆਂ ਦੇ ਦੁਆਲੇ ਘੁੰਮਦੀ ਹੈ ਅਤੇ ਇਹ 1970 ਦੇ ਦਹਾਕੇ ਦੀ ਬੈਕਗਰਾਊਂਡ 'ਤੇ ਆਧਾਰਤ ਹੈ। ਇਸ ਫਿਲਮ ਵਿੱਚ ਮੈਂ ਇੱਕ ਡਾਕੂ ਦੀ ਭੂਮਿਕਾ ਕਰ ਰਿਹਾ ਹਾਂ, ਭੂਮੀ ਪੇਡਨੇਕਰ 1970 ਦੇ ਦਹਾਕੇ ਦੀ ਔਰਤ ਡਕੈਤ ਦਾ ਕਿਰਦਾਰ ਨਿਭਾਉਣ ਵਾਲੀ ਹੈ। ‘ਸੋਨ ਚਿਰੈਯਾ' ਵਿੱਚ ਮੇਰੇ ਅਤੇ ਭੂਮੀ ਤੋਂ ਇਲਾਵਾ ਮਨੋਜ ਵਾਜਪਾਈ, ਰਣਵੀਰ ਸ਼ੌਰੀ ਤੇ ਆਸ਼ੂਤੋਸ਼ ਰਾਣਾ ਵੀ ਖਤਰਨਾਕ ਡਾਕੂਆਂ ਦੀ ਭੂਮਿਕਾ ਵਿੱਚ ਦਿਖਾਈ ਦੇਣਗੇ। ਫਿਲਮ ਨੂੰ ਅਭਿਸ਼ੇਕ ਚੌਬੇ ਡਾਇਰੈਕਟ ਕਰ ਰਹੇ ਹਨ, ਜਦੋਂ ਕਿ ਰੌਨੀ ਸਕਰੂਵਾਲਾ ਪ੍ਰੋਡਿਊਸ ਕਰ ਰਹੇ ਹਨ। ਇਹ ਫਿਲਮ ਅੱਠ ਫਰਵਰੀ 2019 ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦੀ ਸ਼ੂਟਿੰਗ ਕਾਫੀ ਤੇਜ਼ੀ ਨਾਲ ਚੱਲ ਰਹੀ ਹੈ।
* ਸੁਣਨ ਵਿੱਚ ਆਇਆ ਹੈ ਕਿ ‘ਧੋਨੀ’ ਤੋਂ ਬਾਅਦ ਤੁਸੀਂ ਫਿਰ ਕਿਸੇ ਬਾਇਓਪਿਕ ਵਿੱਚ ਨਜ਼ਰ ਆਉਣ ਵਾਲੇ ਹੋ?
- ਹਾਂ, ਰੈਸਲਰ ਖਲੀ ਦਾ ਕਿਰਦਾਰ ਨਿਭਾਉਂਦਾ ਦਿਖਾਈ ਦੇਵਾਂਗਾ। ਖਲੀ ਬਾਰੇ ਜ਼ਿਆਦਾਤਰ ਲੋਕ ਇਹੀ ਜਾਣਦੇ ਹਨ ਕਿ ਉਹ ਡਬਲਯੂ ਡਬਲਯੂ ਈ ਦੇ ਰੈਸਲਰ ਹਨ। ਇਸ ਤੋਂ ਇਲਾਵਾ ਉਨਾਂ ਦਾ ਸਟ੍ਰਗਲ, ਉਨ੍ਹਾਂ ਦੀ ਸਕਸੈਸ ਸਟੋਰੀ ਹੈ, ਜੋ ਹਾਲੇ ਤੱਕ ਅਨਟੋਲਡ ਹੈ। ਉਹ ਇਸ ਫਿਲਮ ਨਾਲ ਸਾਰਿਆਂ ਸਾਹਮਣੇ ਆਏਗੀ। ਉਹ ਪੰਜਾਬ ਪੁਲਸ ਅਫਸਰ ਰਹਿ ਚੁੱਕੇ ਹਨ। ਉਥੇ ਉਨ੍ਹਾਂ ਨੇ ਡਬਲਯੂ ਡਬਲਯੂ ਈ ਲਈ ਕਾਫੀ ਸਟ੍ਰਗਲ ਕੀਤਾ ਹੈ। ਇਸ ਫਿਲਮ ਦੀ ਕਹਾਣੀ ਉਨ੍ਹਾਂ ਦੀ ਜ਼ਿੰਦਗੀ 'ਤੇ ਆਧਾਰਤ ਹੋਵੇਗੀ। ਹਾਲਾਂਕਿ ਇਸ ਤੋਂ ਇਲਾਵਾ ਵੀ ਕਈ ਬਹੁਤ ਐਕਸਾਈਟਿੰਗ ਪ੍ਰੋਜੈਕਟ ਹਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ