Welcome to Canadian Punjabi Post
Follow us on

17

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਟੁੱਟਦੇ ਨਗੀਨਿਆਂ ਦੀ ਚੀਸ..

December 12, 2018 09:35 AM

-ਨੰਦ ਸਿੰਘ ਮਹਿਤਾ 

ਪਿੰਡੋਂ ਜਦੋਂ ਵੇਲੇ ਕੁਵੇਲੇ ਫੋਨ ਆਉਂਦਾ ਹੈ ਤਾਂ ਮਨ ਡਰ ਜਾਂਦਾ ਹੈ, ਦਿਲ ਦੀ ਧੜਕਣ ਵਧ ਜਾਂਦੀ ਹੈ। ਅੰਦਰੋਂ ਆਪ ਮੁਹਾਰੇ ਨਿਕਲਦਾ ਹੈ ਸੁੱਖ ਹੋਵੇ। ਇਕ ਦਿਨ ਉਹੀ ਹੋਇਆ, ਪਿੰਡੋਂ ਫੋਨ 'ਤੇ ਸੁਣਾਉਣੀ ਆ ਗਈ। ਚਚੇਰੇ ਭਰਾ ਨਾਜ਼ਮ ਸਿੰਘ ਦੀ ਅਚਨਚੇਤ ਮੌਤ ਹੋ ਗਈ। ਮੈਂ ਸੁੰਨ ਜਿਹਾ ਹੋ ਗਿਆ। ਬੈਡ 'ਤੇ ਬੈਠਾ ਪਤਾ ਨਹੀਂ ਕਿਵੇਂ ਅੰਦਰੋਂ-ਅੰਦਰ ਆਪਣੇ ਤੁਰ ਗਿਆਂ ਨੂੰ ਗਿਣਨ ਲੱਗ ਪਿਆ। ਆਪਣੇ ਤਾਇਆਂ ਚਾਚਿਆਂ ਦੀ ਪਿਆਰ ਪਰੁੱਚੀ ਮਾਲਾ ਦਾ ਇਹ ਛੇਵਾਂ ਮਣਕਾ ਸੀ।

ਅਸੀਂ ਦਾਦਿਆਂ ਦੀ ਪੀੜ੍ਹੀ ਵੱਲੋਂ ਚਾਚਿਆਂ ਤਾਇਆਂ ਦੇ ਪੁੱਤਰ ਰਲ ਕੇ ਕੁੱਲ ਉਨੀ ਬਣਦੇ ਸਾਂ ਜਿਨ੍ਹਾਂ ਦੇ ਆਪਸੀ ਪਿਆਰ, ਅਪਣੱਤ ਤੇ ਇਕ ਸੂਤਰ ਵਿੱਚ ਪਰੋਏ ਸਾਡੇ ਇਕੱਠ ਦੀਆਂ ਪਿੰਡ ਵਿੱਚ ਹੀ ਨਹੀਂ, ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਮਿਸਾਲਾਂ ਦਿੱਤੀਆਂ ਜਾਂਦੀਆਂ। ਕਈ ਵਾਰੀ ਇਕ ਦੂਜੇ ਨਾਲ ਰੁੱਸ ਵੀ ਜਾਂਦੇ ਹਾਂ, ਪਰ ਜਦੋਂ ਕੋਈ ਖੁਸ਼ੀ ਗਮੀ ਦਾ ਮੌਕਾ ਹੋਵੇ ਤਾਂ ਸਾਰੇ ਇਕੱਠੇ ਹੁੰਦੇ ਹਾਂ। ਨਾਜ਼ਮ ਸਾਡੀ ਮਾਲਾ 'ਚ ਜੁੜਿਆ ਨਗੀਨਾ ਸੀ। ਉਹ ਸੱਤ ਸਕੇ ਭਰਾ ਸਨ। ਉਨ੍ਹਾਂ ਦਾ ਬਾਪ ਦਰਬਾਰਾ ਸਿੰਘ ਵੀ ਗੱਭਰੂਆਂ ਵਾਂਗ ਕੰਮ ਕਰਦਾ ਸੀ। ਉਹ ਅੱਠੇ ਜਿੱਧਰ ਨੂੰ ਪੈ ਜਾਂਦੇ, ਧਨ-ਧਨ ਕਰਵਾ ਦਿੰਦੇ। ਜੇ ਕਿਸੇ ਟਿੱਬੇ ਨੂੰ ਮੱਥਾ ਲਾ ਲੈਂਦੇ ਤਾਂ ਦਿਨਾਂ 'ਚ ਹੀ ਟਿੱਬਾ ਸਾਫ। ਹਾੜ੍ਹੀ ਵੱਢਦਿਆਂ ਨੂੰ ਉਨ੍ਹਾਂ ਦੀ ਫੌਜ ਨੂੰ ਲੋਕ ਖੜ-ਖੜ ਕੇ ਦੇਖਦੇ। ਆਥਣੇ ਉਨ੍ਹਾਂ ਦੀ ਮਾਂ ਚੂਰੀ ਵੀ ਪਰਾਤ 'ਚ ਹੀ ਕੁੱਟਦੀ।

ਹਰੇ ਇਨਕਲਾਬ ਵੇਲੇ ਉਨ੍ਹਾਂ ਨੇ ਅੰਨ ਪੈਦਾ ਕਰਕੇ ਖੂਬ ਅੰਬਾਰ ਲਾਏ। ਸਹਾਇਕ ਧੰਦੇ ਵਜੋਂ ਉਨ੍ਹਾਂ ਵੱਡਾ ਮੁਰਗੀ ਫਾਰਮ ਵੀ ਖੋਲ੍ਹਿਆ। ਮੱਝਾਂ ਰੱਖੀਆਂ। ਦਿਨ ਰਾਤ ਇਕ ਕਰਕੇ ਹੋਰ ਜ਼ਮੀਨ ਖਰੀਦੀ। ਪਿੰਡ 'ਚ ਉਹ ਖੱਬੀਖਾਨਾਂ ਵਿੱਚ ਗਿਣੇ ਜਾਣ ਲੱਗੇ। ਨਾਜ਼ਮ ਨੇ ਆਪਣੇ ਪਰਵਾਰ ਦੇ ਇੰਤਜ਼ਾਮ ਨੂੰ ਕਾਲਜ ਪੜ੍ਹਦਿਆਂ ਹੀ ਸੰਭਾਲ ਲਿਆ, ਜਿਵੇਂ ਉਸ ਨੇ ਆਪਣੇ ਨਾਂ ਦੇ ਮਾਇਨੇ ਸਮਝ ਲਏ ਸਨ। ਬੀ ਏ ਤੱਕ ਉਹ ਸਿਰਫ ਪਰਵਾਰ ਦਾ ਹੀ ਮੋਢੀ ਨਹੀਂ ਸੀ, ਪਿੰਡ ਦੇ ਮੋਢੀਆਂ ਵਿੱਚ ਉਸ ਦੀ ਗਿਣਤੀ ਹੋਣ ਲੱਗ ਪਈ। ਫਿਰ ਉਨ੍ਹਾਂ ਦੇ ਪਰਵਾਰ ਨੂੰ ਪਹਿਲੀ ਸੱਟ ਵੱਜੀ। ਅਧੂਰੇ ਜਿਹੇ ਵਿਕਾਸ ਕਾਰਨ ਪਿੰਡ ਨੂੰ ਭੀੜੀ ਜਿਹੀ ਸੜਕ ਬਣ ਗਈ ਸੀ। ਉਸ ਸੜਕ 'ਤੇ ਉਨ੍ਹਾਂ ਵਿੱਚੋਂ ਇਕ ਭਰਾ ਊਠ ਗੱਡੀ ਲੈ ਕੇ ਖੇਤ ਨੂੰ ਜਾ ਰਿਹਾ ਸੀ। ਅੱਗਿਓਂ ਬੱਸ ਆਉਂਦੀ ਤੋਂ ਡਰ ਕੇ ਬੋਤੀ ਭੱਜ ਪਈ। ਉਹ ਡੂੰਘੇ ਖਾਲ ਵਿੱਚ ਡਿੱਗ ਪਿਆ। ਡਿਗਦੇ ਦਾ ਉਸ ਦਾ ਮਣਕਾ ਟੁੱਟ ਗਿਆ। ਆਪਣੇ ਬੱਚਿਆਂ ਅਤੇ ਪਤਨੀ ਨੂੰ ਆਪਣੇ ਪਰਵਾਰ ਆਸਰੇ ਛੱਡ ਉਹ ਇਸ ਦੁਨੀਆ ਤੋਂ ਤੁਰ ਗਿਆ।

ਫਿਰ ਖੇਤੀ 'ਚ ਰਸਾਇਣਾਂ ਅਤੇ ਜ਼ਹਿਰਾਂ ਦੀ ਬੇਤਹਾਸ਼ਾ ਵਰਤੋਂ ਸ਼ੁਰੂ ਹੋਈ। ਪ੍ਰਦੂਸ਼ਣ ਕਾਰਨ ਵਾਤਾਵਰਨ ਗੰਧਲਾ ਹੋ ਗਿਆ। ਕੈਂਸਰ ਵਰਗੀ ਭੈੜੀ ਬਿਮਾਰੀ ਨੇ ਸਾਡੇ ਵਸਦੇ ਰਸਦੇ ਪੰਜਾਬ 'ਚ ਪੈਰ ਪਾਇਆ ਅਤੇ ਉਨ੍ਹਾਂ ਵਿੱਚੋਂ ਇਕ ਹੋਰ ਨੂੰ ਨਿਗਲ ਲਿਆ। ਫਿਰ ਸਾਡਾ ਕਿਸਾਨੀ ਸਮਾਜ ਡੂੰਘੇ ਤੇ ਗੰਭੀਰ ਆਰਥਿਕ ਸੰਕਟ ਦੀ ਲਪੇਟ ਵਿੱਚ ਆਉਣਾ ਸ਼ੁਰੂ ਹੋਇਆ। ਅਸੀਂ ਮਸ਼ੀਨਰੀ ਦੇ ਸਹਾਰੇ ਹੋ ਕੇ ਹੱਥੀਂ ਕਿਰਤ ਕਰਨੀ ਛੱਡ ਗਏ। ਸਾਡਾ ਮਹਾਨ ਸੱਭਿਆਚਾਰ ਤੇ ਵਿਰਸਾ ਬਦਲਣ ਲੱਗਾ। ਆਰਥਿਕ ਸੰਕਟ ਨੇ ਸਮਾਜਿਕ ਬਣਤਰ ਅਤੇ ਮਾਨਸਿਕਤਾ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ। ਖੁਸ਼ਹਾਲ ਅਤੇ ਸੰਯੁਕਤ ਪਰਵਾਰ ਖਿੰਡਣ ਲੱਗ ਪਏ। ਇਕ ਚੁੱਲ੍ਹੇ ਦੀ ਥਾਂ ਦਰਜਨਾਂ ਚੁੱਲ੍ਹਿਆਂ ਨੇ ਲੈ ਲਈ। ਅਸੀਂ ਭੀੜ 'ਚ ਇਕੱਲੇ ਰਹਿ ਗਏ। ਹਾਸਿਆਂ ਦੀ ਥਾਂ ਮਾਯੂਸੀਆਂ ਛਾਉਣ ਲੱਗੀਆਂ। ਨਾਜ਼ਮ ਦਾ ਪਰਵਾਰ ਇਸ ਵਰਤਾਰੇ ਦਾ ਹਿੱਸਾ ਬਣ ਗਿਆ ਕੇ ਰਹਿ ਗਿਆ।

ਨਾਜ਼ਮ ਨੇ ਬਥੇਰੀ ਵਾਹ ਲਾਈ। ਉਸ ਨੇ ਕਈ ਕੰਮ ਕੀਤੇ। ਢਾਬਾ ਖੋਲ੍ਹਿਆ। ਇਕ ਬੱਚੇ ਨੂੰ ਵਲਾਇਤ ਵੀ ਭੇਜਿਆ ਪਰ ਉਸ ਦੀਆਂ ਇਛਾਵਾਂ ਤੇ ਕੋਸ਼ਿਸ਼ਾਂ ਨੂੰ ਬੂਰ ਨਾ ਪਿਆ। ਉਹ ਅੰਦਰੋਂ-ਅੰਦਰ ਝੂਰਦਾ ਤੇ ਖੁਰਦਾ ਗਿਆ। ਜਿਉਂਦੇ ਜੀਅ ਉਸ ਨੇ ਆਪਣਾ ਮਾਨਸਿਕ ਸੰਕਟ ਕਿਸੇ ਨਾਲ ਸਾਂਝਾ ਨਾ ਕੀਤਾ। ਉਹ ਜਦੋਂ ਮਿਲਦਾ, ਹਮੇਸ਼ਾ ਹੱਸਦਾ ਅਤੇ ਚੜ੍ਹਦੀਆਂ ਕਲਾਂ 'ਚ ਦਿਸਦਾ। ਆਪਣੇ ਵੱਡਿਆਂ ਨੂੰ ਉਹ ਅੰਤਾਂ ਦਾ ਸਤਿਕਾਰ ਤੇ ਛੋਟਿਆਂ ਨੂੰ ਪਿਆਰ ਦਿੰਦਾ ਸੀ, ਤੇ ਫਿਰ ਇਕ ਦਿਨ ਸਵੇਰੇ ਚਾਹ ਪੀ ਕੇ ਐਸਾ ਸੁੱਤਾ ਕਿ ਮੁੜ ਨਹੀਂ ਜਾਗਿਆ। ਚੌਹਟ ਕੁ ਵਰ੍ਹਿਆਂ ਦੀ ਉਮਰ ਵਿੱਚ ਹੀ ਤੁਰ ਗਿਆ।

ਨੱਬਿਆਂ ਨੂੰ ਢੁੱਕੀ ਮਾਂ ਦੇ ਇਸ ਤੀਜੇ ਪੁੱਤ ਨੂੰ ਸੰਕਟ ਵਿੱਚ ਘਿਰੇ ਕਿਸਾਨੀ ਸਮਾਜ 'ਚ ਵਿਚਰ ਰਹੇ ਖਤਰਨਾਕ ਵਰਤਾਰੇ ਨੇ ਨਿਗਲ ਲਿਆ ਸੀ। ਉਸ ਦੀ ਮਰੀਅਲ ਜਿਹੀ ਆਵਾਜ਼ ਨਾਲ ਪਾਏ ਜਾ ਰਹੇ ਕੀਰਨਿਆਂ ਦੀ ਮਾਤਮ ਧੁਨ ਨੇ ਸਮੁੱਚੀਆਂ ਰੂਹਾਂ ਨੂੰ ਹਲੂਣ ਕੇ ਰੱਖ ਦਿੱਤਾ ਸੀ। ਚਿਤਾ ਨੂੰ ਅਗਨੀ ਦਿੱਤੀ ਗਈ, ਲਾਂਬੂ ਲੱਗ ਚੁੱਕਾ ਸੀ। ਅਸਮਾਨ ਛੂੰਹਦੀਆਂ ਲਾਟਾਂ ਨੇ ਸਭ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ਮੈਂ ਪੂਰਾ ਯਤਨ ਕਰਕੇ ਖੁਦ ਨੂੰ ਸੰਭਾਲ ਸਕਿਆ ਸਾਂ। ਮੇਰੀ ਸੋਚ ਦੂਰ ਕਿਤੇ ਸਾਡੇ ਇਸ ਗੰਭੀਰ ਸੰਕਟ, ਜਿਹੜਾ ਆਰਥਿਕ ਤੋਂ ਸਮਾਜਿਕ ਵੱਧ ਬਣ ਗਿਆ ਹੈ, ਬਾਰੇ ਸੋਚਣ ਲੱਗ ਪਈ ਸੀ। ਬਹੁਤੇ ਕਿਸਾਨ ਮਾਨਸਿਕ ਰੋਗੀ ਬਣ ਚੁੱਕੇ ਹਨ। ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਗਿਣਤੀ ਵਧ ਰਹੀ ਹੈ। ਸਾਡੀ ਲਗਾਤਾਰ ਵਧਦੀ ਪੈਦਾਵਾਰ ਅਤੇ ਸਾਰੀਆਂ ਸੁੱਖ ਸਹੂਲਤਾਂ ਦੇ ਬਾਵਜੂਦ ਅਸੀਂ ਆਰਥਿਕ, ਸਮਾਜਿਕ ਅਤੇ ਮਾਨਸਿਕ ਤੌਰ 'ਤੇ ਗਰੀਬ ਹੋ ਰਹੇ ਹਾਂ ਬਲਕਿ ਟੁੱਟ ਰਹੇ ਹਾਂ। ਹਜ਼ਾਰਾਂ ਹੋਰ ਲੋਕਾਂ ਵਾਂਗ ਮੈਂ ਵੀ ਇਥੇ ਆ ਕੇ ਉਲਝ ਜਾਂਦਾਂ ਹਾਂ। ਕੀ ਅਸੀਂ ਕੁਝ ਵੀ ਨਹੀਂ ਕਰ ਸਕਦੇ? ਕੀ ਅਸੀਂ ਇਉਂ ਹੀ ਹਜ਼ਾਰਾਂ ਲੱਖਾਂ ਨਾਜ਼ਮਾਂ ਨੂੰ ਗਵਾਉਂਦੇ ਰਹਾਂਗੇ? ਆਪਣੇ ਮਿੱਤਰ ਬੂਟਾ ਰਾਮ ਦੀ ਕਵਿਤਾ ਦੀਆਂ ਸਤਰਾਂ ਯਾਦ ਆ ਗਈਆਂ ਹਨ:

ਮਹਿਫਲਾਂ ਦੀ ਮੌਤ ਹੋ ਗਈ, ਮੌਤ ਮੰਗੇ ਮਹਿਫਲਾਂ

ਆਪਣਿਆਂ ਨੂੰ ਮਿਲਣ ਖਾਤਰ ਸੱਥਰ ਤੇ ਸ਼ਮਸ਼ਾਨ ਕਿਉਂ?

  

tuwtdy ngIinaF dI cIs[[

-nµd isµG mihqf

ipµzoN jdoN vyly kuvyly Pon afAuNdf hY qF mn zr jFdf hY, idl dI DVkx vD jFdI hY. aµdroN afp muhfry inkldf hY suwK hovy. iek idn AuhI hoieaf, ipµzoN Pon 'qy suxfAuxI af geI. ccyry Brf nfËm isµG dI acncyq mOq ho geI. mYN suµn ijhf ho igaf. bYz 'qy bYTf pqf nhIN ikvyN aµdroN-aµdr afpxy qur igaF ƒ igxn lwg ipaf. afpxy qfieaF cficaF dI ipafr pruwcI mflf df ieh CyvF mxkf sI.

asIN dfidaF dI pIVHI vwloN cficaF qfieaF dy puwqr rl ky kuwl AunI bxdy sF ijnHF dy afpsI ipafr, apxwq qy iek sUqr ivwc proey sfzy iekwT dIaF ipµz ivwc hI nhIN, afly duafly dy ipµzF ivwc vI imsflF idwqIaF jFdIaF. keI vfrI iek dUjy nfl ruws vI jFdy hF, pr jdoN koeI KuÈI gmI df mOkf hovy qF sfry iekwTy huµdy hF. nfËm sfzI mflf 'c juiVaf ngInf sI. Auh swq sky Brf sn. AunHF df bfp drbfrf isµG vI gwBrUaF vFg kµm krdf sI. Auh awTy ijwDr ƒ pY jFdy, Dn-Dn krvf idµdy. jy iksy itwby ƒ mwQf lf lYNdy qF idnF 'c hI itwbf sfP. hfVHI vwZidaF ƒ AunHF dI POj ƒ lok KV-KV ky dyKdy. afQxy AunHF dI mF cUrI vI prfq 'c hI kuwtdI.

hry ienklfb vyly AunHF ny aµn pYdf krky KUb aµbfr lfey. shfiek Dµdy vjoN AunHF vwzf murgI Pfrm vI KoilHaf. mwJF rwKIaF. idn rfq iek krky hor ËmIn KrIdI. ipµz 'c Auh KwbIKfnF ivwc igxy jfx lwgy. nfËm ny afpxy prvfr dy ieµqËfm ƒ kflj pVHidaF hI sµBfl ilaf, ijvyN Aus ny afpxy nF dy mfieny smJ ley sn. bI ey qwk Auh isrP prvfr df hI moZI nhIN sI, ipµz dy moZIaF ivwc Aus dI igxqI hox lwg peI. iPr AunHF dy prvfr ƒ pihlI swt vwjI. aDUry ijhy ivkfs kfrn ipµz ƒ BIVI ijhI sVk bx geI sI. Aus sVk 'qy AunHF ivwcoN iek Brf AUT gwzI lY ky Kyq ƒ jf irhf sI. awigEN bws afAuNdI qoN zr ky boqI Bwj peI. Auh zUµGy Kfl ivwc izwg ipaf. izgdy df Aus df mxkf tuwt igaf. afpxy bwicaF aqy pqnI ƒ afpxy prvfr afsry Cwz Auh ies dunIaf qoN qur igaf.

iPr KyqI 'c rsfiexF aqy ËihrF dI byqhfÈf vrqoN ÈurU hoeI. pRdUÈx kfrn vfqfvrn gµDlf ho igaf. kYNsr vrgI BYVI ibmfrI ny sfzy vsdy rsdy pµjfb 'c pYr pfieaf aqy AunHF ivwcoN iek hor ƒ ingl ilaf. iPr sfzf iksfnI smfj zUµGy qy gµBIr afriQk sµkt dI lpyt ivwc afAuxf ÈurU hoieaf. asIN mÈInrI dy shfry ho ky hwQIN ikrq krnI Cwz gey. sfzf mhfn swiBafcfr qy ivrsf bdlx lwgf. afriQk sµkt ny smfijk bxqr aqy mfniskqf ƒ pRBfivq krnf ÈurU kr idwqf. KuÈhfl aqy sµXukq prvfr iKµzx lwg pey. iek cuwlHy dI QF drjnF cuwilHaF ny lY leI. asIN BIV 'c iekwly rih gey. hfisaF dI QF mfXUsIaF CfAux lwgIaF. nfËm df prvfr ies vrqfry df ihwsf bx igaf ky rih igaf.

nfËm ny bQyrI vfh lfeI. Aus ny keI kµm kIqy. Zfbf KoilHaf. iek bwcy ƒ vlfieq vI Byijaf pr Aus dIaF ieCfvF qy koiÈÈF ƒ bUr nf ipaf. Auh aµdroN-aµdr JUrdf qy Kurdf igaf. ijAuNdy jIa Aus ny afpxf mfnisk sµkt iksy nfl sFJf nf kIqf. Auh jdoN imldf, hmyÈf hwsdf aqy cVHdIaF klF 'c idsdf. afpxy vwizaF ƒ Auh aµqF df siqkfr qy CoitaF ƒ ipafr idµdf sI, qy iPr iek idn svyry cfh pI ky aYsf suwqf ik muV nhIN jfigaf. cOht ku virHaF dI Aumr ivwc hI qur igaf.

nwibaF ƒ ZuwkI mF dy ies qIjy puwq ƒ sµkt ivwc iGry iksfnI smfj 'c ivcr rhy Kqrnfk vrqfry ny ingl ilaf sI. Aus dI mrIal ijhI afvfË nfl pfey jf rhy kIrinaF dI mfqm Dun ny smuwcIaF rUhF ƒ hlUx ky rwK idwqf sI. icqf ƒ agnI idwqI geI, lFbU lwg cuwkf sI. asmfn CUµhdIaF lftF ny sB ƒ ipwCy htx leI mjbUr kr idwqf. mYN pUrf Xqn krky Kud ƒ sµBfl sikaf sF. myrI soc dUr ikqy sfzy ies gµBIr sµkt, ijhVf afriQk qoN smfijk vwD bx igaf hY, bfry socx lwg peI sI. bhuqy iksfn mfnisk rogI bx cuwky hn. iksfnF dIaF KudkuÈIaF dI igxqI vD rhI hY. sfzI lgfqfr vDdI pYdfvfr aqy sfrIaF suwK shUlqF dy bfvjUd asIN afriQk, smfijk aqy mfnisk qOr 'qy grIb ho rhy hF blik tuwt rhy hF. hËfrF hor lokF vFg mYN vI ieQy af ky AulJ jFdF hF. kI asIN kuJ vI nhIN kr skdy? kI asIN ieAuN hI hËfrF lwKF nfËmF ƒ gvfAuNdy rhFgy? afpxy imwqr bUtf rfm dI kivqf dIaF sqrF Xfd af geIaF hn:

mihPlF dI mOq ho geI, mOq mµgy mihPlF

afpixaF ƒ imlx Kfqr swQr qy ÈmÈfn ikAuN?

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”