Welcome to Canadian Punjabi Post
Follow us on

22

March 2019
ਟੋਰਾਂਟੋ/ਜੀਟੀਏ

ਫਲੂ ਨਾਲ ਲੜਨ ਲਈ ਮੇਅਰ ਸਮੇਤ ਬਰੈਂਪਟਨ ਦੇ ਅਧਿਕਾਰੀਆਂ ਨੇ ਕਮਰ ਕੱਸੀ

December 12, 2018 08:46 AM

ਬਰੈਂਪਟਨ, 11 ਦਸੰਬਰ (ਪੋਸਟ ਬਿਊਰੋ) : ਫਲੂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਲੋਕਾਂ ਨੂੰ ਇਸ ਤੋਂ ਬਚਾਉਣ ਲਈ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ, ਵਿਲੀਅਮ ਓਸਲਰ ਹੈਲਥ ਸਿਸਟਮ ਦੇ ਪ੍ਰੈਜ਼ੀਡੈਂਟ ਤੇ ਸੀਈਓ ਡਾ. ਬ੍ਰੈਂਡਨ ਕਾਰ, ਸੈਂਟਰਲ ਵੈਸਟ ਲੋਕਲ ਹੈਲਥ ਇੰਟੇਗ੍ਰੇਸ਼ਨ ਨੈੱਟਵਰਕ (ਐਲਐਚਆਈਐਨ) ਦੇ ਸੀਈਓ ਸਕੌਟ ਮੈਕਲਿਓਡ ਨੇ ਕਮਰ ਕੱਸ ਲਈ ਹੈ।
ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਆਖਿਆ ਕਿ ਉਨ੍ਹਾਂ ਨੂੰ ਫਲੂ ਦੀ ਰੋਕਥਾਮ ਲਈ ਚਲਾਏ ਜਾਣ ਵਾਲੇ ਪ੍ਰੋਗਰਾਮ ਦਾ ਹਿੱਸਾ ਬਣਕੇ ਖੁਸ਼ੀ ਹੋ ਰਹੀ ਹੈ। ਫਲੂ ਸਬੰਧੀ ਟੀਕਾ ਲਵਾ ਕੇ ਅਸੀਂ ਇਨਫਲੂਐਂਜ਼ਾ ਨੂੰ ਸਕੂਲਾਂ, ਕੰਮ ਵਾਲੀਆਂ ਥਾਂਵਾਂ ਤੇ ਕਮਿਊਨਿਟੀ ਵਿੱਚ ਫੈਲਣ ਤੋਂ ਰੋਕਣ ਵਿੱਚ ਮਦਦ ਕਰ ਰਹੇ ਹਾਂ। ਉਨ੍ਹਾਂ ਆਖਿਆ ਕਿ ਫਲੂ ਕਾਰਨ ਡੀਹਾਈਡ੍ਰੇਸ਼ਨ, ਕੰਨ ਦਾ ਸੰਕ੍ਰਮਣ ਤੇ ਸਾਈਨਸ ਇਨਫੈਕਸ਼ਨ ਹੋ ਸਕਦੀ ਹੈ। ਇਸ ਤੋਂ ਇਲਾਵਾ ਫਲੂ ਕਾਰਨ ਦਿਲ ਦਾ ਦੌਰਾ ਪੈ ਸਕਦਾ ਹੈ, ਦਮੇ ਦੀ ਸਿ਼ਕਾਇਤ ਵਿੱਚ ਇਜ਼ਾਫਾ ਜਾਂ ਡਾਇਬਟੀਜ਼ ਵਿੱਚ ਵਾਧਾ ਹੋ ਸਕਦਾ ਹੈ। ਇਸ ਫਲੂ ਦੇ ਖਤਰਨਾਕ ਸਿੱਟੇ ਵੀ ਨਿਕਲ ਸਕਦੇ ਹਨ।
ਹਰ ਸਾਲ ਕੈਨੇਡਾ ਵਿੱਚ ਫਲੂ ਕਾਰਨ 12000 ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ ਤੇ 3500 ਦੇ ਨੇੜੇ ਤੇੜੇ ਲੋਕ ਇਸ ਕਾਰਨ ਮਾਰੇ ਜਾਂਦੇ ਹਨ। ਇਸ ਕਾਰਨ ਸੱਭ ਤੋਂ ਵੱਧ ਖਤਰਾ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ, 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਤੇ ਸਿਹਤ ਸਬੰਧੀ ਨਾਜੁ਼ਕ ਹਾਲਾਤ ਨਾਲ ਜੂਝ ਰਹੇ ਲੋਕਾਂ ਨੂੰ ਹੈ। ਡਾ.ਬਰੈਂਡਨ ਕਾਰ ਨੇ ਇਸ ਮੌਕੇ ਆਖਿਆ ਕਿ ਇਸ ਸਬੰਧੀ ਟੀਕਾਕਰਣ ਫਲੂ ਸੌ਼ਟ ਤੋਂ ਕਿਤੇ ਜਿ਼ਆਦਾ ਹੈ। ਇਸ ਨਾਲ ਸਾਡੇ ਆਲੇ ਦੁਆਲੇ ਵਿਚਰਨ ਵਾਲੇ ਸਾਰੇ ਮਨੁੱਖਾਂ ਦੀ ਸਿਹਤ ਸੁਰੱਖਿਅਤ ਰਹਿ ਸਕਦੀ ਹੈ।
ਐਲਐਚਆਈਐਨ ਦੇ ਸੀਈਓ ਸਕੌਟ ਮੈਕਲਿਓਡ ਦਾ ਕਹਿਣਾ ਹੈ ਕਿ ਸੈਂਟਰਲ ਵੈਸਟ ਐਲਐਚਆਈਐਨ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਸਿਟੀ ਆਫ ਬਰੈਂਪਟਨ ਤੇ ਵਿਲੀਅਮ ਓਸਲਰ ਹੈਲਥ ਸਿਸਟਮ ਨਾਲ ਰਲ ਕੇ ਕੰਮ ਕਰਨ ਦਾ ਮੌਕਾ ਮਿਲਿਆ। ਫਲੂ ਵਰਗੀ ਬਿਮਾਰੀ ਦੀ ਰੋਕਥਾਮ ਲਈ ਸਾਡੇ ਕੋਲ ਟੀਕਾਕਰਣ ਵਰਗਾ ਸਾਧਨ ਹੈ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ
ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਚ ਗਰੌਸਰੀ-ਚੇਨ 'ਚਲੋ ਫ਼ਰੈੱਸ਼ਕੋ' ਦੀ ਨਵੀਂ ਲੋਕੇਸ਼ਨ ਦਾ ਸੁਆਗ਼ਤ
ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ
ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਨਾਟਕ ‘ਬੀਬੀ ਸਹਿਬਾ` ਦਾ ਮੰਚਨ 31 ਮਾਰਚ ਨੂੰ 24 ਮਾਰਚ ਦੇ ਕੁਵਿੱਜ ਮੁਕਾਬਲਿਆਂ ਲਈ ਬੱਚਿਆਂ `ਚ ਭਾਰੀ ਉਤਸ਼ਾਹ
ਮਾਲਟਨ ਰਹਿੰਦੇ ਪਿੰਡ ਫੱਲੇਵਾਲ ਦੇ ਚਰਨਜੀਤ ਕੌਰ ਗਰੇਵਾਲ ਸੜਕ ਹਾਦਸੇ `ਚ ਹਲਾਕ, ਸਸਕਾਰ ਤੇ ਭੋਗ 24 ਮਾਰਚ ਨੂੰ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ