Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਕੈਨੇਡਾ

ਹੁਵੇਈ ਦੀ ਐਗਜੈ਼ਕਟਿਵ ਮੈਂਗ ਨੂੰ ਮਿਲੀ ਜ਼ਮਾਨਤ

December 12, 2018 08:43 AM

ਵੈਨਕੂਵਰ, 11 ਦਸੰਬਰ (ਪੋਸਟ ਬਿਊਰੋ) : ਚੀਨ ਦੀ ਤਕਨਾਲੋਜੀ ਕੰਪਨੀ ਹੁਵੇਈ ਦੀ ਟੌਪ ਐਗਜ਼ੈਕਟਿਵ, ਜਿਸ ਨੂੰ ਵੈਨਕੂਵਰ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ, ਨੂੰ 10 ਮਿਲੀਅਨ ਡਾਲਰ ਦੇ ਮੁਚਲਕੇ ਉੱਤੇ ਜ਼ਮਾਨਤ ਦੇ ਦਿੱਤੀ ਗਈ ਹੈ। ਪਰ ਉਸ ਨੂੰ ਹਮੇਸ਼ਾਂ ਇਲੈਕਟ੍ਰੌਨਿਕ ਟਰੈਕਿੰਗ ਡਿਵਾਈਸ ਪਾ ਕੇ ਰੱਖਣੀ ਹੋਵੇਗੀ।
46 ਸਾਲਾ ਮੈਂਗ ਵਾਨਜ਼ੋਊ ਅਮਰੀਕਾ ਵਿੱਚ ਵਾਂਟਿਡ ਹੈ। ਉਸ ਉੱਤੇ ਦੋਸ਼ ਹਨ ਕਿ ਇਰਾਨ ਖਿਲਾਫ ਲਾਈਆਂ ਗਈਆਂ ਕੌਮਾਂਤਰੀ ਪਾਬੰਦੀਆਂ ਦੇ ਬਾਵਜੂਦ ਕੰਪਨੀ ਨੇ ਧੋਖੇ ਨਾਲ ਉੱਥੇ ਕਾਰੋਬਾਰ ਕੀਤਾ। ਬ੍ਰਿਟਿਸ਼ ਕੋਲੰਬੀਆ ਦੇ ਸੁਪਰੀਮ ਕੋਰਟ ਦੇ ਜੱਜ ਵਿਲੀਅਮ ਅਹਿਰਕੇ ਨੇ ਮੰਗਲਵਾਰ ਨੂੰ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਪੂਰੀ ਤਸੱਲੀ ਹੈ ਕਿ ਮੈਂਗ, ਜੋ ਕਿ ਪੜ੍ਹੀ ਲਿਖੀ ਕਾਰੋਬਾਰੀ ਮਹਿਲਾ ਹੈ, ਧੋਖੇ ਨਾਲ ਦੇਸ਼ ਛੱਡ ਕੇ ਨਹੀਂ ਜਾਵੇਗੀ।
ਜ਼ਮਾਨਤ ਦੇਣ ਲਈ ਉਨ੍ਹਾਂ 16 ਸ਼ਰਤਾਂ ਰੱਖੀਆਂ। ਜਿਨ੍ਹਾਂ ਵਿੱਚ ਆਖਿਆ ਗਿਆ ਕਿ ਮੈਂਗ ਰਾਤ ਦੇ 11:00 ਵਜੇ ਤੋਂ ਸਵੇਰ ਦੇ 6:00 ਵਜੇ ਤੱਕ ਆਪਣੇ ਵੈਨਕੂਵਰ ਸਥਿਤ ਘਰ ਵਿੱਚ ਹੀ ਰਹੇਗੀ ਬਸ਼ਰਤੇ ਉਸ ਨੇ ਆਪਣੇ ਬੇਲ ਸੁਪਰਵਾਈਜ਼ਰ, ਅਦਾਲਤ ਤੋਂ ਜਾਂ ਮੈਡੀਕਲ ਕਾਰਨਾਂ ਕਰਕੇ ਅਗਾਊਂ ਲਿਖਤੀ ਇਜਾਜ਼ਤ ਨਾ ਲਈ ਹੋਵੇ। ਇਸ ਤੋਂ ਇਲਾਵਾ ਮੈਂਗ ਨੂੰ ਆਪਣੇ ਦੋਵੇਂ ਪਾਸਪੋਰਟ ਤੇ ਟਰੈਵਲ ਸਬੰਧੀ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਆਖਿਆ ਗਿਆ।
ਅਹਿਰਕੇ ਨੇ ਜ਼ਮਾਨਤ ਬਦਲੇ ਮੈਂਗ ਨੂੰ 10 ਮਿਲੀਅਨ ਡਾਲਰ, ਜਿਸ ਵਿੱਚੋਂ 7.5 ਮਿਲੀਅਨ ਡਾਲਰ ਨਕਦ ਹੋਣ ਦੀ ਸ਼ਰਤ ਰੱਖੀ ਗਈ, ਜਮ੍ਹਾਂ ਕਰਵਾਉਣ ਲਈ ਆਖਿਆ। ਹੁਵੇਈ ਦੀ ਚੀਫ ਫਾਇਨਾਂਸ਼ੀਅਲ ਅਧਿਕਾਰੀ ਨੂੰ ਜੱਜ ਵੱਲੋਂ ਜ਼ਮਾਨਤ ਦੇਣ ਲਈ ਸਹਿਮਤੀ ਦੇਣ ਮਗਰੋਂ ਮੈਂਗ ਦੇ ਸਮਰਥਕ ਖੁਸ਼ੀ ਵਿੱਚ ਖੀਵੇ ਹੋ ਗਏ।
ਜਿ਼ਕਰਯੋਗ ਹੈ ਕਿ ਮੈਂਗ ਨੂੰ ਵਾਰੰਟ ਉੱਤੇ ਇਸ ਲਈ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਸ ਉੱਤੇ ਦੋਸ਼ ਸੀ ਕਿ ਉਸ ਨੇ ਫਰਾਡ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਵੇਈ ਨੇ 2009 ਤੇ 2014 ਦਰਮਿਆਨ ਕੌਮਾਂਤਰੀ ਪਾਬੰਦੀਆਂ ਦੀ ਉਲੰਘਣਾ ਕਰਦਿਆਂ ਆਪਣੀ ਗੈਰਸਰਕਾਰੀ ਸਬਸਿਡਰੀ ਸਕਾਇਕੌਮ ਦੀ ਵਰਤੋਂ ਕਰਕੇ ਇਰਾਨ ਦੀਆਂ ਟੈਲੀਕਮਿਊਨਿਕੇਸ਼ਨਜ਼ ਕੰਪਨੀਆਂ ਨਾਲ ਕਾਰੋਬਾਰ ਕੀਤਾ। ਆਪਣੇ ਵਕੀਲ ਰਾਹੀਂ ਮੈਂਗ ਨੇ ਅਦਾਲਤ ਵਿੱਚ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ। ਮੈਂਗ ਦੀ ਰਿਹਾਈ ਤੋਂ ਬਾਅਦ ਹੁਵੇਈ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਕਿ ਉਨ੍ਹਾਂ ਨੂੰ ਕੈਨੇਡਾ ਤੇ ਅਮਰੀਕਾ ਦੇ ਨਿਆਂ ਸਿਸਟਮ ਵਿੱਚ ਪੂਰਾ ਭਰੋਸਾ ਹੈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ