ਲੰਡਨ, 8 ਮਈ (ਪੋਸਟ ਬਿਊਰੋ)- ਬ੍ਰਿਟੇਨ ਦੇ ਨਾਗਰਿਕ ਮੁਹੰਮਦ ਸਾਦ ਆਪਣੇ ਇੱਕ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ਲਈ ਪਾਕਿਸਤਾਨ ਗਏ ਸਨ, ਪਰ ਉਨ੍ਹਾਂ ਦੇ ਵਾਪਸ ਆਉਣ ਤੋਂ ਪਹਿਲਾਂ ਬ੍ਰਿਟੇਨ ਨੇ ਪਾਕਿਸਤਾਨ ਨੂੰ ਰੈਡ ਲਿਸਟ ਵਿੱਚ ਪਾ ਦਿੱਤਾ। ਇਸ ਦੇ ਬਾਅਦ ਉਹ ਤੁਰਕੀ ਦੇ ਰਸਤੇ ਬ੍ਰਿਟੇਨ ਵਾਪਸ ਆਏ ਹਨ।
ਅਸਲ ਵਿੱਚ ਬ੍ਰਿਟੇਨ ਨੇ ਭਾਰਤ ਸਮੇਤ 40 ਦੇਸ਼ਾਂ ਨੂੰ ਕੋਰੋਨਾ ਦੇ ਕਾਰਨ ਰੈਡ ਲਿਸਟ ਯਾਨੀ ਖਤਰਨਾਕ ਦੇਸ਼ਾਂ ਦੀ ਸੂਚੀ ਵਿੱਚ ਪਾਇਆ ਹੈ ਤੇ ਸਖ਼ਤ ਯਾਤਰਾ ਪਾਬੰਦੀ ਲਾਈ ਹੈ। ਇਨ੍ਹਾਂ ਵਿੱਚ ਪਾਕਿਸਤਾਨ, ਬ੍ਰਾਜੀਲ, ਯੂ ਏ ਈ ਅਤੇ ਦੱਖਣ ਅਫਰੀਕਾ ਸ਼ਾਮਲ ਹਨ। ਇੱਥੋਂ ਗ਼ੈਰ-ਬ੍ਰਿਟਿਸ਼ ਨਾਗਰਿਕਾਂ ਦੇ ਆਉਣ ਉੱਤੇ ਰੋਕ ਹੈ। ਬ੍ਰਿਟੇਨ ਦੇ ਨਾਗਰਿਕਾਂ ਨੂੰ ਸਰਕਾਰ ਨੇ ਤੈਅ ਕੀਤੇ ਹੋਟਲ ਵਿੱਚ ਕਵਾਰੰਟਾਈਨ ਵਿੱਚ ਰਹਿਣਾ ਹੋਵੇਗਾ ਤੇ ਉਸ ਦਾ ਖ਼ਰਚ ਵੀ ਦੇਣਾ ਹੋਵੇਗਾ। ਇਸ ਲਈ ਲੋਕਾਂ ਨੇ ਇਸ ਕਾਨੂੰਨ ਦੀ ਪਤਲੀ ਗਲੀ ਲੱਭ ਲਈ ਹੈ ਅਤੇ ਲੂਪ ਹੋਲ ਦਾ ਲਾਭ ਉਠਾ ਲਿਆ, ਤਾਂ ਕਿ ਕਵਾਰੰਟਾਈਨ ਉੱਤੇ ਹੋਣ ਵਾਲਾ ਭਾਰੀ ਖ਼ਰਚ ਨਾ ਦੇਣਾ ਪਏ। ਇਸਦੇ ਲਈ ਉਹ ਉਨ੍ਹਾਂ ਦੇਸ਼ਾਂ ਰਾਹੀਂ ਬ੍ਰਿਟੇਨ ਵਿੱਚ ਆ ਰਹੇ ਹਨ, ਜਿਹੜੇ ਰੈਡ ਲਿਸਟ ਵਿੱਚ ਸ਼ਾਮਲ ਨਹੀਂ ਹਨ। ਪਾਕਿਸਤਾਨ ਤੋਂ ਪਰਤੇ ਮੁਹੰਮਦ ਸਾਦ ਨੇ ਇਹ ਹੀ ਕੀਤਾ ਸੀ।