Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਭਾਰਤ ਤੋਂ ਪਰਤਦੇ ਨਾਗਰਿਕਾਂ ਉੱਤੇ ਲੱਗੀ ਰੋਕ ਆਸਟਰੇਲੀਆ ਹਟਾ ਲਵੇਗਾ

May 09, 2021 03:00 AM

ਸਿਡਨੀ, 8 ਮਈ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਐਲਾਨ ਕੀਤਾ ਹੈ ਕਿ ਮਹਾਂਮਾਰੀ ਨਾਲ ਜੂਝ ਰਹੇ ਭਾਰਤ ਤੋਂ ਪਰਤਣ ਦੇ ਚਾਹਵਾਨ ਆਪਣੇ ਨਾਗਰਿਕਾਂ ਦੇ ਯਾਤਰਾ ਕਰਨ ਤੋਂ ਪਾਬੰਦੀਆਸਟਰੇਲੀਆ ਅਗਲੇ ਸ਼ਨੀਵਾਰ ਨੂੰ ਹਟਾ ਲਵੇਗਾ ਤੇ ਪਹਿਲੀ ਉਡਾਣ ਉਸੇ ਦਿਨ ਡਾਰਵਿਨ ਵਿੱਚ ਉਤਰੇਗੀ।
ਵਰਨਣ ਯੋਗ ਹੈ ਕਿ ਆਸਟਰੇਲੀਆ ਨੇ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਘਰ ਪਰਤਦੇ ਆਪਣੇ ਨਾਗਰਿਕਾਂ ਉਤੇ ਆਰਜ਼ੀ ਪਾਬੰਦੀ ਲਾਈ ਸੀ। ਸਰਕਾਰ ਨੇ ਜੁਰਮਾਨਾ ਅਤੇ ਕੈਦ ਦੀ ਚਿਤਾਵਨੀ ਵੀ ਦਿੱਤੀ ਸੀ। ਉਸ ਦੇ ਇਸ ਫ਼ੈਸਲੇ ਦਾ ਸਖ਼ਤ ਵਿਰੋਧ ਹੋਇਆ ਸੀ। ਕਈ ਪਾਰਲੀਮੈਂਟ ਮੈਂਬਰਾਂ, ਡਾਕਟਰਾਂ, ਸਿਵਲ ਸੁਸਾਈਟੀ ਮੈਬਰਾਂ ਅਤੇ ਕਾਰੋਬਾਰੀਆਂ ਨੇ ਆਸਟਰੇਲੀਆ ਸਰਕਾਰ ਦੇ ਫ਼ੈਸਲੇ ਦੀ ਨਿੰਦਾ ਕੀਤੀ ਅਤੇ ਕਿਹਾ ਸੀ ਕਿ ਸਰਕਾਰ ਸੰਕਟ ਦੇ ਸਮੇਂ ਆਪਣੇ ਨਾਗਰਿਕਾਂ ਦੀ ਬਾਂਹ ਨਹੀਂ ਫੜ ਰਹੀ। ਸਰਕਾਰ ਦਾ ਹੁਕਮ ਇਸ 15 ਮਈ ਨੂੰ ਆਪਣੇ-ਆਪ ਖ਼ਤਮ ਹੋ ਜਾਵੇਗਾ।
ਇਸ ਤੋਂ ਪਹਿਲਾਂ ਕੌਮੀ ਸੁਰੱਖਿਆ ਕਮੇਟੀ ਦੀ ਕੱਲ੍ਹ ਇੱਕ ਬੈਠਕ ਵਿੱਚ ਫ਼ੈਸਲਾ ਲਿਆ ਕਿ ਹੁਕਮ ਨੂੰ ‘15 ਮਈ ਤੋਂ ਅੱਗੇ ਵਧਾਉਣ ਦੀ ਲੋੜ ਨਹੀਂ।’ ਆਸਟਰੇਲੀਆ 15 ਤੋਂ 31 ਮਈ ਤੱਕ ਤਿੰਨ ਚਾਰਟਰ ਉਡਾਣਾਂ ਚਲਾਏਗਾ। ਪਹਿਲੀ ਉਡਾਣ 15 ਨੂੰ ਡਰਾਵਿਨ ਉਤਰੇਗੀ, ਜਦਕਿ ਭਾਰਤ ਤੋਂ ਸਿੱਧੀਆਂ ਵਾਪਰਕ ਉਡਾਣਾਂ ਉਤੇ ਪਾਬੰਦੀ ਅਜੇ ਕਾਇਮ ਰਹੇਗੀ। ਮੌਰੀਸਨ ਨੇ ਕਿਹਾ ਕਿ ਉਡਾਣਾਂ ਉਨ੍ਹਾਂ ਨਾਗਰਿਕਾਂ ਅਤੇ ਪ੍ਰਵਾਸੀ ਲੋਕਾਂ ਨੂੰ ਪਹਿਲ ਦੇਣਗੀਆਂ, ਜਿਨ੍ਹਾਂ ਨੇ ਭਾਰਤ ਵਿਚਲੇ ਆਸਟਰੇਲੀਆ ਦੇ ਹਾਈ ਕਮਿਸ਼ਨ ਤੇ ਕੌਂਸਲੇਟ ਕੋਲ ਰਜਿਸਟਰੇਸ਼ਨ ਕਰਾਈ ਹੈ। ਚਾਰਟਰ ਉਡਾਣਾਂ ਨੂੰ ਆਸਟਰੇਲੀਆ ਦਾ ਅਮਲਾ ਲਿਆਏਗਾ ਤੇ ਉਨ੍ਹਾਂ ਦਾ ਉਡਣ ਤੋਂ ਪਹਿਲਾਂ ਰੈਪਿਡ ਐਂਟੀਜਨ ਟੈਸਟ ਕੀਤਾ ਜਾਵੇਗਾ। ਮੌਰੀਸਨ ਨੇ ਕਿਹਾ ਕਿ ਉਡਾਣਾਂ ਉਤੇ ਤਿੰਨ ਹਫ਼ਤਿਆਂ ਦੀ ਪਾਬੰਦੀ ਲਾਉਣ ਨਾਲ ਇਕਾਂਤਵਾਸ ਕੇਂਦਰਾਂ ਵਿੱਚ ਲਾਗ਼ ਦੇ ਕੇਸ ਘਟੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ 20 ਹਜ਼ਾਰ ਨਾਗਰਿਕ ਭਾਰਤ ਤੋਂ ਮੁੜੇ ਹਨ ਤੇ ਬਾਕੀਆਂ ਨੂੰ 15 ਤੋਂ ਕੱਢਿਆ ਜਾਵੇਗਾ।
ਆਸਟਰੇਲੀਆ ਦੀ ਗਰੀਨਜ਼ ਪਾਰਟੀ ਨੇ ਨਾਗਰਿਕਾਂ ਦੇ ਦਾਖ਼ਲ ਹੋਣ ਉੱਤੇ ਜੇਲ੍ਹ ਅਤੇ ਜੁਰਮਾਨਾ ਲਾਉਣ ਨੂੰ ਗ਼ੈਰਸੰਵਿਧਾਨਿਕ ਤੇ ਮਨੁੱਖੀ ਹੱਕਾਂ ਦੇ ਉਲਟ ਦੱਸਿਆ ਹੈ। ਪਾਰਟੀ ਦੀ ਹਾਊਸ ਵਿੱਚ ਨੇਤਾ ਅਤੇ ਐਮ ਪੀ ਐਡਮ ਨੇ ਕਿਹਾ ਕਿ ਉਹ ਅਗਲੇ ਹਫ਼ਤੇ ਸ਼ੁਰੂ ਹੋ ਰਹੇ ਪਾਰਲੀਮੈਂਟ ਸੈਸ਼ਨ ਵਿੱਚ ਸਰਕਾਰ ਨੂੰ ਇਸ ਮੁੱਦੇ ਉੱਤੇ ਘੇਰਨ ਦੀ ਤਿਆਰੀ ਵਿੱਚ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ