Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਇੰਡੋਨੇਸ਼ੀਆ ਵਿੱਚ ਕੋਰੋਨਾ ਦੀ ਜਾਂਚ ਲਈ ਸਵੈਬ ਸੈਂਪਲ ਕਿੱਟ ਧੋਣ ਦੇ ਬਾਅਦ ਫਿਰ ਵਰਤੇ ਗਏ

May 06, 2021 11:07 PM

ਜਕਾਰਤਾ, 6 ਮਈ (ਪੋਸਟ ਬਿਊਰੋ)- ਇੰਡੋਨੇਸ਼ੀਆ ਵਿੱਚ ਕੋਰੋਨਾ ਜਾਂਚ ਦਾ ਵੱਡਾ ਘਪਲਾ ਨਿਕਲਿਆ ਹੈ। ਇੱਕ ਦਵਾਈ ਕੰਪਨੀ ਦੇ ਕਈ ਮੁਲਾਜ਼ਮਾਂ ਨੇ ਨੱਕ ਰਾਹੀਂ ਸੈਂਪਲ ਲੈਣ ਵਾਲੀ ਕਿੱਟ ਨੂੰ ਇੱਕ ਵਾਰ ਵਰਤਣ ਤੋਂ ਬਾਅਦ ਉਸ ਨੂੰ ਧੋ ਕੇ ਫਿਰ ਇਸਤੇਮਾਲ ਕਰ ਕੇ ਹਜ਼ਾਰਾਂ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਦਿੱਤਾ ਹੈ।
ਪੁਲਸ ਦਾ ਕਹਿਣਾ ਹੈ ਕਿ ਇਹ ਘਪਲਾ ਦਸੰਬਰ 2020 ਵਿੱਚ ਉਤਰੀ ਸੁਮਾਟਰਾ ਦੇ ਕੁਆਲਾਨਾਮੂ ਏਅਰਪੋਰਟ ਉੱਤੇ ਹੋਇਆ। ਮੇਡਨ ਏਅਰਪੋਰਟ ਉਤੇ ਘੱਟੋ-ਘੱਟ 9000 ਲੋਕ ਇਸ ਧੋਖੇ ਦੇ ਸ਼ਿਕਾਰ ਹੋਏ ਹਨ। ਮੀਡੀਆ ਰਿਪੋਰਟ ਦੇ ਮੁਤਾਬਕ ਸਰਕਾਰੀ ਕੰਪਨੀ ਕਿਮੀਆ ਫਾਰਮਾ ਦੇ ਖ਼ਿਲਾਫ਼ ਠੱਗੀ ਦੇ ਸ਼ਿਕਾਰ ਹੋਏ ਯਾਤਰੀਆਂ ਨੇ ਕੇਸ ਕਰ ਦਿੱਤਾ ਤੇ ਕੁਝ ਯਾਤਰੀ ਕੰਪਨੀ ਖ਼ਿਲਾਫ਼ ਕੇਸ ਠੋਕਣ ਦੀ ਤਿਆਰੀ ਵਿੱਚ ਹਨ।ਸਮੂਹਿਕ ਕੇਸ ਵਿੱਚ ਹਰੇਕ ਯਾਤਰੀ ਲਈ 100 ਕਰੋੜ ਇੰਡੋਨੇਸ਼ੀਆਈ ਰੁਪਏ ਦੇ ਹਰਜਾਨੇ ਦੀ ਮੰਗ ਕਰਨ ਦੀ ਯੋਜਨਾ ਹੈ।
ਇੰਡੋਨੇਸ਼ੀਆ ਵਿੱਚ ਹਵਾਈ ਯਾਤਰਾ ਲਈ ਕੋਵਿਡ ਨੈਗੇਟਿਵ ਰਿਪੋਰਟ ਜ਼ਰੂਰੀ ਹੈ। ਇਸਦੀ ਏਅਰਪੋਰਟ ਉਤੇ ਹੀ ਟੈਸਟਿੰਗ ਦੀ ਵਿਵਸਥਾ ਹੈ। ਪੁਲਸ ਨੇ ਮੈਨੇਜਰ ਸਮੇਤ ਕੰਪਨੀ ਦੇ ਪੰਜ ਲੋਕਾਂ ਨੂੰ ਗ਼੍ਰਿਫ਼ਤਾਰ ਕੀਤਾ ਹੈ। ਸਥਾਨਕ ਮੀਡੀਆ ਮੁਤਾਬਕ ਇਸ ਕੇਸ ਵਿੱਚ 23 ਲੋਕਾਂ ਦੀ ਗਵਾਹੀ ਉਤੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਨੇ ਇਸ ਘਪਲੇ ਤੋਂ 1,24,800 ਡਾਲਰ ਦਾ ਮੁਨਾਫਾ ਕਮਾਇਆ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ