ਨਵੀਂ ਦਿੱਲੀ, 5 ਮਈ, (ਪੋਸਟ ਬਿਊਰੋ)- ਭਾਰਤ ਵਿਚ ਕੋਰੋਨਾ ਦੀ ਮਾਰ ਕਾਰਨ ਚੋਣ ਕਮਿਸ਼ਨ ਨੇ 3 ਲੋਕ ਸਭਾ ਅਤੇ 8 ਵਿਧਾਨ ਸਭਾ ਸੀਟਾਂ ਉੱਤੇ ਉਪ ਚੋਣਮੁਲਤਵੀ ਕਰ ਦਿੱਤੀ ਹੈ। ਇਹ ਉਪ ਚੋਣਾਂ ਦਾਦਰਾ ਤੇ ਨਗਰ ਹਵੇਲੀ, ਮੱਧ ਪ੍ਰਦੇਸ਼ ਦੇ ਖੰਡਵਾ ਅਤੇ ਹਿਮਾਚਲ ਪ੍ਰਦੇਸ਼ਦੀ ਮੰਡੀ ਲੋਕ ਸਭਾ ਸੀਟ ਲਈ ਹੋਣੀਆਂ ਸਨ। ਇਸਦੇ ਨਾਲ ਚੋਣ ਕਮਿਸ਼ਨ ਨੇ ਵੱਖ-ਵੱਖ ਰਾਜਾਂ ਦੀਆਂ 8 ਵਿਧਾਨ ਸਭਾ ਸੀਟਾਂ ਉੱਤੇ ਹੋਣ ਵਾਲੀਆਂ ਉਪ ਚੋਣਾਂ ਵੀ ਰੋਕ ਦਿੱਤੀਆਂ ਹਨ।
ਭਾਜਪਾ ਪਾਰਲੀਮੈਂਟ ਮੈਂਬਰ ਨੰਦਕੁਮਾਰ ਸਿੰਘ ਚੌਹਾਨ ਦੀ ਮੌਤ ਪਿੱਛੋਂ ਮੱਧ ਪ੍ਰਦੇਸ਼ ਦੀ ਖੰਡਵਾ ਲੋਕ ਸਭਾ ਸੀਟ ਤੇਰਾਮਸਰੂਪ ਸ਼ਰਮਾ ਦੀ ਮੌਤ ਕਾਰਨਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਖਾਲੀ ਹੋਈ ਸੀ।ਦਾਦਰਾ ਤੇ ਨਗਰ ਹਵੇਲੀ ਦੇ ਲੋਕ ਸਭਾ ਮੈਂਬਰ ਮੋਹਨ ਡੇਲਕਰ ਦੀ ਫਰਵਰੀ ਵਿੱਚ ਮੌਤ ਹੋਣ ਪਿੱਛੋਂ ਸੀਟ ਖਾਲੀ ਸੀ। ਪਹਿਲਾਂ 3 ਮਈ ਨੂੰ ਚੋਣ ਕਮਿਸ਼ਨ ਨੇ ਵਧਦੇ ਕੋਰੋਨਾ ਦੇ ਕੇਸਾਂਕਾਰਨਪੱਛਮੀ ਬੰਗਾਲ ਵਿਚ 16 ਮਈ ਨੂੰ ਸੋਮਸਰਗੰਜ ਅਤੇ ਜੰਗੀਪੁਰ ਵਿਧਾਨ ਸਭਾ ਸੀਟਾਂ ਉੱਪ ਚੋਣਾਂ ਰੋਕ ਦਿੱਤੀਆਂ ਸਨ, ਜਿੱਥੇ ਦੋ ਉਮੀਦਵਾਰਾਂ ਦੀ ਮੌਤ ਕਾਰਨ ਵੋਟਿੰਗ ਨਹੀਂ ਹੋਈ ਸੀ।
ਪਹਿਲਾਂ ਮਦਰਾਸ ਹਾਈ ਕੋਰਟ ਨੇ ਕੋਰੋਨਾ ਦੀ ਮਾਰ ਕਾਰਨ 5 ਰਾਜਾਂ ਦੀਆਂ ਉਪ ਚੋਣਾਂ ਕਾਰਨ ਚੋਣ ਕਮਿਸ਼ਨ ਨੂੰ ਝਿੜਕਿਆ ਤੇ ਕਿਹਾ ਸੀ ਕਿ ਇਹ ‘ਸਭ ਤੋਂ ਵੱਧ ਗੈਰ ਜਿ਼ੰਮੇਵਾਰ ਸੰਸਥ’ ਹੈ। ਅਦਾਲਤ ਨੇ ਕਿਹਾ ਸੀ ਕਿ ਚੋਣ ਕਮਿਸ਼ਨ ਦੇ ਅਧਿਕਾਰੀਆਂ ਖਿਲਾਫ ਕਤਲ ਦੇ ਦੋਸ਼ਾਂ ਹੇਠ ਕੇਸ ਵੀ ਦਰਜ ਕੀਤਾ ਜਾ ਸਕਦਾ ਹੈ।