Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਐਮੇਜ਼ੌਨ ਵਰਕਰਜ਼ ਨੂੰ ਕੰਮ ਵਾਲੀ ਥਾਂ ਉੱਤੇ ਹੀ ਕੀਤਾ ਜਾਵੇਗਾ ਵੈਕਸੀਨੇਟ

May 06, 2021 07:51 AM

ਬਰੈਂਪਟਨ, 5 ਮਈ (ਪੋਸਟ ਬਿਊਰੋ) : ਬੁੱਧਵਾਰ ਨੂੰ ਪੀਲ ਰੀਜਨ ਵਿੱਚ ਕੰਮ ਵਾਲੀਆਂ ਥਾਂਵਾਂ ਉੱਤੇ ਵੈਕਸੀਨੇਸ਼ਨ ਦਾ ਸਿਲਸਿਲਾ ਬਰੈਂਪਟਨ ਤੇ ਬੋਲਟਨ ਸਥਿਤ ਐਮੇਜ਼ੌਨ ਪਲਾਂਟਸ ਵਿੱਚ ਸ਼ੁਰੂ ਕੀਤਾ ਗਿਆ।
ਵਾਇਰਸ ਕਾਰਨ ਆਊਟਬ੍ਰੇਕ ਹੋਣ ਕਾਰਨ ਇਨ੍ਹਾਂ ਦੋਵਾਂ ਫੈਸਿਲਿਟੀਜ਼ ਨੂੰ ਅੰਸ਼ਕ ਤੌਰ ਉੱਤੇ ਬੰਦ ਰੱਖਿਆ ਗਿਆ। ਪੀਲ ਮੈਡੀਕਲ ਆਫੀਸਰ ਆਫ ਹੈਲਥ ਡਾ· ਲਾਅਰੈਂਸ ਲੋਹ ਦਾ ਕਹਿਣਾ ਹੈ ਕਿ ਸਿੱਧੇ ਤੌਰ ਉੱਤੇ ਰੈਜ਼ੀਡੈਂਟਸ ਤੇ ਕੰਮ ਵਾਲੀਆਂ ਥਾਂਵਾਂ ਉੱਤੇ ਪਹੁੰਚ ਕੇ ਉਹ ਕਮਿਊਨਿਟੀ ਟਰਾਂਸਮਿਸ਼ਨ ਨਾਲ ਨਜਿੱਠਣ ਵਿੱਚ ਸਮਰੱਥ ਮਹਿਸੂਸ ਕਰਦੇ ਹਨ।
ਬਰੈਂਪਟਨ ਤੇ ਮਿਸੀਸਾਗਾ ਵਿੱਚ ਮੇਪਲ ਲੌਜ ਫਾਰਮ ਤੇ ਮੇਪਲ ਲੀਫ ਫੂਡਜ਼ ਵਿਖੇ ਪਹਿਲਾਂ ਹੀ ਵਰਕਪਲੇਸ ਵੈਕਸੀਨੇਸ਼ਨ ਕਲੀਨਿਕਸ ਲਾਏ ਜਾ ਚੁੱਕੇ ਹਨ।ਇਸ ਪਹਿਲਕਦਮੀ ਦੀ ਅਗਵਾਈ ਸਾਂਝੇ ਤੌਰ ਉੱਤੇ ਪ੍ਰੋਵਿੰਸ ਤੇ ਪੀਲ ਪਬਲਿਕ ਹੈਲਥ ਵੱਲੋਂ ਕੀਤੀ ਗਈ। ਇਨ੍ਹਾਂ ਦਾ ਕਹਿਣਾ ਹੈ ਕਿ ਕੋਵਿਡ ਦੇ ਪਸਾਰ ਨੂੰ ਰੋਕਣ ਲਈ ਇਸ ਤਰ੍ਹਾਂ ਦੇ ਕਦਮ ਚੁੱਕੇ ਜਾਣਾ ਬਹੁਤ ਜ਼ਰੂਰੀ ਹੈ ਖਾਸਤੌਰ ਉੱਤੇ ਤੀਜੀ ਵੇਵ ਦੌਰਾਨ ਕੰਮ ਕਰਨ ਵਾਲਿਆਂ ਵਿੱਚ ਕੋਵਿਡ-19 ਫੈਲਣ ਤੋਂ ਰੋਕਣ ਲਈ ਤਾਂ ਇਹ ਬਹੁਤ ਜ਼ਰੂਰੀ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਪੌਪ ਅੱਪ ਕਲੀਨਿਕਸ ਵਿੱਚ ਪਹਿਲੇ ਤਿੰਨ ਹਫਤਿਆਂ ਦੌਰਾਨ 7,000 ਡੋਜ਼ਾਂ ਲਾਏ ਜਾਣ ਦੀ ਸੰਭਾਵਨਾ ਹੈ।

   

 

 
Have something to say? Post your comment