Welcome to Canadian Punjabi Post
Follow us on

16

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਟੋਰਾਂਟੋ/ਜੀਟੀਏ

ਮਿਰੇਕਲ ਆਨ ਮੇਨ ਈਵੈਂਟ ਰਾਹੀ ਟਾਈਗਰ ਫਾਊਡੇਸ਼ਨ ਵਲੋਂ 6 ਲੱਖ ਡਾਲਰ ਇਕੱਤਰ

December 11, 2018 09:04 AM

ਮਿਲਟਨ, 10 ਦਸੰਬਰ (ਪੋਸਟ ਬਿਊਰੋ)- ਕੱਲ੍ਹ ਟਾਈਗਰਜੀਤ ਸਿੰਘ ਨੇ ਆਪਣੇ ਸ਼ਹਿਰ ਮਿਲਟਨ ਵਿਖੇ ਆਪਣਾ ਸਲਾਨਾ ਦਸਵਾਂ ਸਮਾਗਮ ‘ਮਿਰੇਕਲ ਆਨ ਮੇਨ’ ਆਯੋਜਿਤ ਕੀਤਾ। ਇਹ ਪ੍ਰੋਗਰਾਮ ਸਵੇਰੇ 6:30 ਵਜੇ ਤੋਂ ਲੈ ਕੇ 9:30 ਵਜੇ ਤੱਕ ਹੁੰਦਾ ਹੈ। ਇਸ ਵਿਚ ਮਿਲਟਨ ਤੇ ਆਸਪਾਸ ਦੇ ਸਕੂਲਾਂ ਦੇ ਬੱਚੇ ਤੇ ਆਮ ਲੋਕ ਭਾਗ ਲੈਂਦੇ ਹਨ। ਕੱਲ੍ਹ ਸਵੇਰੇ 6 ਵਜੇ ਹੀ ਲੋਕ ਆਉਣੇ ਸ਼ੁਰੂ ਹੋ ਗਏ ਤੇ 7:30 ਵਜੇ ਤੱਕ ਦੂਰ-ਦੂਰ ਤੱਕ ਲੋਕ ਤੇ ਬੱਚੇ ਨਜ਼ਰ ਆ ਰਹੇ ਸਨ।

ਟਾਈਗਰਜੀਤ ਸਿੰਘ ਫਾਊਡੇਸ਼ਨ ਵਲੋਂ ਇਸ ਮੌਕੇ ਇਕੱਤਰ ਕੀਤੇ ਗਏ 50 ਹਜ਼ਾਰ ਡਾਲਰ ਦੇ ਖਿਡਾਉਣੇ ਬੱਚਿਆਂ ਵਿਚ ਵੰਡੇ ਗਏ। ਇਸ ਸਮਾਗਮ ਵਿਚ ਕੈਨੇਡਾ ਦੇ ਆਫੀਸ਼ੀਅਲ ਆਪੋਜਿਸ਼ਨ ਲੀਡਰ ਐਡਰਿਊ ਸ਼ੀਅਰ ਨੇ ਉਚੇਚੇ ਤੌਰ `ਤੇ ਭਾਗ ਲਿਆ ਤੇ ਉਨ੍ਹਾਂ ਨਾਲ ਡਿਪਟੀ ਲੀਡਰ ਲੀਸਾ ਰੇਟ ਵੀ ਸ਼ਾਮਲ ਸੀ। ਜੂਨੀਅਰ ਟਾਈਗਰ ਅਲੀ ਸਿੰਘ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ ਵੱਡੀਆਂ-ਵੱਡੀਆਂ ਕਾਰਪੋਰੇਸ਼ਨਾਂ ਨੇ ਇਸ ਸਮਾਗਮ ਨੂੰ ਸਪਾਂਸਰ ਕੀਤਾ। ਜਿਸ ਸਦਕਾ 6 ਲੱਖ ਤੋਂ ਉਪਰ ਫੰਡਜ਼ ਇਕੱਤਰ ਕੀਤੇ ਗਏ। ਜਿਹੜੇ ਕਿ ਵੱਖ-ਵੱਖ ਚੈਰੀਟੀਆਂ `ਚ ਵੰਡੇ ਜਾਣਗੇ।

ਟਾਈਗਰਜੀਤ ਸਿੰਘ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ ਕੁੱਝ ਪ੍ਰਮਾਤਮਾ ਦੀ ਮਿਹਰ ਸਦਕਾ ਹੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਦੀ ਸਵੇਰ ਨੂੰ ਇੰਨੀ ਠੰਢ `ਚ ਕੌਣ ਚੱਲ ਕੇ ਆਉਦਾ ਹੈ ਤੇ ਅੱਜ ਮਿਲਟਨ ਵਿਚ ਜਿਸ ਪਾਸੇ ਨਜ਼ਰ ਮਾਰਦੇ ਹਾਂ ਤਾਂ ਲੋਕਾਂ ਵਿਚ ਇਸ ਈਵੈਂਟ ਨੂੰ ਮਨਾਉਣ ਲਈ ਪੂਰਨ ਉਤਸ਼ਾਹ ਦੇਖਿਆ ਜਾ ਰਿਹਾ ਹੈ। ਉਨ੍ਹਾਂ ਮਿਲਟਨ ਦੇ ਮੇਅਰ, ਹਾਲਟਨ ਰੀਜ਼ਨਲ ਪੁਲਸ ਤੇ ਮਿਲਟਨ ਫਾਇਰ ਡਿਪਾਰਟਮੈਟ ਦਾ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਵਿਸ਼ੇਸ਼ ਤੌਰ `ਤੇ ਧੰਨਵਾਦ ਕੀਤਾ। ਟਾਈਗਰਜੀਤ ਸਿੰਘ ਨੇ ਦੱਸਿਆ ਕਿ ਇਹ ਸਾਰਾ ਪੈਸਾ ਆਉਣ ਵਾਲੇ ਦਿਨਾਂ ਵਿਚ ਵੱਖ-ਵੱਖ ਚੈਰੀਟੇਬਲ ਸੰਸਥਾਵਾਂ ਨੂੰ ਤਕਸੀਮ ਕਰ ਦਿੱਤਾ ਜਾਵੇਗਾ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਨਸਿਖ ਕਲਚਰਲ ਸੈਂਟਰ ਵੱਲੋਂ ਸਲਾਨਾ ਟੂਰਨਾਮੈਂਟ 13-14 ਜੁਲਾਈ ਨੂੰ
ਸਮਾਜ ਸੇਵੀ ਸਤਨਾਮ ਸਿੰਘ ਕਾਹਮਾ ਦਾ ਬਰਂੈਪਟਨ `ਚ ਕੈਨੇਡੀਅਨ ਝੰਡੇ ਨਾਲ ਸਨਮਾਨ
ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੀ ਕਾਰਜਕਾਰਨੀ ਕਮੇਟੀ ਦੀ ਚੋਣ ਸਰਬ-ਸੰਮਤੀ ਨਾਲ ਹੋਈ
ਮੈਰਾਥਨ ਦੌੜਾਕ ਸੰਜੂ ਗੁਪਤਾ ਨੇ ਗੁਅੱਲਫ਼ ਵਿਚ 10 ਕਿਲੋਮੀਟਰ ਦੌੜ ਵਿਚ ਲਿਆ ਹਿੱਸਾ
'ਸਕਾਈ ਇਮੀਗ੍ਰੇਸ਼ਨ' ਦੇ ਅਮਰਦੀਪ ਸਿੰਘ ਉਰਫ਼ ਸੈਮ ਤੇ ਰਵੀ ਗੇਂਜਰ ਵੱਲੋਂ ਟੀ.ਪੀ.ਏ.ਆਰ. ਕਲੱਬ ਦੀ 500 ਡਾਲਰ ਨਾਲ ਹੌਸਲਾ-ਅਫ਼ਜ਼ਾਈ
16 ਜੂਨ ਨੂੰ ਹੋ ਰਹੇ ਅੰਤਰ-ਰਾਸ਼ਟਰੀ ਸੈਮੀਨਾਰ ਵਿਚ ਜਸਵੰਤ ਜ਼ਫ਼ਰ ਅਤੇ ਡਾ. ਵਾਲੀਆ ਕਰਨਗੇ ਸਿ਼ਰਕਤ
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਰਾਮਗੜ੍ਹੀਆ ਭਵਨ ਵਿਖੇ ਮਨਾਇਆ
22-23 ਜੂਨ ਨੂੰ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫ਼ਰੰਸ ਦੀਆਂ ਤਿਆਰੀਆਂ ਮੁਕੰਮਲ
ਬਰੈਂਪਟਨ ਈਸਟ ਲਈ ਨੌਮੀਨੇਸ਼ਨ ਲਈ ਦੌੜ ਭੱਜ ਆਰੰਭ
ਪਾਸ ਹੋਏ ਨਵੇਂ ਬਿੱਲ ਤੋਂ ਬਾਅਦ ਕੈਨੇਡਾ ਵਿੱਚ ਵ੍ਹੇਲ ਤੇ ਡੌਲਫਿਨ ਨੂੰ ਕੈਦ ਕਰਕੇ ਰੱਖਣ ਉੱਤੇ ਲੱਗੇਗੀ ਪਾਬੰਦੀ