Welcome to Canadian Punjabi Post
Follow us on

19

March 2024
 
ਨਜਰਰੀਆ

ਪੈਰਿਸ ਵਿੱਚ ਹਿੰਸਕ ਮੁਜ਼ਾਹਰੇ ਕਿਉਂ ਹੋਏ

December 11, 2018 09:03 AM

-ਇੱਕ ਮਾਹਰ ਦੀ ਕਲਮ ਤੋਂ
ਮਈ 1968 ਵਿੱਚ ਹੋਏ ਵਿਦਿਆਰਥੀਆਂ ਦੇ ਰੋਸ ਮੁਜ਼ਾਹਰਿਆਂ ਤੋਂ ਬਾਅਦ ਬੀਤੇ ਸੋਮਵਾਰ ਨੂੰ ਪੈਰਿਸ ਵਿੱਚ ਸਭ ਤੋਂ ਵੱਧ ਭਿਆਨਕ ਦੰਗੇ ਦਿਖਾਈ ਦਿੱਤੇ, ਜਿਨ੍ਹਾਂ ਨਾਲ ਨਜਿੱਠਣ ਦੇ ਤਰੀਕਿਆਂ 'ਤੇ ਵਿਚਾਰ ਕਰਨ ਲਈ ਫਰਾਂਸ ਦੇ ਪ੍ਰਧਾਨ ਮੰਤਰੀ ਐਡਵਰਡ ਫਿਲਿਪ ਨੇ ਵਿਰੋਧੀ ਧਿਰ ਨਾਲ ਮੁਲਾਕਾਤ ਕੀਤੀ। ਹਫਤੇ ਦੇ ਅਖੀਰ ਦੌਰਾਨ ਵਿਖਾਵਾਕਾਰੀਆਂ ਦੇ ਝੁੰਡਾਂ ਨੇ ਸੜਕਾਂ 'ਤੇ ਹੁੜਦੰਗ ਮਚਾਉਂਦਿਆਂ ਦੰਗਾ ਵਿਰੋਧੀ ਪੁਲਸ ਨਾਲ ਵੀ ਲੜਾਈ ਕੀਤੀ ਕਿਉਂਕਿ ਉਹ ਪਾਸ਼ ਇਲਾਕਿਆਂ ਅਤੇ ਕੈਫੇਜ਼ ਵਿੱਚ ਵੜ ਗਏ ਸਨ। ਉਨ੍ਹਾਂ ਨੇ ਗੱਡੀਆਂ ਨੂੰ ਅੱਗ ਲਾ ਦਿੱਤੀ ਤੇ ਫਰਾਂਸ ਦੀ ਰਾਜਧਾਨੀ ਵਿੱਚ ਸਭ ਤੋਂ ਵੱਧ ਪਵਿੱਤਰ ਤੇ ਸੰਸਾਰਕ ਪਛਾਣ ਵਾਲੇ ਲੈਂਡਮਾਰਕਸ ਨੂੰ ਨੁਕਸਾਨ ਪਹੁੰਚਾਇਆ। ਵੱਡੀ ਗਿਣਤੀ ਵਿੱਚ ਬੁਕਿੰਗਜ਼ ਰੱਦ ਹੋਣ ਕਾਰਨ ਹੋਟਲਾਂ ਵਾਲਿਆਂ ਨੂੰ ਭਾਰੀ ਨੁਕਸਾਨ ਹੋਇਆ ਤੇ ਸਟਾਕ ਮਾਰਕੀਟ ਦਾ ਸੂਚਕ ਅੰਕ ਵਧ ਗਿਆ। ਵਿਖਾਵਾਕਾਰੀਆਂ ਨੇ ਤੇਲ ਦੀ ਸਪਲਾਈ ਵਿੱਚ ਵਿਘਨ ਪਾਇਆ ਸੀ। ਇਸ ਲਈ ਤੇਲ ਕੰਪਨੀ ‘ਟੋਟਲ' ਨੇ ਦੱਸਿਆ ਕਿ ਉਸ ਦੇ ਬਹੁਤ ਸਾਰੇ ਫਿਲਿੰਗ ਸਟੇਸ਼ਨ ‘ਡ੍ਰਾਈ' ਹੋ ਗਏ ਹਨ।
ਬੀਤੇ ਐਤਵਾਰ ਰਾਸ਼ਟਰਪਤੀ ਇਮੈਨੁਅਲ ਮੈਕਰਾਂ ਨੇ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਸੀ, ਜਿਸ ਨੇ ਐਮਰਜੈਂਸੀ ਲਾਉਣ ਦਾ ਸੁਝਾਅ ਦਿੱਤਾ। ਨਵੰਬਰ 2015 ਵਿੱਚ ਪੈਰਿਸ 'ਚ ਹੋਏ ਅੱਤਵਾਦੀ ਹਮਲਿਆਂ ਤੇ 2005 ਵਿੱਚ ਉਪ ਸ਼ਹਿਰੀ ਗਰੀਬ ਖੇਤਰਾਂ ਵਿੱਚ ਨੌਜਵਾਨਾਂ ਦੇ ਮੁਜ਼ਾਹਰਿਆਂ ਵੇਲੇ ਵੀ ਐਮਰਜੈਂਸੀ ਲੱਗੀ ਸੀ। ਸਰਕਾਰ ਦੇ ਇੱਕ ਮੰਤਰੀ ਨੇ ਸੋਮਵਾਰ ਕਿਹਾ ਕਿ ਇਹ ਬਦਲ ਮੇਜ਼ 'ਤੇ ਨਹੀਂ। 17 ਨਵੰਬਰ ਨੂੰ ਦੇਸ਼ ਭਰ ਦੇ ਛੋਟੇ ਸ਼ਹਿਰਾਂ ਤੇ ਦਿਹਾਤੀ ਇਲਾਕਿਆਂ ਵਿੱਚ ਲਗਭਗ ਤਿੰਨ ਲੱਖ ਲੋਕ ਅਸਾਧਾਰਨ ਮੁਜ਼ਾਹਰੇ ਵਿੱਚ ਸ਼ਾਮਲ ਹੋਏ, ਜੋ ਰਹਿਣ-ਸਹਿਣ ਦੀਆਂ ਵਧਦੀਆਂ ਲਾਗਤਾਂ ਤੇ ਖਾਸ ਕਰ ਕੇ ਪੈਟਰੋਲ ਡੀਜ਼ਲ 'ਤੇ ਉੱਚੇ ਟੈਕਸਾਂ ਦਾ ਵਿਰੋਧ ਕਰਦੇ ਸਨ, ਜਿਨ੍ਹਾਂ ਦਾ ਐਲਾਨ ਮੈਕਰਾਂ ਨੇ ਸਾਲ ਦੇ ਸ਼ੁਰੂ ਵਿੱਚ ਕੀਤਾ ਸੀ।
ਸ਼ੁਰੂ ਵਿੱਚ ਆਨ ਲਾਈਨ ਸ਼ੁਰੂ ਹੋਏ ਮੁਜ਼ਾਹਰੇ ਰੁਕੇ ਨਹੀਂ, ਸਗੋਂ ਬੀਤੇ ਸ਼ਨੀਵਾਰ ਉਦੋਂ ਹੋਰ ਹਿੰਸਕ ਹੋ ਗਏ, ਜਦੋਂ ਵਿਖਾਵਾਕਾਰੀ ਪਾਸ਼ ਇਲਾਕਿਆਂ ਦੀਆਂ ਸੜਕਾਂ ਤੇ ਪੈਰਿਸ ਦੀਆਂ ਅਹਿਮ ਥਾਵਾਂ ਉਤੇ ਨਿਕਲ ਆਏ। ਉਨ੍ਹਾਂ ਨੂੰ ਪੁਲਸ ਵੱਲੋਂ ਹੰਝੂ ਗੈਸ, ਪਾਣੀ ਦੀਆਂ ਵਾਛੜਾਂ, ਰਬੜ ਦੀਆਂ ਗੋਲੀਆਂ ਤੇ ਸਟੰਨ ਗ੍ਰਨੇਡਜ਼ ਦਾ ਸਾਹਮਣਾ ਕਰਨਾ ਪਿਆ, ਪਰ ਉਹ ਡਟੇ ਰਹੇ। ਸੋਮਵਾਰ ਨੂੰ ‘ਯੈਲੋ ਵੈਸਟਸ’ (ਪੀਲੇ ਕੱਪੜਿਆਂ ਵਿੱਚ) ਨੇ ਕਈ ਹਾਈਵੇਜ਼ ਰੋਕ ਦਿੱਤੇ, ਮੁੱਖ ਤੌਰ 'ਤੇ ਦੱਖਣੀ ਫਰਾਂਸ ਵਿੱਚ ਅਤੇ ਮਾਰਸਿਲੇ ਨੇੜੇ ਉਹ ਇੱਕ ਪ੍ਰਮੱਖ ਤੇਲ ਡਿਪੂ ਤੱਕ ਪਹੁੰਚ ਗਏ। ਪ੍ਰਧਾਨ ਮੰਤਰੀ ਫਿਲਿਪ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੈਂਟਰ ਰਾਈਟ ਲੇਸ ਰਿਪਬਲਿਕਨ ਪਾਰਟੀ ਦੇ ਨੇਤਾ ਲਾਰੈਂਟ ਵਾਕੁਏਜ ਨੇ ਕਿਹਾ ਕਿ ‘ਸਰਕਾਰ ਲੋਕਾਂ ਦੇ ਗੁੱਸੇ ਦੀ ਥਾਹ ਪਾਉਣ ਵਿੱਚ ਅਸਫਲ ਰਹੀ ਹੈ। ਫਰਾਂਸੀਸੀ ਟੈਕਸਾਂ ਵਿੱਚ ਕਟੌਤੀ ਦੀ ਉਡੀਕ ਕਰ ਰਹੇ ਹਨ।”
ਫਰਾਂਸ ਵਿੱਚ ਮੁਜ਼ਾਹਰਿਆਂ ਦੌਰਾਨ ਕਈ ਲੋਕ ਮਾਰੇ ਜਾ ਚੁੱਕੇ ਹਨ ਅਤੇ 260 ਤੋਂ ਵੱਧ ਜ਼ਖਮੀ ਹੋਏ ਅਤੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੰਦੋਲਨ ਦੇ ਸਮਰਥਕ ਜ਼ਿਆਦਾਤਰ ਉਹ ਲੋਕ ਹਨ, ਜੋ ਦਰਮਿਆਨੇ ਅਤੇ ਮਜ਼ਦੂਰ ਵਰਗ ਨਾਲ ਸੰਬੰਧ ਰੱਖਦੇ ਹਨ, ਪਰ ਇਨ੍ਹਾਂ ਵਿੱਚ ਕੁਝ ਅਜਿਹੇ ਅਨਸਰ ਵੀ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ‘ਅੱਤਵਾਦੀ’ ਅਤੇ ‘ਅਵਾਰਾ’ ਵਜੋਂ ਕੀਤੀ ਗਈ ਹੈ। ਮੁਜ਼ਾਹਰੇ ਕਰਨ ਵਾਲਿਆਂ 'ਚ ਹਰ ਉਮਰ ਵਰਗ ਦੇ ਲੋਕ ਸ਼ਾਮਲ ਹਨ ਅਤੇ ਇਨ੍ਹਾਂ 'ਚੋਂ ਜ਼ਿਆਦਾਤਰ ਦੇਸ਼ ਦੇ ਵੱਡੇ ਸ਼ਹਿਰਾਂ ਦੇ ਬਾਹਰੀ ਇਲਾਕਿਆਂ ਵਿੱਚੋਂ ਆਏ ਹਨ। ਉਨ੍ਹਾਂ ਦਾ ਅੰਦੋਲਨ ਅਚਾਨਕ ਸ਼ੁਰੂੁ ਹੋਇਆ ਸੀ ਤੇ ਤਿੰਨ ਹਫਤਿਆਂ ਵਿੱਚ ‘ਯੈਲੋ ਵੈਸਟਸ’ ਦਾ ਕੋਈ ਸਪੱਸ਼ਟ ਨੇਤਾ ਨਹੀਂ ਹੈ। ਪਛਾਣੇ ਜਾਣ ਵਾਲੇ ਨੇਤਾਵਾਂ ਦੀ ਘਾਟ ਨੇ ਸਰਕਾਰ ਦਾ ਕੰਮ ਉਨ੍ਹਾਂ ਨਾਲ ਨਜਿੱਠਣ ਵਾਲੇ ਨੇਤਾਵਾਂ ਦੀ ਘਾਟ ਨੇ ਸਰਕਾਰ ਦਾ ਕੰਮ ਉਨ੍ਹਾਂ ਨਾਲ ਨਜਿੱਠਣ ਨੂੰ ਲੈ ਕੇ ਹੋਰ ਵੀ ਮੁਸ਼ਕਲ ਬਣਾ ਦਿੱਤਾ। ਸੰਗਠਿਤ ਹੋਣ ਲਈ ਅੰਦੋਲਨ ਅਜੇ ਵੀ ਜ਼ਿਆਦਾਤਰ ਸੋਸ਼ਲ ਮੀਡੀਆ 'ਤੇ ਨਿਰਭਰ ਹੈ।
ਜੋ ਲੋਕ ਮੁਜ਼ਾਹਰੇ ਕਰ ਰਹੇ ਹਨ, ਯਕੀਨੀ ਤੌਰ 'ਤੇ ਵਧਦੀਆਂ ਕੀਮਤਾਂ ਦਾ ਉਨ੍ਹਾਂ ਦੇ ਜੀਵਨ ਉੱਤੇ ਬੁਰਾ ਅਸਰ ਪਿਆ ਹੈ। ਭਾਰਤ ਸਮੇਤ ਕਈ ਦੇਸ਼ਾਂ ਵਿੱਚ ਲੱਖਾਂ ਲੋਕਾਂ ਦੇ ਮੁਕਾਬਲੇ ਉਨ੍ਹਾਂ ਨੂੰ ‘ਗਰੀਬ’ ਨਹੀਂ ਕਿਹਾ ਜਾ ਸਕਦਾ। ਸ਼ੁਰੂ 'ਚ ਜੋ ਵਿਖਾਵਾਕਾਰੀ ਬਾਹਰ ਨਿਕਲੇ, ਉਹ ਪੈਟਰੋਲ ਅਤੇ ਡੀਜ਼ਲ ਦੀਆਂ ਉੱਚੀਆਂ ਕੀਮਤਾਂ ਅਤੇ ਸਮਾਜ 'ਚ ਵਧ ਰਹੀ ਨਾ-ਬਰਾਬਰੀ ਨੂੰ ਲੈ ਕੇ ਗੁੱਸੇ 'ਚ ਸਨ। ਫਰਾਂਸ ਵਿੱਚ ਡੀਜ਼ਲ ਪਿਛਲੇ ਇੱਕ ਸਾਲ ਵਿੱਚ 23 ਫੀਸਦੀ ਮਹਿੰਗਾ ਹੋ ਗਿਆ, ਜਿਸ ਦੀ ਔਸਤਨ ਕੀਮਤ ਲਗਭਗ 121 ਰੁਪਏ ਪ੍ਰਤੀ ਲੀਟਰ ਹੈ। ਜਿੱਥੇ ਸੰਸਾਰਕ ਪੱਧਰ 'ਤੇ ਤੇਲ ਦੀਆਂ ਕੀਮਤਾਂ ਵਿੱਚ ਪਿਛਲੇ ਹਫਤਿਆਂ ਵੇਲੇ ਗਿਰਾਵਟ ਆਈ ਹੈ, ਉਥੇ ਮੈਕਰੋਨ ਦੀ ਸਰਕਾਰ ਨੇ ਇਸ ਸਾਲ ਪੈਟਰੋਲ ਤੇ ਡੀਜ਼ਲ 'ਤੇ ਹਾਈਡ੍ਰੋਕਾਰਬਨ ਟੈਕਸ ਵਿੱਚ ਕਰਮਵਾਰ 3.9 ਤੇ 7.6 ਸੈਂਟ ਦਾ ਵਾਧਾ ਕੀਤਾ। ਨਾਲ ਹੀ ਅਗਲੇ ਸਾਲ ਇੱਕ ਜਨਵਰੀ ਤੋਂ ਡੀਜ਼ਲ 'ਤੇ 6.5 ਸੈਂਟ ਤੇ ਪੈਟਰੋਲ 'ਤੇ 2.9 ਸੈਂਟ ਪ੍ਰਤੀ ਲੀਟਰ ਹੋਰ ਵਾਧਾ ਕਰਨ ਦਾ ਐਲਾਨ ਵੀ ਕੀਤਾ ਤੇ ਵਿਖਾਵਾਕਾਰੀ ਇਸ ਵਾਧੇ ਤੇ ਰੋਕ ਲਾਉਣ ਦੀ ਮੰਗ ਨੂੰ ਲੈ ਕੇ ਹੀ ਸੜਕਾਂ 'ਤੇ ਉਤਰੇ।
ਇਸੇ ਦੌਰਾਨ ਆਈਆਂ ਖਬਰਾਂ ਮੁਤਾਬਕ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਵਾਧੇ ਕਾਰਨ ਹੋਏ ਹਿੰਸਕ ਤੋਂ ਬਾਅਦ ਫਰਾਂਸ ਸਰਕਾਰ ਨੇ ਪੈਟਰੋਲੀਅਮ ਟੈਕਸ ਅਤੇ ਕੀਮਤਾਂ ਵਿੱਚ ਵਾਧੇ ਦਾ ਫੈਸਲਾ ਹਾਲ ਦੀ ਘੜੀ ਟਾਲ ਦਿੱਤਾ ਹੈ। ਹਾਲਾਂਕਿ ਵਿਖਾਵਾਕਾਰੀ ਆਪਣੇ ਵਿਰੋਧ ਨੂੰ ਜਾਰੀ ਰੱਖਣ ਦੀ ਗੱਲ ਕਹਿ ਰਹੇ ਹਨ। ਰਾਸ਼ਟਰਪਤੀ ਤੇ ਉਨ੍ਹਾਂ ਦੀਆਂ ਨੀਤੀਆਂ ਵਿਰੁੱਧ ਮੁਜ਼ਾਹਰੇ ਹੋਰ ਹਿੰਸਕ ਹੋ ਗਏ ਤੇ ਵਿਖਾਵਾਕਾਰੀਆਂ ਨੇ ਉਨ੍ਹਾਂ ਨੂੰ ‘ਅਮੀਰ ਹਿਤੈਸ਼ੀ’ ਆਖਿਆ ਹੈ। ਇਸ ਤੋਂ ਬਿਨਾ ਮੈਕਰੋਨ ਨੂੰ ਆਪਣਾ ਅਹੁਦਾ ਛੱਡਣ ਲਈ ਵੀ ਕਿਹਾ ਜਾ ਰਿਹਾ ਹੈ ਤੇ ਨਾਲ ਹੀ ‘ਕ੍ਰਾਂਤੀ’ ਦੀ ਵੀ ਗੱਲ ਹੋ ਰਹੀ ਹੈ। ਵਿਖਾਵੇ ਕਰਨ ਵਾਲਿਆਂ ਨੂੰ ਜਨਤਾ ਤੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਬੀਤੇ ਸ਼ਨੀਵਾਰ ਦੀ ਹਿੰਸਾ ਤੋਂ ਬਾਅਦ ਕਰਵਾਏ ਗਏ ਇੱਕ ਸਰਵੇਖਣ ਵਿੱਚ ਸੱਤਰ ਫੀਸਦੀ ਲੋਕਾਂ ਨੇ ਕਿਹਾ ਕਿ ਉਹ ਵਿਖਾਵਾਕਾਰੀਆਂ ਦਾ ਸਮਰਥਨ ਕਰਦੇ ਹਨ। ਸਰਵੇਖਣ ਵਿੱਚ ਪੰਜਾਹ ਫੀਸਦੀ ਤੋਂ ਜ਼ਿਆਦਾ ਮੈਕਰੋਨ ਦੇ ਵੋਟਰ ਸਨ।
ਬੀਤੇ ਸੋਮਵਾਰ ਨੀਸ 'ਚ ਲਗਭਗ ਇੱਕ ਹਜ਼ਾਰ ਵਿਦਿਆਰਥੀਆਂ ਨੇ ‘ਮੈਕਰੋਨ ਅਸਤੀਫਾ ਦਿਓ’ ਦੇ ਨਾਅਰੇ ਲਾਏ। ਦੇਸ਼ 'ਚ ਵਿਦਿਆਰਥੀਆਂ ਵੱਲੋਂ ਲਗਭਗ 100 ਸਕੂਲਾਂ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਿਕ ਤੌਰ 'ਤੇ ਬੰਦ ਕਰਵਾ ਦਿੱਤਾ ਗਿਆ। ਫਰਾਂਸ ਦੀ ਜਨਤਕ ਖੇਤਰ ਦੀ ਸਭ ਤੋਂ ਵੱਡੀ ਯੂਨੀਅਨ ਸੀ ਜੀ ਟੀ ਨੇ ਘੱਟੋ-ਘੱਟ ਮਜ਼ਦੂਰੀ, ਪੈਨਸ਼ਨ ਅਤੇ ਸਮਾਜਕ ਸਹੂਲਤਾਂ 'ਚ ਤੁਰੰਤ ਵਾਧੇ ਦੀ ਮੰਗ ਨੂੰ ਲੈ ਕੇ 14 ਦਸੰਬਰ ਨੂੰ ਦੇਸ਼ ਵਿਆਪੀ ਮੁਜ਼ਾਹਰੇ ਦਾ ਸੱਦਾ ਵੀ ਦਿੱਤਾ। ਸੀ ਜੀ ਟੀ ਨੇ ਕਿਹਾ ਕਿ ਉਹ ਵਿਖਾਵਾਕਾਰੀਆਂ ਦੇ ਨਾਜਾਇਜ਼ ਗੁੱਸੇ ਨਾਲ ਸਹਿਮਤ ਹੈ ਤੇ ਉਨ੍ਹਾਂ ਨੂੰ ਸਮਰਥਨ ਦਿੰਦੀ ਹੈ।
ਤੇਲ ਉਤੇ ਲਾਏ ਟੈਕਸ ਮੈਕਰੋਨ ਦੀ ‘ਸਵੱਛ ਫਿਊਲ’ ਮੁਹਿੰਮ ਦਾ ਹਿੱਸਾ ਹਨ ਤਾਂ ਕਿ ਡੀਜ਼ਲ ਨਾਲ ਚੱਲਦੀਆਂ ਕਾਰਾਂ ਆਦਿ ਨੂੰ ਘੱਟ ਪ੍ਰਦੂਸ਼ਣ ਫੈਲਾਉਣ ਵਾਲੇ ਮਾਡਲਾਂ ਨਾਲ ਬਦਲ ਕੇ ਪੌਣ-ਪਾਣੀ ਦੀ ਤਬਦੀਲੀ ਨਾਲ ਨਜਿੱਠਿਆ ਜਾਵੇ। ਪਹਿਲਾਂ ਝੁਕਣ ਤੋਂ ਇਨਕਾਰ ਕਰਦਿਆਂ ਰਾਸ਼ਟਰਪਤੀ ਨੇ ਸ਼ਨੀਵਾਰ ਕਿਹਾ ਕਿ ਵਿਖਾਵਾਕਾਰੀ ਹਫੜਾ-ਦਫੜੀ ਫੈਲਾਉਣਾ ਚਾਹੁੰਦੇ ਹਨ। ਅਧਿਕਾਰੀਆਂ ਉਤੇ ਹਮਲੇ ਕਰਨ, ਕਾਰੋਬਾਰੀ ਥਾਵਾਂ ਨੂੰ ਨੁਕਸਾਨ ਪਹੁੰਚਾਉਣ, ਰਾਹਗੀਰਾਂ ਤੇ ਪੱਤਰਕਾਰਾਂ ਨੂੰ ਧਮਕੀਆਂ ਦੇਣ ਨੂੰ ਜਾਇਜ਼ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ‘ਆਰਕ ਡੀ ਟ੍ਰਾਯੰਫ' ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਬੀ ਬੀ ਸੀ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਜਿੱਥੇ ਮੈਕਰੋਨ ਨੇ ਦਿਖਾਇਆ ਕਿ ਉਹ ਵਿਖਾਵਾਕਾਰੀਆਂ ਤੋਂ ਨਹੀਂ ਡਰਦੇ ਅਤੇ ਕਰਮਚਾਰੀ ਕਾਨੂੰਨਾਂ, ਰੇਲ ਮੁਲਾਜ਼ਮਾਂ ਦੀਆਂ ਪੈਨਸ਼ਨਾਂ 'ਚ ਸੁਧਾਰਾਂ ਨੂੰ ਅੱਗੇ ਵਧਾ ਰਹੇ ਹਨ, ਉਥੇ ਹੀ ਵਿਖਾਵਾ ਕਰਨ ਵਾਲਿਆਂ ਸਾਹਮਣੇ ਇਹ ਦੇਖਦਿਆਂ ਇੱਕ ਵੱਖਰੀ ਕਿਸਮ ਦੀ ਚੁਣੌਤੀ ਹੈ ਕਿ ਉਨ੍ਹਾਂ ਕੋਲ ਕੋਈ ਅਧਿਕਾਰ ਨੇਤਾ ਜਾਂ ਸੰਗਠਨ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਏ ਹਨ।
ਰਿਪੋਰਟ 'ਚ ਸਮਾਜ ਵਿਗਿਆਨੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਅੰਦੋਲਨ ਸਿਆਸੀ ਮਤਭੇਦਾਂ ਤੋਂ ਅੱਗੇ ਨਿਕਲ ਗਿਆ ਹੈ ਤੇ ਮੈਕਰਾਂ ਲਈ ਖਤਰਨਾਕ ਹੈ ਕਿਉਂਕਿ ਜਦੋਂ ਤੱਕ ਵਿਰੋਧੀ ਧਿਰ ਲੈਫਟ ਜਾਂ ਰਾਈਟ ਵਿੱਚ ਵੰਡੀ ਰਹਿੰਦੀ ਹੈ, ਉਦੋਂ ਤੱਕ ਉਨ੍ਹਾਂ ਦੀ ਤਾਕਤ ਲਈ ਕੋਈ ਚੁਣੌਤੀ ਨਹੀਂ। ਫਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ ਅਜਿਹਾ ਅੰਦੋਲਨ ਨਹੀਂ ਦੇਖਿਆ ਗਿਆ ਸੀ, ਜੋ ਇੱਕ ਗੰਭੀਰ ਸਿਆਸੀ ਸਵਾਲ ਖੜ੍ਹਾ ਕਰਦਾ ਹੈ।
ਬੀ ਬੀ ਸੀ ਦੀ ਰਿਪੋਰਟ ਮੁਤਾਬਕ ਸੱਤਾ ਵਿਰੋਧੀ ਗੁੱਸਾ 2019 ਦੀਆਂ ਯੂਰਪਨ ਚੋਣਾਂ ਵਿੱਚ ਮੈਕਰਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜਿਸ ਵਿੱਚ ਦੱਖਣਪੰਥੀਆਂ ਨੇ ਲਗਾਤਾਰ ਚੰਗੀ ਕਾਰਗੁਜ਼ਾਰੀ ਦਿਖਾਈ ਹੈ। ਰਿਪਬਲਿਕਨਜ਼ ਤੋਂ ਇਲਾਵਾ ਖੱਪੇ ਪੱਖੀ ਜੀਨ-ਲੁਕ-ਮੈਲੇਂਚੋਨ ਅਤੇ ਸੱਜੇ ਪੱਖੀ ਮੈਰੀਨ ਲੀ ਪੇਨ ਨੇ ਵਿਖਾਵਾਕਾਰੀਆਂ ਦਾ ਸਮਰਥਨ ਕੀਤਾ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ