Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ
 
ਪੰਜਾਬ

ਭੁੱਲਾਂ ਬਖਸ਼ਾਉਣ ਪਿੱਛੋਂ ਵੱਡੇ ਬਾਦਲ ਦੇ ਅੰਦਰ ਦੀ ਖਿਝ ਉੱਬਲ ਕੇ ਨਿਕਲੀ

December 11, 2018 08:52 AM

* ਗੁਰੂ ਨੂੰ ਅਸਾਂ ਕੋਈ ਭੁੱਲਾਂ ਦੀ ਲਿਸਟ ਤਾਂ ਨਹੀਂ ਦੇਣੀ: ਬਾਦਲ

ਅੰਮ੍ਰਿਤਸਰ, 10 ਦਸੰਬਰ, (ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਅਖੰਡ ਪਾਠ ਕਰਵਾ ਕੇ ਦਸ ਸਾਲਾਂ ਦੇ ਅਕਾਲੀ-ਭਾਜਪਾ ਰਾਜ ਦੌਰਾਨ ਜਾਣੇ-ਅਣਜਾਣੇ ਹੋਈਆਂ ਭੁੱਲਾਂ ਦੀ ਖਿਮਾ ਯਾਚਨਾ ਵਾਸਤੇ ਅਰਦਾਸ ਕਰਵਾ ਲਈ, ਪਰ ਇਸ ਦੌਰਾਨ ਭੁੱਲਾਂ ਕਿਹੜੀਆਂ ਹੋਈਆਂ, ਇਸ ਬਾਰੇ ਕੁਝ ਕਹਿਣ ਦੀ ਥਾ ਅੱਜ ਵੀ ਬਾਦਲ ਪਿਤਾ-ਪੁੱਤਰ ਸਮੇਤ ਇਸ ਪਾਰਟੀ ਦੇ ਸਾਰੇ ਵੱਡੇ ਆਗੂ ਟਾਲਾ ਵੱਟਦੇ ਨਜ਼ਰ ਆਏ।
ਵਰਨਣ ਯੋਗ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਕੋਲ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਿਖੇ ਕਰਵਾਏ ਗਏ ਅਖੰਡ ਪਾਠ ਤੋਂ ਬਾਅਦ ਅੱਜ ਜਦੋਂ ਸਮਾਪਤੀ ਲਈ ਅਰਦਾਸ ਕੀਤੀ ਗਈ ਤਾਂ ਅਰਦਾਸੀਏ ਭਾਈ ਸੁਲਤਾਨ ਸਿੰਘ ਨੇ ਆਰੰਭਤਾ ਦੀ ਅਰਦਾਸ ਵਾਂਗ ਫਿਰ ਖਿਮਾਂ ਯਾਚਨਾ ਦੇ ਸ਼ਬਦ ਦੁਹਰਾਏ। ਇਸ ਦੇ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਮੀਡੀਆ ਨਾਲ ਗੱਲਬਾਤ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਤੋਂ ਹੋਈਆਂ ਭੁੱਲਾਂ ਦਾ ਵੇਰਵਾ ਦੇਣ ਤੋਂ ਪਾਸਾ ਵੱਟਿਆ ਅਤੇ ਖਿਝ ਕੇ ਕਿਹਾ ਕਿ ਉਨ੍ਹਾਂ ਨੇ ਗੁਰੂ ਨੂੰ ਕੋਈ ਭੁੱਲਾਂ ਦੀ ਲਿਸਟ ਤਾਂ ਨਹੀਂ ਦੇਣੀ, ਗੁਰੂ ਜਾਣੀ-ਜਾਣ ਅਤੇ ਬਖ਼ਸ਼ਣਹਾਰ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਖਿਮਾ ਯਾਚਨਾ ਨੂੰ ਕੋਈ ਸਿਆਸੀ ਸਮਾਗਮ ਨਹੀਂ ਬਣਾਉਣਾ ਚਾਹੁੰਦੇ, ‘ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ਹੋਰ ਕਈ ਦਿਨ ਹਨ।`
ਉਂਜ ਜਦੋਂ ਅਖੰਡ ਪਾਠ ਦੀ ਆਰੰਭਤਾ ਕੀਤੀ ਗਈ, ਓਦੋਂ ਸਾਬਕਾ ਮੁੱਖ ਮੰਤਰੀ ਬਾਦਲ ਨੇ ਕਿਹਾ ਸੀ ਕਿ ਦੋ ਦਿਨਾਂ ਬਾਅਦ ਉਹ ਸਾਰੇ ਸਵਾਲਾਂ ਦੇ ਜਵਾਬ ਦੇਣਗੇ, ਪਰ ਅੱਜ ਸਮਾਪਤੀ ਪਿੱਛੋਂ ਜਦੋਂ ਮੀਡੀਆ ਨੇ ਭੁੱਲਾਂ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਦੇ ਜਵਾਬ ਦੇਣ ਤੋਂ ਟਲ ਗਏ। ਬਾਦਲ ਨੇ ਕਿਹਾ, ‘ਪਾਰਟੀ ਨੇ ਗੁਰੂ ਅਤੇ ਸੰਗਤ ਤੋਂ ਭੁੱਲਾਂ ਬਖ਼ਸ਼ਾਉਣ ਲਈ ਪਾਠ ਰਖਵਾਇਆ ਸੀ। ਤਿੰਨ ਦਿਨ ਗੁਰੂ ਘਰ ਸੇਵਾ ਕੀਤੀ ਤੇ ਗੁਰੂ ਨੂੰ ਮੁਆਫ਼ੀ ਦੀ ਅਪੀਲ ਕੀਤੀ ਹੈ।` ਉਨ੍ਹਾਂ ਕਿਹਾ ਕਿ ਗੁਰੂ ਦੇ ਨਾਲ ਸੰਗਤ ਤੋਂ ਵੀ ਉਹ ਮੁਆਫ਼ੀ ਮੰਗਦੇ ਹਨ। ਹੱਸਦੇ ਹੋਏ ਉਨ੍ਹਾਂ ਮੀਡੀਆ ਨੂੰ ਕਿਹਾ, ‘ਜਿਸ ਕੋਲੋਂ ਮੁਆਫ਼ੀ ਮੰਗਵਾਉਣਾ ਚਾਹੁੰਦੇ ਹੋ, ਅੱਜ ਮੰਗਵਾ ਲਉ।` ਅਕਾਲੀ-ਭਾਜਪਾ ਦੇ ਸੱਤਾ ਤੋਂ ਬਾਹਰ ਹੋਣ ਤੋਂ ਪੌਣੇ ਦੋ ਸਾਲ ਬਾਅਦ ਭੁੱਲਾਂ ਦੀ ਮੁਆਫ਼ੀ ਮੰਗਣ ਦੀ ਯਾਦ ਆਉਣ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਕਿਹਾ ਕਿ ਉਹ ਜਦੋਂ ਵੀ ਗੁਰੂ ਘਰ ਆਏ ਤਾਂ ਗੁਰੂ ਚਰਨਾਂ ਵਿਚ ਮੁਆਫ਼ੀ ਮੰਗੀ ਹੈ, ਪਰ ਅੱਜ ਸਾਰੀ ਪਾਰਟੀ ਨੇ ਖਿਮਾ ਯਾਚਨਾ ਕੀਤੀ ਹੈ। ਪਾਰਟੀ ਵੱਲੋਂ ਕੱਢੇ ਅਕਾਲੀ ਆਗੂਆਂ ਨੂੰ ਵਾਪਸ ਲੈਣ ਬਾਰੇ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਨਿੱਜੀ ਪਾਰਟੀ ਨਹੀਂ, ਪੰਜਾਬੀਆਂ ਦੀ ਪਾਰਟੀ ਹੈ। ਉਨ੍ਹਾਂ ਕਿਹਾ, ‘ਮੇਰੀ ਉਨ੍ਹਾਂ ਨੂੰ ਹੱਥ ਬੰਨ੍ਹ ਕੇ ਅਪੀਲ ਹੈ ਕਿ ਪਾਰਟੀ ਮਾਂ ਹੁੰਦੀ ਹੈ ਤੇ ਉਹ ਮਾਂ ਕੋਲ ਪਰਤ ਆਉਣ।` ਪਾਰਟੀ ਲੀਡਰਸ਼ਿਪ ਬਦਲਣ ਦੀ ਮੰਗ ਦਾ ਉਨ੍ਹਾਂ ਨੇ ਕੋਈ ਜਵਾਬ ਹੀ ਨਹੀਂ ਦਿੱਤਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਬਾਰੇ ਗੱਲ ਕਰਨ ਤੋਂ ਸੰਕੋਚ ਕੀਤਾ।
ਇਸ ਦੌਰਾਨ ਅੱਜ ਸਿੱਖ ਸਦਭਾਵਨਾ ਦਲ ਨੇ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਅਕਾਲ ਤਖਤ ਸਕੱਤਰੇਤ ਦੇ ਨੇੜੇ ਬਾਦਲਾਂ ਵਿਰੁੱਧ ਸ਼ਾਂਤਮਈ ਰੋਸ ਵਿਖਾਵਾ ਕੀਤਾ ਤੇ ਸ੍ਰੀ ਅਕਾਲ ਤਖ਼ਤ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਸਨਮਾਨ ‘ਫਖਰੇ ਕੌਮ` ਵਾਪਸ ਲੈਣ ਦੀ ਮੰਗ ਕੀਤੀ। ਜਦੋਂ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਅਕਾਲੀ ਦਲ ਵੱਲੋਂ ਖਿਮਾ ਯਾਚਨਾ ਲਈ ਰੱਖੇ ਪਾਠ ਦਾ ਭੋਗ ਪੈ ਰਿਹਾ ਸੀ, ਓਦੋਂ ਇਸ ਜਥੇਬੰਦੀ ਦੇ ਮੁਖੀ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਹੇਠ ਇਹ ਰੋਸ ਵਿਖਾਵਾ ਹੋਇਆ। ਬਲਦੇਵ ਸਿੰਘ ਵਡਾਲਾ ਹਰਿਮੰਦਰ ਸਾਹਿਬ ਦੇੇ ਹਜ਼ੂਰੀ ਰਾਗੀ ਰਹਿ ਚੁੱਕੇ ਹਨ ਅਤੇ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਨਿਘਾਰ ਦੇ ਖ਼ਿਲਾਫ਼ ਰੋਸ ਪ੍ਰਗਟ ਕਰਨ ਉੱਤੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਕੱਢ ਦਿੱਤਾ ਸੀ। ਵਡਾਲਾ ਸਮੇਤ ਉਨ੍ਹਾਂ ਦੇ ਸਾਥੀਆਂ, ਜਿਨ੍ਹਾਂ ਵਿੱਚ ਔਰਤਾਂ ਵੀ ਸਨ, ਨੇ ਅਕਾਲ ਤਖ਼ਤ ਸਕਤਰੇਤ ਦੇ ਨੇੜੇ ਦੋਵੇਂ ਪਾਸੇ ਖੜੇ ਹੋ ਕੇ ਬਾਦਲਾਂ ਖ਼ਿਲਾਫ਼ ਵਿਖਾਵਾ ਕੀਤਾ ਹੈ। ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦੇ ਇਨ੍ਹਾਂ ਕਾਰਕੁਨਾਂ ਨੇ ਹੱਥਾਂ ਵਿੱਚ ਬੈਨਰ ਚੁੱਕੇ ਹੋਏ ਸਨ, ਜਿਨ੍ਹਾਂ ਉਤੇ ਲਿਖਿਆ ਸੀ, ‘ਮੁਆਫੀ ਗ਼ਲਤੀ ਦੀ ਹੁੰਦੀ ਹੈ, ਗੁਨਾਹ ਨਾ ਬਖਸ਼ਣ ਯੋਗ ਹੁੰਦੇ ਹਨ`, ‘ਪੰਥ ਰੁਸ਼ਨਾਈਏ-ਨਰੈਣੂ ਭਜਾਈਏ’, ‘ਫਖਰ-ਏ-ਕੌਮ ਵਾਪਸ ਲਵਾਂਗੇ’।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ