Welcome to Canadian Punjabi Post
Follow us on

29

March 2024
 
ਭਾਰਤ

ਰਾਅ ਦੇ ਸਾਬਕਾ ਮੁਖੀ ਦਾ ਖੁਲਾਸਾ: ਅਡਵਾਨੀ ਕੋਲ ਕਾਰਗਿਲ ਵਾਲੀ ਜੰਗ ਲੱਗਣ ਤੋਂ ਪਹਿਲਾਂ ਹੀ ਪੂਰੀ ਜਾਣਕਾਰੀ ਸੀ

December 11, 2018 08:29 AM

ਚੰਡੀਗੜ੍ਹ, 10 ਦਸੰਬਰ (ਪੋਸਟ ਬਿਊਰੋ)- ਭਾਰਤ ਦੀ ਖੁਫੀਆ ਏਜੰਸੀ ਰਾਅ ਦੇ ਸਾਬਕਾ ਮੁਖੀ ਅਮਰਜੀਤ ਸਿੰਘ ਦੁਲੱਟ ਦਾ ਦਾਅਵਾ ਹੈ ਕਿ 19 ਸਾਲ ਪਹਿਲਾਂ 1999 ਵਿੱਚ ਕਾਰਗਿਲ ਜੰਗ ਨਾਲ ਜੁੜੀਆਂ ਅਹਿਮ ਖੁਫੀਆ ਸੂਚਨਾਵਾਂ ਓਦੋਂ ਦੇ ਕੇਂਦਰੀ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਸਮੇਂ ਸਿਰ ਦੇ ਦਿੱਤੀਆਂ ਗਈਆਂ ਸਨ। ਦੁਲੱਟ ਦਾ ਇਹ ਖੁਲਾਸਾ ਉਸ ਧਾਰਨਾ ਦੇ ਉਲਟ ਹੈ, ਜਿਸ ਮੁਤਾਬਕ ਉਸ ਜੰਗ ਨੂੰ ਖੁਫੀਆ ਏਜੰਸੀਆਂ ਦੀ ਨਾਕਾਮੀ ਕਿਹਾ ਜਾਂਦਾ ਸੀ।
ਕਾਰਗਿਲ ਜੰਗ ਸਮੇਂ ਇੰਟੈਲੀਜੈਂਸ ਬਿਊਰੋ (ਆਈ ਬੀ) ਵਿੱਚ ਰਹਿ ਚੁੱਕੇ ਅਮਰਜੀਤ ਸਿੰਘ ਦੁਲੱਟ ਨੇ ਚੰਡੀਗੜ੍ਹ ਵਿੱਚ ਕਿਹਾ ਕਿ ਸਾਨੂੰ ਕੁਝ ਗੈਰ ਸਾਧਾਰਨ ਸਰਗਰਮੀਆਂ ਦੀ ਸੂਚਨਾ ਮਿਲੀ ਸੀ। ਇਹ ਜਾਣਕਾਰੀ ਫੌਜ ਦੀਆਂ ਟਿੱਪਣੀਆਂ ਦੇ ਨਾਲ ਗ੍ਰਹਿ ਮੰਤਰਾਲਾ ਨੂੰ ਭੇਜ ਦਿੱਤੀ ਸੀ। ਇਹ ਪੁੱਛੇ ਜਾਣ ਉਤੇ ਕਿ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਪਾਕਿਸਤਾਨੀ ਫੌਜ ਦੇ ਹੱਥਾਂ ਦੀ ਕਠਪੁਤਲੀ ਹਨ, ਦੁਲੱਟ ਨੇ ਕਿਹਾ ਕਿ ਅਜੇ ਸਾਨੂੰ ਇਮਰਾਨ ਨੂੰ ਸਮਾਂ ਦੇਣਾ ਚਾਹੀਦਾ ਹੈ। ਜਿਸ ਚਰਚਾ 'ਚ ਹਿੱਸਾ ਲੈਣ ਲਈ ਦੁਲੱਟ ਆਏ ਸਨ, ਉਸ ਵਿੱਚ ਸ਼ਾਮਲ ਕੁਝ ਹੋਰ ਅਫਸਰਾਂ ਦੀ ਰਾਏ ਦੁਲੱਟ ਨਾਲ ਮੇਲ ਖਾਂਦੀ ਸੀ। ਲੈਫਟੀਨੈਂਟ ਜਨਰਲ ਡਾਵਰ (ਸੇਵਾਮੁਕਤ), ਲੈਫਟੀਨੈਂਟ ਜਨਰਲ ਸੰਜੀਵ ਲੰਗਰ (ਸੇਵਾਮੁਕਤ) ਤੇ ਰਾਅ ਦੇ ਇੱਕ ਸਾਬਕਾ ਮੁਖੀ ਕੇ ਸੀ ਵਰਮਾ ਇਸ ਮੌਜੂਦ ਸਨ। ਲੈਫਟੀਨੈਂਟ ਜਨਰਲ ਲੰਗਰ ਦਾ ਕਹਿਣਾ ਸੀ ਕਿ ਜੰਮੂ ਕਸ਼ਮੀਰ ਅਤੇ ਉੱਤਰੀ ਪੂਰਬ ਵਿੱਚ ਰੋਜ਼ ਹੋਣ ਵਾਲੇ ਆਪ੍ਰੇਸ਼ਨ ਸਿਰਫ 30 ਫੀਸਦੀ ਖੁਫੀਆ ਜਾਣਕਾਰੀ ਉੱਤੇ ਆਧਾਰਤ ਹੁੰਦੇ ਹਨ, ਕੋਈ ਵੀ ਪੂਰੀ ਖੁਫੀਆ ਜਾਣਕਾਰੀ ਆਉਣ ਦੀ ਉਡੀਕ ਨਹੀਂ ਕਰ ਸਕਦਾ। ਵੱਡੀ ਪੱਧਰ ਉੱਤੇ ਖੁਫੀਆ ਜਾਣਕਾਰੀਆਂ ਸਰਕਾਰ ਨੂੰ ਚੱਲ ਰਹੀ ਨੀਤੀ ਦਾ ਬਦਲ ਹਾਸਲ ਕਰਵਾਉ਼ਂਦੀਆਂ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ