Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਪੰਜਾਬ

ਨਕਾਬਪੋਸ਼ਾਂ ਨੇ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਬੰਦੀ ਬਣਾ ਕੇ ਅੱਠ ਲੱਖ ਲੁੱਟੇ

December 11, 2018 08:25 AM

ਅੰਮ੍ਰਿਤਸਰ, 10 ਦਸੰਬਰ (ਪੋਸਟ ਬਿਊਰੋ)- ਗ੍ਰੀਨ ਵੈਲੀ ਦੀ ਕੋਠੀ ਵਿੱਚ ਬਣੇ ਫਾਈਨੈਂਸ਼ੀਅਲ ਇਨਕਲੂਜ਼ਨ ਕੰਪਨੀ ਦੇ ਬ੍ਰਾਂਚ ਦਫਤਰ ਵਿੱਚ ਕੱਲ੍ਹ ਸਵੇਰੇ ਆਏ ਛੇ ਨਕਾਬਪੋਸ਼ ਡਕੈਤਾਂ ਨੇ ਪਿਸਤੌਲ ਦੀ ਨੋਕ ਉੱਤੇ ਅੱਠ ਮੁਲਾਜ਼ਮਾਂ ਨੂੰ ਬਾਥਰੂਮ ਵਿੱਚ ਬੰਦੀ ਬਣਾ ਕੇ ਅੱਠ ਲੱਖ 59 ਹਜ਼ਾਰ ਲੁੱਟ ਲਈ। ਡਕੈਤ ਜਾਂਦੇ ਸਮੇਂ ਕਰਮਚਾਰੀ ਅਤੇ ਉਤਰ ਪ੍ਰਦੇਸ਼ ਵਾਸੀ ਸਚਿਨ ਰਾਣਾ ਦੀ ਜੇਬ ਵਿੱਚ ਪਏ 1500 ਰੁਪਏ, ਇੱਕ ਬਾਈਕ ਵੀ ਲੈ ਗਏ, ਜਦ ਕਿ ਮੁਲਾਜ਼ਮਾਂ ਦੇ ਅੱਠ ਮੋਬਾਈਲ ਬੈਗ ਵਿੱਚ ਪਾ ਕੇ ਜਾਣ ਲੱਗੇ ਉਸ ਕੋਠੀ ਦੇ ਬਾਹਰ ਸੁੱਟ ਗਏ।
ਹੈਦਰਾਬਾਦ ਦੀ ਇਸ ਫਾਈਨਾਂਸ ਕੰਪਨੀ ਦੇ ਦਫਤਰ ਦੇ ਮੁੱਖ ਦਰਵਾਜ਼ੇ ਦਾ ਲਾਕ ਖਰਾਬ ਸੀ ਅਤੇ ਚਿਟਕਨੀ ਨਾ ਲੱਗੀ ਹੋਣ ਕਾਰਨ ਡਕੈਤ ਤਾਲਾ ਲੱਗਾ ਲੋਹੇ ਦਾ ਗੇਟ ਟੱਪ ਕੇ ਆਸਾਨੀ ਨਾਲ ਆ ਗਏ। ਕੰਪਨੀ ਦੇ ਮੁਲਾਜ਼ਮ ਨਵਜੀਤ ਦੇ ਮੁਤਾਬਕ ਘਟਨਾ ਦੇ ਵਕਤ ਉਹ ਆਪਣੇ ਸਾਥੀ ਮੁਲਾਜ਼ਮਾਂ ਉੱਤਰ ਪ੍ਰਦੇਸ਼ ਦੇ ਸੀਤਾ ਸਿੰਘ, ਮਾਨਸਾ ਦੇ ਜਸਬੀਰ ਸਿੰਘ, ਬੁਢਾਨਾ ਦੇ ਤਾਹਿਰ ਖਾਨ, ਲੋਹਗੜ੍ਹ ਪਿੰਡ ਦੇ ਗੁਰਮੇਜ ਸਿੰਘ, ਤਲਵੰਡੀ ਭਾਈ ਫਿਰੋਜ਼ਪੁਰ ਦੇ ਅਮਨਦੀਪ ਸਿੰਘ, ਮੁਜ਼ੱਫਰ ਨਗਰ ਦੇ ਇੰਤਜ਼ਾਰ ਅਲੀ ਸਮੇਤ ਦਫਤਰ ਦੀ ਛੱਤ ਦੇ ਉਪਰ ਬਣੇ ਕਮਰੇੇ ਵਿੱਚ ਸੁੱਤੇ ਪਏ ਸਨ। ਕਰੀਬ ਪੌਣੇ ਪੰਜ ਵਜੇ ਕਿਸੇ ਨੇ ਉਸ ਨੂੰ ਨੀਂਦ ਤੋਂ ਜਗਾਇਆ ਅਤੇ ਇੱਕ ਨਕਾਬਪੋਸ਼ ਨੌਜਵਾਨ ਨੇ ਉਸ ਦੀ ਕਨਪਟੀ 'ਤੇ ਪਿਸਤੌਲ ਰੱਖ ਕੇ ਚੁੱਪ ਰਹਿਣ ਨੂੰ ਕਿਹਾ। ਇਸ ਦੌਰਾਨ ਉਸਦੇ ਦੂਸਰੇ ਸਾਥੀ ਪਿਸਤੌਲਧਾਰੀ ਨੌਜਵਾਨ ਨੇ ਕੈਸ਼ ਦੇ ਬਾਰੇ ਪੁੱਛਿਆ। ਬ੍ਰਾਂਚ ਮੈਨੇਜਰ ਬਲਜੀਤ ਨੇ ਦੱਸਿਆ ਕਿ ਨਕਾਬਪੋਸ਼ ਡਕੈਤਾਂ ਨੇ ਉਸ ਨੂੰ ਵੀ ਨੀਂਦ ਤੋਂ ਜਗਾ ਕੇ ਪਿਸਤੌਲ ਦਿਖਾ ਕੇ ਉਸ ਤੋਂ ਕੈਸ਼ ਦੇ ਬਾਰੇ ਪੁੱਛਿਆ। ਇਨਕਾਰ ਕਰਨ 'ਤੇ ਗੱਲ੍ਹ ਉਤੇ ਥੱਪੜ ਮਾਰਦੇ ਹੋਏ ਸੇਫ ਦੀਆਂ ਚਾਬੀਆਂ ਮੰਗੀਆਂ। ਇਸ ਦੇ ਬਾਅਦ ਉਨ੍ਹਾਂ ਨੇ ਸਾਰੇ ਨੂੰ ਬਾਥਰੂਮ ਵਿੱਚ ਬੰਦ ਕਰ ਕੇ ਬਾਹਰੋਂ ਤਾਲਾ ਲਾ ਕੇ ਸੇਫ ਖੋਲ੍ਹ ਕੇ ਵਿੱਚੋਂ ਕੈਸ਼ ਕੱਢਿਆ ਅਤੇ ਫਰਾਰ ਹੋ ਗਏ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਬੀਐਸਆਈ ਲਰਨਿੰਗ, ਆਸਟਰੇਲੀਆ ਨੇ ਚੰਡੀਗੜ੍ਹ ਵਿੱਚ ਆਸਟ੍ਰੇਲੀਅਨ ਯੋਗਤਾਵਾਂ ਪ੍ਰਦਾਨ ਕਰਨ ਲਈ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਭਾਰਤ ਨਾਲ ਐਮਓਯੂ ਉੱਤੇ ਹਸਤਾਖਰ ਕੀਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚ ਫ਼ਰੀਦਕੋਟ ਜ਼ਿਲ੍ਹਾ ਚੋਣ ਅਫਸਰ ਨੇ ਚੋਣਾਂ ਸਬੰਧੀ ਕੀਤੀ ਰਿਵਿਊ ਮੀਟਿੰਗ ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ