Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਭਾਰਤ

ਭਾਰਤ ਵਿੱਚ ਅੰਤਮ ਸੰਸਕਾਰ ਵੀ ਕਾਰੋਬਾਰ ਬਣ ਗਿਆ

April 22, 2021 02:06 AM

* ਕਈ ਕੰਪਨੀਆਂ ਕਈ ਆਫਰ ਦੇਣ ਲੱਗ ਪਈਆਂ


ਨਵੀਂ ਦਿੱਲੀ, 21 ਅਪ੍ਰੈਲ (ਪੋਸਟ ਬਿਊਰੋ)- ਕੋਰੋਨਾ ਮਹਾਮਾਰੀ ਦੇ ਕਾਰਨ ਦੇਸ਼ ਵਿੱਚ ਰੋਜ਼ ਵੱਡੀ ਗਿਣਤੀਵਿੱਚ ਲੋਕਾਂ ਦੀ ਜਾਨ ਜਾ ਰਹੀ ਹੈ ਤਾਂ ਕਿ ਮ੍ਰਿਤਕਾਂ ਦੇ ਅੰਤਮ ਸੰਸਕਾਰ ਦਾ ਕਾਰੋਬਾਰ ਸ਼ੁਰੂ ਹੋ ਗਿਆ ਹੈ। ਕਈ ਵੱਡੇ ਸ਼ਹਿਰਾਂ ਵਿੱਚ ਮ੍ਰਿਤਕਾਂ ਦੇ ਦਾਹ ਸੰਸਕਾਰ ਜਾਂ ਦਫਨਾਉਣ ਲਈ ਕੰਪਨੀਆਂ ਖੁਲ੍ਹ ਗਈਆਂ ਹਨ, ਜੋ ਕਾਰਪੋਰੇਟ ਸਟਾਈਲ ਵਿੱਚ ਕੰਮ ਕਰਦੀਆਂ ਹਨ ਅਤੇ ਗਾਹਕਾਂ ਨੂੰ ਕਈ ਤਰ੍ਹਾਂ ਦੇ ਪੈਕੇਜ ਅਤੇ ਆਫਰ ਪੇਸ਼ ਕਰ ਰਹੀਆਂ ਹਨ। ਅੰਤਮ ਸੰਸਕਾਰ ਅਤੇ ਇਸ ਦੇ ਸਾਰੇ ਇੰਤਜਾਮ ਦੇ ਲਈ 30 ਤੋਂ 40 ਹਜ਼ਾਰ ਰੁਪਏ ਤੱਕ ਦੇ ਪੈਕੇਜ ਉਪਲਬਧ ਹਨ।
ਇੱਕ ਰਿਪੋਰਟ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਕੰਪਨੀ ਸੱਤ ਭਾਰਤੀ ਸ਼ਹਿਰਾਂ ਵਿੱਚ ਸਰਵਿਸ ਦੇ ਰਹੀ ਹੈ। ਇਸ ਦੇ ਦਫਤਰ ਵਿੱਚ ਬਾਕਾਇਦਾ ਕਸਟਮਰ ਸਪੋਰਟ ਟੀਮ ਹੈ, ਜੋ ਗਾਹਕਾਂ ਦੀ ਹਰ ਸਹੂਲਤ ਦਾ ਖ਼ਿਆਲ ਰੱਖਦੀ ਹੈ ਜਿਸ ਨੂੰ ਫੀਲਡ ਵਿੱਚ ਘੁੰਮ ਰਹੇ ਮੈਨੇਜਰ ਆਰਡਰ ਹੈਂਡਲ ਕਰਦੇ ਹਨ।ਬੇਂਗਲੁਰੂ ਵਿੱਚੋਂਇਕ ਅਜਿਹੀ ਫਯੂਨਰਲ ਸਰਵਿਸ ਦਾ ਚੇਨਈ, ਦਿੱਲੀ, ਜੈਪੁਰ ਵਰਗੇ ਸ਼ਹਿਰਾਂ ਵਿੱਚ ਕਾਰੋਬਾਰ ਹੈ। ਹੈਦਰਾਬਾਦ ਦੇ ਇਸ ਦੇ ਸਿਟੀ ਮੈਨੇਜਰ ਸੰਪਤ ਬਾਂਗਾਰਾਮ ਨੇ ਕਿਹਾ ਕਿ ਅਸੀਂ ਸਾਰੀਆਂ ਰਸਮਾਂ ਪੂਰੀਆਂਕਰਦੇ ਹਾਂ, ਲਾਸ਼ ਉਠਾਉਣ, ਗੱਡੀ ਦਾ ਪ੍ਰਬੰਧ, ਸ਼ਮਸ਼ਾਨ ਵਿੱਚ ਸਲਾਟ ਦੀ ਬੁਕਿੰਗ, ਪੰਡਤ ਦੀ ਵਿਵਸਥਾ ਤੋਂ ਅੰਤਮ ਸੰਸਕਾਰ ਲਈ ਸਾਮਾਨ ਲਿਆਉਣ ਤੱਕ ਸਾਰੀ ਜ਼ਿੰਮੇਦਾਰੀ ਸਾਡੀ ਹੁੰਦੀ ਹੈ। ਹੈਦਰਾਬਾਦ ਵਿੱਚ ਪੈਕੇਜ ਦੀ ਦਰ 32 ਹਜ਼ਾਰ ਰੁਪਏ ਹਨ।ਕਿਸੇ ਈ-ਕਾਮਰਸ ਪਲੇਟਫਾਰਮ ਦੇ ਵਾਂਗ ਗਾਹਕ ਨੂੰ ਪਹਿਲਾਂ ਕੰਪਨੀ ਦੇ ਹਾਟਲਾਈਨ ਨੰਬਰ ਉੱਤੇ ਰਜਿਸਟ੍ਰੇਸ਼ਨ ਕਰਾਉਣਾ ਹੁੰਦਾ ਹੈ। ਲੋਕੇਸ਼ਨ ਦੇ ਆਧਾਰ ਉੱਤੇ ਸ਼ਹਿਰ ਦੇ ਕੋਆਡੀਰਨੇਟਰ ਉਨ੍ਹਾਂ ਨਾਲ ਸੰਪਰਕ ਕਰਦੇ ਹਨ। ਪੇਮੈਂਟ ਸਿੱਧੀ ਕੰਪਨੀ ਦੇ ਅਕਾਊਂਟ ਵਿੱਚ ਕੀਤੀ ਜਾਂਦੀ ਹੈ।
ਹੈਦਰਾਬਾਦ ਵਿੱਚ ਅੰਤਮ ਸੰਸਕਾਰ ਵਿੱਚ ਲੱਗੀ ਇੱਕ ਹੋਰ ਕੰਪਨੀ ਫਯੂਨਰਲ ਸੇਵਾ ਸਰਵਿਸ ਦਾ ਕੰਮ ਵੀ ਇਸੇ ਤਰ੍ਹਾਂ ਦਾ ਹੈ। ਕੰਪਨੀ ਗੋਲਡ ਤੇ ਬੇਸਿਕ ਨਾਮ ਨਾਲ ਦੋ ਪੈਕੇਜ ਆਫਰ ਕਰਦੀ ਹੈ। ਇਸ ਦੇ ਐਗਜੀਕਯੂਟਿਵ ਨੇ ਕਿਹਾ ਕਿ ਅਸੀਂ ਕੋਵਿਡ ਮਰੀਜ਼ਾਂ ਲਈ 30 ਹਜ਼ਾਰ ਰੁਪਏ ਚਾਰਜ ਕਰਦੇ ਹਾਂ। ਇਹ ਜੋਖਿਮ ਦਾ ਕੰਮ ਹੈ ਅਤੇ ਸ਼ਮਸ਼ਾਨ ਵਿੱਚ ਸਲਾਟ ਲੱਭਣਾ ਇਨ੍ਹਾਂ ਦਿਨਾਂ ਵਿਚ ਔਖਾ ਹੈ। ਦੋਨਾਂ ਕੰਪਨੀਆਂ ਨੂੰ ਪ੍ਰਤੀਦਿਨ ਛੇ ਤੋਂ ਦਸ ਆਰਡਰ ਮਿਲ ਰਹੇ ਹਨ।

 

 
Have something to say? Post your comment
ਹੋਰ ਭਾਰਤ ਖ਼ਬਰਾਂ
ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ ਸੁਖਬੀਰ ਸਿੰਘ ਸੰਧੂ ਅਤੇ ਗਿਆਨੇਸ਼ ਕੁਮਾਰ ਬਣੇ ਚੋਣ ਕਮਿਸ਼ਨਰ ਇੱਕ ਦੇਸ਼ ਇੱਕ ਚੋਣ ਦੇ ਮੁੱਦੇ `ਤੇ ਕੋਵਿੰਦ ਕਮੇਟੀ ਨੇ 18 ਹਜ਼ਾਰ ਪੰਨਿਆਂ ਦੀ ਰਿਪੋਰਟ ਰਾਸ਼ਟਰਪਤੀ ਨੂੰ ਸੌਂਪੀ ਰਾਹੁਲ ਗਾਂਧੀ ਨੇ ਨਾਸਿਕ 'ਚ ਕੀਤੀ ਕਿਸਾਨਾਂ ਨਾਲ ਮੀਟਿੰਗ