Welcome to Canadian Punjabi Post
Follow us on

19

March 2024
 
ਕੈਨੇਡਾ

ਅਰਥਚਾਰੇ ਦੀ ਸਥਿਤੀ ਬਾਰੇ ਅੱਜ ਜਾਣਕਾਰੀ ਦੇਵੇਗਾ ਬੈਂਕ ਆਫ ਕੈਨੇਡਾ

April 21, 2021 06:36 PM

ਓਟਵਾ, 21 ਅਪਰੈਲ (ਪੋਸਟ ਬਿਊਰੋ) : ਬੈਂਕ ਆਫ ਕੈਨੇਡਾ ਵੱਲੋਂ ਅੱਜ ਇਹ ਜਾਣਕਾਰੀ ਦਿੱਤੀ ਜਾਵੇਗੀ ਕਿ ਆਉਣ ਵਾਲੇ ਮਹੀਨਿਆਂ ਵਿੱਚ ਅਰਥਚਾਰਾ ਦੀ ਸਥਿਤੀ ਕੀ ਰਹਿੰਦੀ ਹੈ ਤੇ ਕੋਵਿਡ-19 ਮਹਾਂਮਾਰੀ ਦੀ ਤੀਜੀ ਵੇਵ ਦਰਮਿਆਨ ਮਹਾਂਮਾਰੀ ਦਾ ਕੀ ਹਾਲ ਰਹੇਗਾ ਇਸ ਬਾਰੇ ਵੀ ਬੈਂਕ ਵੱਲੋਂ ਜਾਣਕਾਰੀ ਦਿੱਤੀ ਜਾਵੇਗੀ।
ਇਸ ਨਜ਼ਰੀਏ ਦੇ ਨਾਲ ਨਾਲ ਬੈਂਕ ਇਹ ਵੀ ਦੱਸੇਗਾ ਕਿ ਉਸ ਦੀਆਂ ਵਿਆਜ਼ ਦਰਾਂ ਕਿਹੋ ਜਿਹੀਆਂ ਰਹਿਣਗੀਆਂ। ਇੱਥੇ ਦੱਸਣਾ ਬਣਦਾ ਹੈ ਕਿ ਮਹਾਂਮਾਰੀ ਦੌਰਾਨ ਅਰਥਚਾਰੇ ਨੂੰ ਹੁਲਾਰਾ ਦੇਣ ਤੇ ਗਾਹਕਾਂ ਅਤੇ ਕੰਪਨੀਆਂ ਲਈ ਵਿਆਜ਼ ਦਰਾਂ ਘੱਟ ਰੱਖਣ ਵਾਸਤੇ ਬੈਂਕ ਨੇ ਇਹ ਦਰਾਂ 0·25 ਫੀ ਸਦੀ ਤੋਂ ਨਹੀਂ ਟੱਪਣ ਦਿੱਤੀਆਂ।ਗਵਰਨਰ ਟਿੱਫ ਮੈਕਲੈਮ ਨੇ ਆਖਿਆ ਕਿ ਇਨ੍ਹਾਂ ਦਰਾਂ ਵਿੱਚ ਉਦੋਂ ਤੱਕ ਵਾਧਾ ਨਹੀਂ ਹੋਵੇਗਾ ਜਦੋਂ ਤੱਕ ਅਰਥਚਾਰਾ ਉੱਚ ਵਿਆਜ਼ ਦਰਾਂ ਲਈ ਤਿਆਰ ਨਹੀਂ ਹੋਵੇਗਾ।
ਸੈਂਟਰਲ ਬੈਂਕ ਪਹਿਲਾਂ ਹੀ ਇਹ ਆਖ ਚੁੱਕਿਆ ਹੈ ਕਿ ਉਨ੍ਹਾਂ ਨੂੰ ਆਸ ਹੈ ਕਿ ਅਰਥਚਾਰਾ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਵਿਕਾਸ ਕਰੇਗਾ। ਜਿ਼ਕਰਯੋਗ ਹੈ ਕਿ ਫੈਡਰਲ ਬਜਟ, ਜੋ ਕਿ ਪ੍ਰਾਈਵੇਟ ਸੈਕਟਰ ਦੇ ਅਰਥਸ਼ਾਸਤਰੀਆਂ ਦੇ ਔਸਤ ਅੰਦਾਜ਼ੇ ਉੱਤੇ ਆਧਾਰਿਤ ਹੈ, ਵਿੱਚ ਵੀ ਇਹੋ ਪੇਸ਼ੀਨਿਗੋਈ ਕੀਤੀ ਗਈ ਹੈ ਕਿ ਇਸ ਸਾਲ ਕੁੱਲ ਘਰੇਲੂ ਉਤਪਾਦ ( ਜੀ ਡੀ ਪੀ ) ਵਿੱਚ 5·8 ਫੀ ਸਦੀ ਦਾ ਵਾਧਾ ਹੋਵੇਗਾ ਜਦਕਿ 2020 ਵਿੱਚ 2020 ਵਿੱਚ ਜੀ ਡੀ ਪੀ 5·4 ਫੀ ਸਦੀ ਨਾਲ ਸੁੰਗੜ ਗਈ ਸੀ।
ਬਜਟ ਵਿੱਚ ਕੀਤੀ ਗਈ ਪੇਸ਼ੀਨਿਗੋਈ ਅਨੁਸਾਰ ਸਾਲ 2022 ਵਿੱਚ ਚਾਰ ਫੀ ਸਦੀ ਵਿਕਾਸ ਦੀ ਗੱਲ ਆਖੀ ਤੇ ਇਹ ਵੀ ਆਖਿਆ ਕਿ 2023 ਵਿੱਚ ਇਸ ਦੇ ਘੱਟ ਕੇ 2·1 ਫੀ ਸਦੀ ਰਹਿਣ ਦੀ ਸੰਭਾਵਨਾ ਹੈ ਤੇ ਅਗਲੇ ਦੋ ਸਾਲਾਂ ਵਿੱਚ ਵਿਕਾਸ ਦਰ ਦੋ ਫੀ ਸਦੀ ਤੋਂ ਵੀ ਹੇਠਾਂ ਰਹਿਣ ਦੀ ਉਮੀਦ ਹੈ। ਇਸ ਤੋਂ ਇਲਾਵਾ ਇਹ ਵੀ ਆਖਿਆ ਗਿਆ ਹੈ ਕਿ ਪਿਛਲੇ ਸਾਲ ਇੱਕ ਫੀ ਸਦੀ ਤੋਂ ਵੀ ਹੇਠਾਂ ਰਹਿਣ ਵਾਲੀ ਮਹਿੰਗਾਈ ਦਰ ਵਿੱਚ ਆਉਣ ਵਾਲੇ ਮਹੀਨਿਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।   

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ ਓਟਵਾ ਦੇ ਇੱਕ ਘਰ ਵਿੱਚੋਂ ਮਿਲੀਆਂ 2 ਬਾਲਗਾਂ ਤੇ 4 ਬੱਚਿਆਂ ਦੀਆਂ ਲਾਸ਼ਾਂ ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ 5 ਫੀ ਸਦੀ ਉੱਤੇ ਹੀ ਰੱਖਣ ਦਾ ਕੀਤਾ ਐਲਾਨ ਨੇਵਾਲਨੀ ਦੀ ਮੌਤ ਮਗਰੋਂ ਹੋਰ ਰੂਸੀ ਅਧਿਕਾਰੀਆਂ ਉੱਤੇ ਕੈਨੇਡਾ ਨੇ ਲਾਈਆਂ ਪਾਬੰਦੀਆਂ ਨਹੀਂ ਰਹੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ