Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਕੈਨੇਡਾ

ਇੰਟਰਪ੍ਰੋਵਿੰਸ਼ੀਅਲ ਬਾਰਡਰ ਕਰੌਸਿੰਗ ਉੱਤੇ 24/7 ਨਿਗਰਾਨੀ ਬੰਦ ਕਰੇਗੀ ਓਟਵਾ ਪੁਲਿਸ

April 21, 2021 08:58 AM

ਓਟਵਾ, 20 ਅਪਰੈਲ (ਪੋਸਟ ਬਿਊਰੋ) : ਅਜੇ ਦੋ ਦਿਨ ਪਹਿਲਾਂ ਹੀ ਪੁਲਿਸ ਨੇ ਇੰਟਰਪ੍ਰੋਵਿੰਸ਼ੀਅਲ ਡਰਾਈਵਰਾਂ ਨੂੰ ਓਟਵਾ ਦੇ ਲਾਂਘੇ ਉੱਤੇ ਰੋਕਣਾ ਸ਼ੁਰੂ ਕੀਤਾ ਸੀ ਤੇ ਹੁਣ ਓਟਵਾ ਪੁਲਿਸ ਸਰਵਿਸ ਦਾ ਕਹਿਣਾ ਹੈ ਕਿ ਉਹ ਇਸ ਕਰੌਸਿੰਗ ਦੀ 24/7 ਨਿਗਰਾਨੀ ਨਹੀਂ ਕਰੇਗੀ।
ਪੁਲਿਸ ਨੇ ਆਖਿਆ ਕਿ ਚੰਗਾ ਇਹ ਹੋਵੇਗਾ ਕਿ ਪੁਲਿਸ ਅਧਿਕਾਰੀਆਂ ਨੂੰ ਡੇਲੀ ਬੇਸਿਜ਼ ਉੱਤੇ ਸ਼ਹਿਰ ਭਰ ਵਿੱਚ ਬਣੇ ਚੈੱਕ ਨਾਕਿਆਂ ਉੱਤੇ ਰੋਟੇਸ਼ਨ ਵਿੱਚ ਤਾਇਨਾਤ ਕੀਤਾ ਜਾਵੇ।ਇਹ ਤਬਦੀਲੀਆਂ ਉਦੋਂ ਕੀਤੀਆਂ ਗਈਆਂ ਜਦੋਂ ਓਟਵਾ ਪੁਲਿਸ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਡਰਾਈਵਰਾਂ ਨੂੰ ਪ੍ਰੋਵਿੰਸ਼ੀਅਲ ਬਾਰਡਰ ਉੱਤੇ ਰੋਕੇ ਬਿਨਾਂ ਬਾਰਡਰ ਪਾਰ ਕਰਨ ਦਿੱਤਾ। ਓਟਵਾ ਪੁਲਿਸ ਕਾਂਸਟੇਬਲ ਐਮੀ ਗੈਗਨੌਨ ਨੇ ਆਖਿਆ ਕਿ ਟਰੈਫਿਕ ਨੂੰ ਸਵੇਰ ਸਮੇਂ ਬਿਨਾਂ ਰੋਕੇ ਜਾਣ ਦਿੱਤਾ ਗਿਆ।ਜਦੋਂ ਸਵੇਰੇ ਕੰਮ ਵਾਲੇ ਸਮੇਂ ਦਾ ਰਸ਼ ਘਟਦਾ ਹੈ ਤਾਂ ਫਿਰ ਪੁਲਿਸ ਅਧਿਕਾਰੀ ਚੈੱਕ ਨਾਕਿਆਂ ਉੱਤੇ ਓਟਵਾ ਵਿੱਚ ਦਾਖਲ ਹੋਣ ਵਾਲੀਆਂ ਗੱਡੀਆਂ ਦੀ ਜਾਂਚ ਸ਼ੁਰੂ ਕਰਦੇ ਹਨ।
ਬਾਰਡਰ ਕਰੌਸਿੰਗ ਉੱਤੇ ਚੈੱਕਨਾਕੇ ਫੋਰਡ ਸਰਕਾਰ ਵੱਲੋ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਤਿਆਰ ਕੀਤੇ ਗਏ ਮਾਪਦੰਡਾਂ ਦਾ ਹਿੱਸਾ ਹਨ। ਪਰ ਮੰਗਲਵਾਰ ਤੱਕ ਪੁਲਿਸ ਕਾਰਾਂ ਨੂੰ ਬਿਨਾਂ ਰੋਕੇ ਸਰਹੱਦ ਪਾਰ ਕਰਨ ਦੇ ਰਹੀ ਸੀ। ਅਪਰੈਲ 2019 ਤੋਂ ਹਾਸਲ ਕੀਤੇ ਗਏ ਸਿਟੀ ਡਾਟਾ ਅਨੁਸਾਰ ਓਟਵਾ-ਗੈਟਿਨਿਊ ਬਾਰਡਰ ਤੋਂ ਰੋਜ਼ਾਨਾ 185,000 ਗੱਡੀਆਂ ਲੰਘਦੀਆਂ ਹਨ। ਇਨ੍ਹਾਂ ਚੈੱਕਨਾਕਿਆਂ ਨੂੰ ਪਹਿਲੇ 24 ਘੰਟਿਆਂ ਵਿੱਚ ਮੇਨਟੇਨ ਕਰਨ ਉੱਤੇ ਪੁਲਿਸ ਨੂੰ 113,000 ਡਾਲਰ ਦਾ ਖਰਚਾ ਕਰਨਾ ਪਿਆ।
ਮੇਅਰ ਜਿੰਮ ਵਾਟਸਨ ਨੇ ਟਵੀਟ ਕਰਕੇ ਆਖਿਆ ਕਿ ਇਹ ਚੈੱਕਨਾਕੇ ਪੁਲਿਸ ਸਰੋਤਾਂ ਦੀ ਬਰਬਾਦੀ ਹਨ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਇੱਕ ਹਫਤਾ ਵੀ ਚੱਲਣ। ਪੁਲਿਸ ਚੀਫ ਪੀਟਰ ਸਲੋਲੀ ਨੇ ਆਖਿਆ ਕਿ ਇਹ ਚੈੱਕ ਨਾਕੇ ਪੁਲਿਸ ਸਰਵਿਸ ਲਈ ਬੋਝ ਹਨ। ਉਨ੍ਹਾਂ ਆਖਿਆ ਕਿ ਪੰਜ ਪੁਲਾਂ ਤੇ ਦੋ ਫੇਰੀ ਕਰੌਸਿੰਗਜ਼ ਉੱਤੇ ਨਜ਼ਰ ਰੱਖਣ ਉੱਤੇ ਹੀ ਕਈ ਵਸੀਲੇ ਖਰਚ ਹੁੰਦੇ ਹਨ। ਅਸੀਂ ਅਜੇ ਵੇਖ ਰਹੇ ਹਾਂ ਕਿ ਅਸੀਂ ਕਿਵੇਂ ਮੈਨੇਜ ਕਰਨਾ ਹੈ।
ਓਟਵਾ ਸੈਂਟਰ ਤੋਂ ਐਮਪੀਪੀ ਜੋਇਲ ਹਾਰਡਨ ਨੇ ਇਨ੍ਹਾਂ ਚੈੱਕਨਾਕਿਆਂ ਦੀ ਗੱਲ ਕਰਦਿਆਂ ਹੋਇਆਂ ਆਖਿਆ ਕਿ ਇਨ੍ਹਾਂ ਦੀ ਓਟਵਾ ਵੱਲੋਂ ਕੋਈ ਮੰਗ ਨਹੀਂ ਸੀ ਕੀਤੀ ਗਈ। ਪਰ ਸੌਲੀਸਿਟਰ ਸਿਲਵੀਆ ਜੋਨਜ਼ ਨੇ ਆਖਿਆ ਕਿ ਬਾਰਡਰ ਕਰੌਸਿੰਗ ਦੀ ਹਿਫਾਜ਼ਤ ਲਈ ਅਜਿਹਾ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ।

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ