ਪਤੀ ਜਿਵੇਂ ਹੀ ਘਰ ਵੜਿਆ, ਪਤਨੀ ਬੋਲੀ, ‘‘ਸਵੇਰ ਦਾ ਖਾਣਾ ਰੱਖਿਆ ਹੈ, ਜਲਦੀ ਖਾਓ ਤੇ ਸੌਂ ਜਾਓ।”
ਪਤੀ, ‘‘ਓ ਭਾਗਵਾਨੇ, ਇਸ ਸਬਜ਼ੀ ਦਾ ਨਾਂਅ ਤਾਂ ਦੱਸ, ਜੋ ਦਿੱਤੀ ਹੈ।”
ਪਤਨੀ, “ਖਾਣ-ਮਰਨ ਦੀ ਗੱਲ ਕਰੋ, ਸਬਜ਼ੀ ਦਾ ਨਾਂਅ ਪੁੱਛ ਕੇ ਲੈਣਾ ਹੈ?”
ਪਤੀ, ‘‘ਜਦੋਂ ਸਵਰਗ ਵਿੱਚ ਜਵਾਂਗਾ ਤਾਂ ਰੱਬ ਨੂੰ ਦੱਸਣਾ ਪਵੇਗਾ ਕਿ ਕੀ ਖਾ ਕੇ ਮਰਿਆ ਸੀ।”
*********
ਜੇਲ੍ਹ ਕਰਮਚਾਰੀ (ਜੇਲ੍ਹਰ ਸਾਹਿਬ ਨੂੰ), ‘‘ਹਜ਼ੂਰ, ਚਿੱਠੀ ਆਈ ਹੈ।”
ਜੇਲ੍ਹਰ, ‘‘ਕਿਸ ਬੇਵਕੂਫ ਦੀ ਹੈ?”
ਜੇਲ੍ਹ ਕਰਮਚਾਰੀ, ‘‘ਹਜ਼ੂਰ ਤੁਹਾਡੀ ਹੈ।”
ਜੇਲ੍ਹਰ, ‘‘ਕਿਸ ਬੇਵਕੂਫ ਨੇ ਲਿਖੀ ਹੈ?”
ਜੇਲ੍ਹ ਕਰਮਚਾਰੀ, ‘‘ਹਜ਼ੂਰ, ਤੁਹਾਡੇ ਪਿਤਾ ਜੀ ਨੇ ਲਿਖੀ ਹੈ।”
*********
ਪਤਨੀ, ‘‘ਤੁਸੀਂ ਸ਼ਰਾਬ ਉੱਤੇ ਬਹੁਤ ਪੈਸੇ ਬਰਬਾਦ ਕਰਦੇ ਹੋ। ਬੰਦ ਕਰੋ ਇਹ ਸਭ।”
ਪਤੀ, ‘‘ਤੂੰ ਜੋ ਬਿਊਟੀ ਪਾਰਲਰ ਵਿੱਚ ਪੰਜ ਹਜ਼ਾਰ ਦਾ ਕਬਾੜਾ ਕਰ ਕੇ ਆਉਂਦੀ ਏਂ, ਉਸ ਦਾ ਕੀ?”
ਪਤਨੀ, ‘‘ਉਹ ਤਾਂ ਮੈਂ ਤੁਹਾਨੂੰ ਸੋਹਣੀ ਲੱਗਾਂ, ਇਸ ਲਈ।”
ਪਤੀ,‘‘ਪਾਗਲ, ਮੈਂ ਵੀ ਇਸ ਲਈ ਪੀਂਦਾ ਹਾਂ ਕਿ ਤੂੰ ਮੈਨੂੰ ਸੋਹਣੀ ਲੱਗੇਂ।”