Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਸਰਬੀਆ ਦੀ ਸਰਕਾਰ ਨੇ ਲੋਕਾਂ ਨੂੰ ਕਿਹਾ: ‘ਬੱਚੇ ਪੈਦਾ ਕਰੋ, ਦੇਰੀ ਨਾ ਕਰੋ!`

December 11, 2018 08:08 AM

ਬੇਲਗ੍ਰੇਡ, 10 ਦਸੰਬਰ (ਪੋਸਟ ਬਿਊਰੋ)- ਜਦੋਂ ਧਰਤੀ ਉੱਤੇ ਆਬਾਦੀ ਦਾ ਬੋਝ ਵਧ ਰਿਹਾ ਹੈ, ਓਦੋਂ ਕੁਝ ਦੇਸ਼ ਘੱਟ ਆਬਾਦੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਦੇਸ਼ ਸਰਬੀਆ ਨੇ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਇਹ ਅਪੀਲ ਕੀਤੀ ਹੈ, ‘ਬੱਚੇ ਪੈਦਾ ਕਰੋ, ਦੇਰੀ ਨਾ ਕਰੋ!`
ਇਕ ਸਮਾਚਾਰ ਏਜੰਸੀ ਮੁਤਾਬਕ ਬੱਚਿਆਂ ਦੀ ਘੱਟ ਆਬਾਦੀ ਦੀ ਸਮੱਸਿਆ ਦੂਰ ਕਰਨ ਦੇ ਲਈ ਸਰਬੀਆ ਵਿਚ ਇਸ ਮਕਸਦ ਦੇ ਲਾਗੂ ਹੋ ਰਹੇ ਨਾਅਰਿਆਂ ਵਿਚੋਂ ਇਕ ਨਾਅਰਾ ਇਹ ਵੀ ਹੈ, ‘ਚੱਲੋ ਬੱਚਿਆਂ ਦੀ ਕਿਲਕਾਰੀ ਸੁਣੀਏ`। ਦੂਜੇ ਪਾਸੇ ਦੇਸ਼ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਬਾਦੀ ਵਧਾਉਣ ਲਈ ਬਿਹਤਰ ਸਾਥ ਚਾਹੀਦਾ ਹੈ, ਸਿਰਫ ਪ੍ਰੇਰਣਾ ਦਾਇਕ ਸ਼ਬਦ ਨਹੀਂ ਚਾਹੀਦੇ। ਸਰਬੀਆ ਵਿਚ ਬਹੁਤ ਸਾਰੇ ਲੋਕ ਦੇਸ਼ ਛੱਡ ਕੇ ਜਾ ਰਹੇ ਹਨ ਤੇ ਇਸ ਕਾਰਨ ਵੀ ਜਨਮ ਦਰ ਤੇਜ਼ੀ ਨਾਲ ਡਿੱਗ ਰਹੀ ਹੈ। ਦੇਸ਼ ਵਿਚ ਔਸਤਨ ਹਰ ਦੋ ਪਰਿਵਾਰਾਂ ਵਿਚ 3 ਬੱਚੇ ਹਨ ਜੋ ਯੂਰਪ ਵਿਚ ਸਭ ਤੋਂ ਘੱਟ ਹਨ। ਇਸ ਕਾਰਨ ਸਰਬੀਆ ਦੀ ਆਬਾਦੀ ਘੱਟ ਕੇ 70 ਲੱਖ ਰਹਿ ਗਈ ਹੈ। ਯੂ ਐੱਨ ਓ ਦਾ ਖਿਆਲ ਹੈ ਕਿ ਸਾਲ 2050 ਤੱਕ ਸਰਬੀਆ ਦੀ ਆਬਾਦੀ ਹੋਰ 15 ਫੀਸਦੀ ਘੱਟ ਸਕਦੀ ਹੈ। ਘੱਟੇ ਬੱਚੇ ਪੈਦਾ ਕਰਨ ਦੇ ਰੁਝਾਨ ਨੂੰ ਘੱਟ ਕਰਨ ਲਈ ਸਰਬੀਆਈ ਅਧਿਕਾਰੀਆਂ ਨੇ ਕਈ ਪਰਪੋਜ਼ਲ ਦਿੱਤੇ ਹਨ। ਇਸ ਵਿਚ ਜੂਨ ਵਿਚ ਐਲਾਨੀ ਯੋਜਨਾ ਵੀ ਸ਼ਾਮਲ ਹੈ। ਯੋਜਨਾ ਮੁਤਾਬਕ ਉਨ੍ਹਾਂ ਇਲਾਕਿਆਂ ਵਿਚ ਘੱਟ ਮੰਜ਼ਿਲਾਂ ਵਾਲੇ ਮਕਾਨ ਬਣਨਗੇ, ਜਿੱਥੇ ਬੱਚਿਆਂ ਦੀ ਜਨਮ ਦਰ ਘੱਟ ਹੈ।
ਰਾਸ਼ਟਰਪਤੀ ਅਲੈਗਜ਼ੈਂਡਰ ਵੁਕਿਕ ਨੇ ਕਿਹਾ ਕਿ ਇਹ ਇਕ ਅਧਿਐਨ ਤੋਂ ਪਤਾ ਚੱਲਦਾ ਹੈ ਕਿ 2 ਤੋਂ 4 ਮੰਜ਼ਿਲਾ ਘਰਾਂ ਵਿਚ ਰਹਿਣ ਵਾਲੇ ਜੋੜਿਆਂ ਵਿਚ ਬੱਚੇ ਪੈਦਾ ਕਰਨ ਦੀ ਦਰ ਦੁੱਗਣੀ ਹੈ। ਇਸ ਦੇ ਇਲਾਵਾ ਔਰਤਾਂ ਨੂੰ ਹੋਰ ਬੱਚੇ ਪੈਦਾ ਕਰਨ ਲਈ ਪ੍ਰੇਰਿਤ ਕਰਨ ਲਈ ਨਵੇਂ ਮੈਟਰਨਟੀ ਦੇਖਭਾਲ ਕਾਨੁੰਨ ਪਾਸ ਕੀਤੇ ਗਏ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ