Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਟੋਰਾਂਟੋ ਤੇ ਪੀਲ ਵਿੱਚ ਅਸੈਂਸ਼ੀਅਲ ਕੰਮ ਵਾਲੀਆਂ ਥਾਂਵਾਂ ਲਈ ਨਵੇਂ ਮਾਪਦੰਡ ਲਾਗੂ ਕਰਨ ਦਾ ਐਲਾਨ

April 21, 2021 12:54 AM

ਟੋਰਾਂਟੋ, 20 ਅਪਰੈਲ (ਪੋਸਟ ਬਿਊਰੋ) : ਸਿਟੀ ਆਫ ਟੋਰਾਂਟੋ ਤੇ ਪੀਲ ਰੀਜਨ ਵੱਲੋਂ ਕੋਵਿਡ-19 ਦੀ ਤੀਜੀ ਵੇਵ ਦੌਰਾਨ ਅਸੈਂਸ਼ੀਅਲ ਕੰਮ ਵਾਲੀਆਂ ਥਾਂਵਾਂ ਲਈ ਨਵੇਂ ਮਾਪਦੰਡ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ।
ਦੋਵਾਂ ਰੀਜਨਜ਼ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਜਿਸ ਕਾਰੋਬਾਰੀ ਅਦਾਰੇ ਵਿੱਚ ਪਿਛਲੇ 14 ਦਿਨਾਂ ਵਿੱਚ ਵਾਇਰਸ ਦੇ ਪੰਜ ਜਾਂ ਜਿ਼ਆਦਾ ਮਾਮਲੇ ਪਾਏ ਜਾਂਦੇ ਹਨ ਉਹ ਆਰਜ਼ੀ ਤੌਰ ਉੱਤੇ ਆਪਣਾ ਕੰਮ ਕਾਜ ਬੰਦ ਕਰ ਦੇਣ। ਧਾਰਾ 22 ਤਹਿਤ ਅਪਡੇਟ ਕੀਤੇ ਗਏ ਹੁਕਮਾਂ ਤਹਿਤ ਅਜਿਹੇ ਕਾਰੋਬਾਰਾਂ ਨੂੰ ਘੱਟੋ ਘੱਟ 10 ਦਿਨ ਲਈ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ ਤੇ ਇਹ ਵੀ ਆਖਿਆ ਗਿਆ ਹੈ ਕਿ ਅਜਿਹੇ ਅਦਾਰਿਆਂ ਨੂੰ ਉਦੋਂ ਹੀ ਖੋਲ੍ਹਿਆ ਜਾਵੇ ਜਦੋਂ ਉਨ੍ਹਾਂ ਨੂੰ ਸੇਫ ਢੰਗ ਨਾਲ ਖੋਲ੍ਹਣਾ ਯਕੀਨੀ ਬਣਾ ਲਿਆ ਜਾਵੇ।
ਕੋਵਿਡ-19 ਤੋਂ ਸੰਕ੍ਰਮਿਤ ਹਰੇਕ ਕਰਮਚਾਰੀ ਨੂੰ ਸੈਲਫ ਆਈਸੋਲੇਟ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਅਜਿਹੇ ਕਰਮਚਾਰੀਆਂ ਨੂੰ ਉਦੋਂ ਤੱਕ ਕੰਮ ਨਾ ਕਰਨ ਦੇਣ ਦੇ ਵੀ ਹੁਕਮ ਹਨ ਜਦੋਂ ਤੱਕ ਉਹ ਪੂਰੀ ਤਰ੍ਹਾਂ ਸਿਹਤਯਾਬ ਨਹੀਂ ਹੋ ਜਾਂਦੇ। ਮੇਅਰ ਜੌਹਨ ਟੋਰੀ ਨੇ ਆਖਿਆ ਕਿ ਸਿਟੀ ਸਰਕਾਰ ਅਸੈਂਸ਼ੀਅਲ ਵਰਕਰਜ਼ ਦੀ ਮਦਦ ਲਈ ਹਰ ਸੰਭਵ ਕੋਸਿ਼ਸ਼ ਕਰ ਰਹੀ ਹੈ।
ਸਿਟੀ ਆਫ ਟੋਰਾਂਟੋ ਦਾ ਕਹਿਣਾ ਹੈ ਕਿ ਕੁੱਝ ਕੰਮ ਵਾਲੀਆਂ ਥਾਂਵਾਂ, ਜਿਵੇਂ ਕਿ ਹੈਲਥ ਕੇਅਰ ਫੈਸਿਲਿਟੀਜ਼, ਸਕੂਲਜ਼,ਚਾਈਲਡ ਕੇਅਰ ਸੈਂਟਰਜ਼ ਤੇ ਕ੍ਰਿਟੀਕਲ ਸੇਵਾਵਾਂ ਮੁਹੱਈਆ ਕਰਵਾਉਣ ਵਾਲਿਆਂ ਨੂੰ ਇਨ੍ਹਾਂ ਨਵੇਂ ਨਿਯਮਾਂ ਤੋਂ ਛੋਟ ਮਿਲ ਸਕਦੀ ਹੈ।ਪੀਲ ਰੀਜਨ ਵੱਲੋਂ ਇਹ ਐਲਾਨ ਕੀਤੇ ਜਾਣ ਤੋਂ ਬਾਅਦ ਟੋਰਾਂਟੋ ਨੇ ਵੀ ਇਸ ਤਰ੍ਹਾਂ ਦੇ ਮਾਪਦੰਡਾਂ ਦਾ ਐਲਾਨ ਕਰ ਦਿੱਤਾ। ਸਿਟੀ ਦੇ ਆਲ੍ਹਾ ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਕੋਵਿਡ-19 ਦੇ ਮਾਮਲੇ ਵੇਰੀਐਂਟਸ ਨਾਲ ਜੁੜੇ ਹੋਏ ਹਨ ਤੇ ਇਸ ਲਈ ਇਹ ਤੇਜ਼ੀ ਨਾਲ ਫੈਲ ਰਹੇ ਹਨ ਤੇ ਇਸੇ ਕਾਰਨ ਅਜਿਹਾ ਫੈਸਲਾ ਲੈਣਾ ਜ਼ਰੂਰੀ ਸੀ।
ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਦਾ ਕਹਿਣਾ ਹੈ ਕਿ ਉਹ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਕੋਵਿਡ-19 ਦੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਇਹ ਕਦਮ ਚੁੱਕੇ ਜਾਣੇ ਜ਼ਰੂਰੀ ਸਨ।

 
Have something to say? Post your comment