Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਅੰਤਰਰਾਸ਼ਟਰੀ

ਆਸਟਰੇਲੀਆ ਨੇ ਅੰਗਹੀਣ ਭਾਰਤੀ ਦਾ ਵੀਜ਼ਾ ਇਸ ਕਾਰਨ ਰੱਦ ਕਰ ਦਿਤਾ

December 11, 2018 08:07 AM

ਸਿਡਨੀ, 10 ਦਸੰਬਰ (ਪੋਸਟ ਬਿਊਰੋ)- ਬਹੁਤ ਉਤਸ਼ਾਹ ਨਾਲ ਮਨਾਏ ਜਾਂਦਾ ਕ੍ਰਿਸਮਸ ਦਾ ਤਿਓਹਾਰ ਹਰ ਕੋਈ ਆਪਣੇ ਪਰਿਵਾਰ ਨਾਲ ਮਨਾਉਣਾ ਚਾਹੁੰਦਾ ਹੈ। ਇਸ ਮੌਕੇੇ ਮਿਲੀਆਂ ਛੁੱਟੀਆਂ ਵਿਚ ਕਈ ਲੋਕ ਫੈਮਿਲੀ ਹੌਲੀਡੇਅ ਦੀ ਵੀ ਯੋਜਨਾ ਬਣਾਉਂਦੇ ਹਨ। ਇਸ ਖਾਸ ਮੌਕੇ ਇਕ ਅਪਾਹਜ ਭਾਰਤੀ ਸ਼ਖਸ ਨੇ ਆਸਟਰੇਲੀਆ ਵਿਚ ਛੁੱਟੀਆਂ ਮਨਾਉਣ ਦੀ ਯੋਜਨਾ ਬਣਾਈ ਸੀ, ਪਰ ਅਫਸੋਸ ਉਸ ਦਾ ਯਾਤਰੀ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। ਭਾਰਤੀ ਸ਼ਖਸ ਨਾਲ ਹੋਏ ਇਸ ਵਿਤਕਰੇ ਦੀ ਗੱਲ ਸੋਸ਼ਲ ਮੀਡੀਆ `ਤੇ ਵਾਇਰਲ ਹੋ ਚੁੱਕੀ ਹੈ।
ਮਿਲੀ ਜਾਣਕਾਰੀ ਮੁਤਾਬਕ ਸ਼ੁਭਾਜੀਤ ਫੌਜ ਵਿਚ ਡਿਊਟੀ ਦੌਰਾਨ ਜ਼ਖਮੀ ਹੋ ਗਿਆ ਸੀ। ਠੀਕ ਹੋਣ ਮਗਰੋਂ ਉਹ ਵ੍ਹੀਲਚੇਅਰ ਦੀ ਵਰਤੋਂ ਕਰਦਾ ਹੈ। ਕ੍ਰਿਸਮਸ ਦੀਆਂ ਛੁੱਟੀਆਂ ਵਿਚ ਉਸ ਨੇ ਯਾਤਰੀ ਵੀਜ਼ਾ ਉਤੇ ਦੋ ਹਫਤੇ ਆਸਟਰੇਲੀਆ ਜਾਣ ਦੀ ਯੋਜਨਾ ਬਣਾਈ, ਪਰ ਆਸਟਰੇਲੀਆ ਪ੍ਰਸ਼ਾਸਨ ਨੇ ਉਸ ਦਾ ਵੀਜ਼ਾ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਸ਼ੁਭਾਜੀਤ ਕਾਰਨ ਉਨ੍ਹਾਂ ਦੀ ਸਿਹਤ ਸੇਵਾ ਉੱਤੇ ਵਾਧੂ ਬੋਝ ਪਵੇਗਾ।
ਬ੍ਰਾਇਨ ਬੇਲ ਨਾਮ ਦੇ ਇਕ ਸ਼ਖਸ ਨੇ ਆਪਣੇ ਟਵਿੱਟਰ ਦੇ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ। ਉਸ ਨੇ ਆਪਣੇ ਅਕਾਊਂਟ `ਤੇ ਲਿਖਿਆ, ‘ਆਸਟਰੇਲੀਆ ਸਰਕਾਰ ਨੇ ਭਾਰਤੀ ਸ਼ਖਸ ਨੂੰ ਕ੍ਰਿਸਸਮ ਦੌਰਾਨ ਯਾਤਰੀ ਵੀਜ਼ਾ ਦੇਣ ਤੋਂ ਸਾਫ ਮਨਾ ਕਰ ਦਿੱਤਾ ਹੈ, ਕਿਉਂਕਿ ਉਹ ਵ੍ਹੀਲਚੇਅਰ ਦੀ ਵਰਤੋਂ ਕਰਦਾ ਹੈ। ਆਸਟਰੇਲੀਆ ਦੇ ਮੁਤਾਬਕ ਜੇ ਸ਼ੁਭਾਜੀਤ ਇੱਥੇ ਆਵੇ ਤਾਂ ਉਸ ਦੀ ਸਿਹਤ ਸੇਵਾ ਉੱਤੇ ਵਾਧੂ ਬੋਝ ਪਵੇਗਾ। ਉਸ ਨੇ ਅੱਗੇ ਲਿਖਿਆ ਕਿ ਇਹ ਇਕ ਨਵਾਂ ਮਾਮਲਾ ਹੈ, ਜਿਸ ਵਿਚ ਅਪਾਹਜ ਸ਼ਖਸ ਨੂੰ ਆਸਟਰੇਲੀਆ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਬੇਲ ਨੇ ਅੱਗੇ ਦੱਸਿਆ ਕਿ ਸ਼ੁਭਾਜੀਤ ਦੇ ਕੋਲ ਯਾਤਰਾ ਬੀਮਾ ਵੀ ਸੀ। ਉਹ ਮਿਲਟਰੀ ਸੇਵਾ ਵਿਚ ਲੱਗੀ ਸੱਟ ਦਾ ਇਲਾਜ ਕਰਵਾ ਚੁੱਕਾ ਹੈ ਅਤੇ ਆਸਟਰੇਲੀਆ ਦੀ ਸਿਹਤ ਸੇਵਾ ਦੀ ਵਰਤੋਂ ਕਰਨ ਦਾ ਉਸ ਦਾ ਕੋਈ ਇਰਾਦਾ ਨਹੀਂ। ਇਹ ਸਾਫ ਦਿਸਦਾ ਹੈ ਕਿ ਉਸ ਨੂੰ ਵੀਜ਼ਾ ਨਾ ਦੇਣ ਦਾ ਫੈਸਲਾ ਅਪਾਹਜਾਂ ਵਿਰੁੱਧ ਹੋਣ ਵਾਲੇ ਭੇਦਭਾਵ `ਤੇ ਆਧਾਰਿਤ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈ ਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾ ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ