Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀ
 
ਨਜਰਰੀਆ

ਘਟ ਰਹੀ ਰਿਸ਼ਤਿਆਂ ਦੀ ਮਿਠਾਸ

April 20, 2021 01:45 AM

-ਗੁਰਜੰਟ ਸਿੰਘ ਕੈੜੇ
ਅੱਜਕੱਲ੍ਹ ਅਕਸਰ ਸੁਣਨ ਵਿੱਚ ਆਉਂਦਾ ਹੈ ਕਿ ਰਿਸ਼ਤਿਆਂ ਦੇ ਘੇਰੇ ਦਿਨੋਂ-ਦਿਨ ਘਟਦੇ ਜਾ ਰਹੇ ਹਨ। ਸਾਡੇ ਬਜ਼ੁਰਗ ਬੜੀ ਦੂਰ ਤੱਕ ਰਿਸ਼ਤੇਦਾਰਾਂ ਨਾਲ ਵਰਤਦੇ ਹੁੰਦੇ ਸਨ। ਉਦੋਂ ਜਦੋਂ ਪਤਾ ਨਹੀਂ ਸੀ ਲੱਗਦਾ ਕਿ ਇਹ ਹੈ ਕੌਣ, ਤਾਂ ਪਰਵਾਰ ਵਾਲੇ ਸਾਨੂੰ ‘ਮਾਮਾ’ ਕਹਿ ਕੇ ਮਿਲਾ ਦਿੰਦੇ ਸਨ। ਫਿਰ ਮਾਂ ਨੂੰ ਪੁੱਛਣਾ ਕਿ ਇਹ ਕੌਣ ਹੈ? ਉਨ੍ਹਾਂ ਨੇ ਜਵਾਬ ਦੇਣਾ: ਇਹ ਮੇਰੀ ਬੇਬੇ ਦੀ ਭੂਆ ਦੇ ਮੁੰਡੇ ਦਾ ਮੁੰਡਾ ਹੈ। ਮੈਂ ਚੁੱਪ ਕਰ ਕੇ ਸਤਿ ਸ੍ਰੀ ਅਕਾਲ ਬੁਲਾ ਕੇ ਅੱਗੇ ਵਧ ਜਾਣਾ, ਪਰ ਕੋਈ ਸਮਝ ਨਹੀਂ ਸੀ ਆਉਂਦੀ ਕਿ ਰਿਸ਼ਤਾ ਕੀ ਹੈ। ਅੱਜਕੱਲ੍ਹ ਅਸੀਂ ਆਪਣੇ ਨੇੜ ਦੇ ਭੈਣ ਭਰਾਵਾਂ ਦੇ ਵੀ ਅਣ-ਸਰਦੇ ਨੂੰ ਜਾਂਦੇ ਹਾਂ। ਸੋਚਣ ਦੀ ਗੱਲ ਹੈ ਕਿ ਅੱਜ ਸਾਡੇ ਕੋਲ ਆਉਣ ਜਾਣ ਦੇ ਚੰਗੇ ਸਾਧਨ ਹਨ, ਪਹਿਲਾਂ ਵਾਂਗ ਤੁਰ ਕੇ ਨਹੀਂ ਜਾਣਾ ਪੈਂਦਾ, ਫਿਰ ਵੀ ਅਸੀਂ ਰਿਸ਼ਤਿਆਂ ਨੂੰ ਨਿਭਾਉਂਦੇ ਕਿਉਂ ਨਹੀਂ? ਕਿਤੇ ਇਹ ਗੱਲ ਤਾਂ ਨਹੀਂ ਕਿ ਅੱਜਕੱਲ੍ਹ ਅਸੀਂ ਬਹਾਨੇਬਾਜ਼ੀ ਤੇ ਆਲਸ ਵਿੱਚ ਮਗਰੂਰ ਜਿਹੇ ਹੋ ਕੇ ਬੈਠੇ ਰਹਿੰਦੇ ਹਾਂ। ਸੋਚਦੇ ਹਾਂ ਕਿ ਮੈਂ ਕਿਵੇਂ ਜਾਵਾਂ, ਮੈਨੂੰ ਤਾਂ ਕੰਮ ਤੋਂ ਵਿਹਲ ਨਹੀਂ, ਨਾਲੇ ਉਹ ਵੀ ਆ ਸਕਦਾ ਹੈ, ਉਹ ਕਿਹੜਾ ਬਹੁਤ ਭੱਜ-ਭੱਜ ਆਉਂਦਾ ਹੈ। ਬਹੁਤੀ ਵਾਰ ਬਸ ਇਸੇ ਲੈਣ ਦੇਣ ਦੇ ਚੱਕਰ ਵਿੱਚ ਰਿਸ਼ਤੇ ਫ਼ੋਨਾਂ ਉੱਤੇ ਖ਼ਬਰਸਾਰ ਤੱਕ ਸਿਮਟ ਕੇ ਦਮ ਤੋੜ ਜਾਂਦੇ ਹਨ।
ਅੱਗੇ ਵਿਆਹ ਨੂੰ ਰਿਸ਼ਤੇਦਾਰੀ ਵਿੱਚੋਂ ਕੁੜੀਆਂ ਜਾਂ ਮੁੰਡਿਆਂ ਨੇ ਵਿਆਹ ਵਾਲੇ ਘਰ ਮਹੀਨਾ-ਮਹੀਨਾ ਪਹਿਲਾਂ ਆ ਜਾਣਾ, ਘਰ ਲਿੱਪਣੇ-ਪੋਚਣੇ, ਕੱਪੜੇ-ਲੀੜੇ ਧੋਣੇ, ਸਿਉਣੇ, ਰਜਾਈਆਂ ਨਗੰਦਣੀਆਂ ਜਾਂ ਵਿਆਹ ਦੇ ਹੋਰ ਸੌ ਕੰਮ ਕਰਨੇ। ਅੱਜਕੱਲ੍ਹ ਘਰ ਵਾਲੇ ਆਪ ਹੀ ਵਿਹਲੇ ਬੈਠੇ ਹੰੁਦੇ ਹਨ, ਉਨ੍ਹਾਂ ਨੇ ਕਿਸੇ ਰਿਸ਼ਤੇਦਾਰ ਨੂੰ ਸੱਦ ਕੇ ਕੀ ਕਰਾਉਣਾ ਹੈ? ਜੋ ਕੋਈ ਆਵੇ ਤਾਂ ਬਜ਼ੁਰਗ ਆਉਂਦੇ ਹਨ। ਖੁਸ਼ੀ ਕੀ ਹੋਣੀ, ਉਲਟਾ ਮੁਸੀਬਤ ਖੜ੍ਹੀ ਹੋ ਜਾਂਦੀ ਹੈ ਕਿ ਇਸ ਨੇ ਐਨੇ ਦਿਨ ਪਹਿਲਾਂ ਆ ਕੇ ਕਰਨਾ ਕੀ ਹੈ? ਵਿਆਹ ਵਿੱਚ ਅਜੇ ਹਫ਼ਤਾ ਪਿਆ ਹੈ। ਬਜ਼ੁਰਗ ਵਿਚਾਰਾ ਵਿਆਹ ਵਾਲੇ ਪਰਵਾਰ ਦਾ ਹਾਲ ਦੇਖ ਕੇ ਅਗਲੀ ਵਾਰ ਆਪ ਹੀ ਕਿਸੇ ਪਾਸੇ ਜਾਣ ਬਾਰੇ ਨਹੀਂ ਸੋਚਦਾ। ਅੱਜ ਹਰ ਕੰਮ ਠੇਕੇ ਉੱਤੇ ਹੁੰਦਾ ਹੈ, ਸਾਰੇ ਰਿਸ਼ਤੇਦਾਰ, ਭੈਣ ਭਾਈ ਦੋ ਚਾਰ ਘੰਟੇ ਪੈਲੇਸ ਵਿੱਚ ਆ ਕੇ ਖਾ ਪੀ ਕੇ ਹਾਜ਼ਰੀ ਲਵਾ ਕੇ ਮੁੜ ਜਾਂਦੇ ਹਨ। ਕਿਸੇ ਨਾਲ ਕੋਈ ਗੱਲਬਾਤ ਨਹੀਂ ਹੁੰਦੀ, ਬੱਸ ਗਾਉਣ ਵਾਲਿਆਂ ਦੇ ਰਾਮ ਰੌਲੇ ਤੇ ਸ਼ੋਰ ਸ਼ਰਾਬੇ ਵਿੱਚ ਵਿਆਹ ਹੋ ਜਾਂਦਾ ਹੈ।
ਇੱਕ ਸਮਾਂ ਸੀ, ਵਿਆਹਾਂ ਵਿੱਚ ਫੁੱਫੜ ਕੇ ਰੁੱਸ ਕੇ ਭੱਜਣ ਦੇ ਸ਼ਗਨ ਬਿਨਾਂ ਵਿਆਹ ਅਧੂਰਾ ਲੱਗਦਾ ਹੁੰਦਾ ਸੀ। ਹਰ ਵਿਆਹ ਵਿੱਚ ਰਾਤ ਨੂੰ ਫੁੱਫੜ ਨੇ ਲੜ ਕੇ ਭੱਜਣਾ ਤੇ ਭੂਆ ਨੂੰ `ਵਾਜ਼ਾਂ ਮਾਰ ਮਾਰ ਕਹਿਣਾ, ਚੱਲ ਉਠ ਆਪਾਂ ਨਹੀਂ ਰਹਿਣਾ ਇਨ੍ਹਾਂ ਭੁੱਖਿਆ ਦੇ। ਅੱਜਕੱਲ੍ਹ ਜੇ ਵਿਚਾਰਾ ਕੋਈ ਫੁੱਫੜ ਗ਼ਲਤੀ ਨਾਲ ਰੁੱਸ ਜਾਵੇ ਤਾਂ ਅਗਲੇ ਕਹਿ ਦਿੰਦੇ ਹਨ ਕਿ ‘ਜਾਹ, ਤੇਰੇ ਬਿਨਾਂ ਕਿਹੜਾ ਵਿਆਹ ਨਹੀਂ ਹੋਣਾ।' ਕਈ ਵਾਰ ਇੰਜ ਲੱਗਦਾ ਜਿਵੇਂ ਰਿਸ਼ਤੇ ਆਪਣੀ ਅਹਿਮੀਅਤ ਗੁਆ ਰਹੇ ਹਨ। ਹਰ ਰਿਸ਼ਤੇ ਬਸ ਮਤਲਬ ਦਾ ਬਣੀ ਜਾ ਰਿਹੈ। ਰਿਸ਼ਤਿਆਂ ਦੀ ਅਪਣੱਤ, ਜ਼ੋਰ ਤੇ ਮਿਠਾਸ ਖ਼ਤਮ ਹੋ ਗਏ ਹਨ। ਹਰੇਕ ਕਹਿੰਦਾ ਹੈ ਕਿ ਕੋਈ ਮਿਲਣ ਨਹੀਂ ਆਉਂਦਾ, ਪਰ ਆਪ ਕੋਈ ਕਿਸੇ ਦੇ ਜਾ ਕੇ ਰਾਜ਼ੀ ਨਹੀਂ ਹੁੰਦਾ.
ਸ਼ਾਇਦ ਅੱਜ ਸਾਡੇ ਰਿਸ਼ਤਿਆਂ ਨਾਲੋਂ ਦੋਸਤੀਆਂ ਦੇ ਘੇਰੇ ਜ਼ਿਆਦਾ ਵਧ ਗਏ ਹਨ। ਕੋਈ ਸਮਾਂ ਸੀ, ਜਦੋਂ ਹਰ ਇੱਕ ਸੋਚਦਾ ਸੀ ਕਿ ਭੈਣ ਭਰਾ ਨਾਲੋਂ ਦੋਸਤ ਮਿੱਤਰ ਵੱਧ ਕੰਮ ਆਉਂਦੇ ਹਨ, ਨਾਲ ਖੜ੍ਹਦੇ ਹਨ, ਕੋਈ ਸ਼ਰੀਕੇਬਾਜ਼ੀ ਨਹੀਂ ਹੁੰਦੀ, ਪਰ ਅੱਜ ਸ਼ਾਇਦ ਅਸੀਂ ਇਨ੍ਹਾਂ ਮਿੱਤਰਾਂ ਵਿੱਚ ਵੀ ਸ਼ਰੀਕੇਬਾਜ਼ੀ ਲੈ ਵੜੇ ਹਾਂ। ਉਂਜ ਵੀ ਸਾਥ ਵਿਚਾਰਾਂ ਦੀ ਸਾਂਝ ਨਾਲ ਹੁੰਦਾ ਹੈ ਤੇ ਇਹਦੇ ਵਿੱਚ ਜਿੰਨਾ ਗੁੜ ਪਾਓਗੇ, ਓਨਾ ਮਿੱਠਾ ਰਿਸ਼ਤਾ ਬਣਦਾ ਹੈ। ਰਿਸ਼ਤਾ ਹੋਵੇ ਜਾਂ ਦੋਸਤੀ, ਕਈ ਵਾਰ ਅਸੀਂ ਇੱਕਪਾਸੜ ਆਸ ਰੱਖ ਕੇ ਰਿਸ਼ਤੇ ਦਾ ਗਲਾ ਘੁੱਟ ਦਿੰਦੇ ਹਾਂ।
ਕਦੀ ਸੋਚਦੇ ਹਾਂ ਕਿ ਸਾਡੇ ਬਹੁਤੇ ਰਿਸ਼ਤੇ ਬਸ ਦੇਣ ਲੈਣ ਦੀ ਭੇਟ ਚੜ੍ਹ ਜਾਂਦੇ ਹਨ। ਕੋਈ ਕਹਿੰਦਾ, ਮੈਂ ਐਨੇ ਸੋਹਣੇ ਪਾਉਣ ਵਾਲੇ ਕੱਪੜੇ ਦਿੱਤੇ ਸਨ ਤੇ ਆਹ ਇਨ੍ਹਾਂ ਨੇ ਮੈਨੂੰ 100 ਰੁਪਏ ਵਾਲਾ ਸੂਟ ਮੋੜ ਦਿੱਤਾ, ਮੈਂ ਨਹੀਂ ਜਾਣਾ ਉਨ੍ਹਾਂ ਦੇ। ਉਂਜ ਜੇ ਰਿਸ਼ਤਿਆਂ ਵਿੱਚ ਇਹ ਲੈਣ ਦੇਣ ਦਾ ਰਿਵਾਜ ਨਾ ਹੋਵੇ ਤਾਂ ਸ਼ਾਇਦ ਅੱਧੇ ਤੋਂ ਵੱਧ ਰਿਸ਼ਤੇ ਵਧੀਆ ਨਿਭ ਜਾਣ। ਕਿਸੇ ਸਮੇਂ ਇਹ ਦੇਣ ਲੈਣ ਦਾ ਰਿਵਾਜ ਅਗਲੇ ਦੀ ਮਦਦ ਕਰਨ ਲਈ ਸ਼ੁਰੂ ਹੋਇਆ ਸੀ, ਸਾਰੇ ਰਲ-ਮਿਲ ਕੇ ਕੰਮ ਸਾਰ ਲੈਂਦੇ ਸਨ, ਅੱਜ ਜਦੋਂ ਹਰ ਕੋਈ ਦੂਜੇ ਦੀ ਬੇਇੱਜ਼ਤੀ ਕਰਨ ਦੀ ਸੋਚ ਵਿੱਚ ਰਹਿੰਦਾ ਤਾਂ ਕੀ ਲਾਭ ਇਹੋ ਜਿਹੇ ਦੇਣ ਲੈਣ ਦਾ? ਵਧੀਆ ਬੋਲੋ, ਚੱਲੋ ਉਹੀ ਸੋਨੇ ਦੀਆਂ ਤੰਦਾਂ ਨੇ, ਜੋ ਰਿਸ਼ਤਿਆਂ ਨੂੰ ਮਰਨ ਨਹੀਂ ਦਿੰਦੀਆਂ। ਉਂਜ ਵੀ ਬਹੁਤੇ ਦੇਣ ਲੈਣ ਦੇ ਕੱਪੜੇ ਲੀੜੇ ਏਧਰੋਂ ਓਧਰ ਤੁਰੇ ਫਿਰਦੇ ਰਹਿੰਦੇ ਹਨ। ਜੇ ਕਿਸੇ ਨੂੰ ਲੋੜ ਹੈ ਤਾਂ ਜ਼ਰੂਰ ਮਦਦ ਕਰੋ, ਪਰ ਅਹਿਸਾਨ ਨਾ ਕਰੋ। ਦੇ ਕੇ ਯਾਦ ਰੱਖਣਾ ਤੇ ਵਾਪਸੀ ਦੀ ਉਮੀਦ ਕਰਨੀ ਸ਼ਾਇਦ ਬਹੁਤੇ ਰਿਸ਼ਤਿਆਂ ਦੀਆਂ ਜੜ੍ਹਾਂ ਕੱਟ ਦਿੰਦੀ ਹੈ। ਪਤਾ ਨਹੀਂ ਅਸੀਂ ਕਿਉਂ ਮਤਲਬੀ ਤੇ ਨਿਰਮੋਹੇ ਜਿਹੇ ਬਣੀ ਜਾਂਦੇ ਹਾਂ। ਅਸੀਂ ਰਿਸ਼ਤਿਆਂ ਦੇ ਨਿੱਘ ਨੂੰ ਪੈਸੇ ਤੇ ਲਾਲਚ ਵਿੱਚ ਤੋਲ ਕੇ ਇਕੱਲਪੁਣੇ ਤੇ ਬਿਮਾਰੀਆਂ ਨੂੰ ਗਲੇ ਲਾਈ ਜਾਂਦੇ ਹਾਂ। ਮੈਨੂੰ ਲੱਗਦਾ ਹੈ ਜਿਵੇਂ ਸਾਡੇ ਰਿਸ਼ਤੇ ਸਾਡੀ ਆਕੜ ਤੇ ਹਊਮੈਂ ਦੀ ਭੇਟ ਚੜ੍ਹ ਕੇ ਬਸ ਪਿਆਰ ਦੇ ਦੋ ਬੋਲਾਂ ਲਈ ਤਰਸਦੇ ਹੀ ਦਮ ਤੋੜ ਰਹੇ ਹਨ।
ਰਿਸ਼ਤਿਆਂ ਨੂੰ ਜਿੰਦਾ ਰੱਖਣ ਲਈ ਅਜਿਹੇ ਦੇਣ ਲੈਣ ਵਾਲੇ ਰੀਤੀ ਰਿਵਾਜ ਖ਼ਤਮ ਕਰਨ ਦੀ ਰੀਤ ਸ਼ੁਰੂ ਕਰਨੀ ਚਾਹੀਦੀ ਹੈ। ਫਿਰ ਇਹ ਖਿਆਲ ਆਉਂਦਾ ਹੈ ਕਿ ਜੋ ਮਾੜੀ ਮੋਟੀ ਆਉਣੀ ਜਾਣੀ ਹੈ, ਕਿਤੇ ਅਸੀਂ ਉਸ ਤੋਂ ਵੀ ਹੱਥ ਨਾ ਧੋ ਬੈਠੀਏ। ਰਿਸ਼ਤੇ ਬਚਾਉਣ ਲਈ ਆਧੁਨਿਕ ਤਕਨੀਕ ਤੋਂ ਬਾਹਰ ਆਉਣ ਦੀ ਲੋੜ ਹੈ। ਫ਼ੋਨਾਂ ਦੀਆਂ ਖ਼ਬਰਾਂ ਛੱਡ ਰਿਸ਼ਤਿਆਂ ਨੂੰ ਗਲ ਲਾਉਣ ਦੀ ਲੋੜ ਹੈ। ਪਰਵਾਰ ਦੀਆਂ ਲੋੜਾਂ ਵੀ ਜ਼ਰੂਰੀ ਹਨ, ਪਰ ਅਜਿਹੇ ਇਕੱਲੇ ਪਰਵਾਰ ਦਾ ਵੀ ਕੀ ਕਰਨਾ, ਜਿਸ ਨੂੰ ਰਿਸ਼ਤਿਆਂ ਦਾ ਨਿੱਘਾ ਖ਼ਤਮ ਕਰ ਸਿਰਜਿਆ ਜਾਵੇ।
ਪੰਜਾਬੀ ਆਪਣੇ ਪਿਆਰ, ਰਿਸ਼ਤੇ ਨਾਤੇ, ਕਦਰਾਂ-ਕੀਮਤਾਂ, ਮਹਿਮਾਨ-ਨਿਵਾਜ਼ੀ, ਰੀਤੀ-ਰਿਵਾਜਾਂ ਨਾਲ ਮਸ਼ਹੂਰ ਹੋਏ ਸਨ। ਅੱਜ ਇਹ ਸਭ ਹੌਲੀ-ਹੌਲੀ ਖ਼ਤਮ ਹੁੰਦਾ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਆਪਣੇ ਆਪ ਵਿੱਚ ਤਬਦੀਲੀ ਲਿਆ ਰਹੇ ਹਾਂ, ਉਹ ਦਿਨ ਦੂਰ ਨਹੀਂ ਜਿਸ ਦਿਨ ਪੰਜਾਬੀ ਆਪਣੀ ਇਸ ਵਿਲੱਖਣ ਨੂੰ ਪਛਾਣ ਗਵਾ ਦੇਣਗੇ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ