Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਭਾਰਤ

ਕੋਰੋਨਾ ਦੀ ਮਾਰ : ਕੇਂਦਰੀ ਮੰਤਰੀ ਦਾ ਤਰਲਾ: ਮੇਰੇ ਭਰਾ ਨੂੰ ਕੋਰੋਨਾ ਇਲਾਜ ਲਈ ਬੈੱਡ ਦੀ ਲੋੜ ਹੈ

April 19, 2021 08:08 AM

* ਕੇਜਰੀਵਾਲ ਨੇ ਮੋਦੀ ਨੂੰ ਚਿੱਠੀ ਲਿਖ ਕੇ ਹਸਪਤਾਲਾਂ ਲਈ ਮਦਦ ਮੰਗੀ
* ਆਕਸੀਜਨ ਦੀ ਘਾਟ ਕਾਰਨ ਮੱਧ ਪ੍ਰਦੇਸ਼ ਵਿੱਚ 12 ਮਰੀਜ਼ਾਂ ਦੀ ਮੌਤ
* ਪੰਜਾਬ ਵਿੱਚ ਇੱਕੋ ਦਿਨ 4957 ਨਵੇਂ ਕੇਸ ਮਿਲੇ, 68 ਮੌਤਾਂ

ਨਵੀਂ ਦਿੱਲੀ, 18 ਅਪਰੈਲ, (ਪੋਸਟ ਬਿਊਰੋ)-ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਹਾਲਾਤ ਦਿਨੋਂ-ਦਿਨ ਵਿਗੜ ਰਹੇ ਹਨ, ਜਿਸ ਦੇ ਦਬਾਅ ਹੇਠ ਸਿਹਤ ਵਿਵਸਥਾ ਵੀ ਬੁਰੀ ਤਰ੍ਹਾਂ ਹਿੱਲ ਗਈ ਹੈ। ਹਸਪਤਾਲਾਂਵਿੱਚ ਬੈੱਡਾਂ ਦੀ ਭਾਰੀ ਘਾਟ ਹੈ। ਇਸ ਦੌਰਾਨ ਕੇਂਦਰੀ ਮੰਤਰੀ ਵੀ ਕੇ ਸਿੰਘ ਵਲੋਂ ਇਕ ਟਵੀਟ ਵਾਇਰਲ ਹੋਇਆ ਹੈ, ਜਿਸਵਿੱਚ ਉਨ੍ਹਾਂ ਨੇ ਆਪਣੇ ਕੋਰੋਨਾ ਪੀੜਤ ਭਰਾ ਦੇ ਇਲਾਜ ਲਈ ਮਦਦ ਮੰਗੀ ਹੈ।
ਕੇਂਦਰੀ ਮੰਤਰੀ ਵੀ ਕੇ ਸਿੰਘ ਨੇ ਟਵੀਟ ਕਰ ਕੇ ਲਿਖਿਆ ਹੈ ਕਿ ‘ਕ੍ਰਿਪਾ ਕਰ ਕੇ ਸਾਡੀ ਮਦਦ ਕਰੋ, ਮੇਰੇ ਭਰਾ ਨੂੰ ਕੋਰੋਨਾ ਦੇ ਇਲਾਜ ਲਈ ਬੈੱਡ ਦੀ ਲੋੜ ਹੈ। ਗਾਜ਼ੀਆਬਾਦਵਿੱਚ ਬੈੱਡ ਦੀ ਵਿਵਸਥਾ ਨਹੀਂ ਹੋ ਰਹੀ।’ਭਾਰਤ ਦੀ ਫੌਜ ਦੇ ਸਾਬਕਾ ਮੁਖੀ ਅਤੇ ਮੌਜੂਦਾ ਮੰਤਰੀ ਜਨਰਲ ਵੀ ਕੇ ਸਿੰਘ ਵੱਲੋਂ ਗਾਜ਼ੀਆਬਾਦ ਦੇ ਜ਼ਿਲ੍ਹਾ ਮੈਜਿਸਟ੍ਰੇਟ ਤੇ ਉੱਤਰ ਪ੍ਰਦੇਸ਼ ਦੇਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਸੂਚਨਾ ਸਲਾਹਕਾਰ ਸ਼ਲਭ ਮਣੀ ਤ੍ਰਿਪਾਠੀ ਨੂੰ ਟੈਗ ਕੀਤੇ ਟਵੀਟ ਦੇ ਵਾਇਰਲ ਹੋਣ ਮਗਰੋਂ ਵੀ ਕੇ ਸਿੰਘ ਨੇ ਟਵਿੱਟਰ ਉੱਤੇ ਸਫਾਈ ਦਿੱਤੀ ਹੈ ਕਿ ਮੈਂ ਇਹ ਟਵੀਟ ਇਸ ਕਰ ਕੇ ਕੀਤਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਪੀੜਤ ਵਿਅਕਤੀਤੱਕ ਪੁੱਜਕੇ ਉਸ ਦੀ ਮਦਦ ਕਰ ਸਕੇ। ਨਾਲ ਉਨ੍ਹਾਂ ਨੇ ਇਸ ਤਰ੍ਹਾਂ ਟਵੀਟ ਨੂੰ ਮੋੜ ਦਿੱਤਾ ਹੈ ਕਿ ‘ਪੀੜਤ ਵਿਅਕਤੀ ਮੇਰਾ ਭਰਾ ਨਹੀਂ, ਸਾਡਾ ਖੂਨ ਦਾ ਰਿਸ਼ਤਾ ਨਹੀਂ, ਪਰ ਮਨੁੱਖਤਾ ਦਾ ਰਿਸ਼ਤਾ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਤਰੀਕਾ ਕੁਝ ਲੋਕਾਂ ਨੂੰ ਰਾਸ ਨਹੀਂ ਆਇਆ।’
ਜਨਰਲ ਵੀ ਕੇ ਸਿੰਘ ਇਸ ਸਮੇਂ ਕੇਂਦਰ ਸਰਕਾਰ ਵਿਚ ਸੜਕੀ ਟਰਾਂਸਪੋਰਟ ਤੇ ਹਾਈਵੇਜ਼ ਬਾਰੇ ਰਾਜਮੰਤਰੀ ਹਨ। ਉਨ੍ਹਾਂ ਦੇ ਟਵੀਟ ਪਿੱਛੋਂ ਯੂਜ਼ਰਸ ਨੇ ਕਿਹਾ ਕਿ ਜਦੋਂ ਤੁਹਾਨੂੰ ਮੰਤਰੀ ਹੁੰਦਿਆਂ ਬੈੱਡ ਲਈ ਤਰਲਾ ਕਰਨਾ ਪੈ ਰਿਹਾ ਹੈ ਤਾਂ ਇਹ ਸੋਚੋ ਕਿ ਦੇਸ਼ ਦੇ ਆਮ ਆਦਮੀ ਨਾਲ ਕੀ ਬੀਤਦੀ ਹੋਵੇਗੀ।
ਕੋਰੋਨਾ ਵਾਇਰਸ ਨਾਲ ਵਿਗੜੇ ਹਲਾਤ ਕਾਰਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਚਿੱਠੀ ਲਿਖ ਕੇ ਦੱਸਿਆ ਹੈ ਕਿ ਦਿੱਲੀ ਦੇ ਹਸਪਤਾਲਾਂਵਿੱਚਮਰੀਜ਼ ਵਧ ਰਹੇ ਹਨ। ਉਨ੍ਹਾ ਨੇ ਪੈ੍ਰੱਸ ਕਾਨਫਰੰਸ ਵਿੱਚ ਦੱਸਿਆ ਕਿ ਸਾਡੇ ਕੋਲ ਪੂਰੀ ਦਿੱਲੀ ਵਿੱਚ ਆਈ ਸੀ ਯੂ ਦੇ 100 ਤੋਂ ਘੱਟ ਬੈੱਡ ਬਚਦੇ ਹਨ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਵਿਚ ਕੋਵਿਡ-19 ਮਰੀਜ਼ਾਂ ਲਈ ਬੈੱਡ ਤੇ ਆਕਸੀਜਨ ਦਿਵਾਉਣ ਦੀ ਮਦਦ ਮੰਗੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਮਹਾਮਾਰੀ ਨਾਲ ਹਾਲਤ ਗੰਭੀਰ ਹੈ, ਬੈੱਡ, ਆਕਸੀਜਨ ਦੀ ਭਾਰੀ ਕਮੀ ਹੈ, ਇਸ ਨੂੰ ਵੇਖਦੇ ਹੋਏ ਤੁਹਾਨੂੰ ਬੇਨਤੀ ਹੈ ਕਿ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਹਸਪਤਾਲਾਂਵਿਚਲੇ 10,000 ਬੈੱਡਾਂ ਵਿਚੋਂ 7,000 ਬੈੱਡ ਕੋਵਿਡ-19 ਮਰੀਜ਼ਾਂ ਲਈ ਰਿਜ਼ਰਵ ਰੱਖੇ ਜਾਣ ਅਤੇ ਆਕਸੀਜਨ ਦੀ ਵੀ ਭਾਰੀ ਕਮੀ ਹੋ ਰਹੀ ਹੈ, ਇਸ ਲਈ ਸਾਨੂੰ ਤੁਰੰਤ ਆਕਸੀਜਨ ਦਿਵਾਈ ਜਾਵੇ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਦਾਅਵਾ ਹੈ ਕਿ ਸਭ ਠੀਕ ਹੈ, ਪਰ ਉਨ੍ਹਾਂ ਦੇ ਦਾਅਵੇ ਤੋਂ ਉਲਟ ਇਸ ਰਾਜ ਦੇ ਸ਼ਹਿਡੋਲ ਮੈਡੀਕਲ ਕਾਲਜ ਵਿਚ ਆਕਸੀਜਨ ਨਾ ਹੋਣ ਕਾਰਨ ਅੱਜ 12 ਕੋਵਿਡ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਹ ਸਾਰੇ ਆਈ ਸੀ ਯੂ ਵਿਚ ਸਨ। ਆਕਸੀਜਨ ਦੀ ਕਮੀ ਹੁੰਦੇ ਸਾਰ ਮਰੀਜ਼ ਤੜਫਣ ਲੱਗੇ ਤਾਂ ਹਸਪਤਾਲ ਵਿਚ ਆਕਸੀਜਨ ਸਿਲੰਡਰਾਂ ਦੇ ਪ੍ਰਬੰਧ ਲਈ ਹਫੜਾ-ਦਫੜੀ ਪੈ ਗਈ ਤੇ ਹਰ ਪਾਸੇ ਮਰੀਜ਼ਾਂ ਦੇ ਪਰਿਵਾਰਾਂ ਦੀ ਚੀਕ-ਪੁਕਾਰ ਸੁਣਾਈ ਦੇਣ ਲੱਗ ਪਈ।ਬੀਤੇ 24 ਘੰਟਿਆਂ ਵਿੱਚ ਸ਼ਹਿਡੋਲ ਵਿੱਚ ਆਕਸੀਜਨ ਦੀ ਘਾਟ ਕਾਰਨ 12 ਮਰੀਜ਼ਾਂ ਦੀ ਮੌਤ ਹੋਈ ਹੈ। ਮੈਡੀਕਲ ਕਾਲਜ ਦੇ ਡੀਨ ਡਾ. ਮਿਲਿੰਦ ਸ਼ਿਰਾਲਕਰ ਨੇ ਆਕਸੀਜਨ ਦੀ ਘਾਟ ਨਾਲ 12 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲਵਿੱਚ ਆਕਸੀਜਨ ਦੀ ਕਮੀ ਦੇ ਕਾਰਨ ਇਸ ਵਕਤ ਸਿਰਫ਼ ਬਹੁਤ ਗੰਭੀਰ ਮਰੀਜ਼ਾਂ ਨੂੰ ਹੀ ਆਕਸੀਜਨ ਦਿੱਤੀ ਜਾ ਰਹੀ ਹੈ।
ਪੰਜਾਬਵਿੱਚ ਕੋਰੋਨਾ ਦੀ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਅੱਜ ਐਤਵਾਰ ਨੂੰ ਪੰਜਾਬਵਿੱਚ ਕੋਰੋਨਾ ਦੇ 4957 ਨਵੇਂ ਕੇਸਮਿਲੇ ਤੇ 68 ਲੋਕਾਂ ਦੀ ਮੌਤ ਹੋਈ ਹੈ। ਇਸ ਰਾਜਵਿੱਚਕੋਰੋਨਾ ਨਾਲ ਅੱਜਤੱਕਕੁੱਲ 7902 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬਵਿੱਚਅੱਜਮੁਹਾਲੀ ਵਿੱਚ 880ਨਵੇਂ ਕੇਸ ਮਿਲੇ,ਅੰਮ੍ਰਿਤਸਰ 742, ਲੁਧਿਆਣਾ686, ਜਲੰਧਰ 445, ਪਟਿਆਲਾ 379, ਬਠਿੰਡਾ 293, ਹੁਸ਼ਿਆਰਪੁਰ 268,ਫਾਜ਼ਿਲਕਾ 173, ਮੁਕਤਸਰ ਸਾਹਿਬ 170,ਪਠਾਨਕੋਟ 128, ਮਾਨਸਾ 117, ਰੋਪੜ 107, ਗੁਰਦਾਸਪੁਰ 104,ਮੋਗਾ 91,ਫਿਰੋਜ਼ਪੁਰ 70,ਕਪੂਰਥਲਾ 67, ਫਤਿਹਗੜ੍ਹ ਸਾਹਿਬ 65, ਸੰਗਰੂਰ 63, ਫਰੀਦਕੋਟ 52, ਨਵਾਂ ਸ਼ਹਿਰ 32,ਬਰਨਾਲਾ20 ਅਤੇਤਰਨ ਤਾਰਨ ਵਿੱਚ 5 ਨਵੇਂ ਕੇਸ ਮਿਲੇ ਹਨ। ਇਸ ਦੌਰਾਨਅੱਜ ਅੰਮ੍ਰਿਤਸਰ ਵਿੱਚ 11, ਗੁਰਦਾਸਪੁਰ 9,ਪਟਿਆਲਾ 7, ਰੋਪੜ 6,ਮੋਹਾਲੀ ਤੇ ਲੁਧਿਆਣਾ 5-5, ਜਲੰਧਰ 4, ਫਾਜਿ਼ਲਕਾ, ਤਰਨਤਾਰਨ ਤੇ ਕਪੂਰਥਲਾ 3-3,ਬਰਨਾਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਵਿੱਚ 2-2, ਬਠਿੰਡਾ, ਮਾਨਸਾ, ਮੋਗਾ ਤੇ ਪਠਾਨਕੋਟ ਵਿੱਚ 1-1 ਮਰੀਜ਼ ਦੀ ਮੌਤ ਕੋਰੋਨਾ ਵਾਇਰਸ ਦੇ ਕਾਰਨ ਮੌਤ ਹੋਈ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼