Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਪ੍ਰੋਵਿੰਸਾਂ ਵੱਲੋਂ ਫੈਡਰਲ ਸਰਕਾਰ ਦੇ ਸਮਾਨਤਾ ਵਾਲੇ ਫੌਰਮੂਲੇ ਦਾ ਮੁਲਾਂਕਣ ਕਰਨ ਦੀ ਮੰਗ

December 10, 2018 06:23 PM

ਓਟਵਾ, 10 ਦਸੰਬਰ (ਪੋਸਟ ਬਿਊਰੋ) : ਇੱਕ ਦਹਾਕੇ ਵਿੱਚ ਪਹਿਲੀ ਵਾਰੀ ਓਨਟਾਰੀਓ ਨੂੰ ਓਟਵਾ ਤੋਂ ਕੋਈ ਆਰਥਿਕ ਮਦਦ ਨਹੀਂ ਮਿਲੇਗੀ। ਇਸ ਤੋਂ ਖਫਾ ਪ੍ਰੋਵਿੰਸ ਦੇ ਵਿੱਤ ਮੰਤਰੀ ਫੈਡਰਲ ਸਰਕਾਰ ਨੂੰ ਇਸ ਪ੍ਰੋਗਰਾਮ ਦਾ ਮੁਲਾਂਕਣ ਕਰਨ ਲਈ ਆਖ ਰਹੇ ਹਨ।
ਆਪਣੀਆਂ ਦੋ ਸਾਲਾਂ ਵਿੱਚ ਹੋਣ ਵਾਲੀਆਂ ਮੀਟਿੰਗਾਂ ਵਿੱਚੋਂ ਦੂਜੀ ਵਿੱਚ ਹਿੱਸਾ ਲੈਣ ਲਈ ਕੈਨੇਡਾ ਦੇ ਵਿੱਤ ਮੰਤਰੀ ਐਤਵਾਰ ਰਾਤ ਨੂੰ ਓਟਵਾ ਦੇ ਹੋਟਲ ਵਿੱਚ ਇੱਕਠੇ ਹੋਏ। ਖਾਣੇ ਤੋਂ ਪਹਿਲਾਂ ਫੈਡਰਲ ਵਿੱਤ ਮੰਤਰੀ ਬਿੱਲ ਮੌਰਨਿਊ ਨੇ ਉਸ ਰਕਮ ਦਾ ਖੁਲਾਸਾ ਕੀਤਾ ਜਿਹੜੀ ਓਟਵਾ ਵੱਲੋਂ ਪ੍ਰੋਵਿੰਸਾ ਤੇ ਟੈਰੇਟਰੀਜ਼ ਨੂੰ 2019-20 ਵਿੱਚ ਟਰਾਂਸਫਰ ਕੀਤੀ ਜਾਣੀ ਹੈ।
ਮੌਜੂਦਾ ਸਾਲ ਤੋਂ ਇਹ 880 ਮਿਲੀਅਨ ਡਾਲਰ ਵੱਧ ਹੈ ਪਰ ਇਹ ਰਕਮ ਸਿਰਫ ਪੰਜ ਪ੍ਰੋਵਿੰਸਾਂ, ਜਿਨ੍ਹਾਂ ਵਿੱਚ ਕਿਊਬਿਕ, ਮੈਨੀਟੋਬਾ, ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ ਤੇ ਨਿਊ ਬਰੰਜ਼ਵਿੱਕ ਸ਼ਾਮਲ ਹਨ, ਵਿੱਚ ਹੀ ਵੰਡੀ ਜਾਣੀ ਹੈ। 2008 ਦੇ ਮੰਦਵਾੜੇ ਤੋਂ ਬਾਅਦ ਪਹਿਲੀ ਵਾਰੀ ਅਜਿਹਾ ਹੋਇਆ ਹੈ ਕਿ ਓਨਟਾਰੀਓ ਇਨ੍ਹਾਂ ਪ੍ਰੋਵਿੰਸਾਂ ਦੀ ਸੂਚੀ ਵਿੱਚ ਨਹੀਂ ਹੈ। ਦੂਜੇ ਪਾਸੇ ਇਸ ਪ੍ਰੋਗਰਾਮ ਤਹਿਤ 13 ਬਿਲੀਅਨ ਡਾਲਰ ਤੋਂ ਵੀ ਵੱਧ ਰਕਮ ਕਿਊਬਿਕ ਨੂੰ ਹਾਸਲ ਹੋਵੇਗੀ। ਇਸ ਵਿੱਚ 1.4 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ।
ਤਕਨੀਕੀ ਤੌਰ ਉੱਤੇ 2016-17 ਵਿੱਚ ਓਨਟਾਰੀਓ ਦਾ ਆਰਥਿਕ ਵਿਕਾਸ ਕਾਫੀ ਚੰਗਾ ਸੀ ਤੇ ਇਸ ਲਈ ਇਸ ਤਰ੍ਹਾਂ ਫੈਡਰਲ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਆਰਥਿਕ ਮਦਦ ਦੀ ਇਸ ਨੂੰ ਕੋਈ ਲੋੜ ਨਹੀਂ ਸੀ। ਪਰ ਇਹ ਪ੍ਰੋਗਰਾਮ ਕਿਉਂਕਿ ਇਸੇ ਤਰ੍ਹਾਂ ਹੀ ਕੰਮ ਕਰਦਾ ਹੈ ਤਾਂ ਓਨਟਾਰੀਓ ਨੂੰ 2018-19 ਵਿੱਚ ਵੀ 963 ਮਿਲੀਅਨ ਡਾਲਰ ਦੀ ਮਦਦ ਮਿਲੀ। ਓਨਟਾਰੀਓ ਸਰਕਾਰ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਇਸ ਵਾਰੀ ਉਹ ਇਸ ਪ੍ਰੋਗਰਾਮ ਲਈ ਕੁਆਲੀਫਾਈ ਨਹੀਂ ਕਰਨਗੇ ਪਰ ਓਨਟਾਰੀਓ ਦੇ ਵਿੱਤ ਮੰਤਰੀ ਵਿੱਕ ਫੈਡੇਲੀ ਦਾ ਕਹਿਣਾ ਹੈ ਕਿ ਇਹ ਇਸੇ ਗੱਲ ਦਾ ਸਬੂਤ ਹੈ ਕਿ ਇਸ ਪ੍ਰੋਗਰਾਮ ਨੂੰ ਓਵਰਹਾਲ ਕਰਨ ਦੀ ਲੋੜ ਕਿਉਂ ਹੈ।
ਫੈਡੇਲੀ ਨੇ ਅੱਗੇ ਆਖਿਆ ਕਿ ਓਨਟਾਰੀਓ ਇਸ ਪ੍ਰੋਗਰਾਮ ਲਈ 8 ਬਿਲੀਅਨ ਡਾਲਰ ਦਾ ਯੋਗਦਾਨ ਪਾਵੇਗਾ ਪਰ ਬਦਲੇ ਵਿੱਚ ਉਸ ਨੂੰ ਕੁੱਝ ਵੀ ਨਹੀਂ ਮਿਲੇਗਾ। ਇਸ ਤੋਂ ਉਲਟ ਫੈਡਰਲ ਸਰਕਾਰ ਤੋਂ ਹਾਸਲ ਹੋਣ ਵਾਲੀ ਰਕਮ ਦੀ ਥਾਂ ਓਨਟਾਰੀਓ ਟੈਕਸਾਂ ਦੇ ਰੂਪ ਵਿੱਚ ਓਟਵਾ ਨੂੰ 12.9 ਬਿਲੀਅਨ ਡਾਲਰ ਮੋੜੇਗਾ। ਇਸੇ ਲਈ ਅਸੀਂ ਫੈਡਰਲ ਸਰਕਾਰ ਤੋਂ ਇਹ ਮੰਗ ਕਰ ਰਹੇ ਹਾਂ ਕਿ ਇਸ ਪ੍ਰੋਗਰਾਮ ਦਾ ਮੁਲਾਂਕਣ ਕੀਤਾ ਜਾਵੇ। ਅਲਬਰਟਾ, ਸਸਕੈਚਵਨ ਤੇ ਨਿਊਫਾਊਂਡਲੈਂਡ ਵੱਲੋਂ ਵੀ ਇਸ ਫਾਰਮੂਲੇ ਵਿੱਚ ਤਬਦੀਲੀ ਦੀ ਮੰਗ ਕੀਤੀ ਜਾ ਰਹੀ ਹੈ। ਇਸ ਉੱਤੇ ਫੈਡਰਲ ਵਿੱਤ ਮੰਤਰੀ ਬਿੱਲ ਮੌਰਨਿਊ ਨੇ ਆਖਿਆ ਕਿ ਇਸ ਫੌਰਮੂਲੇ ਨੂੰ ਇਸ ਸਾਲ ਦੇ ਸੁ਼ਰੂ ਵਿੱਚ ਹੀ ਪੰਜ ਸਾਲਾਂ ਦੇ ਅਰਸੇ ਲਈ ਮੁੜ ਨੰਵਿਆਇਆਂ ਗਿਆ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ ਅੱਜ ਵਿਆਜ਼ ਦਰਾਂ ਬਾਰੇ ਐਲਾਨ ਕਰੇਗਾ ਬੈਂਕ ਆਫ ਕੈਨੇਡਾ ਅਮੀਰ ਤੇ ਕਾਰਪੋਰੇਟ ਕੈਨੇਡਾ ਉੱਤੇ ਨਵੇਂ ਟੈਕਸ ਲਾਉਣ ਤੋਂ ਫਰੀਲੈਂਡ ਨੇ ਨਹੀਂ ਕੀਤਾ ਇਨਕਾਰ