Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ
 
ਪੰਜਾਬ

ਫੇਕ ਆਈ ਡੀ ਬਣਾ ਕੇ ਪਤਨੀ ਨੂੰ ਅਸ਼ਲੀਲ ਵੀਡੀਓ ਭੇਜਣ ਵਾਲਾ ਪਤੀ ਗ੍ਰਿਫਤਾਰ

April 19, 2021 02:33 AM

ਜਲੰਧਰ, 18 ਅਪ੍ਰੈਲ (ਪੋਸਟ ਬਿਊਰੋ)- ਥਾਣਾ ਨੰਬਰ ਪੰਜ ਦੀ ਪੁਲਸ ਨੇ ਇੱਕ ਅਜਿਹੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਜੋ ਵੱਖ-ਵੱਖ ਫੇਸਬੁਕ ਆਈ ਡੀ ਬਣਾ ਕੇ ਆਪਣੀ ਪਤਨੀ ਨੂੰ ਅਸ਼ਲੀਲ ਵੀਡੀਓ ਭੇਜ ਕੇ ਪ੍ਰੇਸ਼ਾਨ ਕਰ ਰਿਹਾ ਸੀ। ਔਰਤ ਦੀ ਸ਼ਿਕਾਇਤ ਉੱਤੇ ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਨੂੰ ਅਲੱਗ-ਅਲੱਗ ਫੇਸਬੁਕ ਆਈਡੀਜ਼ ਤੋਂ ਅਸ਼ਲੀਲ ਵੀਡੀਓ ਭੇਜਣ ਵਾਲਾ ਕੋਈ ਹੋਰ ਨਹੀਂ,ਉਸ ਦਾ ਪਤੀ ਹੀ ਹੈ ਤਾਂ ਪੁਲਸ ਨੇ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ, ਪਰ ਹਾਲੇ ਤੱਕ ਉਸ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਇੱਕ ਔਰਤ ਨੇ ਦੱਸਿਆ ਕਿ ਇੱਕ ਵਿਅਕਤੀ ਉਸ ਨੂੰ ਵੱਖ-ਵੱਕ ਫੇਸਬੁੱਕ ਆਈਡੀਜ਼ ਤੋਂ ਅਸ਼ਲੀਲ ਵੀਡੀਓ ਭੇਜ ਰਿਹਾ ਹੈ, ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਹੈ। ਸ਼ਿਕਾਇਤ ਵਿੱਚ ਉਸ ਮਹਿਲਾ ਨੇ ਦੱਸਿਆ ਕਿ ਵਿਆਹ ਤੋਂ ਕਰੀਬ ਦੋ ਸਾਲ ਬਾਅਦ ਉਸ ਦਾ ਪਤੀ ਉਸ ਨਾਲ ਝਗੜਾ ਕਰਨ ਲੱਗ ਪਿਆਸੀ ਤੇ ਰੋਜ਼ ਕੁੱਟਦਾ ਮਾਰਦਾ ਸੀ ਤੇ ਇੱਕ ਦਿਨ ਉਹ ਉਸ ਨੂੰ ਛੱਡ ਕੇ ਚਲਾ ਗਿਆ, ਜਿਸ ਕਾਰਨ ਉਸ ਨੇ ਅਦਾਲਤ ਵਿੱਚ ਪਤੀ ਖਿਲਾਫ ਕੇਸ ਕੀਤਾ ਹੋਇਆ ਹੈ। ਅੱਠ ਮਹੀਨੇ ਪਹਿਲਾਂ ਉਸ ਦੇ ਪਤੀ ਨੇ ਫੋਨ ਉੱਤੇ ਚੈਟ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਾਵਾ ਉਸ ਨੇ ਕਈ ਅਸ਼ਲੀਲ ਵੀਡੀਓ ਵੀ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਸਨ। ਫਿਰ ਕਈ ਫੇਕ ਆਈਡੀਜ਼ ਤੋਂ ਉਸ ਨੂੰ ਅਸ਼ਲੀਲ ਵੀਡੀਓ ਆਉਣ ਲੱਗੀਆਂ। ਮਹਿਲਾ ਦੀ ਸ਼ਿਕਾਇਤ ਉੱਤੇ ਥਾਣਾ ਮੁਖੀ ਸਬ ਇੰਸਪੈਕਟਰ ਅਰਵਿੰਦ ਕੁਮਾਰ ਨੇ ਜਾਂਚ ਸ਼ੁਰੂ ਕੀਤੀ ਤਾਂ ਭੇਦ ਖੁੱਲ੍ਹਾ ਕਿ ਉਕਤ ਮਹਿਲਾ ਨੂੰ ਅਸ਼ਲੀਲ ਵੀਡੀਓ ਭੇਜਣ ਵਾਲਾ ਕੋਈ ਹੋਰ ਨਹੀਂ, ਉਸ ਦਾ ਪਤੀ ਹੈ ਜਿਸ ਨੇ ਚਾਰ ਪੰਜ ਫੇਕ ਆਈਡੀਜ਼ ਬਣਾਈਆਂ ਹੋਈਆਂ ਹਨ ਤੇ ਇਨ੍ਹਾਂ ਫੇਕ ਆਈਡੀਜ਼ ਤੋਂ ਹੀ ਉਹ ਵੀਡੀਓ ਮੈਸੇਜ ਭੇਜਦਾ ਹੈ। ਜਾਂਚ ਤੋਂ ਬਾਅਦ ਪੁਲਸ ਨੇ ਮੁਲਜ਼ਮ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ `ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ