Welcome to Canadian Punjabi Post
Follow us on

29

March 2024
 
ਭਾਰਤ

ਨਵੀਂ ਪਾਰਟੀ ਬੰਨ੍ਹਦੇ ਹੋਏ ਦੁਸ਼ਯੰਤ ਨੇ ਪਿਓ-ਦਾਦੇ ਦੀ ਇਨੈਲੋ ਨੂੰ ਜੜ੍ਹੋਂ ਪੁੱਟਣ ਦੀ ਟਾਹਰ ਮਾਰੀ

December 10, 2018 09:18 AM

ਜੀਂਦ, 9 ਦਸੰਬਰ, (ਪੋਸਟ ਬਿਊਰੋ)- ਹਰਿਆਣਾ ਦੇ ਚਾਰ ਵਾਰੀਆਂ ਦੇ ਮੁੱਖ ਮੰਤਰੀ ਅਤੇ ਅੱਜ ਕੱਲ੍ਹ ਭ੍ਰਿਸ਼ਟਾਚਾਰ ਕੇਸ ਵਿੱਚ ਜੇਲ੍ਹ ਵਿੱਚ ਬੈਠੇ ਹੋਏ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਦੇ ਪੋਤੇ ਦੁਸ਼ਯੰਤ ਨੇ ਅੱਜ ਜੀਂਦ ਨੇੜਲੇ ਪਾਂਡੁ ਪਿੰਡਾਰਾ ਦੀ ਰੈਲੀ ਵਿਚ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਉਸ ਨੇ ਇਨੈਲੋ, ਭਾਜਪਾ ਅਤੇ ਕਾਂਗਰਸ ਨੂੰ ਜੜ੍ਹੋਂ ਉਖਾੜ ਸੁੱਟਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹਨਾਂ ਸਾਰਿਆਂ ਨੇ ਲੋਕਾਂ ਨੂੰ ਠੱਗਣ ਦਾ ਕੰਮ ਕੀਤਾ ਹੈ। ਦੁਸ਼ਯੰਤ ਨੇ ਪਾਰਟੀ ਦਾ ਨਾਮ ‘ਜਨਨਾਇਕ ਜਨਤਾ ਪਾਰਟੀ’ ਰੱਖਿਆ ਹੈ। ਹਲਕਾ ਡਬਵਾਲੀ ਦੀ ਵਿਧਾਇਕਾ ਦੁਸ਼ਯੰਤ ਦੀ ਮਾਂ ਨੈਨਾ ਚੌਟਾਲਾ ਨੇ ਨਵੀਂ ਪਾਰਟੀ ਦੇ ਝੰਡੇ ਦੀ ਘੁੰਡ ਚੁਕਾਈ ਕੀਤੀ, ਜਿਸ ਦਾ 70 ਫ਼ੀਸਦੀ ਰੰਗ ਹਰਾ ਅਤੇ 30 ਫ਼ੀਸਦੀ ਪੀਲਾ ਹੈ। ਇਸ ਵਿਚ ਜਨਨਾਇਕ ਚੌਧਰੀ ਦੇਵੀ ਲਾਲ ਦੀ ਤਸਵੀਰ ਹੈ।
ਅੱਜ ਇਹ ਨਵੀਂ ਪਾਰਟੀ ਸ਼ੁਰੂ ਕਰਦੇ ਹੋਏ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਾ ਰੰਗ ਸੁਰੱਖਿਆ, ਸ਼ਾਂਤੀ, ਤਰੱਕੀ ਅਤੇ ਭਾਈਚਾਰੇ ਦਾ ਪ੍ਰਤੀਕ ਤੇ ਪੀਲਾ ਰੰਗ ਊਰਜਾ ਅਤੇ ਸਕਾਰਾਤਮਕਤਾ ਦਾ ਪ੍ਰਤੀਕ ਹੈ। ਉਸ ਨੇ ਕਿਹਾ ਕਿ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦਾ ਗਠਨ ਚੌਧਰੀ ਦੇਵੀ ਲਾਲ ਨੇ ਨੀਤੀਆਂ ਅਤੇ ਸਿੱਧਾਂਤਾਂ ਲਈ ਕੀਤਾ ਸੀ, ਪਾਰਟੀ ਨੇ ਉਨ੍ਹਾਂ ਦੇ ਸਿੱਧਾਂਤ ਛੱਡ ਕੇ ਲੋਕਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿਤਾ। ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਿਤਾ ਨੂੰ ਬਿਨਾਂ ਕਾਰਨ ਪਾਰਟੀ ਤੋਂ ਕੱਢ ਦਿਤਾ ਗਿਆ, ਪਰ ਉਹ ਚੁਪ ਨਹੀਂ ਬੈਠੇ, ਉਹ ਅਪਣੀ ਮਿਹਨਤ ਨਾਲ ਨਵੀਂ ਪਾਰਟੀ ਬਣਾਉਣਗੇ ਤੇ ਇਹ ਪਾਰਟੀ ਤਾਊ ਦੇਵੀਲਾਲ ਦੇ ਵਿਚਾਰਾਂ ਅਤੇ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਚੱਲੇਗੀ। ਪਾਰਟੀ ਦੇ ਝੰਡੇ ਉਤੇ ਓਮ ਪ੍ਰਕਾਸ਼ ਚੌਟਾਲਾ ਦੀ ਤਸਵੀਰ ਨਾ ਹੋਣ ਬਾਰੇ ਦੁਸ਼ਯੰਤ ਨੇ ਕਿਹਾ ਕਿ ਉਹ ਸਾਡੇ ਘਰ ਦੇ ਮੁਖੀ ਹਨ, ਪਰ ਵਿਰੋਧੀ ਦਲ ਵਿਚ ਹਨ। ਇਹ ਕਾਨੂੰਨੀ ਮਜਬੂਰੀ ਹੈ ਕਿ ਉਨ੍ਹਾਂ ਦੀ ਫੋਟੋ ਨਾ ਲਾਈ ਜਾਵੇ। ਇਸ ਮੌਕੇ ਉਨ੍ਹਾਂ ਨੇ ‘ਓ ਪੀ ਚੌਟਾਲਾ ਜ਼ਿੰਦਾਬਾਦ’ ਦੇ ਨਾਅਰੇ ਵੀ ਲਵਾਏ। ਦੁਸ਼ਯੰਤ ਨੇ ਕਿਹਾ ਕਿ ਪਿਛਲੇ 4 ਸਾਲ ਵਿਚ ਭਾਜਪਾ ਨੇ ਭਾਈਚਾਰਾ ਤੋੜਨ ਦਾ ਕੰਮ ਕੀਤਾ ਹੈ। ਸਾਡੀ ਸਰਕਾਰ ਬਣੀ ਤਾਂ ਕਿਸਾਨੀ ਕਰਜ਼ ਮਾਫ਼ ਹੋਵੇਗਾ, ਟਿਊਬਵੈਲ ਕਨੈਕਸ਼ਨ ਖੋਲ੍ਹਾਂਗੇ, ਫਸਲ ਦਸ ਗੁਣਾ ਭਾਅ ਉਤੇ ਵੇਚੀ ਜਾਵੇਗੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ