Welcome to Canadian Punjabi Post
Follow us on

19

March 2024
 
ਅੰਤਰਰਾਸ਼ਟਰੀ

ਇੰਡੀਆਨਾਪੋਲਿਸ ਦੀ ਫੈਡੈਕਸ ਫੈਸਿਲਿਟੀ ਉੱਤੇ ਚੱਲੀ ਗੋਲੀ, 8 ਹਲਾਕ

April 16, 2021 06:39 PM

ਇੰਡੀਆਨਾਪੋਲਿਸ, 16 ਅਪਰੈਲ (ਪੋਸਟ ਬਿਊਰੋ) : ਇੰਡੀਆਨਾਪੋਲਿਸ ਵਿਖੇ ਸਥਿਤ ਫੈਡੈਕਸ ਫੈਸਿਲਿਟੀ ਉੱਤੇ ਦੇਰ ਰਾਤ ਸਮੇਂ ਚੱਲੀ ਗੋਲੀ ਵਿੱਚ ਅੱਠ ਵਿਅਕਤੀ ਮਾਰੇ ਗਏ ਜਦਕਿ ਸ਼ੂਟਰ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ।

ਪੁਲਿਸ ਦੇ ਬੁਲਾਰੇ ਗੇਨੇਅ ਕੁੱਕ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਨੂੰ ਇੰਡੀਆਨਾਪੋਲਿਸ ਇੰਟਰਨੈਸ਼ਨਲ ਏਅਰਪੋਰਟ ਨੇੜੇ ਸਥਿਤ ਫੈਸਿਲਿਟੀ ਵਿੱਚ ਚੱਲੀਆਂ ਗੋਲੀਆਂ ਕਾਰਨ ਕਈ ਹੋਰ ਲੋਕ ਵੀ ਜ਼਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਚਾਰ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ ਤੇ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਦੋ ਹੋਰ ਜ਼ਖ਼ਮੀ ਵਿਅਕਤੀਆਂ ਦਾ ਇਲਾਜ ਮੌਕੇ ਉੱਤੇ ਹੀ ਕਰ ਦਿੱਤਾ ਗਿਆ ਤੇ ਫਿਰ ਉਨ੍ਹਾਂ ਨੂੰ ਰਲੀਜ਼ ਵੀ ਕਰ ਦਿੱਤਾ ਗਿਆ। ਫੈਡੈਕਸ ਨੇ ਆਖਿਆ ਕਿ ਕੰਪਨੀ ਲਈ ਕੰਮ ਕਰਨ ਵਾਲੇ ਲੋਕ ਵੀ ਮਾਰੇ ਜਾਣ ਵਾਲਿਆਂ ਵਿੱਚ ਸ਼ਾਮਲ ਹਨ।

ਇੱਕ ਚਸ਼ਮਦੀਦ ਨੇ ਦੱਸਿਆ ਕਿ ਜਿਸ ਸਮੇਂ ਗੋਲੀਆਂ ਚੱਲੀਆਂ ਉਸ ਸਮੇਂ ਉਹ ਬਿਲਡਿੰਗ ਵਿੱਚ ਹੀ ਕੰਮ ਕਰ ਰਿਹਾ ਸੀ। ਲੈਵੀ ਮਿਲਰ ਨਾਂ ਦੇ ਇਸ ਵਿਅਕਤੀ ਨੇ ਦੱਸਿਆ ਕਿ ਇੱਕ ਵਿਅਕਤੀ ਰਾਈਫਲ ਲੈ ਕੇ ਆਇਆ ਤੇ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਨੇ ਉੱਚੀ ਉੱਚੀ ਰੌਲਾ ਪਾਉਣਾ ਸੁ਼ਰੂ ਕਰ ਦਿੱਤਾ ਪਰ ਜੋ ਉਹ ਬੋਲ ਰਿਹਾ ਸੀ ਉਹ ਸਮਝ ਨਹੀਂ ਸੀ ਆ ਰਿਹਾ। ਇਹ ਸਭ ਦੇਖ ਕੇ ਉਹ ਆਪ ਲੁਕ ਗਿਆ ਤਾਂ ਕਿ ਸ਼ੂਟਰ ਉਸ ਨੂੰ ਨਾ ਵੇਖ ਲਵੇ ਤੇ ਉਸ ਨੂੰ ਨਾ ਗੋਲੀ ਮਾਰ ਦੇਵੇ।

ਸੂ਼ਟਰ ਦੀ ਫੌਰੀ ਪਛਾਣ ਨਹੀਂ ਹੋ ਸਕੀ ਹੈ ਤੇ ਜਾਂਚਕਾਰਾਂ ਵੱਲੋਂ ਜਾਣਕਾਰੀ ਹਾਸਲ ਕਰਨ ਲਈ ਇੰਟਰਵਿਊਂ ਲਏ ਜਾਣਗੇ। ਅਜੇ ਇਹ ਵੀ ਸਾਫ ਨਹੀੱ ਹੋ ਸਕਿਆ ਹੈ ਕਿ ਸ਼ੂਟਰ ਫੈਸਿਲਿਟੀ ਵਿੱਚ ਹੀ ਕੰਮ ਕਰਦਾ ਸੀ ਜਾਂ ਨਹੀਂ।ਪੁਲਿਸ ਨੇ ਆਖਿਆ ਕਿ ਅਸੀਂ ਇਸ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੇ ਹਾਂ।ਪੁਲਿਸ ਨੂੰ ਗੋਲੀ ਚੱਲਣ ਦੀ ਰਿਪੋਰਟ ਦੇ ਕੇ ਰਾਤੀਂ 11:00 ਵਜੇ ਸੱਦਿਆ ਗਿਆ। ਪੁਲਿਸ ਅਧਿਕਾਰੀ ਉਸ ਸਮੇਂ ਮੌਕੇ ਉੱਤੇ ਪਹੁੰਚੇ ਜਦੋਂ ਗੋਲੀਆਂ ਚਲਾਈਆਂ ਜਾ ਰਹੀਆਂ ਸਨ। ਬਾਅਦ ਵਿੱਚ ਗੰਨਮੈਨ ਨੇ ਖੁਦ ਨੂੰ ਵੀ ਮਾਰ ਮੁਕਾਇਆ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ ਨਾਈਜਰ ਦੀ ਫੌਜ ਦੀ ਪੈਂਟਾਗਨ ਨੂੰ ਕਿਹਾ, ਅਮਰੀਕੀ ਫੌਜੀਆਂ ਦਾ ਦੇਸ਼ 'ਚ ਰਹਿਣ ਦਾ ਹੁਣ ਕੋਈ ਮਤਲਬ ਨਹੀਂ ਮੋਟਰਸਾਈਕਲ ਨਾਲ ਟੱਕਰ ਤੋਂ ਬਾਅਦ ਬੇਕਾਬੂ ਹੋ ਕੇ 'ਚ ਬੱਸ ਹਾਦਸੇ ਦਾ ਸਿ਼ਕਾਰ, 21 ਯਾਤਰੀਆਂ ਦੀ ਮੌਤ, 38 ਜ਼ਖਮੀ ਟਰੰਪ ਨੇ ਕਿਹਾ: ਮੈਨੂੰ ਨਾ ਚੁਣਿਆ ਗਿਆ ਤਾਂ ਖੂਨ-ਖਰਾਬਾ ਹੋਵੇਗਾ ਇਟਲੀ ਨੇ ਕਿਹਾ, ਜੇਕਰ ਯੂਕਰੇਨ 'ਚ ਨਾਟੋ ਫੌਜ ਭੇਜੀ ਗਈ ਤਾਂ ਵਿਸ਼ਵ ਯੁੱਧ ਹੋਵੇਗਾ ਅਮਰੀਕਾ ਨੇ ਕਿਹਾ: ਅਸੀਂ ਭਾਰਤ ਦੇ ਸੀਏਏ ਕਾਨੂੰਨ ਨੂੰ ਲਾਗੂ ਕਰਨ ਦੇ ਤਰੀਕੇ 'ਤੇ ਨਜ਼ਰ ਰੱਖ ਰਹੇ ਹਾਂ ਰਮਜ਼ਾਨ ਮੌਕੇ ਫਲਸਤੀਨੀਆਂ 'ਤੇ ਇਜ਼ਰਾਈਲ ਦਾ ਹਵਾਈ ਹਮਲਾ, 29 ਲੋਕਾਂ ਦੀ ਮੌਤ ਪੋਲੀਓ ਪਾਲ ਦਾ 78 ਸਾਲ ਦੀ ਉਮਰ 'ਚ ਦਿਹਾਂਤ ਹੁਣ ਰੇਲਵੇ ਲਾਈਨ ਰਾਹੀਂ ਇਰਾਨ ਨਾਲ ਜੁੜੇਗਾ ਰੂਸ, ਮੁੰਬਈ ਦਾ ਰਸਤਾ 10 ਦਿਨਾਂ 'ਚ ਤੈਅ ਹੋਵੇਗਾ