Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਭਾਰਤ

ਭਾਰਤ ਦੀ ਸਰਿਤਾ ਨੇ ਸੰਸਾਰ ਕੁਸ਼ਤੀ ਮੁਕਾਬਲੇ ਵਿੱਚ ਗੋਲਡ ਜਿੱਤਿਆ

April 16, 2021 08:45 AM

ਸੋਨੀਪਤ, 15 ਅਪਰੈਲ, (ਪੋਸਟ ਬਿਊਰੋ)- ਕਜ਼ਾਕਿਸਤਾਨ ਦੇ ਅਲਮਾਟੀ ਵਿਚ ਇਸ ਵੇਲੇ ਚੱਲਦੀ ਪਈ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਵੀਰਵਾਰ ਨੂੰ ਹਰਿਆਣਾ ਦੀਆਂ ਧੀਆਂ ਨੇ ਦਮ ਦਿਖਾਇਆ। ਸੋਨੀਪਤ ਦੀ ਧੀ ਸਰਿਤਾ ਮੋਰ ਨੇ ਅੱਜ ਪਹਿਲਾ ਮੁਕਾਬਲਾ ਹਾਰਨ ਪਿੱਛੋਂ ਵਿਦੇਸ਼ੀ ਮਹਿਲਾ ਭਲਵਾਨ ਨੂੰ ਹਰਾ ਕੇ ਗੋਲਡ ਮੈਡਲ ਜਿੱਤ ਲਿਆ।
ਇਸ ਤੋਂ ਪਹਿਲਾ ਸਰਿਤਾ ਮੋਰ ਅੱਜ ਦੀ ਪਹਿਲੀ ਕੁਸ਼ਤੀ ਵਿਚ ਮੰਗੋਲੀਅਨ ਭਲਵਾਨ ਤੋਂ ਇਕ ਪੁਆਇੰਟ ਨਾਲ ਹਾਰ ਗਈ ਸੀ, ਪਰ ਫਾਈਨਲ ਵਿਚ ਦੋਵੇਂ ਫਿਰ ਆਹਮੋ-ਸਾਹਮਣੇ ਹੋਈਆਂ ਤੇ ਸਰਿਤਾ ਨੇ ਹਾਰ ਦਾ ਬਦਲਾ ਲੈਂਦੇ ਹੋਏ ਮੰਗੋਲੀਅਨ ਭਲਵਾਨ ਨੂੰ ਹਰਾ ਕੇ ਸੋਨ ਤਮਗਾਜਿੱਤ ਲਿਆ। ਸਰਿਤਾ ਭਾਰਤ ਦੀਪਹਿਲੀ ਭਲਵਾਨ ਹੈ, ਜਿਨ੍ਹਾਂ ਨੇ ਇਸ ਚੈਂਪੀਅਨਸ਼ਿਪ ਵਿਚ ਲਗਾਤਾਰ ਦੋ ਸਾਲ ਗੋਲਡ ਜਿੱਤੇ ਹਨ। ਇਸ ਤੋਂ ਬਿਨਾ ਪਹਿਲਵਾਨ ਸੀਮਾ ਤੇ ਪੂਜਾ ਨੇ ਅੱਜ ਕਾਂਸੇ ਦੇ ਮੈਡਲ ਜਿੱਤੇ ਹਨ। ਅੱਜ ਵੀਰਵਾਰ ਚਾਰ ਭਾਰਤੀ ਮਹਿਲਾ ਭਲਵਾਨਾਂ ਦੇ ਮੁਕਾਬਲਿਆਂ ਵਿਚ ਸਭ ਤੋਂ ਪਹਿਲਾਂ 59 ਕਿਲੋਗ੍ਰਾਮ ਭਾਰ ਵਰਗ ਵਿੱਚ ਸਰਿਤਾ ਮੋਰ ਦਾ ਮੁਕਾਬਲਾ ਮੰਗੋਲੀਅਨ ਭਲਵਾਨ ਬਾਤਾਰਜਾਵਾਸ ਨਾਲ ਸੀ। ਇਸ ਵਿਚ ਮੰਗੋਲੀਅਨ ਭਲਵਾਨ ਨੇ ਸਰਿਤਾ ਨੂੰ 5-4 ਨਾਲ ਹਰਾਇਆ। ਇਸ ਪਿੱਛੋਂ ਸਰਿਤਾ ਨੇ ਚੰਗਾ ਪ੍ਰਦਸ਼ਨ ਕਰ ਕੇ ਅਗਲੇ ਮੁਕਾਬਲੇ ਵਿਚ ਕਜ਼ਾਕਿਸਤਾਨੀ ਭਲਵਾਨ ਨੂੰ 10-0 ਤੇ ਫਿਰ ਕਿਰਗਿਸਤਾਨੀ ਭਲਵਾਨ ਨੂੰ 11-0 ਨਾਲ ਹਰਾ ਦਿੱਤਾ। ਇਸ ਪਿੱਛੋਂ ਕ੍ਰਾਸ ਸੈਮੀਫਾਈਨਲ ਤੋਂ ਬਾਅਦ ਗੋਲਡ ਮੈਡਲ ਲਈ ਮੰਗੋਲੀਅਨ ਭਲਵਾਨ ਬਾਤਾਰਜਾਵਾਸ ਅਤੇ ਸਰਿਤਾ ਮੁੜ ਕੇ ਆਹਮੋ ਸਾਹਮਣੇ ਸਨ। ਮੰਗੋਲੀਅਨ ਭਲਵਾਨ ਨੇ 7-1 ਦੀ ਬੜ੍ਹਤ ਬਣਾ ਲਈ, ਪਰ ਸਰਿਤਾ ਨੇ ਮੈਚ ਦਾ ਰੁਖ਼ ਪਲਟ ਕੇ ਆਖ਼ਰੀ ਸਮੇਂ ਵਿਚ 10-7 ਨਾਲ ਕੁਸ਼ਤੀ ਜਿੱਤ ਕੇ ਗੋਲਡ ਮੈਡਲ ਲੈਣ ਦਾ ਹੱਕ ਹਾਸਲ ਕਰ ਲਿਆ।

 
Have something to say? Post your comment
ਹੋਰ ਭਾਰਤ ਖ਼ਬਰਾਂ
ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ ਸੁਖਬੀਰ ਸਿੰਘ ਸੰਧੂ ਅਤੇ ਗਿਆਨੇਸ਼ ਕੁਮਾਰ ਬਣੇ ਚੋਣ ਕਮਿਸ਼ਨਰ ਇੱਕ ਦੇਸ਼ ਇੱਕ ਚੋਣ ਦੇ ਮੁੱਦੇ `ਤੇ ਕੋਵਿੰਦ ਕਮੇਟੀ ਨੇ 18 ਹਜ਼ਾਰ ਪੰਨਿਆਂ ਦੀ ਰਿਪੋਰਟ ਰਾਸ਼ਟਰਪਤੀ ਨੂੰ ਸੌਂਪੀ ਰਾਹੁਲ ਗਾਂਧੀ ਨੇ ਨਾਸਿਕ 'ਚ ਕੀਤੀ ਕਿਸਾਨਾਂ ਨਾਲ ਮੀਟਿੰਗ