Welcome to Canadian Punjabi Post
Follow us on

19

March 2024
 
ਟੋਰਾਂਟੋ/ਜੀਟੀਏ

ਮਿਸੀਸਾਗਾ ਦੇ ਪਾਰਕ ਵਿੱਚ ਮਿਲੀ ਇੱਕ ਵਿਅਕਤੀ ਦੀ ਲਾਸ਼

April 16, 2021 07:40 AM

ਮਿਸੀਸਾਗਾ, 15 ਅਪਰੈਲ (ਪੋਸਟ ਬਿਊਰੋ) : ਵੀਰਵਾਰ ਸਵੇਰੇ ਮਿਸੀਸਾਗਾ ਦੇ ਪਾਰਕ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਪੀਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸਵੇਰੇ 8:00 ਵਜੇ ਦੇ ਨੇੜੇ ਤੇੜੇ ਮਾਲਟਨ ਵਿੱਚ ਐਲਮਕ੍ਰੀਕ ਪਾਰਕ ਵਿੱਚ ਇੱਕ ਵਿਅਕਤੀ ਦੇ ਨਸ਼ੇ ਵਿੱਚ ਧੁੱਤ ਪਏ ਹੋਣ ਬਾਰੇ ਪੁਲਿਸ ਨੂੰ ਕਾਲ ਮਿਲੀ। ਮੌਕੇ ਉੱਤੇ ਪਹੁੰਚਣ ਉੱਤੇ ਪੁਲਿਸ ਨੂੰ ਕਮਿਊਨਿਟੀ ਸੈਂਟਰ ਦੇ ਪਿੱਛੇ ਇੱਕ ਵਿਅਕਤੀ ਦੀ ਲਾਸ਼ ਮਿਲੀ। ਇਸ ਵਿਅਕਤੀ ਦੀ ਮੌਤ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਪੁਲਿਸ ਨੇ ਦੱਸਿਆ ਕਿ ਕਿਸੇ ਤਰ੍ਹਾਂ ਦੀ ਗੜਬੜੀ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਹੈ ਤੇ ਇਸ ਲਈ ਇਸ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ। ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਦੇ ਹੁਕਮ ਦੇ ਦਿੱਤੇ ਗਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ